Team India Hurricane Beryl: ਚਕਰਵਾਤੀ ਤੂਫਾਨ 'ਚ ਫਸੀ ਭਾਰਤੀ ਟੀਮ, ਹੁਣ ਕਦੋਂ ਅਤੇ ਕਿਵੇਂ ਆਉਣਗੇ ਖਿਡਾਰੀ?
T20 World Cup 2024: ਟੀਮ ਇੰਡੀਆ ਵਿਸ਼ਵ ਕੱਪ 2024 ਜਿੱਤਣ ਤੋਂ ਬਾਅਦ ਅਜੇ ਵੀ ਬਾਰਬਾਡੋਸ ਤੋਂ ਬਾਹਰ ਨਹੀਂ ਨਿਕਲ ਸਕੀ ਹੈ। ਭਾਰਤੀ ਟੀਮ ਚੱਕਰਵਾਤੀ ਤੂਫਾਨ ਦੀ ਵਜ੍ਹਾ ਕਰਕੇ ਫਸੀ ਹੋਈ ਹੈ।
T20 World Cup 2024: ਭਾਰਤੀ ਕ੍ਰਿਕਟ ਟੀਮ ਟੀ-20 ਵਿਸ਼ਵ ਕੱਪ 2024 ਦਾ ਫਾਈਨਲ ਜਿੱਤਣ ਤੋਂ ਬਾਅਦ ਅਜੇ ਤੱਕ ਬਾਰਬਾਡੋਸ ਤੋਂ ਬਾਹਰ ਨਹੀਂ ਨਿਕਲ ਸਕੀ ਹੈ। ਟੀਮ ਇੰਡੀਆ ਚੱਕਰਵਾਤੀ ਤੂਫਾਨ ਕਰਕੇ ਫਸ ਗਈ ਹੈ। ਉਨ੍ਹਾਂ ਨੇ ਬਾਰਬਾਡੋਸ ਤੋਂ ਨਿਊਯਾਰਕ ਲਈ ਰਵਾਨਾ ਹੋਣਾ ਸੀ। ਪਰ ਤੂਫਾਨ ਬੇਰਿਲ ਕਰਕੇ ਉਹ ਹਾਲੇ ਤੱਕ ਨਹੀਂ ਨਿਕਲ ਸਕੇ। ਟੀਮ ਇੰਡੀਆ ਇਸ ਸਮੇਂ ਖਰਾਬ ਮੌਸਮ ਕਾਰਨ ਸੰਕਟ ਦੀ ਸਥਿਤੀ 'ਚ ਹੈ। ਇਕ ਰਿਪੋਰਟ ਮੁਤਾਬਕ ਬਾਰਬਾਡੋਸ ਦਾ ਏਅਰਪੋਰਟ ਵੀ ਬੰਦ ਕਰ ਦਿੱਤਾ ਗਿਆ ਹੈ।
ਇੰਡੀਆ ਟੂਡੇ ਦੀ ਇਕ ਖਬਰ ਮੁਤਾਬਕ ਬਾਰਬਾਡੋਸ 'ਚ ਚੱਕਰਵਾਤੀ ਤੂਫਾਨ ਕਾਰਨ ਕਰਫਿਊ ਵਰਗੀ ਸਥਿਤੀ ਬਣੀ ਹੋਈ ਹੈ। ਇੱਥੋਂ ਦਾ ਹਵਾਈ ਅੱਡਾ ਬੰਦ ਕਰ ਦਿੱਤਾ ਗਿਆ ਹੈ। ਕਿਸੇ ਨੂੰ ਵੀ ਘਰੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਤੂਫਾਨ ਬੇਰਿਲ ਕਰਕੇ ਬਹੁਤ ਮੁਸ਼ਕਲ ਸਥਿਤੀ ਪੈਦਾ ਹੋ ਗਈ ਹੈ। ਰਿਪੋਰਟਾਂ ਦੀ ਮੰਨੀਏ ਤਾਂ ਟੀਮ ਇੰਡੀਆ ਹੁਣ ਨਿਊਯਾਰਕ ਜਾਣ ਦੀ ਬਜਾਏ ਸਪੈਸ਼ਲ ਚਾਰਟਰਡ ਜਹਾਜ਼ ਰਾਹੀਂ ਸਿੱਧੇ ਦਿੱਲੀ ਲਈ ਰਵਾਨਾ ਹੋਵੇਗੀ। ਪਰ ਇਸ ਲਈ ਫਿਲਹਾਲ ਇੰਤਜ਼ਾਰ ਕਰਨਾ ਪਵੇਗਾ। ਉੱਥੇ ਅਜੇ ਤੱਕ ਕੋਈ ਆਮ ਸਥਿਤੀ ਨਹੀਂ ਹੈ।
ਬਾਰਬਾਡੋਸ ਤੋਂ ਕਦੋਂ ਤੱਕ ਨਿਕਲੇਗੀ ਟੀਮ ਇੰਡੀਆ
ਫਿਲਹਾਲ ਟੀਮ ਇੰਡੀਆ ਨੂੰ ਲੈ ਕੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪਰ ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਭਾਰਤੀ ਟੀਮ 3 ਜੁਲਾਈ ਤੱਕ ਆਪਣੇ ਦੇਸ਼ ਪਰਤ ਸਕਦੀ ਹੈ। ਪਰ ਇਹ ਬਾਰਬਾਡੋਸ ਦੇ ਮੌਸਮ 'ਤੇ ਨਿਰਭਰ ਕਰੇਗਾ ਕਿ ਉਹ ਕਦੋਂ ਰਵਾਨਾ ਹੋਣਗੇ। ਭਾਰਤੀ ਟੀਮ ਨੇ ਫਾਈਨਲ ਤੋਂ ਬਾਅਦ ਨਿਊਯਾਰਕ ਲਈ ਰਵਾਨਾ ਹੋਣਾ ਸੀ ਜਿੱਥੋਂ ਉਨ੍ਹਾਂ ਨੇ ਦਿੱਲੀ ਲਈ ਫਲਾਈਟ ਲੈਣੀ ਸੀ। ਪਰ ਹੁਣ ਅਜਿਹਾ ਨਹੀਂ ਹੋਵੇਗਾ। ਹੁਣ ਭਾਰਤੀ ਟੀਮ ਸਿੱਧੀ ਦਿੱਲੀ ਆ ਸਕਦੀ ਹੈ।
ਬਹੁਤ ਖਰਤਨਾਕ ਤੂਫਾਨ ਹੈ ਬੇਰਿਲ
ਤੂਫਾਨ ਬੇਰਿਲ ਨੂੰ ਬਹੁਤ ਖਤਰਨਾਕ ਮੰਨਿਆ ਜਾ ਰਿਹਾ ਹੈ। ਇਸ ਦੇ ਆਉਣ ਕਰਕੇ ਐਤਵਾਰ ਨੂੰ ਕਰੀਬ 130 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਸਨ। ਹੁਣ ਇਹ ਸ਼੍ਰੇਣੀ 4 ਵਿੱਚ ਆ ਗਿਆ ਹੈ। ਇਸ ਦੀ ਅੱਗੇ ਕੀ ਸਥਿਤੀ ਹੋਵੇਗੀ, ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ। ਪਰ ਉਮੀਦ ਹੈ ਕਿ ਜਲਦੀ ਹੀ ਸਥਿਤੀ ਆਮ ਵਾਂਗ ਹੋ ਜਾਵੇਗੀ ਅਤੇ ਏਅਰਪੋਰਟ ਖੁੱਲ੍ਹਦਿਆਂ ਹੀ ਟੀਮ ਇੰਡੀਆ ਰਵਾਨਾ ਹੋ ਜਾਵੇਗੀ।
ਭਾਰਤ ਨੇ ਸ਼ਨੀਵਾਰ ਨੂੰ ਟੀ-20 ਵਿਸ਼ਵ ਕੱਪ 2024 ਦੇ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ ਹਰਾਇਆ ਸੀ। ਟੀਮ ਇੰਡੀਆ ਨੇ ਦੂਜੀ ਵਾਰ ਇਹ ਖਿਤਾਬ ਜਿੱਤਿਆ ਹੈ। ਇਸ ਮੈਚ ਵਿੱਚ ਵਿਰਾਟ ਕੋਹਲੀ, ਜਸਪ੍ਰੀਤ ਬੁਮਰਾਹ, ਹਾਰਦਿਕ ਪੰਡਯਾ ਅਤੇ ਅਰਸ਼ਦੀਪ ਸਿੰਘ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਕੋਹਲੀ ਨੇ 76 ਦੌੜਾਂ ਦੀ ਜ਼ਬਰਦਸਤ ਪਾਰੀ ਖੇਡੀ ਸੀ। ਟੀਮ ਇੰਡੀਆ ਨੂੰ ਚੈਂਪੀਅਨ ਬਣਨ ਤੋਂ ਬਾਅਦ ਕਰੋੜਾਂ ਰੁਪਏ ਇਨਾਮ ਵਜੋਂ ਮਿਲੇ ਹਨ। ਬੀਸੀਸੀਆਈ ਨੇ 125 ਕਰੋੜ ਦੀ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਹੈ।