IND vs ENG: ਤੀਜੇ ਦਿਨ ਹੱਥਾਂ 'ਤੇ ਕਾਲੀ ਪੱਟੀ ਬੰਨ੍ਹ ਮੈਦਾਨ 'ਚ ਉਤਰੀ ਟੀਮ ਇੰਡੀਆ, ਜਾਣੋ ਖਿਡਾਰੀਆਂ ਨੇ ਇੰਝ ਕਿਉਂ ਕੀਤਾ ?
IND vs ENG 3rd Test Day 3: ਭਾਰਤ ਅਤੇ ਇੰਗਲੈਂਡ ਵਿਚਾਲੇ ਰਾਜਕੋਟ 'ਚ ਖੇਡੇ ਜਾ ਰਹੇ ਤੀਜੇ ਟੈਸਟ ਦੇ ਤੀਜੇ ਦਿਨ ਭਾਰਤੀ ਖਿਡਾਰੀ ਹੱਥਾਂ 'ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਮੈਦਾਨ 'ਤੇ ਉਤਰੇ। ਇਸ ਬਾਰੇ ਜਾਣਕਾਰੀ
IND vs ENG 3rd Test Day 3: ਭਾਰਤ ਅਤੇ ਇੰਗਲੈਂਡ ਵਿਚਾਲੇ ਰਾਜਕੋਟ 'ਚ ਖੇਡੇ ਜਾ ਰਹੇ ਤੀਜੇ ਟੈਸਟ ਦੇ ਤੀਜੇ ਦਿਨ ਭਾਰਤੀ ਖਿਡਾਰੀ ਹੱਥਾਂ 'ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਮੈਦਾਨ 'ਤੇ ਉਤਰੇ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬੀਸੀਸੀਆਈ ਨੇ ਕਿਹਾ ਕਿ ਇਹ ਸਾਬਕਾ ਭਾਰਤੀ ਕ੍ਰਿਕਟਰ ਦੱਤਾਜੀਰਾਓ ਗਾਇਕਵਾੜ ਦੀ ਯਾਦ ਵਿੱਚ ਕੀਤਾ ਗਿਆ, ਜਿਨ੍ਹਾਂ ਨੇ ਹਾਲ ਹੀ ਵਿੱਚ ਦੁਨੀਆ ਨੂੰ ਅਲਵਿਦਾ ਕਿਹਾ ਸੀ।
ਦੱਤਾਜੀਰਾਓ ਗਾਇਕਵਾੜ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸਨ ਅਤੇ ਉਨ੍ਹਾਂ ਕੋਲ ਟੀਮ ਇੰਡੀਆ ਦੇ ਸਭ ਤੋਂ ਬਜ਼ੁਰਗ ਕ੍ਰਿਕਟਰ ਹੋਣ ਦਾ ਰਿਕਾਰਡ ਵੀ ਸੀ। ਸਾਬਕਾ ਕਪਤਾਨ ਦੀ ਬੀਤੇ ਮੰਗਲਵਾਰ (13 ਫਰਵਰੀ) ਨੂੰ ਮੌਤ ਹੋ ਗਈ ਸੀ।
ਅਧਿਕਾਰਤ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਜਾਣਕਾਰੀ ਦਿੰਦੇ ਹੋਏ ਬੀਸੀਸੀਆਈ ਨੇ ਲਿਖਿਆ, "ਭਾਰਤੀ ਟੀਮ ਸਾਬਕਾ ਕਪਤਾਨ ਅਤੇ ਭਾਰਤ ਦੇ ਸਭ ਤੋਂ ਬਜ਼ੁਰਗ ਟੈਸਟ ਕ੍ਰਿਕਟਰ ਦੱਤਾਜੀਰਾਓ ਗਾਇਕਵਾੜ ਦੀ ਯਾਦ ਵਿੱਚ ਬਾਂਹ ਤੇ ਕਾਲੀ ਪੱਟੀ ਬੰਨ੍ਹੇਗੀ।"
ਤੁਹਾਨੂੰ ਦੱਸ ਦੇਈਏ ਕਿ ਦੱਤਾਜੀਰਾਓ ਗਾਇਕਵਾੜ ਨੇ ਭਾਰਤੀ ਟੀਮ ਲਈ 11 ਟੈਸਟ ਮੈਚ ਖੇਡੇ ਸਨ। ਸਾਬਕਾ ਕਪਤਾਨ ਨੇ 1952 ਤੋਂ 1961 ਦਰਮਿਆਨ ਅੰਤਰਰਾਸ਼ਟਰੀ ਕ੍ਰਿਕਟ ਖੇਡੀ।
ਭਾਰਤ ਅਤੇ ਇੰਗਲੈਂਡ ਵਿਚਾਲੇ ਚੱਲ ਰਹੇ ਤੀਜੇ ਟੈਸਟ ਦੀ ਗੱਲ ਕਰੀਏ ਤਾਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ 445 ਦੌੜਾਂ 'ਤੇ ਆਲ ਆਊਟ ਹੋ ਗਈ। ਇਸ ਦੌਰਾਨ ਕਪਤਾਨ ਰੋਹਿਤ ਸ਼ਰਮਾ ਨੇ ਟੀਮ ਲਈ 131 ਦੌੜਾਂ ਦੀ ਸਭ ਤੋਂ ਵੱਡੀ ਪਾਰੀ ਖੇਡੀ। ਇਸ ਤੋਂ ਇਲਾਵਾ ਰਵਿੰਦਰ ਜਡੇਜਾ ਨੇ 112 ਦੌੜਾਂ ਬਣਾਈਆਂ ਸਨ।
ਫਿਰ ਪਹਿਲੀ ਪਾਰੀ 'ਚ ਬੱਲੇਬਾਜ਼ੀ ਕਰਨ ਆਈ ਅਤੇ ਬੇਸਬਾਲ ਸਟਾਈਲ 'ਚ ਖੇਡੀ ਇੰਗਲੈਂਡ ਨੇ ਮੈਚ ਦੇ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ 35 ਓਵਰਾਂ 'ਚ 207/2 ਦੌੜਾਂ ਬਣਾ ਲਈਆਂ ਸਨ। ਇਸ ਦੌਰਾਨ ਬੇਨ ਡਕੇਟ ਨੇ ਅਜੇਤੂ ਰਹਿੰਦੇ ਹੋਏ ਆਪਣਾ ਸੈਂਕੜਾ ਪੂਰਾ ਕੀਤਾ ਸੀ। ਜ਼ਿਕਰਯੋਗ ਹੈ ਕਿ ਭਾਰਤੀ ਟੀਮ ਦੂਜੇ ਦਿਨ ਹੀ ਆਲ ਆਊਟ ਹੋ ਗਈ ਸੀ। ਫਿਰ ਉਸ ਤੋਂ ਬਾਅਦ ਇੰਗਲੈਂਡ ਨੇ ਆਪਣਾ ਧਮਾਕੇਦਾਰ ਅੰਦਾਜ਼ ਦਿਖਾਇਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।