Under-16 SAFF Football: U16 ਫੁੱਟਬਾਲ ਟੀਮ ਨੇ ਜਿੱਤਿਆ ਖਿਤਾਬ, ਬੰਗਲਾਦੇਸ਼ ਨੂੰ 2-0 ਨਾਲ ਦਿੱਤੀ ਮਾਤ
Under-16 SAFF Football: ਭਾਰਤ ਦੀ ਅੰਡਰ-16 ਫੁੱਟਬਾਲ ਟੀਮ ਨੇ ਸੈਫ ਫੁੱਟਬਾਲ ਚੈਂਪੀਅਨਸ਼ਿਪ 2023 (Under-16 SAFF Football) ਦੇ ਫਾਈਨਲ ਮੈਚ 'ਚ ਬੰਗਲਾਦੇਸ਼ ਨੂੰ 2-0 ਨਾਲ ਹਰਾ ਕੇ ਖਿਤਾਬ ਜਿੱਤ ਲਿਆ ਹੈ।
India Wins Under-16 SAFF Football Championship: ਭਾਰਤ ਅਤੇ ਪਾਕਿਸਤਾਨ ਵਿਚਾਲੇ ਏਸ਼ੀਆ ਕੱਪ ਦੇ ਸੁਪਰ-4 ਰਾਊਂਡ ਦੌਰਾਨ ਪ੍ਰਸ਼ੰਸਕ ਖੇਡ ਮੁੜ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੇ ਸੀ। ਉੱਥੇ ਹੀ ਭਾਰਤ ਦੀ ਅੰਡਰ-16 ਫੁੱਟਬਾਲ ਟੀਮ ਨੇ ਸੈਫ ਅੰਡਰ-16 ਚੈਂਪੀਅਨਸ਼ਿਪ ਦੇ ਫਾਈਨਲ ਮੈਚ 'ਚ ਬੰਗਲਾਦੇਸ਼ ਨੂੰ ਹਰਾ ਕੇ ਖਿਤਾਬ ਜਿੱਤ ਲਿਆ ਹੈ। ਭਾਰਤੀ ਅੰਡਰ-16 ਟੀਮ ਪੰਜਵੀਂ ਵਾਰ ਇਹ ਖਿਤਾਬ ਜਿੱਤਣ ਵਿੱਚ ਕਾਮਯਾਬ ਹੋਈ ਹੈ।
ਸੈਫ ਅੰਡਰ-16 ਫੁੱਟਬਾਲ ਚੈਂਪੀਅਨਸ਼ਿਪ (Under-16 SAFF Football Championship) ਦੇ ਫਾਈਨਲ ਮੈਚ ਦੀ ਸ਼ੁਰੂਆਤ ਤੋਂ ਹੀ ਮੈਚ 'ਚ ਭਾਰਤੀ ਟੀਮ ਦਾ ਦਬਦਬਾ ਦੇਖਣ ਨੂੰ ਮਿਲਿਆ। ਭਰਤ ਲਾਏਰਜਮ ਨੇ ਖੇਡ ਦੇ 8ਵੇਂ ਮਿੰਟ ਵਿੱਚ ਟੀਮ ਇੰਡੀਆ ਲਈ ਪਹਿਲਾ ਗੋਲ ਕੀਤਾ। ਇਸ ਤੋਂ ਬਾਅਦ 73ਵੇਂ ਮਿੰਟ 'ਚ ਲੇਵਿਸ ਜਾਂਗਮਿਨਲਮ ਨੇ ਖਿਤਾਬੀ ਮੁਕਾਬਲੇ 'ਚ ਟੀਮ ਇੰਡੀਆ ਲਈ ਦੂਜਾ ਗੋਲ ਕੀਤਾ।
ਇਹ ਵੀ ਪੜ੍ਹੋ: SA vs AUS: ਡੇਵਿਡ ਵਾਰਨਰ ਨੇ ਸਚਿਨ ਤੇਂਦੁਲਕਰ ਨੂੰ ਛੱਡਿਆ ਪਿੱਛੇ, ਸਭ ਤੋਂ ਵੱਧ ਸੈਂਕੜਿਆਂ ਦਾ ਤੋੜਿਆ ਰਿਕਾਰਡ
ਭਾਰਤੀ ਅੰਡਰ-16 ਫੁੱਟਬਾਲ ਟੀਮ ਨੇ ਸੈਫ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਟੀਮ ਨੇ ਸੈਮੀਫਾਈਨਲ ਮੈਚ 'ਚ ਮਾਲਦੀਵ ਨੂੰ 8-0 ਨਾਲ ਇਕਤਰਫਾ ਹਰਾ ਕੇ ਫਾਈਨਲ 'ਚ ਜਗ੍ਹਾ ਪੱਕੀ ਕੀਤੀ। ਇਸ ਮੈਚ ਵਿੱਚ ਏਬਰੋਲੰਗ ਅਤੇ ਮੁਹੰਮਦ ਅਰਬਾਸ਼ ਨੇ ਦੋ-ਦੋ ਗੋਲ ਕੀਤੇ ਸਨ। ਇਹ ਟੂਰਨਾਮੈਂਟ ਭੂਟਾਨ ਦੀ ਮੇਜ਼ਬਾਨੀ ਵਿੱਚ ਥਿੰਪੂ ਵਿੱਚ ਖੇਡਿਆ ਜਾ ਰਿਹਾ ਸੀ। ਭਾਰਤੀ ਟੀਮ ਨੇ ਟੂਰਨਾਮੈਂਟ ਦੇ ਆਪਣੇ ਪਹਿਲੇ ਮੈਚ ਵਿੱਚ ਬੰਗਲਾਦੇਸ਼ ਨੂੰ 1-0 ਨਾਲ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ ਸੀ।
The moment we all have been waiting for!! CHAMPIONS 🎉#INDBAN ⚔️ #U16SAFF2023 🏆 #BlueColts 🐯 #IndianFootball ⚽ pic.twitter.com/B4Ngatn8m1
— Indian Football Team (@IndianFootball) September 10, 2023
ਭਾਰਤੀ ਟੀਮ ਸੈਫ ਅੰਡਰ-16 ਚੈਂਪੀਅਨਸ਼ਿਪ 'ਚ ਗਰੁੱਪ ਏ ਦਾ ਹਿੱਸਾ ਸੀ। ਇਸ ਵਿੱਚ ਉਨ੍ਹਾਂ ਦਾ ਮੁਕਾਬਲਾ ਬੰਗਲਾਦੇਸ਼ ਅਤੇ ਨੇਪਾਲ ਦੀਆਂ ਟੀਮਾਂ ਨਾਲ ਹੋਇਆ ਅਤੇ ਦੋਵਾਂ ਖਿਲਾਫ 1-0 ਨਾਲ ਜਿੱਤ ਹਾਸਲ ਕਰਦੇ ਹੋਏ ਪਹਿਲੇ ਨੰਬਰ ‘ਤੇ ਖ਼ਤਮ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸੈਮੀਫਾਈਨਲ 'ਚ ਮਾਲਦੀਵ ਨੂੰ ਹਰਾਇਆ। ਦੂਜੇ ਪਾਸੇ ਬੰਗਲਾਦੇਸ਼ ਦੀ ਟੀਮ ਨੂੰ ਟੂਰਨਾਮੈਂਟ ਵਿੱਚ ਭਾਰਤ ਖ਼ਿਲਾਫ਼ ਦੋਵੇਂ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ: IND vs PAK: ਕੋਲੰਬੋ 'ਚ ਰੋਹਿਤ ਸ਼ਰਮਾ ਦਾ 'ਤੀਜਾ ਸੈਂਕੜਾ', ਬਤੌਰ ਓਪਨਰ ਸਹਿਵਾਗ ਨਾਲ ਜੁੜੀ ਲਿਸਟ 'ਚ ਬਣਾਈ ਥਾਂ