ਪੜਚੋਲ ਕਰੋ

ਖਰਾਬ ਮੌਸਮ ਕਰਕੇ ਜਲਦੀ ਖ਼ਤਮ ਹੋਇਆ ਤੀਜੇ ਦਿਨ ਦਾ ਮੈਚ, ਆਸਟ੍ਰੇਲੀਆ ਨੇ ਬਣਾਏ 236/6

ਚੰਡੀਗੜ੍ਹ: ਭਾਰਤ ਦੇ ਆਸਟ੍ਰੇਲੀਆ ਵਿਚਾਲੇ ਸਿਡਨੀ ਵਿੱਚ ਖੇਡੇ ਜਾ ਰਹੇ ਚੌਥੇ ਟੈਸਟ ਦੇ ਤੀਜੇ ਦਿਨ ਦਾ ਖੇਡ ਬਾਰਸ਼ ਤੇ ਖਰਾਬ ਮੌਸਮ ਕਰਕੇ ਰੱਦ ਕਰ ਦਿੱਤਾ ਗਿਆ ਹੈ। ਸਿਡਨੀ ਕ੍ਰਿਕੇਟ ਗ੍ਰਾਊਂਡ ’ਤੇ ਖੇਡੇ ਜਾ ਰਹੇ ਸੀਰੀਜ਼ ਦੇ ਆਖ਼ਰੀ ਮੁਕਾਬਲੇ ਵਿੱਚ ਤੀਜੇ ਦਿਨ ਦੀ ਖੇਡ ਖ਼ਤਮ ਹੋਣ ਤੋਂ ਪਹਿਲਾਂ ਆਸਟ੍ਰੇਲੀਆ ਟੀਮ ਨੇ 6 ਵਿਕਟਾਂ ਦੇ ਨੁਕਸਾਨ ’ਤੇ 236 ਦੌੜਾਂ ਬਣਾ ਲਈਆਂ ਹਨ। ਹਾਲੇ ਵੀ ਆਸਟ੍ਰੇਲੀਆ ਭਾਰਤ ਦੇ ਸਕੋਰ ਤੋਂ 386 ਦੌੜਾਂ ਪਿੱਛੇ ਹੈ। ਜੇ ਟੀਮ ਇੰਡੀਆ ਇਸ ਮੈਚ ਨੂੰ ਸਿਰਫ ਡ੍ਰਾ ਕਰਾਉਣ ਵਿੱਚ ਵੀ ਕਾਮਯਾਬ ਰਹੀ ਤਾਂ ਉਸ ਕੋਲ ਇਸ ਸੀਰੀਜ਼ ਨੂੰ ਜਿੱਤਣ ਦਾ ਮੌਕਾ ਬਣਿਆ ਰਹੇਗਾ। ਚਾਰ ਮੈਚਾਂ ਦੀ ਇਸ ਵੱਡੀ ਸੀਰੀਜ਼ ਵਿੱਚ ਟੀਮ ਇੰਡੀਆ ਨੇ 2-1 ਨਾਲ ਬੜ੍ਹਤ ਬਣਾਈ ਹੋਈ ਹੈ। ਅਖ਼ਰੀ ਟੈਸਟ ਦੀ ਸਥਿਤੀ ਵੇਖਦਿਆਂ ਲੱਗਦਾ ਹੈ ਕਿ ਭਾਰਤੀ ਟੀਮ 71 ਸਾਲਾਂ ਬਾਅਦ ਸੀਰੀਜ਼ ਜਿੱਤਣ ਵਿੱਚ ਕਾਮਯਾਬ ਰਹੇਗੀ। ਪਹਿਲੀ ਪਾਰੀ ਵਿੱਚ ਭਾਰਤ ਦੀਆਂ 622 ਦੌੜਾਂ ਦੇ ਜਵਾਬ ਵਿੱਚ ਤੀਜੇ ਦਿਨ ਆਸਟ੍ਰੇਲੀਆਈ ਟੀਮ ਨੇ 24/0 ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਟੀਮ ਓਪਨਰ ਮਾਰਕਸ ਹੈਰਿਸ ਤੇ ਉਸਮਾਨ ਖਵਾਜਾ ਨੇ ਮਿਲ ਕੇ 50 ਦੌੜਾਂ ਦੀ ਸਾਂਝੇਦਾਰੀ ਨਿਭਾਈ ਪਰ ਇਸ ਦੇ ਬਾਅਦ 71 ਦੇ ਸਕੋਰ ’ਤੇ ਕੁਲਦੀਪ ਯਾਦਵ ਨੇ ਉਸਮਾਨ ਖ਼ਵਾਜਾ ਨੂੰ 27 ਦੌੜਾਂ ’ਤੇ ਆਊਟ ਕਰ ਦਿੱਤਾ। ਟੀਮ ਇੰਡੀਆ ਲਈ ਹੁਣ ਤਕ ਦੇ ਮੈਚ ਵਿੱਚ ਕੁਲਦੀਪ ਯਾਦਵ ਸਭ ਤੋਂ ਸਫ਼ਲ ਗੇਂਜਬਾਜ਼ ਰਿਹਾ। 24 ਓਵਰਾਂ ਵਿੱਚ ਉਸ ਨੇ 3 ਵਿਕਟਾਂ ਲਈਆਂ। ਜਡੇਜਾ ਨੇ 2 ਤੇ ਸ਼ਮੀ ਨੇ ਇੱਕ ਵਿਕਟ ਝਟਕਾਈ। ਇਸ ਤੋਂ ਪਹਿਲਾਂ ਭਾਰਤ ਨੇ ਦੂਜੇ ਦਿਨ ਆਪਣੀ ਪਹਿਲੀ ਪਾਰੀ ਵਿੱਚ ਛੇ ਵਿਕਟਾਂ ਦੇ ਨੁਕਸਾਨ ’ਤੇ 622 ਦੌੜਾਂ ’ਤੇ ਪਾਰੀ ਐਲਾਨੀ। ਭਾਰਤ ਲਈ ਚੇਤੇਸ਼ਵਰ ਪੁਜਾਰਾ ਨੇ 193, ਰਿਸ਼ਭ ਪੰਤ ਨੇ 159, ਰਵਿੰਦਰ ਜਡੇਜਾ ਨੇ 81 ਤੇ ਮਯੰਕ ਅਗਰਵਾਲ ਨੇ 77 ਦੌੜਾਂ ਦੀਆਂ ਪਾਰੀਆਂ ਖੇਡੀਆਂ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਕਿਉਂ ਰੱਦ ਹੋਈ IPL 2026 Opening Ceremony? ਜਾਣੋ ਅਸਲ ਵਜ੍ਹਾ
ਕਿਉਂ ਰੱਦ ਹੋਈ IPL 2026 Opening Ceremony? ਜਾਣੋ ਅਸਲ ਵਜ੍ਹਾ
IPL 2026 ਦੇ ਪੂਰੇ ਟੂਰਨਾਮੈਂਟ ਤੋਂ ਬਾਹਰ ਹੋਵੇਗਾ ਆਹ ਦਿੱਗਜ ਖਿਡਾਰੀ? SRH ਕਪਤਾਨ ਨੇ ਫਿਟਨੈਸ 'ਤੇ ਦਿੱਤਾ ਵੱਡਾ ਅਪਡੇਟ
IPL 2026 ਦੇ ਪੂਰੇ ਟੂਰਨਾਮੈਂਟ ਤੋਂ ਬਾਹਰ ਹੋਵੇਗਾ ਆਹ ਦਿੱਗਜ ਖਿਡਾਰੀ? SRH ਕਪਤਾਨ ਨੇ ਫਿਟਨੈਸ 'ਤੇ ਦਿੱਤਾ ਵੱਡਾ ਅਪਡੇਟ
Sports News: ਖੇਡ ਜਗਤ ਤੋਂ ਵੱਡੀ ਖਬਰ, ਇਸ ਪਾਰਟੀ ਨੂੰ ਛੱਡ BJP 'ਚ ਸ਼ਾਮਲ ਹੋ ਸਕਦੈ ਦਿੱਗਜ ਖਿਡਾਰੀ; ਜਾਣੋ ਇੰਟਰਨੈੱਟ ਤੇ ਕਿਉਂ ਛਿੜੀ ਚਰਚਾ?
ਖੇਡ ਜਗਤ ਤੋਂ ਵੱਡੀ ਖਬਰ, ਇਸ ਪਾਰਟੀ ਨੂੰ ਛੱਡ BJP 'ਚ ਸ਼ਾਮਲ ਹੋ ਸਕਦੈ ਦਿੱਗਜ ਖਿਡਾਰੀ; ਜਾਣੋ ਇੰਟਰਨੈੱਟ ਤੇ ਕਿਉਂ ਛਿੜੀ ਚਰਚਾ?
IPL 2026: ਆਈਪੀਐੱਲ 2026 ਦੀ ਸ਼ੁਰੂਆਤ ਤੋਂ ਪਹਿਲਾਂ ਵੱਡਾ ਉਲਟਫੇਰ! ਅਚਾਨਕ ਵਿਕੀਆਂ 2 ਵੱਡੀਆਂ ਟੀਮਾਂ; ਜਾਣੋ ਕੌਣ ਹੋਣਗੇ ਨਵੇਂ ਚੇਅਰਮੈਨ ?
ਆਈਪੀਐੱਲ 2026 ਦੀ ਸ਼ੁਰੂਆਤ ਤੋਂ ਪਹਿਲਾਂ ਵੱਡਾ ਉਲਟਫੇਰ! ਅਚਾਨਕ ਵਿਕੀਆਂ 2 ਵੱਡੀਆਂ ਟੀਮਾਂ; ਜਾਣੋ ਕੌਣ ਹੋਣਗੇ ਨਵੇਂ ਚੇਅਰਮੈਨ ?

ਵੀਡੀਓਜ਼

CM ਮਾਨ ਵੀ ਘਪਲੇ ‘ਚ ਸ਼ਾਮਲ? ਮਜੀਠੀਆ ਦਾ ਵੱਡਾ ਦਾਅਵਾ
ਲਾਲਜੀਤ ਭੁੱਲਰ ਨੂੰ ਪੁਲਿਸ ਦੇ ਰਹੀ VIP ਟ੍ਰੀਟਮੈਂਟ? ਮਜੀਠੀਆ ਦੇ ਤਿੱਖੇ ਦੋਸ਼
ਸਿਰ ‘ਤੇ ਪਿਸਤੌਲ ਰੱਖ ਕੇ ਦਿੱਤੀਆਂ ਧਮਕੀਆਂ! ਮਜੀਠੀਆ ਦੇ ਵੱਡੇ ਦਾਅਵੇ
DM ਗਗਨਦੀਪ ਕੇਸ ‘ਚ ਤੂਫ਼ਾਨ! ਮਜੀਠੀਆ ਨੇ ਕੀਤੀ ਵੱਡੀ ਮੰਗ
DM ਗਗਨਦੀਪ ਮਾਮਲੇ ‘ਚ ਨਵਾਂ ਮੋੜ! ਮਜੀਠੀਆ ਬੋਲੇ—ਕੁੱਟਮਾਰ ਹੋਈ ਸੀ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ludhiana-Jalandhar 'ਚ ਪੈਟਰੋਲ ਪੰਪ ਹੋਏ ਬੰਦ, ਅੰਮ੍ਰਿਤਸਰ 'ਚ ਲੱਗੀ ਭੀੜ, ਡਰੱਮਾਂ 'ਚ ਤੇਲ ਦੇਣਾ ਹੋਇਆ ਮਨ੍ਹਾ
Ludhiana-Jalandhar 'ਚ ਪੈਟਰੋਲ ਪੰਪ ਹੋਏ ਬੰਦ, ਅੰਮ੍ਰਿਤਸਰ 'ਚ ਲੱਗੀ ਭੀੜ, ਡਰੱਮਾਂ 'ਚ ਤੇਲ ਦੇਣਾ ਹੋਇਆ ਮਨ੍ਹਾ
MP ਅੰਮ੍ਰਿਤਪਾਲ ਸਿੰਘ ਨੂੰ ਹਾਈਕੋਰਟ ਤੋਂ ਵੱਡਾ ਝਟਕਾ, ਪੈਰੋਲ ਦੀ ਮੰਗ ਵਾਲੀ ਪਟੀਸ਼ਨ ਖਾਰਿਜ
MP ਅੰਮ੍ਰਿਤਪਾਲ ਸਿੰਘ ਨੂੰ ਹਾਈਕੋਰਟ ਤੋਂ ਵੱਡਾ ਝਟਕਾ, ਪੈਰੋਲ ਦੀ ਮੰਗ ਵਾਲੀ ਪਟੀਸ਼ਨ ਖਾਰਿਜ
Amritsar News : ਪਤਨੀ ਨਾਲ ਦੁਬਈ ਗਿਆ ਨੌਜਵਾਨ ਲਾਪਤਾ ,ਪਿਤਾ ਬੋਲੇ - ਨੂੰਹ ਨੇ ਵਾਪਸ ਆ ਕੇ ਕਰਵਾਇਆ ਦੂਜਾ ਵਿਆਹ
Amritsar News : ਪਤਨੀ ਨਾਲ ਦੁਬਈ ਗਿਆ ਨੌਜਵਾਨ ਲਾਪਤਾ ,ਪਿਤਾ ਬੋਲੇ - ਨੂੰਹ ਨੇ ਵਾਪਸ ਆ ਕੇ ਕਰਵਾਇਆ ਦੂਜਾ ਵਿਆਹ
ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ; ਗੁਆਂਢ 'ਚ ਵਿੱਕ ਰਿਹਾ ਸੀ ਨਸ਼ਾ; ਮੱਚਿਆ ਹੜਕੰਪ
ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ; ਗੁਆਂਢ 'ਚ ਵਿੱਕ ਰਿਹਾ ਸੀ ਨਸ਼ਾ; ਮੱਚਿਆ ਹੜਕੰਪ
ਕੀ ਦੇਸ਼ 'ਚ ਲੱਗੇਗਾ ਲਾਕਡਾਊਨ? ਹਰਦੀਪ ਪੂਰੀ ਦੇ ਬਿਆਨ ਨੇ ਕੀਤਾ ਹੈਰਾਨ
ਕੀ ਦੇਸ਼ 'ਚ ਲੱਗੇਗਾ ਲਾਕਡਾਊਨ? ਹਰਦੀਪ ਪੂਰੀ ਦੇ ਬਿਆਨ ਨੇ ਕੀਤਾ ਹੈਰਾਨ
ਮਾਡਲ ਟਾਊਨ 'ਚ ਪੁਲਿਸ ਦੀ ਛਾਪੇਮਾਰੀ, ਸਕੂਲ ਦਾ ਮਾਲਕ ਲਿਆ ਹਿਰਾਸਤ 'ਚ
ਮਾਡਲ ਟਾਊਨ 'ਚ ਪੁਲਿਸ ਦੀ ਛਾਪੇਮਾਰੀ, ਸਕੂਲ ਦਾ ਮਾਲਕ ਲਿਆ ਹਿਰਾਸਤ 'ਚ
1 ਅਪ੍ਰੈਲ ਤੋਂ ਲੋਕਾਂ ਨੂੰ ਮਹਿੰਗਾਈ ਦਾ ਲੱਗੇਗਾ ਇੱਕ ਹੋਰ ਝਟਕਾ, Painkiller ਸਣੇ ਆਹ 767 ਦਵਾਈਆਂ ਦੀਆਂ ਵਧੀਆਂ ਕੀਮਤਾਂ
1 ਅਪ੍ਰੈਲ ਤੋਂ ਲੋਕਾਂ ਨੂੰ ਮਹਿੰਗਾਈ ਦਾ ਲੱਗੇਗਾ ਇੱਕ ਹੋਰ ਝਟਕਾ, Painkiller ਸਣੇ ਆਹ 767 ਦਵਾਈਆਂ ਦੀਆਂ ਵਧੀਆਂ ਕੀਮਤਾਂ
ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ, ਆਵੇਗਾ ਤੇਜ਼ ਤੂਫਾਨ
ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ, ਆਵੇਗਾ ਤੇਜ਼ ਤੂਫਾਨ
Embed widget