ਪੜਚੋਲ ਕਰੋ

FIFA World Cup : ਵਿਸ਼ਵ ਚੈਂਪੀਅਨ ਅਰਜਨਟੀਨਾ ਨੂੰ ਮਿਲੇ 347 ਕਰੋੜ, ਜਾਣੋ ਹਾਰਨ ਵਾਲੀ ਟੀਮ ਘਰ ਲੈ ਗਏ ਇੰਨੇ ਕਰੋੜ ਰੁਪਏ

ਫੀਫਾ ਵਿਸ਼ਵ ਕੱਪ 2022 ਦਾ ਖਿਤਾਬ ਜਿੱਤਣ ਵਾਲੀ ਅਰਜਨਟੀਨਾ ਦੀ ਟੀਮ ਨੂੰ 347 ਕਰੋੜ ਰੁਪਏ ਮਿਲੇ ਹਨ, ਜਦਕਿ ਇਸ ਟੂਰਨਾਮੈਂਟ ਦੇ ਸਾਰੇ ਮੈਚ ਹਾਰਨ ਵਾਲੀ ਟੀਮ ਨੂੰ ਵੀ 74 ਕਰੋੜ ਰੁਪਏ ਦਾ ਇਨਾਮ ਦਿੱਤਾ ਗਿਆ ਹੈ।

ਰਜਨੀਸ਼ ਕੌਰ ਦੀ ਰਿਪੋਰਟ 

FIFA World Cup 2022 Champion Team : ਫੀਫਾ ਵਿਸ਼ਵ ਕੱਪ 2022 ਦਾ ਫਾਈਨਲ ਮੈਚ ਅਰਜਨਟੀਨਾ ਅਤੇ ਫਰਾਂਸ ਵਿਚਾਲੇ ਖੇਡਿਆ ਗਿਆ। ਇਹ ਮੈਚ ਜਿੱਤ ਕੇ ਅਰਜਨਟੀਨਾ ਨੇ ਤੀਜੀ ਵਾਰ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਵਾਧੂ ਸਮੇਂ ਤੱਕ ਮੈਚ 3-3 ਨਾਲ ਬਰਾਬਰ ਰਿਹਾ ਅਤੇ ਮੈਚ ਦਾ ਨਤੀਜਾ ਪੈਨਲਟੀ ਸ਼ੂਟਆਊਟ ਵਿੱਚ ਹੋਇਆ। ਅਰਜਨਟੀਨਾ ਨੇ ਫਰਾਂਸ ਨੂੰ 4-2 ਨਾਲ ਹਰਾ ਕੇ ਖਿਤਾਬ 'ਤੇ ਕਬਜ਼ਾ ਕੀਤਾ। ਇਸ ਦੇ ਨਾਲ ਹੀ ਚੈਂਪੀਅਨ ਅਰਜਨਟੀਨਾ ਦੀ ਟੀਮ ਨੂੰ 347 ਕਰੋੜ ਰੁਪਏ ਇਨਾਮ ਵਜੋਂ ਮਿਲੇ ਹਨ। ਇੱਥੇ ਹਾਰਨ ਵਾਲੀ ਫਰਾਂਸ ਦੀ ਟੀਮ ਵੀ 248 ਕਰੋੜ ਰੁਪਏ ਲੈ ਗਈ। ਫਾਈਨਲ ਮੈਚ ਖੇਡਣ ਵਾਲੀ ਅਰਜਨਟੀਨਾ ਅਤੇ ਫਰਾਂਸ ਦੀ ਟੀਮ ਨੂੰ ਕੁੱਲ 595 ਕਰੋੜ ਰੁਪਏ ਮਿਲੇ ਹਨ।

ਕ੍ਰੋਏਸ਼ੀਆ ਦੀ ਟੀਮ ਇਸ ਵਾਰ ਤੀਜੇ ਸਥਾਨ 'ਤੇ 

ਪਿਛਲੇ ਸਾਲ ਦੀ ਉਪ ਜੇਤੂ ਕ੍ਰੋਏਸ਼ੀਆ ਦੀ ਟੀਮ ਇਸ ਵਾਰ ਤੀਜੇ ਸਥਾਨ 'ਤੇ ਰਹੀ ਅਤੇ ਇਸ ਟੀਮ ਨੂੰ 223 ਕਰੋੜ ਰੁਪਏ ਦਿੱਤੇ ਗਏ। ਇਸ ਦੇ ਨਾਲ ਹੀ ਪਹਿਲੀ ਵਾਰ ਸੈਮੀਫਾਈਨਲ 'ਚ ਜਗ੍ਹਾ ਬਣਾਉਣ ਵਾਲੀ ਮੋਰੱਕੋ ਦੀ ਟੀਮ ਚੌਥੇ ਸਥਾਨ 'ਤੇ ਰਹੀ ਅਤੇ ਉਸ ਨੂੰ 206 ਕਰੋੜ ਰੁਪਏ ਮਿਲੇ।

ਚਾਰ ਟੀਮਾਂ ਨੂੰ ਦਿੱਤੇ ਗਏ 140 ਕਰੋੜ ਰੁਪਏ 

ਬ੍ਰਾਜ਼ੀਲ, ਨੀਦਰਲੈਂਡ, ਪੁਰਤਗਾਲ, ਇੰਗਲੈਂਡ ਨੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ। ਇਨ੍ਹਾਂ ਚਾਰ ਟੀਮਾਂ ਨੂੰ 140 ਕਰੋੜ ਰੁਪਏ ਦਿੱਤੇ ਗਏ ਸਨ। ਅਮਰੀਕਾ, ਸੇਨੇਗਲ, ਆਸਟ੍ਰੇਲੀਆ, ਪੋਲੈਂਡ, ਸਪੇਨ, ਜਾਪਾਨ, ਸਵਿਟਜ਼ਰਲੈਂਡ, ਦੱਖਣੀ ਕੋਰੀਆ ਦੀਆਂ ਟੀਮਾਂ ਆਖਰੀ 16 ਵਿੱਚ ਹਾਰ ਕੇ ਬਾਹਰ ਹੋ ਗਈਆਂ। ਇਨ੍ਹਾਂ ਸਾਰੀਆਂ ਟੀਮਾਂ ਨੂੰ ਇਨਾਮੀ ਰਾਸ਼ੀ ਵਜੋਂ 107 ਕਰੋੜ ਰੁਪਏ ਦਿੱਤੇ ਗਏ। ਗਰੁੱਪ ਗੇੜ ਵਿੱਚ ਬਾਹਰ ਹੋਣ ਵਾਲੀਆਂ ਕਤਰ, ਇਕਵਾਡੋਰ, ਵੇਲਜ਼, ਈਰਾਨ, ਮੈਕਸੀਕੋ, ਸਾਊਦੀ ਅਰਬ, ਡੈਨਮਾਰਕ, ਟਿਊਨੀਸ਼ੀਆ, ਕੈਨੇਡਾ, ਬੈਲਜੀਅਮ, ਜਰਮਨੀ, ਕੋਸਟਾ ਰੀਕਾ, ਸਰਬੀਆ, ਕੈਮਰੂਨ, ਘਾਨਾ, ਉਰੂਗਵੇ ਦੀਆਂ ਟੀਮਾਂ ਨੂੰ 75 ਕਰੋੜ ਰੁਪਏ ਦਿੱਤੇ ਗਏ। ਗਿਆ।

IPL ਚੈਂਪੀਅਨਾਂ ਨਾਲੋਂ ਤਿੰਨ ਗੁਣਾ ਵੱਧ ਹੈ ਇਨਾਮੀ ਰਾਸ਼ੀ 

ਫੀਫਾ ਵਿਸ਼ਵ ਕੱਪ ਵਿੱਚ ਸਾਰੇ ਮੈਚ ਹਾਰਨ ਵਾਲੀ ਟੀਮ ਵੀ ਆਈਪੀਐਲ ਚੈਂਪੀਅਨਾਂ ਨਾਲੋਂ ਤਿੰਨ ਗੁਣਾ ਵੱਧ ਇਨਾਮੀ ਰਾਸ਼ੀ ਲੈ ਕੇ ਘਰ ਗਈ। ਮੇਜ਼ਬਾਨ ਕਤਰ ਦੀ ਟੀਮ ਇਸ ਵਿਸ਼ਵ ਕੱਪ ਵਿੱਚ ਸਾਰੇ ਮੈਚ ਹਾਰ ਗਈ ਸੀ। ਇਸ ਦੇ ਬਾਵਜੂਦ ਇਸ ਟੀਮ ਨੂੰ 75 ਕਰੋੜ ਰੁਪਏ ਮਿਲੇ। ਫੀਫਾ ਦੀ ਕੁੱਲ ਇਨਾਮੀ ਰਾਸ਼ੀ ਲਗਭਗ 3640 ਕਰੋੜ ਰੁਪਏ ਹੈ। ਪਿਛਲੇ ਵਿਸ਼ਵ ਕੱਪ ਦੇ ਮੁਕਾਬਲੇ 330 ਕਰੋੜ ਰੁਪਏ ਦਾ ਵਾਧਾ ਹੋਇਆ ਹੈ।

ਕਿਸ ਟੀਮ ਲਈ ਕਿੰਨਾ ਇਨਾਮ

ਟੀਮ                                            ਇਨਾਮੀ ਰਕਮ                       ਸਥਾਨ
ਅਰਜਨਟੀਨਾ                                  347 ਕਰੋੜ ਰੁਪਏ                     ਜੇਤੂ
ਫਰਾਂਸ                                          248 ਕਰੋੜ ਰੁਪਏ                    ਉਪ ਜੇਤੂ
ਕ੍ਰੋਏਸ਼ੀਆ                                       223 ਕਰੋੜ ਰੁਪਏ                    ਤੀਜੇ ਸਥਾਨ
ਮੋਰੋਕੋ                                           206 ਕਰੋੜ ਰੁਪਏ                    ਚੌਥੇ ਸਥਾਨ
ਬ੍ਰਾਜ਼ੀਲ, ਨੀਦਰਲੈਂਡ, ਪੁਰਤਗਾਲ, 
ਇੰਗਲੈਂਡ                                           140 ਕਰੋੜ ਰੁਪਏ                  ਕੁਆਰਟਰ ਫਾਈਨਲ
ਅਮਰੀਕਾ, ਸੇਨੇਗਲ, ਆਸਟ੍ਰੇਲੀਆ, ਪੋਲੈਂਡ, 
ਸਪੇਨ, ਜਾਪਾਨ, ਸਵਿਟਜ਼ਰਲੈਂਡ, ਦੱਖਣੀ ਕੋਰੀਆ    107 ਕਰੋੜ ਰੁਪਏ                      ਆਖਰੀ-16
ਕਤਰ, ਇਕਵਾਡੋਰ, ਵੇਲਜ਼, ਈਰਾਨ, 
ਮੈਕਸੀਕੋ, ਸਾਊਦੀ ਅਰਬ, ਡੈਨਮਾਰਕ, ਟਿਊਨੀਸ਼ੀਆ, 
ਕੈਨੇਡਾ, ਬੈਲਜੀਅਮ, ਜਰਮਨੀ, ਕੋਸਟਾ ਰੀਕਾ, 
ਸਰਬੀਆ, ਕੈਮਰੂਨ, ਘਾਨਾ, ਉਰੂਗਵੇ                      75 ਕਰੋੜ ਰੁਪਏ                         ਗਰੁੱਪ ਪੜਾਅ

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਤਰਨਤਾਰਨ ਜ਼ਿਮਨੀ ਚੋਣ 'ਚ ਵੋਟਿੰਗ ਸ਼ੁਰੂ, ਕੇਂਦਰੀ ਫੌਰਸ ਦੀਆਂ 14 ਕੰਪਨੀਆਂ ਤਾਇਨਾਤ; ਅੰਮ੍ਰਿਤਪਾਲ ਦੀ ਪਾਰਟੀ ਪਹਿਲੀ ਵਾਰ ਚੋਣ ਮੈਦਾਨ 'ਚ
ਤਰਨਤਾਰਨ ਜ਼ਿਮਨੀ ਚੋਣ 'ਚ ਵੋਟਿੰਗ ਸ਼ੁਰੂ, ਕੇਂਦਰੀ ਫੌਰਸ ਦੀਆਂ 14 ਕੰਪਨੀਆਂ ਤਾਇਨਾਤ; ਅੰਮ੍ਰਿਤਪਾਲ ਦੀ ਪਾਰਟੀ ਪਹਿਲੀ ਵਾਰ ਚੋਣ ਮੈਦਾਨ 'ਚ
ਦਿੱਲੀ ਬਲਾਸਟ ਤੋਂ ਬਾਅਦ ਪੰਜਾਬ 'ਚ ਰੈੱਡ ਅਲਰਟ; ਪੁਲਿਸ ਨੇ ਰਾਤ ਭਰ ਚਲਾਇਆ ਚੈਕਿੰਗ ਅਭਿਆਨ; ਚੰਡੀਗੜ੍ਹ ਤੇ ਹਿਮਾਚਲ 'ਚ ਵੀ ਹਾਈ ਅਲਰਟ ਜਾਰੀ
ਦਿੱਲੀ ਬਲਾਸਟ ਤੋਂ ਬਾਅਦ ਪੰਜਾਬ 'ਚ ਰੈੱਡ ਅਲਰਟ; ਪੁਲਿਸ ਨੇ ਰਾਤ ਭਰ ਚਲਾਇਆ ਚੈਕਿੰਗ ਅਭਿਆਨ; ਚੰਡੀਗੜ੍ਹ ਤੇ ਹਿਮਾਚਲ 'ਚ ਵੀ ਹਾਈ ਅਲਰਟ ਜਾਰੀ
ਲਾਲ ਕਿਲ੍ਹੇ 'ਚ ਹੋਇਆ ਜ਼ਬਰਦਸਤ ਧਮਾਕਾ, ਭਿਆਨਕ ਮੰਜ਼ਰ ਦੀਆਂ ਤਸਵੀਰਾਂ ਆਈਆਂ ਸਾਹਮਣੇ
ਲਾਲ ਕਿਲ੍ਹੇ 'ਚ ਹੋਇਆ ਜ਼ਬਰਦਸਤ ਧਮਾਕਾ, ਭਿਆਨਕ ਮੰਜ਼ਰ ਦੀਆਂ ਤਸਵੀਰਾਂ ਆਈਆਂ ਸਾਹਮਣੇ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (11-11-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (11-11-2025)
Advertisement

ਵੀਡੀਓਜ਼

Panjab University Protest | ਪੰਜਾਬ ਯੂਨੀਵਰਸਿਟੀ ‘ਚ ਵਿਰੋਧ ਭੜਕਿਆ ਵਿਦਿਆਰਥੀ ਗੇਟ ਤੋੜ ਅੰਦਰ | Abp Sanjha
MP Amritpal Singh Case | MP ਅੰਮ੍ਰਿਤਪਾਲ ਦੇ NSA ਮਾਮਲੇ 'ਚ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ! | Abp Sanjha
ਘਰਵਾਲੇ ਦੇ ਪਿੱਛੇ ਨਹੀਂ ਲੱਗਣਾ! ਔਰਤਾਂ ਆਉਣਗੀਆਂ ਰਾਜਨੀਤੀ 'ਚ
Cm Bhagwant Maan | CM's old look came out in the road show! People laughed and laughed twice
DIG ਭੁੱਲਰ ਮਾਮਲੇ ਚ ਵੱਡਾ ਖੁਲਾਸਾ , ਪਟਿਆਲਾ 'ਚ ਵੀ ਮਿਲੀ ਜਾਇਦਾਦ ?
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਤਰਨਤਾਰਨ ਜ਼ਿਮਨੀ ਚੋਣ 'ਚ ਵੋਟਿੰਗ ਸ਼ੁਰੂ, ਕੇਂਦਰੀ ਫੌਰਸ ਦੀਆਂ 14 ਕੰਪਨੀਆਂ ਤਾਇਨਾਤ; ਅੰਮ੍ਰਿਤਪਾਲ ਦੀ ਪਾਰਟੀ ਪਹਿਲੀ ਵਾਰ ਚੋਣ ਮੈਦਾਨ 'ਚ
ਤਰਨਤਾਰਨ ਜ਼ਿਮਨੀ ਚੋਣ 'ਚ ਵੋਟਿੰਗ ਸ਼ੁਰੂ, ਕੇਂਦਰੀ ਫੌਰਸ ਦੀਆਂ 14 ਕੰਪਨੀਆਂ ਤਾਇਨਾਤ; ਅੰਮ੍ਰਿਤਪਾਲ ਦੀ ਪਾਰਟੀ ਪਹਿਲੀ ਵਾਰ ਚੋਣ ਮੈਦਾਨ 'ਚ
ਦਿੱਲੀ ਬਲਾਸਟ ਤੋਂ ਬਾਅਦ ਪੰਜਾਬ 'ਚ ਰੈੱਡ ਅਲਰਟ; ਪੁਲਿਸ ਨੇ ਰਾਤ ਭਰ ਚਲਾਇਆ ਚੈਕਿੰਗ ਅਭਿਆਨ; ਚੰਡੀਗੜ੍ਹ ਤੇ ਹਿਮਾਚਲ 'ਚ ਵੀ ਹਾਈ ਅਲਰਟ ਜਾਰੀ
ਦਿੱਲੀ ਬਲਾਸਟ ਤੋਂ ਬਾਅਦ ਪੰਜਾਬ 'ਚ ਰੈੱਡ ਅਲਰਟ; ਪੁਲਿਸ ਨੇ ਰਾਤ ਭਰ ਚਲਾਇਆ ਚੈਕਿੰਗ ਅਭਿਆਨ; ਚੰਡੀਗੜ੍ਹ ਤੇ ਹਿਮਾਚਲ 'ਚ ਵੀ ਹਾਈ ਅਲਰਟ ਜਾਰੀ
ਲਾਲ ਕਿਲ੍ਹੇ 'ਚ ਹੋਇਆ ਜ਼ਬਰਦਸਤ ਧਮਾਕਾ, ਭਿਆਨਕ ਮੰਜ਼ਰ ਦੀਆਂ ਤਸਵੀਰਾਂ ਆਈਆਂ ਸਾਹਮਣੇ
ਲਾਲ ਕਿਲ੍ਹੇ 'ਚ ਹੋਇਆ ਜ਼ਬਰਦਸਤ ਧਮਾਕਾ, ਭਿਆਨਕ ਮੰਜ਼ਰ ਦੀਆਂ ਤਸਵੀਰਾਂ ਆਈਆਂ ਸਾਹਮਣੇ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (11-11-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (11-11-2025)
ਸਰਦੀਆਂ 'ਚ ਗਲਿਸਰਿਨ ਨਾਲ ਮਿਲਾ ਕੇ ਲਗਾਓ ਇਹ 3 ਚੀਜ਼ਾਂ, ਚਿਹਰੇ 'ਤੇ ਆਵੇਗਾ ਨਿਖਾਰ ਤੇ ਸੁੱਕਾਪਣ ਹੋਵੇਗਾ ਦੂਰ
ਸਰਦੀਆਂ 'ਚ ਗਲਿਸਰਿਨ ਨਾਲ ਮਿਲਾ ਕੇ ਲਗਾਓ ਇਹ 3 ਚੀਜ਼ਾਂ, ਚਿਹਰੇ 'ਤੇ ਆਵੇਗਾ ਨਿਖਾਰ ਤੇ ਸੁੱਕਾਪਣ ਹੋਵੇਗਾ ਦੂਰ
Watch: ਕ੍ਰਿਕਟਰ ਦੇ ਘਰ 'ਤੇ ਹੋਈ ਗੋਲੀਬਾਰੀ, ਵਾਇਰਲ ਵੀਡੀਓ ਨੇ ਮਚਾਇਆ ਹੜਕੰਪ
Watch: ਕ੍ਰਿਕਟਰ ਦੇ ਘਰ 'ਤੇ ਹੋਈ ਗੋਲੀਬਾਰੀ, ਵਾਇਰਲ ਵੀਡੀਓ ਨੇ ਮਚਾਇਆ ਹੜਕੰਪ
DIG ਭੁੱਲਰ ਦਾ ਬਿਚੌਲੀਆ ਨਿਆਇਂਕ ਹਿਰਾਸਤ ‘ਚ, 50 ਅਧਿਕਾਰੀ ਰਡਾਰ 'ਤੇ, ED ਦੀ ਐਂਟਰੀ ਨਾਲ ਹੜਕੰਪ!
DIG ਭੁੱਲਰ ਦਾ ਬਿਚੌਲੀਆ ਨਿਆਇਂਕ ਹਿਰਾਸਤ ‘ਚ, 50 ਅਧਿਕਾਰੀ ਰਡਾਰ 'ਤੇ, ED ਦੀ ਐਂਟਰੀ ਨਾਲ ਹੜਕੰਪ!
ਦਿੱਲੀ 'ਚ ਲਾਲ ਕਿਲ੍ਹੇ ਕੋਲ ਕਾਰ 'ਚ ਹੋਇਆ ਧਮਾਕਾ, 8 ਦੀ ਮੌਤ; 24 ਜ਼ਖ਼ਮੀ, ਹਾਈ ਅਲਰਟ ਜਾਰੀ
ਦਿੱਲੀ 'ਚ ਲਾਲ ਕਿਲ੍ਹੇ ਕੋਲ ਕਾਰ 'ਚ ਹੋਇਆ ਧਮਾਕਾ, 8 ਦੀ ਮੌਤ; 24 ਜ਼ਖ਼ਮੀ, ਹਾਈ ਅਲਰਟ ਜਾਰੀ
Embed widget