ਪੜਚੋਲ ਕਰੋ
ਹਾਥਰਸ ਗੈਂਗਰੇਪ: ਵਿਰਾਟ ਕੋਹਲੀ ਨੇ ਕਿਹਾ- ਜੋ ਹੋਇਆ ਉਹ ਬੇਰਿਹਮੀ ਦੀ ਹੱਦਾਂ ਤੋਂ ਪਾਰ, ਦੋਸ਼ੀਆਂ ਨੂੰ ਸਜ਼ਾ ਮਿਲਣ ਦੀ ਉਮੀਦ
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਹਾਥਰਸ ਵਿੱਚ ਹੋਏ ਗੈਂਗਰੇਪ ਦੀ ਘਟਨਾ ਨੂੰ ‘ਜ਼ੁਲਮ ਦੀਆਂ ਹੱਦਾਂ ਪਾਰ ਕਰਨ ਵਾਲਾ’ ਦੱਸਿਆ ਹੈ। ਉਨ੍ਹਾਂ ਉਮੀਦ ਜਤਾਈ ਹੈ ਕਿ ਪੀੜਤਾ ਨਾਲ ਇਨਸਾਫ ਕੀਤਾ ਜਾਵੇਗਾ। ਹਾਥਰਸ ਦੀ ਬਹਾਦਰ ਧੀ ਨੇ ਅੱਜ ਦਿੱਲੀ ਦੇ ਸਫਦਰਜੰਗ ਹਸਪਤਾਲ ਵਿੱਚ ਆਖਰੀ ਸਾਹ ਲਿਆ।

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਹਾਥਰਸ ਵਿੱਚ ਹੋਏ ਗੈਂਗਰੇਪ ਦੀ ਘਟਨਾ ਨੂੰ ‘ਜ਼ੁਲਮ ਦੀਆਂ ਹੱਦਾਂ ਪਾਰ ਕਰਨ ਵਾਲਾ’ ਦੱਸਿਆ ਹੈ। ਉਨ੍ਹਾਂ ਉਮੀਦ ਜਤਾਈ ਹੈ ਕਿ ਪੀੜਤਾ ਨਾਲ ਇਨਸਾਫ ਕੀਤਾ ਜਾਵੇਗਾ। ਹਾਥਰਸ ਦੀ ਬਹਾਦਰ ਧੀ ਨੇ ਅੱਜ ਦਿੱਲੀ ਦੇ ਸਫਦਰਜੰਗ ਹਸਪਤਾਲ ਵਿੱਚ ਆਖਰੀ ਸਾਹ ਲਿਆ। 14 ਸਤੰਬਰ ਨੂੰ ਹਾਥਰਸ ਦੇ ਥਾਣਾ ਚਾਂਦਪਾ ਖੇਤਰ ਵਿੱਚ ਚਾਰ ਵਿਅਕਤੀਆਂ ਨੇ 19 ਸਾਲਾ ਲੜਕੀ ਨਾਲ ਸਮੂਹਿਕ ਬਲਾਤਕਾਰ ਕੀਤਾ ਅਤੇ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਪੁਲਿਸ ਨੇ ਇਸ ਮਾਮਲੇ ਵਿੱਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਯੂਏਈ ਵਿੱਚ ਆਈਪੀਐਲ ਖੇਡ ਰਹੇ ਰਾਇਲ ਚੈਲੇਂਜਰਜ਼ ਬੰਗਲੌਰ ਦੇ ਕਪਤਾਨ ਵਿਰਾਟ ਕੋਹਲੀ ਨੇ ਟਵੀਟ ਕੀਤਾ, "ਹਾਥਰਸ ਵਿੱਚ ਜੋ ਹੋਇਆ ਉਹ ਅਣਮਨੁੱਖੀ ਅਤੇ ਬੇਰਹਿਮੀ ਦੀ ਹੱਦ ਤੋਂ ਬਾਹਰ ਹੈ। ਉਮੀਦ ਹੈ ਕਿ ਇਸ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਨੂੰ ਸਜ਼ਾ ਮਿਲੇਗੀ।" ਕੀ ਹੈ ਪੂਰਾ ਮਾਮਲਾ? 14 ਸਤੰਬਰ ਨੂੰ ਹਾਥਰਸ ਜ਼ਿਲ੍ਹੇ ਦੇ ਚੰਦਪਾ ਥਾਣਾ ਖੇਤਰ ਦੇ ਇੱਕ ਪਿੰਡ ਵਿੱਚ ਇੱਕ 19 ਸਾਲਾ ਦਲਿਤ ਲੜਕੀ ਨਾਲ ਕਥਿਤ ਤੌਰ ‘ਤੇ ਸਮੂਹਿਕ ਬਲਾਤਕਾਰ ਹੋਇਆ ਸੀ। ਜਦੋਂ ਲੜਕੀ ਖੇਤ 'ਚ ਕੰਮ ਕਰਨ ਗਈ ਤਾਂ ਉਸਦੇ ਘਰ ਦੇ ਕੋਲ ਰਹਿਣ ਵਾਲੇ 4 ਨੌਜਵਾਨਾਂ ਨੇ ਉਸ ਨੂੰ ਉਸ ਦੇ ਦੁੱਪਟੇ ਤੋਂ ਖਿੱਚ ਲਿਆ, ਜਿਸ ਨਾਲ ਉਸ ਦੀ ਗਰਦਨ ਦੀ ਹੱਡੀ ਟੁੱਟ ਗਈ। ਘਿਨਾਉਣੀ ਕਰਤੂਤ ਤੋਂ ਬਾਅਦ ਉਸ 'ਤੇ ਹੱਤਿਆ ਦੇ ਇਰਾਦੇ ਨਾਲ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਦੋਸ਼ੀ ਫਰਾਰ ਹੋ ਗਏ। ਸਾਰੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਲੜਕੀ ਨੂੰ ਪਹਿਲਾਂ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੋਂ ਉਸ ਨੂੰ ਜੇ ਐਨ ਮੈਡੀਕਲ, ਅਲੀਗੜ੍ਹ ਰੈਫ਼ਰ ਕਰ ਦਿੱਤਾ ਗਿਆ। ਸਥਿਤੀ ਸੋਮਵਾਰ ਨੂੰ ਉਦੋਂ ਵਿਗੜ ਗਈ ਜਦੋਂ ਪੀੜਤ ਲੜਕੀ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ਭੇਜਿਆ ਗਿਆ। ਤਕਰੀਬਨ 15 ਦਿਨਾਂ ਤੱਕ, ਪੀੜਤ ਨੇ ਜ਼ਿੰਦਗੀ ਲਈ ਲੜਾਈ ਲੜੀ, ਉਸ ਨੇ ਜ਼ਖਮੀ ਹਾਲਤ ਵਿੱਚ ਵੀ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਆਪਣੀ ਸ਼ਿਕਾਇਤ ਦਰਜ ਕਰਵਾਈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ





















