(Source: ECI/ABP News)
ਯੁਵਰਾਜ ਸਿੰਘ ਖ਼ਿਲਾਫ਼ ਹਰਿਆਣਾ 'ਚ ਐਸਸੀ-ਐਸਟੀ ਐਕਟ ਤਹਿਤ ਮਾਮਲਾ ਦਰਜ, ਆਖਿਰ ਕੀ ਹੈ ਮਾਮਲਾ?
ਯੁਵਰਾਜ ਸਿੰਘ ਨੇ ਪਿਛਲੇ ਸਾਲ ਰੋਹਿਤ ਸ਼ਰਮਾ ਨਾਲ ਲਾਈਵ ਚੈਟ 'ਚ ਯੁਜਵੇਂਦਰ 'ਤੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਇਸ ਮਾਮਲੇ 'ਚ ਨੈਸ਼ਨਲ ਅਲਾਇੰਸ ਤੇ ਦਲਿਤ ਹਿਊਮਨ ਰਾਇਟਲ ਦੇ ਸੰਯੋਜਕ ਰਜਤ ਕਲਸਨ ਨੇ ਹਾਂਸੀ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਸੀ।

ਹਾਂਸੀ: ਸੋਸ਼ਲ ਮੀਡੀਆ 'ਤੇ ਅਨੁਸੂਚਿਤ ਜਾਤੀ ਨਾਲ ਸਬੰਧਤ ਟਿੱਪਣੀ ਕਰਨ ਦੇ ਮਾਮਲੇ 'ਚ ਕ੍ਰਿਕਟਰ ਯੁਵਰਾਜ ਸਿੰਘ ਖ਼ਿਲਾਫ਼ ਆਖਿਰ ਹਰਿਆਣਾ ਦੀ ਹਾਂਸੀ ਪੁਲਿਸ ਨੇ ਐਤਵਾਰ ਐਸਸੀ-ਐਸਟੀ ਐਕਟ ਤੇ ਹੋਰਾਂ ਧਾਰਾਵਾਂ ਮੁਕੱਦਮਾ ਦਰਜ ਕਰ ਲਿਆ। ਬੀਤੇ ਸਾਲ ਜੂਨ ਮਹੀਨੇ 'ਚ ਯੁਵਰਾਜ ਦੇ ਖਿਲਾਫ ਸੋਸ਼ਲ ਐਕਟੀਵਿਸਟ ਰਜਤ ਕਲਸਨ ਨੇ ਪੁਲਿਸ 'ਚ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਵੱਲੋਂ ਮਾਮਲੇ 'ਚ ਕਾਰਵਾਈ ਨਾ ਕਰਨ ਖਿਲਾਫ ਸ਼ਿਕਾਇਤਕਰਤਾ ਕੋਰਟ 'ਚ ਵੀ ਪਟੀਸ਼ਨ ਦਾਇਰ ਕਰ ਚੁੱਕੇ ਹਨ।
ਕੀ ਹੈ ਮਾਮਲਾ?
ਯੁਵਰਾਜ ਸਿੰਘ ਨੇ ਪਿਛਲੇ ਸਾਲ ਰੋਹਿਤ ਸ਼ਰਮਾ ਨਾਲ ਲਾਈਵ ਚੈਟ 'ਚ ਯੁਜਵੇਂਦਰ 'ਤੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਇਸ ਮਾਮਲੇ 'ਚ ਨੈਸ਼ਨਲ ਅਲਾਇੰਸ ਤੇ ਦਲਿਤ ਹਿਊਮਨ ਰਾਇਟਲ ਦੇ ਸੰਯੋਜਕ ਰਜਤ ਕਲਸਨ ਨੇ ਹਾਂਸੀ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਸੀ। ਪੁਲਿਸ ਨੇ ਸ਼ਿਕਾਇਤਕਰਤਾ ਵੱਲੋਂ ਸੈਂਪੀ ਗਏ ਸੀਡੀ ਨੂੰ ਪਿਛਲੇ ਸਾਲ 10 ਅਗਸਤ ਨੂੰ ਪੰਚਕੂਲਾ ਸਥਿਤ ਸਾਇਬਰ ਸੈਲ ਦੀ ਲੈਬ 'ਚ ਭੇਜਿਆ ਸੀ। ਲੰਬੀ ਪ੍ਰਕਿਰਿਆ ਤੋਂ ਬਾਅਦ 21 ਸਤੰਬਰ ਨੂੰ ਲੈਬ ਤੋਂ ਰਿਪੋਰਟ ਪ੍ਰਾਪਤ ਹੋਈ ਸੀ।
ਇਸ ਮਾਮਲੇ 'ਚ ਹਾਂਸੀ ਪੁਲਿਸ ਨੇ ਚੰਡੀਗੜ੍ਹ ਪੁਲਿਸ ਨੂੰ ਵੀ ਮਾਮਲੇ 'ਚ ਕਾਰਵਾਈ ਲਈ ਸ਼ਿਕਾਇਤ ਭੇਜੀ ਸੀ। ਮਾਮਲੇ 'ਚ ਸ਼ਿਕਾਇਤਕਰਤਾ ਬੁਲਾਰੇ ਰਜਤ ਕਲਸਨ ਕੋਰਟ 'ਚ ਪਟੀਸ਼ਨ ਦਾਇਰ ਕਰ ਪੁਲਿਸ ਨੂੰ ਸਟੇਟਸ ਰਿਪੋਰਟ ਪੇਸ਼ ਕਰਨ ਦੀ ਗੁਹਾਰ ਲਾ ਚੁੱਕੇ ਹਨ। ਕੋਰਟ ਨੇ ਆਗਾਮੀ 4 ਅਪ੍ਰੈਲ ਤਕ ਪੁਲਿਸ ਨੂੰ ਸਟੇਟਸ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਸਨ। ਪੁਲਿਸ 'ਤੇ ਵੀ ਇਸ ਮਾਮਲੇ 'ਚ ਦਬਾਅ ਸੀ, ਕਿਉਂਕਿ ਲੈਬ ਦੀ ਰਿਪੋਰਟ ਵੀ ਆ ਚੁੱਕੀ ਸੀ ਤੇ ਅਨੁਸੂਚਿਤ ਜਾਤੀ ਨਾਲ ਮਾਮਲਾ ਜੁੜਿਆ ਹੋਇਆ ਸੀ।
ਲੈਬ ਨੇ ਮੰਗੀ ਓਰਿਜਨਲ ਸੀਡੀ
ਪੁਲਿਸ ਨੂੰ ਸ਼ਿਕਾਇਤਕਰਤਾ ਨੇ ਜੋ ਸੀਡੀ ਦਿੱਤੀ ਸੀ ਉਸ ਦੀ ਲੈਬ 'ਚ ਜਾਂਚ ਕੀਤੀ ਗਈ। ਸਾਇਬਰ ਸੈਲ ਦੀ ਲੈਬ 'ਚ ਜਾਂਚ 'ਚ ਸਾਹਮਣੇ ਆਇਆ ਕਿ ਸੀਡੀ ਕੌਪੀ ਕੀਤੀ ਗਈ ਹੈ ਤੇ ਅਸਲੀ ਵੀਡੀਓ ਮਿਲਣ 'ਤੇ ਹੀ ਪ੍ਰਮਾਣਿਕਤਾ ਦੀ ਪੁਸ਼ਟੀ ਹੋ ਸਕਦੀ ਹੈ। ਇਸ ਮਾਮਲੇ 'ਚ ਪੁਲਿਸ ਨੇ ਕਾਨੂੰਨੀ ਰਾਇ ਵੀ ਲਈ ਸੀ। ਲੰਬੇ ਸਮੇਂ ਤੋਂ ਢਿੱਲੀ ਕਾਰਵਾਈ ਕਰ ਰਹੀ ਪੁਲਿਸ ਨੇ ਅਚਾਨਕ ਐਤਵਾਰ ਯੁਵਰਾਜ ਸਿੰਘ ਦੇ ਖਿਲਾਫ ਐਸਸੀ-ਐਸਟੀ ਐਕਟ ਤੇ ਹੋਰਾਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
