![ABP Premium](https://cdn.abplive.com/imagebank/Premium-ad-Icon.png)
Virat Kohli: ਪਾਕਿਸਤਾਨ ਖਿਲਾਫ ਸਿਰਫ 4 ਦੌੜਾਂ ਹੀ ਬਣਾ ਸਕੇ ਵਿਰਾਟ, ਅਨੁਸ਼ਕਾ ਸ਼ਰਮਾ ਦਾ ਫੁੱਟਿਆ ਗੁੱਸਾ, ਵੀਡੀਓ ਵਾਇਰਲ
Virat Kohli: ਟੀ-20 ਵਿਸ਼ਵ ਕੱਪ 2024 ਦੇ 19ਵੇਂ ਮੈਚ ਵਿੱਚ ਭਾਰਤ ਅਤੇ ਪਾਕਿਸਤਾਨ (IND vs PAK) ਦੀਆਂ ਟੀਮਾਂ ਆਹਮੋ-ਸਾਹਮਣੇ ਹੋਈਆਂ। ਇਹ ਮੁਕਾਬਲਾ ਨਿਊਯਾਰਕ ਦੇ ਮੈਦਾਨ 'ਤੇ ਖੇਡਿਆ ਗਿਆ, ਮੀਂਹ ਕਾਰਨ
![Virat Kohli: ਪਾਕਿਸਤਾਨ ਖਿਲਾਫ ਸਿਰਫ 4 ਦੌੜਾਂ ਹੀ ਬਣਾ ਸਕੇ ਵਿਰਾਟ, ਅਨੁਸ਼ਕਾ ਸ਼ਰਮਾ ਦਾ ਫੁੱਟਿਆ ਗੁੱਸਾ, ਵੀਡੀਓ ਵਾਇਰਲ Virat Kohli could score only 4 runs against Pakistan, Anushka Sharma's reaction viral on social media Virat Kohli: ਪਾਕਿਸਤਾਨ ਖਿਲਾਫ ਸਿਰਫ 4 ਦੌੜਾਂ ਹੀ ਬਣਾ ਸਕੇ ਵਿਰਾਟ, ਅਨੁਸ਼ਕਾ ਸ਼ਰਮਾ ਦਾ ਫੁੱਟਿਆ ਗੁੱਸਾ, ਵੀਡੀਓ ਵਾਇਰਲ](https://feeds.abplive.com/onecms/images/uploaded-images/2024/06/10/c00e1257f1ee528e23beee0bb8099fad1717997228457709_original.jpg?impolicy=abp_cdn&imwidth=1200&height=675)
Virat Kohli: ਟੀ-20 ਵਿਸ਼ਵ ਕੱਪ 2024 ਦੇ 19ਵੇਂ ਮੈਚ ਵਿੱਚ ਭਾਰਤ ਅਤੇ ਪਾਕਿਸਤਾਨ (IND vs PAK) ਦੀਆਂ ਟੀਮਾਂ ਆਹਮੋ-ਸਾਹਮਣੇ ਹੋਈਆਂ। ਇਹ ਮੁਕਾਬਲਾ ਨਿਊਯਾਰਕ ਦੇ ਮੈਦਾਨ 'ਤੇ ਖੇਡਿਆ ਗਿਆ, ਮੀਂਹ ਕਾਰਨ ਮੈਚ ਦੇਰੀ ਨਾਲ ਸ਼ੁਰੂ ਹੋਇਆ ਹੈ। ਪਰ ਜਦੋਂ ਇਹ ਮੈਚ ਸ਼ੁਰੂ ਹੋਇਆ ਤਾਂ ਮੈਦਾਨ ਵਿੱਚ ਜ਼ਬਰਦਸਤ ਟਵੀਸਟ ਵੇਖਣ ਨੂੰ ਮਿਲੇ। ਇਸ ਮੈਚ 'ਚ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਟੀਮ ਇੰਡੀਆ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਟੀਮ ਦੇ ਸਲਾਮੀ ਬੱਲੇਬਾਜ਼ ਵਿਰਾਟ ਕੋਹਲੀ ਸਿਰਫ਼ 4 ਦੌੜਾਂ ਬਣਾ ਕੇ ਆਊਟ ਹੋ ਗਏ। ਜਿਸ ਤੋਂ ਬਾਅਦ ਮੈਦਾਨ 'ਚ ਮੌਜੂਦ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਕਾਫੀ ਗੁੱਸੇ 'ਚ ਆ ਗਈ। ਅਦਾਕਾਰਾ ਦੀ ਅਜੀਬ ਪ੍ਰਤੀਕਿਰਿਆ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਵਿਰਾਟ ਕੋਹਲੀ 4 ਦੌੜਾਂ ਬਣਾ ਕੇ ਆਊਟ ਹੋਏ
ਵਿਰਾਟ ਕੋਹਲੀ ਜਦੋਂ ਵੀ ਟੀ-20 ਵਿਸ਼ਵ ਕੱਪ 'ਚ ਪਾਕਿਸਤਾਨ ਖਿਲਾਫ ਖੇਡਦੇ ਹਨ। ਉਨ੍ਹਾਂ ਦਾ ਪ੍ਰਦਰਸ਼ਨ ਹਰ ਵਾਰ ਸ਼ਾਨਦਾਰ ਰਿਹਾ ਹੈ। ਜਿਸ ਕਾਰਨ ਇਸ ਮੈਚ ਤੋਂ ਪਹਿਲਾਂ ਟੀ-20 ਵਿਸ਼ਵ ਕੱਪ 'ਚ ਪਾਕਿਸਤਾਨ ਖਿਲਾਫ ਵਿਰਾਟ ਕੋਹਲੀ ਦੀ ਔਸਤ 308 ਸੀ। ਪਰ ਇਸ ਵਾਰ ਨਿਊਯਾਰਕ ਦੇ ਮੈਦਾਨ 'ਤੇ ਕੋਹਲੀ ਪਾਕਿਸਤਾਨ ਖਿਲਾਫ ਕੁਝ ਖਾਸ ਨਹੀਂ ਕਰ ਸਕੇ ਅਤੇ ਸਿਰਫ 4 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਜਿਸ ਕਾਰਨ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਾ। ਕੋਹਲੀ ਨੂੰ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਨੇ ਆਊਟ ਕੀਤਾ।
— Pappu Plumber (@tappumessi) June 9, 2024
ਅਨੁਸ਼ਕਾ ਸ਼ਰਮਾ ਨੂੰ ਗੁੱਸਾ ਆ ਗਿਆ
ਜਦੋਂ ਵੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਖੇਡਿਆ ਜਾਂਦਾ ਹੈ। ਇਸ ਮੈਚ 'ਤੇ ਸਾਰਿਆਂ ਦੀਆਂ ਨਜ਼ਰਾਂ ਹਨ। ਉਥੇ ਹੀ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਵੀ ਨਿਊਯਾਰਕ ਦੇ ਮੈਦਾਨ 'ਤੇ ਖੇਡੇ ਜਾ ਰਹੇ ਭਾਰਤ-ਪਾਕਿਸਤਾਨ ਦੇ ਮੈਚ 'ਚ ਪਹੁੰਚੀ। ਹਾਲਾਂਕਿ ਵਿਰਾਟ ਕੋਹਲੀ ਦੂਜੇ ਓਵਰ 'ਚ ਹੀ 4 ਦੌੜਾਂ ਬਣਾ ਕੇ ਆਊਟ ਹੋ ਗਏ। ਕੋਹਲੀ ਦੇ ਆਊਟ ਹੁੰਦੇ ਹੀ ਅਨੁਸ਼ਕਾ ਸ਼ਰਮਾ ਕਾਫੀ ਨਿਰਾਸ਼ ਨਜ਼ਰ ਆਈ ਅਤੇ ਇਸ ਦੌਰਾਨ ਕਾਫੀ ਗੁੱਸੇ 'ਚ ਦਿਖਾਈ ਦਿੱਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਬਹੁਤ ਹੀ ਅਜੀਬ ਪ੍ਰਤੀਕਿਰਿਆ ਦਿੱਤੀ।
ਟੀਮ ਇੰਡੀਆ ਦੇ ਦੋਵੇਂ ਸਲਾਮੀ ਬੱਲੇਬਾਜ਼ ਪੈਵੇਲੀਅਨ ਪਰਤ ਗਏ
ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਜਾ ਰਹੇ ਮੈਚ 'ਚ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਇਹ ਫੈਸਲਾ ਟੀਮ ਲਈ ਕਾਫੀ ਹੱਦ ਤੱਕ ਸਹੀ ਰਿਹਾ ਹੈ। ਕਿਉਂਕਿ, ਟੀਮ ਇੰਡੀਆ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਅਤੇ ਟੀਮ ਦੇ ਦੋਵੇਂ ਸਲਾਮੀ ਬੱਲੇਬਾਜ਼ ਜਲਦੀ ਹੀ ਆਊਟ ਹੋ ਕੇ ਪੈਵੇਲੀਅਨ ਪਰਤ ਗਏ। ਜਿਸ ਕਾਰਨ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਾ ਹੈ। ਵਿਰਾਟ ਕੋਹਲੀ ਸਿਰਫ 4 ਦੌੜਾਂ ਬਣਾ ਕੇ ਆਊਟ ਹੋ ਗਏ। ਜਦਕਿ ਕਪਤਾਨ ਰੋਹਿਤ ਸ਼ਰਮਾ ਵੀ ਮਹਿਜ਼ 13 ਦੌੜਾਂ ਬਣਾ ਕੇ ਆਊਟ ਹੋ ਗਏ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)