IPL 2025: ਖ਼ਤਮ ਹੋਇਆ ਇੰਤਜ਼ਾਰ, ਇਸ ਦਿਨ ਸ਼ੁਰੂ ਹੋਵੇਗਾ IPL 2025, ਅਗਲੇ ਤਿੰਨ ਦਿਨ ਦਾ ਸ਼ਡਿਊਲ ਆਇਆ ਸਾਹਮਣੇ!
IPL 2025: IPL 2025 ਸ਼ੁਰੂ ਹੋਣ ਦੀ ਤਾਰੀਖ ਦਾ ਐਲਾਨ ਕਰ ਦਿੱਤਾ ਗਿਆ ਹੈ। ਅਗਲਾ ਸੀਜ਼ਨ ਮਾਰਚ ਦੇ ਅੱਧ ਵਿਚ ਸ਼ੁਰੂ ਹੋਵੇਗਾ, ਇਸ ਤੋਂ ਇਲਾਵਾ 2026 ਅਤੇ 2027 ਲਈ ਟੂਰਨਾਮੈਂਟ ਦੀ ਸ਼ੁਰੂਆਤ ਦੀ ਤਾਰੀਖ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ।
IPL 2025 Start Date: ਇਨ੍ਹੀਂ ਦਿਨੀਂ IPL 2025 ਮੈਗਾ ਆਕਸ਼ਨ ਦਾ ਉਤਸ਼ਾਹ ਆਪਣੇ ਸਿਖਰ 'ਤੇ ਹੈ। ਇਸ ਦੌਰਾਨ IPL 2025 ਦੀ ਸ਼ੁਰੂਆਤ ਦੀ ਤਾਰੀਖ ਸਾਹਮਣੇ ਆ ਗਈ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਅਗਲੇ ਤਿੰਨ ਸੀਜ਼ਨ ਦੀਆਂ ਤਰੀਕਾਂ ਦਾ ਖੁਲਾਸਾ ਹੋ ਗਿਆ ਹੈ। 2025 ਦਾ ਸੀਜ਼ਨ 14 ਮਾਰਚ ਤੋਂ 25 ਮਈ ਤੱਕ ਖੇਡਿਆ ਜਾਵੇਗਾ, ਅਗਲਾ ਸੀਜ਼ਨ 15 ਮਾਰਚ ਨੂੰ ਸ਼ੁਰੂ ਹੋਵੇਗਾ ਅਤੇ ਫਾਈਨਲ 31 ਮਈ ਨੂੰ ਖੇਡਿਆ ਜਾਵੇਗਾ। ਇਸ ਤੋਂ ਇਲਾਵਾ IPL 2027 ਦੀ ਤਰੀਕ ਵੀ ਸਾਹਮਣੇ ਆਈ ਹੈ, ਜੋ 14 ਮਾਰਚ ਤੋਂ ਸ਼ੁਰੂ ਹੋ ਕੇ 30 ਮਈ ਤੱਕ ਚੱਲੇਗੀ।
ਈਐਸਪੀਐਨ ਕ੍ਰਿਕਇੰਫੋ ਦੀ ਇੱਕ ਰਿਪੋਰਟ ਦੇ ਅਨੁਸਾਰ, ਸਾਰੀਆਂ ਫ੍ਰੈਂਚਾਇਜ਼ੀਜ਼ ਨੂੰ ਈ-ਮੇਲ ਰਾਹੀਂ ਅਗਲੇ ਤਿੰਨ ਸੀਜ਼ਨ ਦੀ ਸ਼ੁਰੂਆਤ ਦੀਆਂ ਤਰੀਕਾਂ ਬਾਰੇ ਜਾਣਕਾਰੀ ਦਿੱਤੀ ਗਈ। ਇਨ੍ਹਾਂ ਤਰੀਕਾਂ ਦੀ ਅਧਿਕਾਰਤ ਪੁਸ਼ਟੀ ਬਹੁਤ ਜਲਦੀ ਕੀਤੀ ਜਾ ਸਕਦੀ ਹੈ। ਪਿਛਲੇ ਤਿੰਨ ਸੀਜ਼ਨਾਂ ਦੀ ਤਰ੍ਹਾਂ ਆਈਪੀਐਲ 2025 ਸੀਜ਼ਨ ਵਿੱਚ ਵੀ ਕੁੱਲ 74 ਮੈਚ ਖੇਡੇ ਜਾਣਗੇ। ਇਸ ਨਾਲ ਅਗਲੇ ਸੀਜ਼ਨ 'ਚ ਮੈਚਾਂ ਦੀ ਗਿਣਤੀ ਵਧਾਈ ਜਾ ਸਕਦੀ ਹੈ। IPL 2026 ਵਿੱਚ 84 ਮੈਚ ਹੋਣਗੇ ਅਤੇ 2027 ਦੇ ਸੀਜ਼ਨ ਵਿੱਚ ਮੈਚਾਂ ਦੀ ਗਿਣਤੀ ਵਧਾ ਕੇ 94 ਕੀਤੀ ਜਾ ਸਕਦੀ ਹੈ। ਮੈਚਾਂ ਦੀ ਗਿਣਤੀ ਵਧਣ ਦਾ ਕਾਰਨ ਮੀਡੀਆ ਰਾਈਟਸ ਹੋ ਸਕਦੇ ਹਨ। ਜੇਕਰ ਅਸੀਂ IPL 2024 ਨੂੰ ਯਾਦ ਕਰੀਏ ਤਾਂ ਇਹ ਟੂਰਨਾਮੈਂਟ 22 ਮਾਰਚ ਤੋਂ 26 ਮਈ ਤੱਕ ਚੱਲਿਆ ਸੀ, ਜਿਸ ਦੇ ਫਾਈਨਲ ਵਿੱਚ KKR ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਹਰਾਇਆ ਸੀ।
ਵਿਦੇਸ਼ੀ ਖਿਡਾਰੀਆਂ ਦੀ ਬੱਲੇ-ਬੱਲੇ
ਆਈਪੀਐਲ ਦੀਆਂ ਸਾਰੀਆਂ 10 ਫ੍ਰੈਂਚਾਇਜ਼ੀਜ਼ ਲਈ ਚੰਗੀ ਖ਼ਬਰ ਹੈ ਕਿ ਲਗਭਗ ਸਾਰੇ ICC ਮੈਂਬਰ ਦੇਸ਼ਾਂ ਨੇ ਆਪਣੇ ਖਿਡਾਰੀਆਂ ਨੂੰ ਅਗਲੇ ਤਿੰਨ ਸੀਜ਼ਨਾਂ ਲਈ ਆਈਪੀਐਲ ਵਿੱਚ ਖੇਡਣ ਦੀ ਇਜਾਜ਼ਤ ਦੇ ਦਿੱਤੀ ਹੈ। ਤੁਹਾਨੂੰ ਦੱਸ ਦਈਏ ਕਿ 2025 ਦੀ ਮੇਗਾ ਨਿਲਾਮੀ ਤੋਂ ਪਹਿਲਾਂ BCCI ਨੇ ਨਵਾਂ ਨਿਯਮ ਜਾਰੀ ਕੀਤਾ ਸੀ। ਇਸ ਤਹਿਤ ਜੇਕਰ ਕੋਈ ਵਿਦੇਸ਼ੀ ਖਿਡਾਰੀ ਮੈਗਾ ਆਕਸ਼ਨ ਦਾ ਹਿੱਸਾ ਨਹੀਂ ਬਣਦਾ ਹੈ ਤਾਂ ਉਹ ਅਗਲੇ ਦੋ ਸੀਜ਼ਨ ਨਹੀਂ ਖੇਡ ਸਕੇਗਾ। ਦੂਜੇ ਪਾਸੇ ਜੇਕਰ ਕੋਈ ਵਿਦੇਸ਼ੀ ਖਿਡਾਰੀ ਨਿਲਾਮੀ 'ਚ ਖਰੀਦੇ ਜਾਣ ਤੋਂ ਬਾਅਦ ਆਪਣਾ ਨਾਂ ਵਾਪਸ ਲੈ ਲੈਂਦਾ ਹੈ ਤਾਂ ਉਸ 'ਤੇ ਦੋ ਸਾਲ ਦੀ ਪਾਬੰਦੀ ਦਾ ਸਾਹਮਣਾ ਕਰਨ ਦੀ ਵਿਵਸਥਾ ਹੈ।