IND vs BAN: ਕਤਲ ਕੇਸ ਦੇ ਦੋਸ਼ੀ ਕ੍ਰਿਕਟਰ ਨੂੰ ਬੰਗਲਾਦੇਸ਼ ਸੀਰੀਜ਼ 'ਚ ਮਿਲਿਆ ਮੌਕਾ, ਕ੍ਰਿਕਟ ਪ੍ਰੇਮੀਆਂ 'ਚ ਮੱਚਿਆ ਹੰਗਾਮਾ
Murder Case Allegation on Cricketer: ਬੰਗਲਾਦੇਸ਼ ਦੇ ਮਹਾਨ ਹਰਫਨਮੌਲਾ ਸ਼ਾਕਿਬ ਅਲ ਹਸਨ ਭਾਰਤ ਖਿਲਾਫ 19 ਸਤੰਬਰ ਤੋਂ 2 ਟੈਸਟ ਮੈਚ ਖੇਡਦੇ ਨਜ਼ਰ ਆਉਣਗੇ। ਇਨ੍ਹੀਂ ਦਿਨੀਂ ਸਾਕਿਬ ਕਤਲ ਦੇ ਦੋਸ਼ਾਂ ਨੂੰ ਲੈ ਕੇ ਸੁਰਖੀਆਂ 'ਚ ਹਨ।
Murder Case Allegation on Cricketer: ਬੰਗਲਾਦੇਸ਼ ਦੇ ਮਹਾਨ ਹਰਫਨਮੌਲਾ ਸ਼ਾਕਿਬ ਅਲ ਹਸਨ ਭਾਰਤ ਖਿਲਾਫ 19 ਸਤੰਬਰ ਤੋਂ 2 ਟੈਸਟ ਮੈਚ ਖੇਡਦੇ ਨਜ਼ਰ ਆਉਣਗੇ। ਇਨ੍ਹੀਂ ਦਿਨੀਂ ਸਾਕਿਬ ਕਤਲ ਦੇ ਦੋਸ਼ਾਂ ਨੂੰ ਲੈ ਕੇ ਸੁਰਖੀਆਂ 'ਚ ਹਨ। ਬੰਗਲਾਦੇਸ਼ ਨੇ ਇਸ ਤੋਂ ਪਹਿਲਾਂ ਪਾਕਿਸਤਾਨ ਦੌਰੇ 'ਤੇ ਦੋ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਸੀ, ਜਿਸ ਦੌਰਾਨ ਸ਼ਾਕਿਬ 'ਤੇ ਹੱਤਿਆ ਦਾ ਦੋਸ਼ ਲੱਗਾ ਸੀ। ਹੁਣ ਇਨ੍ਹਾਂ ਦੋਸ਼ਾਂ ਦੇ ਵਿਚਕਾਰ ਸ਼ਾਕਿਬ ਨੂੰ ਭਾਰਤ ਦੇ ਖਿਲਾਫ 2 ਮੈਚਾਂ ਦੀ ਟੈਸਟ ਸੀਰੀਜ਼ ਲਈ ਚੁਣਿਆ ਗਿਆ ਹੈ।
ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਵੀਰਵਾਰ (12 ਸਤੰਬਰ) ਨੂੰ ਭਾਰਤ ਦੌਰੇ 'ਤੇ ਹੋਣ ਵਾਲੀ ਦੋ ਮੈਚਾਂ ਦੀ ਟੈਸਟ ਸੀਰੀਜ਼ ਲਈ ਟੀਮ ਦਾ ਐਲਾਨ ਕੀਤਾ। ਇੱਕ ਵਾਰ ਫਿਰ ਨਜ਼ਮੁਲ ਹੁਸੈਨ ਸ਼ਾਂਤੋ ਨੂੰ ਕਪਤਾਨ ਬਣਾਇਆ ਗਿਆ। ਇਸ ਤੋਂ ਪਹਿਲਾਂ ਸ਼ਾਂਤੋ ਦੀ ਕਪਤਾਨੀ 'ਚ ਟੀਮ ਨੇ ਪਾਕਿਸਤਾਨ 'ਚ 2 ਮੈਚਾਂ ਦੀ ਟੈਸਟ ਸੀਰੀਜ਼ 'ਚ 2-0 ਨਾਲ ਜਿੱਤ ਦਰਜ ਕੀਤੀ।
ਹਾਲਾਂਕਿ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਹੱਤਿਆ ਦੇ ਦੋਸ਼ਾਂ ਵਿਚਾਲੇ ਬੰਗਲਾਦੇਸ਼ ਬੋਰਡ ਸ਼ਾਕਿਬ ਅਲ ਹਸਨ ਨੂੰ ਭਾਰਤ ਦੌਰੇ ਲਈ ਟੀਮ ਦਾ ਹਿੱਸਾ ਨਹੀਂ ਬਣਾਏਗਾ, ਪਰ ਅਜਿਹਾ ਨਹੀਂ ਹੋਇਆ ਅਤੇ ਉਸ ਨੂੰ ਟੈਸਟ ਟੀਮ ਵਿਚ ਸ਼ਾਮਲ ਕਰ ਲਿਆ ਗਿਆ ਹੈ।
Read MOre: 6,6,6,6,6,6,4,4,4,4..ਪ੍ਰਿਥਵੀ ਸ਼ਾਅ ਨੇ ODI ਨੂੰ ਬਣਾਇਆ ਟੀ-20, ਖੇਡੀ 227 ਦੌੜਾਂ ਦੀ ਪਾਰੀ, ਰੋਹਿਤ ਦਾ ਰਿਕਾਰਡ ਟੁੱਟਣ ਤੋਂ ਬਚਿਆ
ਕਿਸ ਦੇ ਕਤਲ ਦਾ ਲੱਗਿਆ ਦੋਸ਼ ?
ਦਰਅਸਲ, ਸ਼ਾਕਿਬ 'ਤੇ ਰਫੀਕੁਲ ਇਸਲਾਮ ਨਾਮ ਦੇ ਵਿਅਕਤੀ ਦੇ ਬੇਟੇ ਰੂਬੇਲ ਦੀ ਹੱਤਿਆ ਕਰਨ ਦਾ ਦੋਸ਼ ਹੈ, ਜਿਸ ਦੀ ਮੌਤ ਪ੍ਰਦਰਸ਼ਨ ਦੌਰਾਨ ਹੋ ਗਈ ਸੀ। ਇਸ ਮਾਮਲੇ ਵਿੱਚ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਅਦਾਬੋਰ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਰਫੀਕੁਲ ਇਸਲਾਮ ਦੇ ਪੁੱਤਰ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਤੁਹਾਨੂੰ ਦੱਸ ਦੇਈਏ ਕਿ ਰਫੀਕੁਲ ਇਸਲਾਮ ਨੇ ਕਰੀਬ 154 ਮੁਲਜ਼ਮਾਂ ਨੂੰ ਸ਼ਾਮਲ ਕੀਤਾ ਸੀ, ਜਿਸ ਵਿੱਚ ਸ਼ਾਕਿਬ ਅਲ ਹਸਨ 28ਵੇਂ ਨੰਬਰ 'ਤੇ ਹੈ। ਧਿਆਨ ਯੋਗ ਹੈ ਕਿ ਸਾਕਿਬ ਅਲ ਹਸਨ ਨੂੰ 2023 ਵਿੱਚ ਸ਼ੇਖ ਹਸੀਨਾ ਦੀ ਪਾਰਟੀ ਅਵਾਮੀ ਲੀਗ ਤੋਂ ਸੰਸਦ ਮੈਂਬਰ ਚੁਣਿਆ ਗਿਆ ਸੀ ਅਤੇ ਵਿਰੋਧ ਪ੍ਰਦਰਸ਼ਨਾਂ ਦੇ ਵਿੱਚ ਤਖਤਾਪਲਟ ਤੋਂ ਬਾਅਦ ਉਨ੍ਹਾਂ ਉੱਤੇ ਹੱਤਿਆ ਦਾ ਵੀ ਇਲਜ਼ਾਮ ਲੱਗਿਆ ਸੀ।
ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਪਹਿਲਾਂ ਹੀ ਕਰ ਦਿੱਤਾ ਸੀ ਸਪੱਸ਼ਟ
ਬੰਗਲਾਦੇਸ਼ ਕ੍ਰਿਕਟ ਬੋਰਡ ਸ਼ਾਕਿਬ ਅਲ ਹਸਨ ਨੂੰ ਲੈ ਕੇ ਪਹਿਲਾਂ ਹੀ ਸਪੱਸ਼ਟ ਬਿਆਨ ਦੇ ਚੁੱਕਾ ਹੈ। ਬੋਰਡ ਵੱਲੋਂ ਕਿਹਾ ਗਿਆ ਕਿ ਜਦੋਂ ਤੱਕ ਸ਼ਾਕਿਬ 'ਤੇ ਦੋਸ਼ ਸਾਬਤ ਨਹੀਂ ਹੋ ਜਾਂਦੇ, ਉਹ ਬੰਗਲਾਦੇਸ਼ ਦੀ ਰਾਸ਼ਟਰੀ ਟੀਮ ਲਈ ਖੇਡਣਾ ਜਾਰੀ ਰੱਖੇਗਾ।
Read MOre: Team India: ਕੁੱਝ ਪੈਸਿਆਂ ਲਈ ਬਦਲੇ ਇਹ 3 ਖਿਡਾਰੀ, ਭਾਰਤ ਛੱਡ ਇੰਗਲੈਂਡ ਦਾ ਫੜ੍ਹਿਆ ਪੱਲਾ