Nora Fatehi Video: FIFA ਫੈਨ ਫੈਸਟ 'ਚ ਨੋਰਾ ਫਤੇਹੀ ਨੇ ਲਹਿਰਾਇਆ ਤਿਰੰਗਾ, ਸ਼ਾਨਦਾਰ ਡਾਂਸ ਕਰ ਕੇ ਪ੍ਰਸ਼ੰਸਕਾਂ ਦਾ ਜਿੱਤਿਆ ਦਿਲ
ਫੀਫਾ ਵਰਲਡ ਕੱਪ 2022 ਵਿੱਚ ਨੋਰਾ ਫਤੇਹੀ(Nora Fatehi) ਆਖਰਕਾਰ ਜੈਨੀਫਰ ਲੋਪੇਜ਼ ਅਤੇ ਸ਼ਕੀਰਾ ਦੀ ਕਤਾਰ ਵਿੱਚ ਸ਼ਾਮਲ ਹੋ ਗਈ ਹੈ। ਉਹ ਰਾਸ਼ਟਰ ਦੀ ਨੁਮਾਇੰਦਗੀ ਕਰਨ ਵਾਲੀ ਇਕਲੌਤੀ ਭਾਰਤੀ ਅਭਿਨੇਤਰੀ ਸੀ।
ਰਜਨੀਸ਼ ਕੌਰ ਦੀ ਰਿਪੋਰਟ
Nora Fatehi Waves Indian Flag at FIFA Fan Fest: ਫੀਫਾ ਵਰਲਡ ਕੱਪ 2022 ਵਿੱਚ ਨੋਰਾ ਫਤੇਹੀ(Nora Fatehi) ਆਖਰਕਾਰ ਜੈਨੀਫਰ ਲੋਪੇਜ਼ ਅਤੇ ਸ਼ਕੀਰਾ ਦੀ ਕਤਾਰ ਵਿੱਚ ਸ਼ਾਮਲ ਹੋ ਗਈ ਹੈ। ਉਹ ਰਾਸ਼ਟਰ ਦੀ ਨੁਮਾਇੰਦਗੀ ਕਰਨ ਵਾਲੀ ਇਕਲੌਤੀ ਭਾਰਤੀ ਅਭਿਨੇਤਰੀ ਸੀ। ਨੋਰਾ ਫਤੇਹੀ ਨੇ ਫੀਫਾ ਫੈਨ ਫੈਸਟ ਈਵੈਂਟ ਵਿੱਚ ਓ ਸਾਕੀ ਸਾਕੀ, ਨੱਚ ਮੇਰੀ ਰਾਣੀ ਅਤੇ ਹੋਰ ਬਾਲੀਵੁੱਡ ਗੀਤਾਂ 'ਤੇ ਆਪਣੇ ਸ਼ਾਨਦਾਰ ਡਾਂਸ ਨਾਲ ਸਟੇਜ ਨੂੰ ਅੱਗ ਲਗਾ ਦਿੱਤੀ।
ਨੋਰਾ ਫਤੇਹੀ ਦੇ ਸ਼ਾਨਦਾਰ ਪ੍ਰਦਰਸ਼ਨ ਦੀਆਂ ਵੀਡੀਓਜ਼ ਤੇ ਤਸਵੀਰਾਂ ਵਾਇਰਲ
ਨੋਰਾ ਫਤੇਹੀ ਦੇ ਸ਼ਾਨਦਾਰ ਪ੍ਰਦਰਸ਼ਨ ਦੀਆਂ ਵੀਡੀਓਜ਼ ਅਤੇ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਵਾਇਰਲ ਹੋਏ ਕਈ ਵੀਡੀਓਜ਼ 'ਚ ਨੋਰਾ ਨੂੰ ਅੰਤਰਰਾਸ਼ਟਰੀ ਮੰਚ 'ਤੇ ਭਾਰਤੀ ਝੰਡਾ ਲਹਿਰਾਉਂਦੇ ਹੋਏ 'ਜੈ ਹਿੰਦ' ਕਹਿੰਦੇ ਹੋਏ ਦੇਖਿਆ ਜਾ ਸਕਦਾ ਹੈ। ਸੋਸ਼ਲ ਮੀਡੀਆ 'ਤੇ ਹਰ ਕੋਈ ਮਾਣ ਨਾਲ ਭਾਰਤੀ ਝੰਡਾ ਫੜਨ ਲਈ ਅਦਾਕਾਰਾ ਦੀ ਤਾਰੀਫ਼ ਕਰ ਰਿਹਾ ਹੈ। ਨੋਰਾ ਨੇ ਨਾ ਸਿਰਫ ਖੁਦ 'ਜੈ ਹਿੰਦ' ਦੇ ਨਾਅਰੇ ਲਗਾਏ, ਸਗੋਂ ਦਰਸ਼ਕਾਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕੀਤਾ।
View this post on Instagram
ਡਾਂਸ ਨਾਲ ਸਟੇਜ 'ਤੇ ਲਾਈ ਅੱਗ
ਇੱਥੇ ਤੁਸੀਂ ਦੇਖ ਸਕਦੇ ਹੋ, ਨੋਰਾ ਦੇ ਡਾਂਸ ਪ੍ਰਦਰਸ਼ਨ ਦੀ ਇੱਕ ਝਲਕ, ਜਿਸ ਵਿੱਚ ਨੋਰਾ ਆਪਣੇ ਬਾਲੀਵੁੱਡ ਗੀਤ ‘ਸਾਕੀ ਸਾਕੀ’ ‘ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਦੇ ਸਨਿੱਪਟ ‘ਚ ਦੇਖਿਆ ਜਾ ਸਕਦਾ ਹੈ ਕਿ ਨੋਰਾ ਨੇ ਚਮਕਦਾਰ ਸੁਨਹਿਰੀ-ਸਿਲਵਰ ਰੰਗ ਦੀ ਡਰੈੱਸ ਪਾਈ ਹੋਈ ਹੈ, ਜਿਸ ‘ਚ ਝਾਲਰਾਂ ਲਟਕੀਆਂ ਹੋਈਆਂ ਹਨ। ਨੋਰਾ ਦੇ ਡਾਂਸ ਮੂਵ ‘ਤੇ ਉਸ ਨੂੰ ਸ਼ਾਨਦਾਰ ਪ੍ਰਤੀਕਿਰਿਆ ਮਿਲ ਰਹੀ ਹੈ ਅਤੇ ਪ੍ਰਸ਼ੰਸਕ ਉਸ ਦੇ ਡਾਂਸ ਪ੍ਰਦਰਸ਼ਨ ਨੂੰ ਦੇਖ ਕੇ ਬਹੁਤ ਖੁਸ਼ ਹਨ।
View this post on Instagram
ਦੱਸ ਦੇਈਏ ਕਿ ਇਨ੍ਹੀਂ ਦਿਨੀਂ ਪੂਰੀ ਦੁਨੀਆ 'ਚ ਫੀਫਾ ਵਿਸ਼ਵ ਕੱਪ 2022 ਦਾ ਖੁਮਾਰ ਛਾਇਆ ਹੋਇਆ ਹੈ। ਨੋਰਾ ਫਤੇਹੀ ਵੀ ਸਟੇਡੀਅਮ 'ਚ ਮੈਚ ਦਾ ਆਨੰਦ ਲੈਂਦੀ ਨਜ਼ਰ ਆਈ। ਉਹ ਫੀਫਾ ਦਾ ਗੀਤ ਗਾ ਰਹੀ ਸੀ ਅਤੇ ਇਸ 'ਤੇ ਡਾਂਸ ਵੀ ਕਰ ਰਹੀ ਸੀ। 2022 ਫੀਫਾ ਵਿਸ਼ਵ ਕੱਪ 20 ਨਵੰਬਰ ਨੂੰ ਕਤਰ ਵਿੱਚ ਸ਼ੁਰੂ ਹੋਇਆ ਸੀ। ਇਹ ਸਮਾਗਮ 18 ਦਸੰਬਰ 2022 ਤੱਕ ਚੱਲੇਗਾ।