(Source: ECI/ABP News/ABP Majha)
IND vs PAK Weather: ਕੀ ਅੱਜ ਹੋਏਗਾ ਭਾਰਤ-ਪਾਕਿ ਮੈਚ? ਵਸੀਮ ਅਕਰਮ ਨੇ ਕੋਲੰਬੋ ਤੋਂ ਦੱਸੀ ਮੌਸਮ ਦੀ ਅਸਲੀਅਤ, ਵੇਖੋ ਵੀਡੀਓ
Colombo's Latest Weather Update: ਏਸ਼ੀਆ ਕੱਪ ਦੇ ਸੁਪਰ-4 ਵਿੱਚ ਭਾਰਤ ਤੇ ਪਾਕਿਸਤਾਨ ਵਿਚਾਲੇ ਐਤਵਾਰ (10 ਸਤੰਬਰ) ਨੂੰ ਮੈਚ ਖੇਡਿਆ ਗਿਆ, ਪਰ ਮੀਂਹ ਕਾਰਨ ਮੈਚ ਪੂਰਾ ਨਹੀਂ ਹੋ ਸਕਿਆ
Colombo's Latest Weather Update: ਏਸ਼ੀਆ ਕੱਪ ਦੇ ਸੁਪਰ-4 ਵਿੱਚ ਭਾਰਤ ਤੇ ਪਾਕਿਸਤਾਨ ਵਿਚਾਲੇ ਐਤਵਾਰ (10 ਸਤੰਬਰ) ਨੂੰ ਮੈਚ ਖੇਡਿਆ ਗਿਆ, ਪਰ ਮੀਂਹ ਕਾਰਨ ਮੈਚ ਪੂਰਾ ਨਹੀਂ ਹੋ ਸਕਿਆ। ਹੁਣ ਅੱਜ (ਰਿਜ਼ਰਵ ਡੇਅ) ਮੈਚ ਮੁੜ ਉਸੇ ਥਾਂ ਤੋਂ ਸ਼ੁਰੂ ਹੋਵੇਗਾ ਜਿੱਥੇ ਕੱਲ੍ਹ ਮੀਂਹ ਕਾਰਨ ਰੋਕਿਆ ਗਿਆ ਸੀ। ਹਾਲਾਂਕਿ ਰਿਜ਼ਰਵ ਡੇ 'ਤੇ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਹੁਣ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਵਸੀਮ ਅਕਰਮ ਨੇ ਕੋਲੰਬੋ ਤੋਂ ਮੌਸਮ ਦੀ ਤਾਜ਼ਾ ਜਾਣਕਾਰੀ ਦਿੱਤੀ ਹੈ।
ਵਸੀਮ ਅਕਰਮ ਨੇ ਇੱਕ ਵੀਡੀਓ ਸ਼ੇਅਰ ਕਰਕੇ ਕੋਲੰਬੋ ਦੇ ਮੌਸਮ ਬਾਰੇ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਰਾਤ ਸਮੇਂ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ ਹੈ। ਉਨ੍ਹਾਂ ਵੀਡੀਓ ਵਿੱਚ ਕਿਹਾ, “ਕੋਲੰਬੋ ਤੋਂ ਅਪਡੇਟ, ਰਾਤ ਭਰ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ, ਪਰ ਹੁਣ ਮੌਸਮ ਸਾਫ ਹੈ…ਇਹ ਕਲੀਅਰ ਨਹੀਂ, ਪਰ ਤੁਸੀਂ ਬੱਦਲ ਦੇਖ ਸਕਦੇ ਹੋ ਤੇ ਹਵਾ ਹੈ। ਫਿਲਹਾਲ ਠੀਕ ਲੱਗ ਰਿਹਾ ਹੈ, ਪਰ ਦੇਖਦੇ ਹਾਂ ਕਿ ਮੈਚ ਸ਼ੁਰੂ ਹੋਣ ਤੱਕ ਕੀ ਹੁੰਦਾ ਹੈ। ਦੇਖੋ, ਮੈਂ ਜਾਣਦਾ ਹਾਂ ਕਿ ਇਹ ਹਰ ਕਿਸੇ ਲਈ ਨਿਰਾਸ਼ਾਜਨਕ ਹੈ, ਪਰ ਤੁਸੀਂ ਮੌਸਮ ਨੂੰ ਕੰਟਰੋਲ ਨਹੀਂ ਕਰ ਸਕਦੇ। ਮੈਨੂੰ ਉਮੀਦ ਹੈ ਕਿ ਮੌਸਮ ਚੰਗਾ ਰਹੇਗਾ, ਮੈਨੂੰ ਉਮੀਦ ਹੈ ਕਿ ਤੁਸੀਂ ਚੰਗੀ ਕ੍ਰਿਕਟ ਦਾ ਆਨੰਦ ਲਓਗੇ।
View this post on Instagram
ਸਿਰਫ਼ 24.1 ਦੌੜਾਂ ਹੀ ਬਣ ਸਕੀਆਂ
ਦੱਸ ਦੇਈਏ ਕਿ ਐਤਵਾਰ ਨੂੰ ਹੋਏ ਮੈਚ ਵਿੱਚ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ 24.1 ਓਵਰ ਖੇਡੇ ਸਨ, ਜਿਸ 'ਚ ਟੀਮ ਨੇ 2 ਵਿਕਟਾਂ 'ਤੇ 147 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਮੀਂਹ ਕਾਰਨ ਮੈਚ ਅੱਗੇ ਨਹੀਂ ਵਧ ਸਕਿਆ। ਜਦੋਂਕਿ ਵਿਰਾਟ ਕੋਹਲੀ (8*) ਤੇ ਕੇਐਲ ਰਾਹੁਲ (17*) ਕਰੀਜ਼ 'ਤੇ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਮੀਂਹ ਨੇ ਇਸ ਮੈਚ 'ਚ ਹੀ ਟੀਮ ਇੰਡੀਆ ਨੂੰ ਪ੍ਰੇਸ਼ਾਨ ਨਹੀਂ ਕੀਤਾ, ਸਗੋਂ ਟੂਰਨਾਮੈਂਟ 'ਚ ਭਾਰਤ ਦੇ ਤਿੰਨੋਂ ਮੈਚਾਂ 'ਚ ਮੀਂਹ ਨੇ ਪ੍ਰੇਸ਼ਾਨੀ ਪੈਦਾ ਕੀਤੀ ਹੈ। ਗਰੁੱਪ ਪੜਾਅ ਵਿੱਚ, ਮੇਨ ਇਨ ਬਲੂ ਨੇ ਆਪਣਾ ਪਹਿਲਾ ਮੈਚ 2 ਸਤੰਬਰ ਨੂੰ ਪਾਕਿਸਤਾਨ ਖਿਲਾਫ ਖੇਡਿਆ ਸੀ, ਜੋ ਮੀਂਹ ਕਾਰਨ ਰੱਦ ਹੋ ਗਿਆ ਸੀ। ਇਸ ਤੋਂ ਬਾਅਦ 4 ਸਤੰਬਰ ਨੂੰ ਟੀਮ ਇੰਡੀਆ ਨੇ ਨੇਪਾਲ ਨਾਲ ਦੂਜਾ ਮੈਚ ਖੇਡਿਆ, ਜਿਸ ਦਾ ਨਤੀਜਾ ਮੀਂਹ ਕਾਰਨ ਡਕਵਰਥ ਲੁਈਸ ਨਿਯਮ ਤਹਿਤ ਐਲਾਨਿਆ ਗਿਆ।