(Source: ECI/ABP News)
ICC Test Ranking: ਵਿਰਾਟ ਕੋਹਲੀ ਨੂੰ ਰੈਂਕਿੰਗ 'ਚ ਵੱਡਾ ਨੁਕਸਾਨ- ਫਾਇਦੇ 'ਚ ਰਹੇ ਅਸ਼ਵਿਨ-ਬੁਮਰਾਹ
ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ 919 ਪੁਆਇੰਟਸ ਨਾਲ ਪਹਿਲੇ ਸਥਾਨ 'ਤੇ ਕਾਬਜ਼ ਹਨ। ਸਟੀਵ ਸਮਿੱਥ ਦੀ ਰੈਕਿੰਗ 'ਚ ਕੋਈ ਬਦਲਾਅ ਨਹੀਂ ਹੋਇਆ।
![ICC Test Ranking: ਵਿਰਾਟ ਕੋਹਲੀ ਨੂੰ ਰੈਂਕਿੰਗ 'ਚ ਵੱਡਾ ਨੁਕਸਾਨ- ਫਾਇਦੇ 'ਚ ਰਹੇ ਅਸ਼ਵਿਨ-ਬੁਮਰਾਹ ICC Test Ranking Virat Kohli moves number 4 Bumrah Ashwin gains ICC Test Ranking: ਵਿਰਾਟ ਕੋਹਲੀ ਨੂੰ ਰੈਂਕਿੰਗ 'ਚ ਵੱਡਾ ਨੁਕਸਾਨ- ਫਾਇਦੇ 'ਚ ਰਹੇ ਅਸ਼ਵਿਨ-ਬੁਮਰਾਹ](https://static.abplive.com/wp-content/uploads/sites/5/2020/12/20141702/Virat-Kohli.jpg?impolicy=abp_cdn&imwidth=1200&height=675)
ICC Test Ranking: ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ ਇੰਡੀਆ ਤੇ ਆਸਟਰੇਲੀਆ ਸੀਰੀਜ਼ ਤੋਂ ਬਾਅਦ ਬੱਲੇਬਾਜ਼ਾਂ ਤੇ ਗੇਦਬਾਜ਼ਾਂ ਦੀ ਰੈਂਕਿੰਗ ਜਾਰੀ ਕਰ ਦਿੱਤੀ ਹੈ। ਤਾਜ਼ਾ ਰੈਂਕਿੰਗ 'ਚ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। ਪਿਛਲੇ ਪੰਜ ਸਾਲ 'ਚ ਵਿਰਾਟ ਕੋਹਲੀ ਟੈਸਟ ਰੈਂਕਿੰਗ ਟੌਪ ਤਿੰਨ 'ਚੋਂ ਬਾਹਰ ਹੋ ਗਏ ਹਨ। ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਪਹਿਲੇ ਨੰਬਰ 'ਤੇ ਬਣੇ ਹੋਏ ਹਨ।
ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ 919 ਪੁਆਇੰਟਸ ਨਾਲ ਪਹਿਲੇ ਸਥਾਨ 'ਤੇ ਕਾਬਜ਼ ਹਨ। ਸਟੀਵ ਸਮਿੱਥ ਦੀ ਰੈਕਿੰਗ 'ਚ ਕੋਈ ਬਦਲਾਅ ਨਹੀਂ ਹੋਇਆ। ਸਮਿੱਥ ਦੇ 891 ਪੁਆਇੰਟਸ ਹਨ ਤੇ ਉਹ ਦੂਜੇ ਨੰਬਰ 'ਤੇ ਹਨ। ਇੰਡੀਆ ਖਿਲਾਫ ਆਖਰੀ ਟੈਸਟ 'ਚ ਸੈਂਕੜਾ ਲਾਉਣ ਵਾਲੇ ਲਾਬੁਸ਼ੇਨ ਨੂੰ ਰੈਕਿੰਗ 'ਚ ਫਾਇਦਾ ਹੋਇਆ ਹੈ। ਲਾਬੁਸ਼ੇਨ ਵਿਰਾਟ ਕੋਹਲੀ ਨੂੰ ਪਛਾੜ ਕੇ ਤੀਜੇ ਨੰਬਰ 'ਤੇ ਆ ਗਏ ਹਨ। ਲਾਬੂਸ਼ੇਨ ਦੇ 878 ਪੁਆਂਇੰਟਸ ਹਨ ਜਦਕਿ ਵਿਰਾਟ ਕੋਹਲੀ ਦੇ 862 ਪੁਆਂਇੰਟਸ ਹਨ। ਸ੍ਰੀਲੰਕਾ ਖਿਲਾਫ ਦੋਹਰਾ ਸੈਂਕੜਾ ਲਾਉਣ ਵਾਲੇ ਜੋ ਰੂਟ ਹੁਣ ਪੰਜਵੇਂ ਨੰਬਰ 'ਤੇ ਹਨ। ਪੁਜਾਰਾ ਸੱਤਵੇਂ ਸਥਾਨ 'ਤੇ ਪਹੁੰਚ ਗਏ ਹਨ। ਜਦਕਿ ਰਹਾਣੇ ਹੁਣ 9ਵੇਂ ਸਥਾਨ 'ਤੇ ਹਨ।
ਅਸ਼ਵਿਨ-ਬੁਮਰਾਹ ਨੂੰ ਹੋਇਆ ਫਾਇਦਾ
ਇੰਡੀਆ ਦੇ ਖਿਲਾਫ 'ਮੈਨ ਆਫ ਦ ਸੀਰੀਜ਼' ਦਾ ਖਿਤਾਬ ਹਾਸਲ ਕਰਨ ਵਾਲੇ ਪੈਟ ਕਮਿੰਸ ਗੇਂਦਬਾਜ਼ਾਂ ਦੀ ਰੈਂਕਿੰਗ 'ਚ ਨੰਬਰ ਵਨ ਬਣੇ ਹੋਏ ਹਨ। ਕਮਿੰਸ ਦੇ 908 ਪੁਆਂਇੰਟਸ ਹਨ। ਸਟੂਅਰਟ ਬ੍ਰਾਡ 847 ਦੇ ਨਾਲ ਦੂਜੇ ਸਥਾਨ 'ਤੇ ਹਨ। ਨੀਲ ਵੈਗਨਰ ਤੀਜੇ ਸਥਾਨ 'ਤੇ ਹਨ। ਭਾਰਤ ਦੇ ਆਰ ਅਸ਼ਵਿਨ ਅੱਠਵੇਂ ਸਥਾਨ 'ਤੇ ਹਨ। ਜਦਕਿ ਜਸਪ੍ਰੀਤ ਬੁਮਰਾਹ ਵੀ ਹੁਣ ਨੌਵੇਂ ਸਥਾਨ 'ਤੇ ਪਹੁੰਚ ਗਏ ਹਨ।
ਇਸ ਤੋਂ ਇਲਾਵਾ ਟੈਸਟ ਸੀਰੀਜ਼ ਜਿੱਤਣ ਦਾ ਫਾਇਦਾ ਟੀਮ ਇੰਡੀਆ ਨੂੰ ਵੀ ਹੋਇਆ ਹੈ। ਇੰਡੀਆ ਹੁਣ ਆਸਟਰੇਲੀਆ ਨੂੰ ਪਛਾੜ ਕੇ ਟੈਸਟ ਰੈਕਿੰਗ 'ਚ ਦੂਜੇ ਸਥਾਨ 'ਤੇ ਪਹੁੰਚ ਗਿਆ ਹੈ। ਨਿਊਜ਼ੀਲੈਂਡ ਟੀਮ ਪਹਿਲੇ ਸਥਾਨ 'ਤੇ ਬਣੀ ਹੋਈ ਹੈ। ਆਸਟਰੇਲੀਆ ਹੁਣ ਟੀਮ ਰੈਕਿੰਗ 'ਚ ਤੀਜੇ ਸਥਾਨ 'ਤੇ ਚਲਾ ਗਿਆ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)