(Source: ECI/ABP News)
Shubman Gill: ਬਾਬਰ ਆਜ਼ਮ ਨੇ ਸ਼ੁਭਮਨ ਗਿੱਲ ਤੋਂ ਖੋਹ ਲਿਆ ਨੰਬਰ ਇੱਕ ਦਾ ਤਾਜ, ਰਵੀ ਬਿਸ਼ਨੋਈ ਦੀ ਬਾਦਸ਼ਾਹਤ ਵੀ ਹੋਈ ਖਤਮ
ICC ODI Ranking: ਪਾਕਿਸਤਾਨ ਦੇ ਸਾਬਕਾ ਕਪਤਾਨ ਬਾਬਰ ਆਜ਼ਮ ਇੱਕ ਵਾਰ ਫਿਰ ਵਨਡੇ ਵਿੱਚ ਨੰਬਰ ਇੱਕ ਬੱਲੇਬਾਜ਼ ਬਣ ਗਏ ਹਨ। ਬਾਬਰ ਨੇ ਭਾਰਤ ਦੇ ਸ਼ੁਭਮਨ ਗਿੱਲ ਨੂੰ ਹਰਾਇਆ ਹੈ।
![Shubman Gill: ਬਾਬਰ ਆਜ਼ਮ ਨੇ ਸ਼ੁਭਮਨ ਗਿੱਲ ਤੋਂ ਖੋਹ ਲਿਆ ਨੰਬਰ ਇੱਕ ਦਾ ਤਾਜ, ਰਵੀ ਬਿਸ਼ਨੋਈ ਦੀ ਬਾਦਸ਼ਾਹਤ ਵੀ ਹੋਈ ਖਤਮ icc-odi-and-t20i-rankings-babar-azam-become-number-in-odi-once-again-left-shubman-gill-behind-ravi-bishnoi-no-more-number-in-t20-international Shubman Gill: ਬਾਬਰ ਆਜ਼ਮ ਨੇ ਸ਼ੁਭਮਨ ਗਿੱਲ ਤੋਂ ਖੋਹ ਲਿਆ ਨੰਬਰ ਇੱਕ ਦਾ ਤਾਜ, ਰਵੀ ਬਿਸ਼ਨੋਈ ਦੀ ਬਾਦਸ਼ਾਹਤ ਵੀ ਹੋਈ ਖਤਮ](https://feeds.abplive.com/onecms/images/uploaded-images/2023/12/20/bedc101bc9769696839daa876839b5691703077859292469_original.png?impolicy=abp_cdn&imwidth=1200&height=675)
ICC ODI And T20I Ranking, Babar Azam-Shubman Gill: ਪਾਕਿਸਤਾਨ ਦੇ ਸਾਬਕਾ ਕਪਤਾਨ ਬਾਬਰ ਆਜ਼ਮ ਇੱਕ ਵਾਰ ਫਿਰ ਵਨਡੇ ਵਿੱਚ ਨੰਬਰ ਇੱਕ ਬੱਲੇਬਾਜ਼ ਬਣ ਗਏ ਹਨ। ਬਾਬਰ ਨੇ ਭਾਰਤੀ ਬੱਲੇਬਾਜ਼ ਸ਼ੁਭਮਨ ਗਿੱਲ ਦੇ ਰਾਜ ਨੂੰ ਖਤਮ ਕਰਕੇ ਨੰਬਰ ਇਕ ਦਾ ਤਾਜ ਆਪਣੇ ਸਿਰ 'ਤੇ ਲਿਆ। ਇਸ ਤੋਂ ਇਲਾਵਾ ਟੀ-20 ਇੰਟਰਨੈਸ਼ਨਲ 'ਚ ਪਹਿਲੇ ਨੰਬਰ 'ਤੇ ਰਹੇ ਭਾਰਤੀ ਸਪਿਨਰ ਰਵੀ ਬਿਸ਼ਨੋਈ ਤੋਂ ਵੀ ਤਾਜ ਖੋਹ ਲਿਆ ਗਿਆ ਹੈ। ਇੰਗਲੈਂਡ ਦੇ ਸਪਿਨਰ ਆਦਿਲ ਰਾਸ਼ਿਦ ਟੀ-20 ਗੇਂਦਬਾਜ਼ੀ ਰੈਂਕਿੰਗ 'ਚ ਪਹਿਲੇ ਨੰਬਰ 'ਤੇ ਪਹੁੰਚ ਗਏ ਹਨ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਬੁੱਧਵਾਰ ਨੂੰ ਤਾਜ਼ਾ ਰੈਂਕਿੰਗ ਜਾਰੀ ਕੀਤੀ, ਜਿਸ 'ਚ ਇਹ ਬਦਲਾਅ ਦੇਖਿਆ ਗਿਆ।
ਬਾਬਰ ਨੇ 824 ਰੇਟਿੰਗਾਂ ਹਾਸਲ ਕਰਕੇ ਵਨਡੇ ਰੈਂਕਿੰਗ 'ਚ ਨੰਬਰ ਇਕ ਸਥਾਨ 'ਤੇ ਕਬਜ਼ਾ ਕੀਤਾ। ਗਿੱਲ 810 ਰੇਟਿੰਗਾਂ ਨਾਲ ਦੂਜੇ ਸਥਾਨ 'ਤੇ ਖਿਸਕ ਗਿਆ ਹੈ। ਇਸ ਦੇ ਨਾਲ ਹੀ ਆਦਿਲ ਰਾਸ਼ਿਦ ਨੇ ਟੀ-20 ਇੰਟਰਨੈਸ਼ਨਲ ਦੀ ਗੇਂਦਬਾਜ਼ੀ ਰੈਂਕਿੰਗ 'ਚ ਪਹਿਲੇ ਨੰਬਰ 'ਤੇ ਰਹੇ ਭਾਰਤੀ ਸਪਿਨਰ ਰਵੀ ਬਿਸ਼ਨੋਈ ਨੂੰ ਪਿੱਛੇ ਛੱਡ ਦਿੱਤਾ ਹੈ। ਇੰਗਲਿਸ਼ ਸਪਿੰਨਰ ਰਾਸ਼ਿਦ ਨੇ 715 ਰੇਟਿੰਗ ਹਾਸਲ ਕਰਕੇ ਨੰਬਰ ਇਕ ਸਥਾਨ ਹਾਸਲ ਕੀਤਾ। ਅਫਗਾਨਿਸਤਾਨ ਦੇ ਰਾਸ਼ਿਦ ਖਾਨ 692 ਰੇਟਿੰਗਾਂ ਨਾਲ ਦੂਜੇ ਸਥਾਨ 'ਤੇ ਆ ਗਏ ਹਨ। ਸਾਬਕਾ ਨੰਬਰ ਇਕ ਰਵੀ ਬਿਸ਼ਨੋਈ 685 ਰੇਟਿੰਗ ਨਾਲ ਤੀਜੇ ਸਥਾਨ 'ਤੇ ਖਿਸਕ ਗਿਆ ਹੈ। ਜੇਕਰ ਅਸੀਂ ਇਸ ਸੂਚੀ 'ਚ ਟਾਪ-5 'ਤੇ ਨਜ਼ਰ ਮਾਰੀਏ ਤਾਂ ਸ਼੍ਰੀਲੰਕਾ ਦੇ ਵਾਨਿੰਦੂ ਹਸਾਰੰਗਾ 679 ਰੇਟਿੰਗ ਨਾਲ ਚੌਥੇ ਸਥਾਨ 'ਤੇ ਅਤੇ ਮਹਿਸ਼ ਤੀਕਸ਼ਾਨਾ 677 ਰੇਟਿੰਗ ਨਾਲ ਪੰਜਵੇਂ ਸਥਾਨ 'ਤੇ ਨਜ਼ਰ ਆਏ।
ਕੋਹਲੀ ਤੀਜੇ, ਰੋਹਿਤ ਸ਼ਰਮਾ ਚੌਥੇ ਨੰਬਰ 'ਤੇ
ਵਨਡੇ ਬੱਲੇਬਾਜ਼ੀ ਰੈਂਕਿੰਗ 'ਚ ਭਾਰਤੀ ਟੀਮ ਦੇ ਸੁਪਰਸਟਾਰ ਵਿਰਾਟ ਕੋਹਲੀ 775 ਰੇਟਿੰਗ ਨਾਲ ਤੀਜੇ ਸਥਾਨ 'ਤੇ ਬਰਕਰਾਰ ਹਨ। ਇਸ ਤੋਂ ਇਲਾਵਾ ਭਾਰਤੀ ਕਪਤਾਨ ਰੋਹਿਤ ਸ਼ਰਮਾ 754 ਰੇਟਿੰਗ ਨਾਲ ਚੌਥੇ ਸਥਾਨ 'ਤੇ ਨਜ਼ਰ ਆਏ। ਰੋਹਿਤ ਅਤੇ ਕੋਹਲੀ ਨੇ ਹਾਲ ਹੀ ਵਿੱਚ ਖੇਡੇ ਗਏ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਥੇ ਹੀ ਆਸਟ੍ਰੇਲੀਆ ਦੇ ਡੇਵਿਡ ਵਾਰਨਰ 745 ਰੇਟਿੰਗ ਦੇ ਨਾਲ ਰੈਂਕਿੰਗ 'ਚ ਪੰਜਵੇਂ ਨੰਬਰ 'ਤੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)