ਪੜਚੋਲ ਕਰੋ
Advertisement
ਗੌਤਮ ਦਾ ਬਿਸ਼ਨ ਸਿੰਘ ਬੇਦੀ 'ਤੇ ਗੰਭੀਰ ਇਲਜ਼ਾਮ, ਕਿਹਾ ਮੁੰਡੇ ਲਈ ਵੱਡਾ 'ਫੇਵਰ' ਚਾਹੁੰਦੇ ਸੀ..!
ਜਿਸ ਸਮੇਂ ਸੈਣੀ ਦੀ ਦਿੱਲੀ ਦੀ ਰਣਜੀ ਟੀਮ ਲਈ ਚੋਣ ਖਾਰਜ ਕੀਤੀ ਗਈ ਸੀ ਉਦੋਂ ਬਿਸ਼ਨ ਸਿੰਘ ਬੇਦੀ ਤੇ ਚੇਤਨ ਚੌਹਾਨ ਡੀਡੀਸੀਏ ਦੇ ਮੈਂਬਰ ਸਨ ਅਤੇ ਉਨ੍ਹਾਂ ਗੰਭੀਰ ਦੀ ਪਸੰਦ ਸੈਣੀ ਨੂੰ ਟੀਮ ਵਿੱਚ ਥਾਂ ਦੇਣ ਲਈ ਸਹਿਮਤੀ ਨਹੀਂ ਸੀ ਦਿੱਤੀ।
ਨਵੀਂ ਦਿੱਲੀ: ਭਾਰਟੀ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ 'ਤੇ ਪਰਿਵਾਰਵਾਦੀ ਹੋਣ ਦੇ ਦੋਸ਼ ਲਾਏ ਹਨ। ਗੰਭੀਰ ਨੇ ਕਿਹਾ ਕਿ ਬੇਦੀ ਆਪਣੇ ਪੁੱਤਰ ਅੰਗਦ ਸਿੰਘ ਬੇਦੀ ਦੇ ਲਾਇਕ ਨਾ ਹੋਣ ਦੇ ਬਾਵਜੂਦ ਦਿੱਲੀ ਦੀ ਕ੍ਰਿਕੇਟ ਟੀਮ ਵਿੱਚ ਥਾਂ ਦਿਵਾਉਣਾ ਚਾਹੁੰਦੇ ਸੀ।
ਗੰਭੀਰ ਦਾ ਇਹ ਇਲਜ਼ਾਮ ਬੇਦੀ ਵੱਲੋਂ ਭਾਰਤੀ ਕ੍ਰਿਕੇਟ ਟੀਮ ਦੇ ਮੌਜੂਦਾ ਗੇਂਦਬਾਜ਼ ਨਵਦੀਪ ਸੈਣੀ ਦੀ ਦਿੱਲੀ ਦੀ ਰਣਜੀ ਕ੍ਰਿਕਟ ਟੀਮ ਵਿੱਚ ਚੋਣ ਵਿੱਚ ਅੜਿੱਕੇ ਡਾਹੁਣ ਦਾ ਖੰਡਨ ਕਰਨ ਤੋਂ ਬਾਅਦ ਆਇਆ ਹੈ। ਬੇਦੀ ਨੇ ਕਿਹਾ ਸੀ ਕਿ ਉਹ ਜਿੱਤਣ ਲਈ ਇੰਨੇ ਹੇਠਾਂ ਨਹੀਂ ਡਿੱਗ ਸਕਦੇ।
ਜ਼ਿਕਰਯੋਗ ਹੈ ਕਿ ਸੈਣੀ ਵੱਲੋਂ ਆਪਣੇ ਪਹਿਲੇ ਕੌਮਾਂਤਰੀ ਮੈਚ ਵਿੱਚ ਵੈਸਟ ਇੰਡੀਜ਼ ਖ਼ਿਲਾਫ਼ ਚੰਗਾ ਪ੍ਰਦਰਸ਼ਨ ਕਰਨ ਤੋਂ ਬਾਅਦ ਗੌਤਮ ਗੰਭੀਰ ਨੇ ਦਿੱਲੀ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ (DDCA) ਮੈਂਬਰਾਂ 'ਤੇ ਗੰਭੀਰ ਦੋਸ਼ ਲਾਏ ਸਨ। ਉਨ੍ਹਾਂ ਚੇਤਨ ਚੌਹਾਨ ਵੱਲੋਂ ਸੈਣੀ ਨੂੰ ਦਿੱਲੀ ਰਣਜੀ ਟੀਮ ਵਿੱਚ ਸ਼ਾਮਲ ਕੀਤੇ ਜਾਣ ਦਾ ਵਿਰੋਧ ਕਰਨ ਦੀ ਵੀ ਖ਼ਿਲਾਫ਼ਤ ਕੀਤੀ। ਜਿਸ ਸਮੇਂ ਸੈਣੀ ਦੀ ਦਿੱਲੀ ਦੀ ਰਣਜੀ ਟੀਮ ਲਈ ਚੋਣ ਖਾਰਜ ਕੀਤੀ ਗਈ ਸੀ ਉਦੋਂ ਬਿਸ਼ਨ ਸਿੰਘ ਬੇਦੀ ਤੇ ਚੇਤਨ ਚੌਹਾਨ ਡੀਡੀਸੀਏ ਦੇ ਮੈਂਬਰ ਸਨ ਅਤੇ ਉਨ੍ਹਾਂ ਗੰਭੀਰ ਦੀ ਪਸੰਦ ਸੈਣੀ ਨੂੰ ਟੀਮ ਵਿੱਚ ਥਾਂ ਦੇਣ ਲਈ ਸਹਿਮਤੀ ਨਹੀਂ ਸੀ ਦਿੱਤੀ।😂 @BishanBedi talking about “stooping to conquer” 😂,man who was pushing his undeserving son for selection or @ChetanChauhanCr bent on getting his nephew in DDCA team. Shame. Also reproducing Bedi’s comments on Navdeep in a protest letter of 2013. Read onhttps://t.co/hhwMDViipZ
— Gautam Gambhir (@GautamGambhir) August 4, 2019
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਪੰਜਾਬ
Advertisement