Asia Cup 2022: ਇੱਕ ਵਾਰ ਫਿਰ ਆਹਮੋ-ਸਾਹਮਣੇ ਹੋਣਗੇ ਭਾਰਤ-ਪਾਕਿ, 27 ਅਗਸਤ ਤੋਂ ਸ਼੍ਰੀਲੰਕਾ 'ਚ ਖੇਡਿਆ ਜਾਵੇਗਾ ਏਸ਼ੀਆ ਕੱਪ
ਏਸ਼ਿਆਈ ਕ੍ਰਿਕਟ ਕੌਂਸਲ ਦੀ ਮੀਟਿੰਗ ਵਿੱਚ ਏਸ਼ੀਆ ਕੱਪ 2022 (ਟੀ-20 ਫਾਰਮੈਟ) ਦੀਆਂ ਤਰੀਕਾਂ ਤੈਅ ਹੋ ਗਈਆਂ ਹਨ।
Asia Cup 2022 T20 Format schedule and venue Announcement in Asian cricket council meeting
Asia Cup 2022: ਸਾਲ 2022 'ਚ ਟੀ-20 ਫਾਰਮੈਟ 'ਚ ਹੋਣ ਵਾਲੇ ਏਸ਼ੀਆ ਕੱਪ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਟੂਰਨਾਮੈਂਟ 27 ਅਗਸਤ ਤੋਂ ਸ਼ੁਰੂ ਹੋਵੇਗਾ। ਏਸ਼ਿਆਈ ਕ੍ਰਿਕਟ ਕੌਂਸਲ ਨੇ ਸਾਲਾਨਾ ਮੀਟਿੰਗ ਵਿੱਚ ਇਹ ਫੈਸਲਾ ਲਿਆ ਹੈ। ਏਸ਼ੀਆ ਕੱਪ ਦਾ ਫਾਈਨਲ 11 ਸਤੰਬਰ ਨੂੰ ਖੇਡਿਆ ਜਾਵੇਗਾ।
ਸਾਲ 1984 'ਚ ਸ਼ੁਰੂ ਹੋਇਆ ਏਸ਼ੀਆ ਕੱਪ ਪਹਿਲਾ ਵਨਡੇ ਟੂਰਨਾਮੈਂਟ ਸੀ ਪਰ ਸਾਲ 2016 'ਚ ਇਹ ਪਹਿਲੀ ਵਾਰ ਟੀ-20 ਫਾਰਮੈਟ 'ਚ ਖੇਡਿਆ ਗਿਆ। ਇਸ ਸਾਲ ਏਸ਼ੀਆ ਟੈਪ ਦੂਜੀ ਵਾਰ ਟੀ-20 ਫਾਰਮੈਟ 'ਚ ਖੇਡਿਆ ਜਾਵੇਗਾ। ਇਹ ਸਭ ਤੋਂ ਪਹਿਲਾਂ 2020 ਵਿੱਚ ਖੇਡਿਆ ਜਾਣਾ ਸੀ ਪਰ ਪਹਿਲਾਂ ਕੋਰੋਨਾ ਵਾਇਰਸ ਅਤੇ ਫਿਰ 2021 ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਕਾਰਨ ਅਜੇ ਤੱਕ ਇਸ ਦਾ ਆਯੋਜਨ ਨਹੀਂ ਹੋ ਸਕਿਆ।
ਅਜਿਹਾ ਰਿਹਾ ਏਸ਼ੀਆ ਕੱਪ ਦਾ ਇਤਿਹਾਸ
ਹੁਣ ਤੱਕ 14 ਵਾਰ ਏਸ਼ੀਆ ਕੱਪ ਦਾ ਆਯੋਜਨ ਕੀਤਾ ਜਾ ਚੁੱਕਾ ਹੈ। ਇਹ ਟੂਰਨਾਮੈਂਟ ਹਰ ਦੋ ਸਾਲ ਬਾਅਦ ਕਰਵਾਇਆ ਜਾਂਦਾ ਹੈ ਪਰ ਹਮੇਸ਼ਾ ਹੀ ਕਿਸੇ ਨਾ ਕਿਸੇ ਕਾਰਨ ਇਸ ਦੀ ਮਿਆਦ ਵਧਦੀ ਰਹੀ ਹੈ। ਹੁਣ ਤੱਕ ਹੋਏ 14 ਮੁਕਾਬਲਿਆਂ ਵਿੱਚ ਸਭ ਤੋਂ ਸਫਲ ਟੀਮ ਭਾਰਤ ਦੀ ਰਹੀ ਹੈ।
ਭਾਰਤ ਨੇ ਇਹ ਟੂਰਨਾਮੈਂਟ 7 ਵਾਰ ਜਿੱਤਿਆ ਹੈ। ਸ਼੍ਰੀਲੰਕਾ ਨੇ 5 ਵਾਰ ਅਤੇ ਪਾਕਿਸਤਾਨ ਨੇ 2 ਵਾਰ ਇਹ ਖਿਤਾਬ ਜਿੱਤਿਆ ਹੈ। ਬੰਗਲਾਦੇਸ਼ ਇੱਕ ਵਾਰ ਵੀ ਏਸ਼ੀਆ ਕੱਪ ਨਹੀਂ ਜਿੱਤ ਸਕਿਆ ਹੈ। ਹਾਲਾਂਕਿ ਉਹ ਤਿੰਨ ਵਾਰ ਉਪ ਜੇਤੂ ਰਿਹਾ ਹੈ।
ਏਜੀਐਮ ਦੀ ਮੀਟਿੰਗ ਵਿੱਚ ਲਏ ਗਏ ਇਹ ਅਹਿਮ ਫੈਸਲੇ
ਏਜੀਐਮ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਕੱਤਰ ਜੈ ਸ਼ਾਹ 2024 ਤੱਕ ਏਸ਼ੀਅਨ ਕ੍ਰਿਕਟ ਕੌਂਸਲ ਦੇ ਪ੍ਰਧਾਨ ਵਜੋਂ ਬਣੇ ਰਹਿਣਗੇ। ਏਜੀਐਮ ਵਿੱਚ, ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਜੈ ਸ਼ਾਹ ਦੀ ਮਿਆਦ ਵਧਾਉਣ ਦਾ ਫੈਸਲਾ ਕੀਤਾ। ਇਸ ਦੇ ਨਾਲ ਹੀ ਕਤਰ ਕ੍ਰਿਕਟ ਐਸੋਸੀਏਸ਼ਨ ਨੂੰ ਕੌਂਸਲ ਵਿੱਚ ਪੂਰਨ ਮੈਂਬਰ ਦਾ ਦਰਜਾ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਕਤਰ ਕ੍ਰਿਕਟ ਕੋਲ ਸਿਰਫ ਸਹਿਯੋਗੀ ਟੀਮ ਦਾ ਦਰਜਾ ਸੀ।
ਏਸੀਸੀ ਦੇ ਪੱਕੇ ਮੈਂਬਰ ਵਜੋਂ ਪੰਜ ਬੋਰਡ ਹਨ। ਭਾਰਤ ਤੋਂ ਇਲਾਵਾ ਬੰਗਲਾਦੇਸ਼, ਅਫਗਾਨਿਸਤਾਨ, ਸ਼੍ਰੀਲੰਕਾ ਅਤੇ ਪਾਕਿਸਤਾਨ ਸਥਾਈ ਮੈਂਬਰ ਹਨ। ਇਨ੍ਹਾਂ ਪੰਜ ਬੋਰਡਾਂ ਤੋਂ ਇਲਾਵਾ ਓਮਾਨ, ਭੂਟਾਨ, ਨੇਪਾਲ, ਯੂਏਈ, ਥਾਈਲੈਂਡ, ਚੀਨ, ਬਹਿਰੀਨ, ਹਾਂਗਕਾਂਗ ਸਮੇਤ ਕਈ ਹੋਰ ਦੇਸ਼ਾਂ ਦੇ ਬੋਰਡ ਏ.ਸੀ.ਸੀ. ਵਿੱਚ ਸ਼ਾਮਲ ਹਨ।
ਇਹ ਵੀ ਪੜ੍ਹੋ: Apple Watch ਦੇ ਇਸ ਸ਼ਾਨਦਾਰ ਫੀਚਰ ਨੇ ਬਚਾਈ ਹਰਿਆਣਾ ਦੇ 1 ਵਿਅਕਤੀ ਦੀ ਜਾਨ, ਡੇਂਟਿਸਟ ਦੀ ਪਤਨੀ ਨੇ Tim Cook ਨੂੰ ਭੇਜਿਆ ਖਾਸ ਮੈਸੇਜ