CWG 2022: ਭਾਰਤ ਦੇ ਅਵਿਨਾਸ਼ ਮੁਕੁੰਦ ਸਾਬਲ ਨੇ ਵੀ ਕੀਤਾ ਕਮਾਲ , ਪੁਰਸ਼ਾਂ ਦੀ 3000 ਮੀਟਰ ਸਟੀਪਲਚੇਜ਼ 'ਚ ਜਿੱਤਿਆ ਸਿਲਵਰ ਮੈਡਲ
CWG 2022: ਭਾਰਤ ਦੇ ਅਵਿਨਾਸ਼ ਮੁਕੁੰਦ ਸਾਬਲ ਨੇ # CommonwealthGames2022 ਵਿੱਚ ਪੁਰਸ਼ਾਂ ਦੀ 3000 ਮੀਟਰ ਸਟੀਪਲਚੇਜ਼ ਫਾਈਨਲ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ
CWG 2022: ਭਾਰਤ ਦੇ ਅਵਿਨਾਸ਼ ਮੁਕੁੰਦ ਸਾਬਲ ਨੇ # CommonwealthGames2022 ਵਿੱਚ ਪੁਰਸ਼ਾਂ ਦੀ 3000 ਮੀਟਰ ਸਟੀਪਲਚੇਜ਼ ਫਾਈਨਲ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ
India's Avinash Mukund Sable bags the Silver medal in the men's 3000m steeplechase final in the #CommonwealthGames2022 pic.twitter.com/IoITCYvY4d
— ANI (@ANI) August 6, 2022
ਪ੍ਰਿਅੰਕਾ ਗੋਸਵਾਮੀ ਨੂੰ ਸ਼ਨੀਵਾਰ ਨੂੰ ਪਹਿਲਾ ਮੈਡਲ ਮਿਲਿਆ। ਉਹਨਾਂ ਨੇ ਇਹ ਤਮਗਾ 10 ਕਿਲੋਮੀਟਰ ਦੌੜ ਦੌੜ ਵਿੱਚ ਜਿੱਤਿਆ। ਜਦਕਿ ਭਾਰਤ ਨੂੰ ਦੂਜਾ ਚਾਂਦੀ ਦਾ ਤਗਮਾ ਅਵਿਨਾਸ਼ ਸਾਬਲ ਨੇ ਹਾਸਲ ਕੀਤਾ।
ਉਹਨਾਂ 3000 ਮੀਟਰ ਸਟੀਪਲਚੇਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਾਲਾਂਕਿ ਉਹ ਸੋਨ ਤਮਗਾ ਜਿੱਤਣ ਤੋਂ ਖੁੰਝ ਗਿਆ। ਅਵਿਨਾਸ਼ ਇਸ ਤੋਂ ਪਹਿਲਾਂ ਵੀ ਕਈ ਮੌਕਿਆਂ 'ਤੇ ਸ਼ਾਨਦਾਰ ਪ੍ਰਦਰਸ਼ਨ ਕਰ ਚੁੱਕੇ ਹਨ। ਪਰ ਇਸ ਵਾਰ ਰਾਸ਼ਟਰਮੰਡਲ ਖੇਡਾਂ ਉਹਨਾਂ ਲਈ ਬਹੁਤ ਖਾਸ ਸਨ।
ਅਵਿਨਾਸ਼ ਨੇ ਇਸ ਵਾਰ ਆਪਣਾ ਸਰਵੋਤਮ ਪ੍ਰਦਰਸ਼ਨ ਦਿੱਤਾ ਅਤੇ 8 ਮਿੰਟ 11.20 ਸਕਿੰਟ ਦਾ ਸਮਾਂ ਕੱਢਿਆ। ਇਸ ਤਰ੍ਹਾਂ ਉਸ ਨੇ ਚਾਂਦੀ ਦਾ ਤਗਮਾ ਜਿੱਤਿਆ। ਹਾਲਾਂਕਿ ਉਹ ਗੋਲਡ ਜਿੱਤਣ ਤੋਂ ਖੁੰਝ ਗਿਆ। ਕੀਨੀਆ ਨੇ ਇਸ ਖੇਡ ਵਿੱਚ ਸੋਨੇ ਅਤੇ ਕਾਂਸੀ ਦੇ ਤਗਮੇ ਜਿੱਤੇ।