ਇਤਿਹਾਸਕ ਵਨਡੇਅ ਮੈਚ: 800 ਤੋਂ ਵੱਧ ਦੌੜਾਂ, ਭਾਰਤੀ ਗੇਂਦਬਾਜ਼ ਨੇ ਨਹੀਂ ਬਣਾਉਣ ਦਿੱਤੇ 11 ਰਨ
Historical one day Match: ਕ੍ਰਿਕਟ ਦੇ ਇਤਿਹਾਸ 'ਚ ਹੁਣ ਤੱਕ ਸਿਰਫ 3 ਅਜਿਹੇ ਵਨਡੇ ਮੈਚ ਹੋਏ ਹਨ, ਜਿਸ 'ਚ ਦੋਵੇਂ ਟੀਮਾਂ ਨੇ ਮਿਲ ਕੇ 800 ਦੌੜਾਂ ਦਾ ਅੰਕੜਾ ਪਾਰ ਕੀਤਾ ਹੋਵੇ।
Historical one day Match: ਕ੍ਰਿਕਟ ਦੇ ਇਤਿਹਾਸ 'ਚ ਹੁਣ ਤੱਕ ਸਿਰਫ 3 ਅਜਿਹੇ ਵਨਡੇ ਮੈਚ ਹੋਏ ਹਨ, ਜਿਸ 'ਚ ਦੋਵੇਂ ਟੀਮਾਂ ਨੇ ਮਿਲ ਕੇ 800 ਦੌੜਾਂ ਦਾ ਅੰਕੜਾ ਪਾਰ ਕੀਤਾ ਹੋਵੇ। 12 ਸਾਲ ਪਹਿਲਾਂ 15 ਦਸੰਬਰ ਨੂੰ ਵੀ ਅਜਿਹਾ ਹੀ ਮੈਚ ਖੇਡਿਆ ਗਿਆ ਸੀ। 2009 'ਚ ਰਾਜਕੋਟ 'ਚ ਹੋਏ ਇਸ ਮੈਚ 'ਚ ਭਾਰਤ ਤੇ ਸ਼੍ਰੀਲੰਕਾ ਦੀਆਂ ਟੀਮਾਂ ਨੇ ਮਿਲ ਕੇ 800 ਤੋਂ ਜ਼ਿਆਦਾ ਦੌੜਾਂ ਬਣਾਈਆਂ ਸਨ। ਉਸ ਮੈਚ 'ਚ ਸ਼੍ਰੀਲੰਕਾ ਦੇ ਕਪਤਾਨ ਕੁਮਾਰ ਸੰਗਾਕਾਰਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ।
ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ 'ਚ 414 ਦੌੜਾਂ ਬਣਾਈਆਂ। ਭਾਰਤ ਲਈ ਇਸ ਮੈਚ ਵਿੱਚ ਵਰਿੰਦਰ ਸਹਿਵਾਗ ਨੇ 146 ਦੌੜਾਂ ਬਣਾਈਆਂ, ਜਦਕਿ ਸਚਿਨ ਤੇਂਦੁਲਕਰ ਨੇ 69 ਤੇ ਧੋਨੀ ਨੇ 72 ਦੌੜਾਂ ਬਣਾਈਆਂ। ਭਾਰਤ ਵੱਲੋਂ ਮਿਲੇ ਟੀਚੇ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾਈ ਟੀਮ ਲਈ ਤਿਲਕਰਤਨੇ ਦਿਲਸ਼ਾਨ ਨੇ 160 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਜਦਕਿ ਕੁਮਾਰ ਸੰਗਾਕਾਰਾ ਨੇ 90 ਦੌੜਾਂ ਅਤੇ ਉਪੁਲ ਥਰੰਗਾ ਨੇ 67 ਦੌੜਾਂ ਬਣਾਈਆਂ।
ਇਹ ਮੈਚ ਆਖਰੀ ਓਵਰ ਤੱਕ ਚੱਲਿਆ। ਭਾਰਤ ਲਈ ਇਸ ਮੈਚ ਦਾ ਆਖਰੀ ਓਵਰ ਤੇਜ਼ ਗੇਂਦਬਾਜ਼ ਆਸ਼ੀਸ਼ ਨਹਿਰਾ ਨੇ ਸੁੱਟਿਆ। ਸ਼੍ਰੀਲੰਕਾ ਨੂੰ ਜਿੱਤ ਲਈ ਆਖਰੀ ਗੇਂਦ 'ਤੇ 5 ਦੌੜਾਂ ਦੀ ਲੋੜ ਸੀ ਤੇ ਨਹਿਰਾ ਨੇ ਸਿਰਫ ਇਕ ਦੌੜ ਦਿੱਤੀ। ਇਸ ਤਰ੍ਹਾਂ ਭਾਰਤੀ ਟੀਮ ਨੇ ਮੈਚ ਜਿੱਤ ਲਿਆ। ਇਸ ਮੈਚ ਵਿੱਚ ਦੋਵਾਂ ਟੀਮਾਂ ਨੇ 600 ਗੇਂਦਾਂ ਵਿੱਚ 825 ਦੌੜਾਂ ਬਣਾਈਆਂ ਤੇ 104 ਚੌਕੇ ਲਗਾਏ। ਸਹਿਵਾਗ ਤੇ ਦਿਲਸ਼ਾਨ ਨੇ 23-23 ਦੀ ਬਾਊਂਡਰੀ ਲਗਾਈ।
ਇਹ ਵੀ ਪੜ੍ਹੋ: ਧੋਨੀ ਨਾਲ ਮਤਭੇਦਾਂ 'ਤੇ ਖੁੱਲ੍ਹ ਕੇ ਬੋਲੇ ਗੌਤਮ ਗੰਭੀਰ
ਇਹ ਵੀ ਪੜ੍ਹੋ: Asia Cup 2022: ਇੱਕ ਵਾਰ ਫਿਰ ਆਹਮੋ-ਸਾਹਮਣੇ ਹੋਣਗੇ ਭਾਰਤ-ਪਾਕਿ, 27 ਅਗਸਤ ਤੋਂ ਸ਼੍ਰੀਲੰਕਾ 'ਚ ਖੇਡਿਆ ਜਾਵੇਗਾ ਏਸ਼ੀਆ ਕੱਪ