IND vs WI 2022: 39 ਸਾਲਾਂ `ਚ ਪਹਿਲੀ ਵਾਰ, ਭਾਰਤੀ ਟੀਮ ਇਹ ਇਤਿਹਾਸ ਰਚਣ ਤੋਂ ਮਹਿਜ਼ 1 ਜਿੱਤ ਦੂਰ
ਜੇਕਰ ਵੈਸਟਇੰਡੀਜ਼ ਦੀ ਟੀਮ ਪਿਛਲੇ ਮੈਚ 'ਚ ਹਾਰ ਜਾਂਦੀ ਹੈ ਤਾਂ ਇਹ 39 ਸਾਲਾਂ 'ਚ ਪਹਿਲੀ ਵਾਰ ਹੋਵੇਗਾ ਕਿ ਕੋਈ ਟੀਮ ਘਰੇਲੂ ਮੈਦਾਨ 'ਤੇ ਸੀਰੀਜ਼ ਦੇ ਸਾਰੇ ਵਨਡੇ ਮੈਚ ਹਾਰੀ ਹੋਵੇ।
ਭਾਰਤੀ ਟੀਮ ਵੈਸਟਇੰਡੀਜ਼ ਖਿਲਾਫ 3 ਵਨਡੇ ਮੈਚਾਂ ਦੀ ਸੀਰੀਜ਼ ਖੇਡ ਰਹੀ ਹੈ। ਫਿਲਹਾਲ ਭਾਰਤੀ ਟੀਮ ਸੀਰੀਜ਼ 'ਚ 2-0 ਨਾਲ ਅੱਗੇ ਹੈ। ਇਸ ਸੀਰੀਜ਼ ਦਾ ਆਖਰੀ ਮੈਚ ਅਜੇ ਖੇਡਿਆ ਜਾਣਾ ਹੈ। ਦਰਅਸਲ, ਭਾਰਤੀ ਟੀਮ ਕੋਲ ਮੇਜ਼ਬਾਨ ਵੈਸਟਇੰਡੀਜ਼ ਨੂੰ ਉਸ ਦੀ ਹੀ ਧਰਤੀ 'ਤੇ ਕਲੀਨ ਸਵੀਪ ਕਰਨ ਦਾ ਮੌਕਾ ਹੈ। ਹਾਲਾਂਕਿ ਇਸ ਦੇ ਲਈ ਟੀਮ ਇੰਡੀਆ ਨੂੰ ਆਖਰੀ ਮੈਚ ਜਿੱਤਣਾ ਹੋਵੇਗਾ। ਭਾਰਤ ਅਤੇ ਵੈਸਟਇੰਡੀਜ਼ ਦੀ ਟੀਮ 1983 ਤੋਂ ਦੁਵੱਲੀ ਸੀਰੀਜ਼ ਖੇਡ ਰਹੀ ਹੈ।
ਭਾਰਤ ਕੋਲ ਇਤਿਹਾਸ ਰਚਣ ਦਾ ਮੌਕਾ
ਭਾਰਤੀ ਟੀਮ ਵੈਸਟਇੰਡੀਜ਼ ਖਿਲਾਫ 1983 ਤੋਂ ਦੁਵੱਲੀ ਸੀਰੀਜ਼ ਖੇਡ ਰਹੀ ਹੈ ਪਰ ਅੱਜ ਤੱਕ ਅਜਿਹਾ ਕਦੇ ਨਹੀਂ ਹੋਇਆ ਜਦੋਂ ਵੈਸਟਇੰਡੀਜ਼ ਦੀ ਟੀਮ ਨੂੰ ਸੀਰੀਜ਼ ਦੇ ਸਾਰੇ ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੋਵੇ। ਹਾਲਾਂਕਿ ਭਾਰਤੀ ਟੀਮ ਨੇ ਇਸ ਸਾਲ ਦੇ ਸ਼ੁਰੂ 'ਚ ਵੈਸਟਇੰਡੀਜ਼ ਨੂੰ ਵਾਈਟਵਾਸ਼ ਕੀਤਾ ਸੀ ਪਰ ਇਹ ਸੀਰੀਜ਼ ਭਾਰਤ 'ਚ ਖੇਡੀ ਗਈ ਸੀ । ਜੇਕਰ ਭਾਰਤੀ ਟੀਮ ਸੀਰੀਜ਼ ਦੇ ਆਖਰੀ ਮੈਚ 'ਚ ਜਿੱਤ ਦਰਜ ਕਰਨ 'ਚ ਸਫਲ ਰਹਿੰਦੀ ਹੈ ਤਾਂ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਵੈਸਟਇੰਡੀਜ਼ ਨੂੰ ਭਾਰਤ ਦੇ ਹੱਥੋਂ ਵਾਈਟ ਵੈਸ ਦਾ ਸਾਹਮਣਾ ਕਰਨਾ ਪਵੇਗਾ ।
ਟੀਮ ਇੰਡੀਆ 13 ਵਾਰ ਵਿਰੋਧੀ ਟੀਮ ਦਾ ਵ੍ਹਾਈਟ ਵਾਸ਼ ਕਰ ਚੁੱਕੀ ਹੈ
ਇਸ ਦੇ ਨਾਲ ਹੀ ਜੇਕਰ ਭਾਰਤੀ ਟੀਮ ਆਖਰੀ ਮੈਚ 'ਚ ਜਿੱਤ ਦਰਜ ਕਰਨ 'ਚ ਸਫਲ ਰਹਿੰਦੀ ਹੈ ਤਾਂ ਇਹ 13ਵਾਂ ਮੌਕਾ ਹੋਵੇਗਾ ਜਦੋਂ ਟੀਮ ਇੰਡੀਆ ਨੇ ਵਿਰੋਧੀ ਟੀਮ ਦਾ ਸਫਾਇਆ ਕੀਤਾ ਹੈ । ਭਾਰਤੀ ਟੀਮ ਨੇ ਪਹਿਲੀ ਵਾਰ ਜ਼ਿੰਬਾਬਵੇ ਅਤੇ ਸ਼੍ਰੀਲੰਕਾ ਨੂੰ ਕਲੀਨ ਸਵੀਪ ਕੀਤਾ ਸੀ । ਭਾਰਤੀ ਟੀਮ ਨੇ 2013 ਤੋਂ ਇਲਾਵਾ 2015 ਅਤੇ 2016 'ਚ ਜ਼ਿੰਬਾਬਵੇ ਨੂੰ ਉਸ ਦੀ ਧਰਤੀ 'ਤੇ ਸਾਰੇ ਮੈਚਾਂ 'ਚ ਹਰਾਇਆ ਹੈ । ਜਦਕਿ ਇਸ ਤੋਂ ਇਲਾਵਾ ਭਾਰਤ ਨੇ ਸਾਲ 2017 'ਚ ਇਸੇ ਧਰਤੀ 'ਤੇ ਸ਼੍ਰੀਲੰਕਾ ਨੂੰ ਸਾਰੇ ਮੈਚਾਂ 'ਚ ਹਰਾਇਆ ਸੀ ।