IND vs ENG:ਡੇਵਿਡ ਮਲਾਨ ਰਚ ਦਿੱਤਾ ਇਤਹਾਸ, ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ਨੂੰ ਪਛਾੜ ਬਣਾਇਆ ਵਿਸ਼ਵ ਰਿਕਾਰਡ
ਇੰਗਲੈਂਡ ਦੇ ਟਾਪ ਆਰਡਰ ਦੇ ਬੱਲੇਬਾਜ਼ ਡੇਵਿਡ ਮਲਾਨ ਨੇ ਸ਼ਨੀਵਾਰ ਨੂੰ ਭਾਰਤ ਖਿਲਾਫ ਖੇਡੇ ਗਏ ਪੰਜਵੇਂ ਟੀ -20 ਮੈਚ ਵਿਚ ਇਤਿਹਾਸ ਰਚ ਦਿੱਤਾ। ਇਸ ਮੈਚ ਵਿੱਚ 68 ਦੌੜਾਂ ਬਣਾਉਣ ਵਾਲੇ ਮਲਾਨ ਟੀ -20 ਕੌਮਾਂਤਰੀ ਪੱਧਰ ਵਿੱਚ 1000 ਦੌੜਾਂ ਬਣਾਉਣ ਵਾਲਾ ਸਭ ਤੋਂ ਤੇਜ਼ ਬੱਲੇਬਾਜ਼ ਬਣ ਗਿਆ ਹੈ।
India vs England: ਇੰਗਲੈਂਡ ਦੇ ਟਾਪ ਆਰਡਰ ਦੇ ਬੱਲੇਬਾਜ਼ ਡੇਵਿਡ ਮਲਾਨ ਨੇ ਸ਼ਨੀਵਾਰ ਨੂੰ ਭਾਰਤ ਖਿਲਾਫ ਖੇਡੇ ਗਏ ਪੰਜਵੇਂ ਟੀ -20 ਮੈਚ ਵਿਚ ਇਤਿਹਾਸ ਰਚ ਦਿੱਤਾ। ਇਸ ਮੈਚ ਵਿੱਚ 68 ਦੌੜਾਂ ਬਣਾਉਣ ਵਾਲੇ ਮਲਾਨ ਟੀ -20 ਕੌਮਾਂਤਰੀ ਪੱਧਰ ਵਿੱਚ 1000 ਦੌੜਾਂ ਬਣਾਉਣ ਵਾਲਾ ਸਭ ਤੋਂ ਤੇਜ਼ ਬੱਲੇਬਾਜ਼ ਬਣ ਗਿਆ ਹੈ। ਉਸਨੇ ਆਪਣੇ 24ਵੇਂ ਮੈਚ ਵਿੱਚ ਇਹ ਵਿਸ਼ਵ ਰਿਕਾਰਡ ਬਣਾਇਆ।
ਇਹ ਵੀ ਪੜ੍ਹੋ: Aamir Khan ਦੀਆਂ ਇਹ ਫਲੌਪ ਫ਼ਿਲਮਾਂ ਦੇਖ ਫੜ੍ਹ ਲਵੋਗੇ ਸਿਰ, ਇੱਕ ਲਈ ਖੁਦ ਸਾਹਮਣੇ ਆ ਮੰਗੀ ਸੀ ਮੁਆਫੀ
ਪੰਜਵੇਂ ਟੀ20 ਵਿੱਚ 46 ਗੇਂਦਾਂ ਵਿੱਚ 68 ਦੌੜਾਂ ਦੀ ਸ਼ਾਨਦਾਰ ਪਾਰੀ ਖੇਡਣ ਵਾਲੇ ਡੇਵਿਡ ਮਲਾਨ ਨੇ ਟੀ -20 ਕੌਮਾਂਤਰੀ ਮੈਚ ਦਾ ਵੱਡਾ ਰਿਕਾਰਡ ਆਪਣੇ ਨਾਂ ਕੀਤਾ। ਦਰਅਸਲ, ਮਲਾਨ ਹੁਣ ਟੀ -20 ਕੌਮਾਂਤਰੀ ਮੈਚਾਂ ਵਿੱਚ 1000 ਦੌੜਾਂ ਬਣਾਉਣ ਵਾਲਾ ਸਭ ਤੋਂ ਤੇਜ਼ ਬੱਲੇਬਾਜ਼ ਬਣ ਗਿਆ ਹੈ। ਉਸਨੇ 24ਵੇਂ ਮੈਚ ਵਿੱਚ ਇਹ ਮੁਕਾਮ ਹਾਸਲ ਕੀਤਾ।ਪਹਿਲਾਂ ਇਹ ਰਿਕਾਰਡ ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ਦੇ ਨਾਮ ਸੀ। ਬਾਬਰ ਨੇ ਇਹ ਕਰਨਾਮਾ 26 ਮੈਚਾਂ ਵਿੱਚ ਕੀਤਾ ਸੀ। ਇਸ ਦੇ ਨਾਲ ਹੀ, ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਪਣੀ 27 ਵੀਂ ਪਾਰੀ ਵਿੱਚ ਟੀ -20 ਕੌਮਾਂਤਰੀ ਕ੍ਰਿਕਟ ਵਿੱਚ 1000 ਦੌੜਾਂ ਦਾ ਅੰਕੜਾ ਪਾਰ ਕਰ ਲਿਆ ਸੀ।
ਇਹ ਵੀ ਪੜ੍ਹੋ: ਆਪਣੀ ਨਵੀਂ ਕਾਰ ਨੂੰ ਬਣਾਓ ਇਕਦਮ ਫਿੱਟ, ਲੰਬੇ ਸਮੇਂ ਤੱਕ ਮੇਂਟਨੈੱਸ ਦੇ ਖਰਚੇ ਤੋਂ ਵੀ ਬਚੋ
ਮਲਾਨ ਨੇ ਹੁਣ 24 ਟੀ -20 ਕੌਮਾਂਤਰੀ ਮੈਚਾਂ ਵਿਚ 50.15 ਦੀ ਔਸਤ ਅਤੇ 144.32 ਦੀ ਸਟ੍ਰਾਈਕ ਰੇਟ ਨਾਲ 1003 ਦੌੜਾਂ ਬਣਾਈਆਂ ਹਨ। ਇਸ ਸਮੇਂ ਦੌਰਾਨ ਉਸ ਦੇ ਬੱਲੇ ਤੋਂ 10 ਅਰਧ ਸੈਂਕੜੇ ਅਤੇ ਇਕ ਸੈਂਕੜਾ ਆਇਆ ਹੈ। ਟੀ -20 ਕੌਮਾਂਤਰੀ ਮੈਚ ਵਿੱਚ ਉਸਦਾ ਸਭ ਤੋਂ ਵੱਧ ਸਕੋਰ 103 ਦੌੜਾਂ ਹੈ। ਉਸਨੇ ਮਈ 2019 ਵਿਚ ਆਇਰਲੈਂਡ ਦੇ ਖਿਲਾਫ ਟੀ -20 ਅੰਤਰਰਾਸ਼ਟਰੀ ਸ਼ੁਰੂਆਤ ਕੀਤੀ ਸੀ।
ਇਹ ਵੀ ਪੜ੍ਹੋ:ਇੰਤਜ਼ਾਰ ਖ਼ਤਮ! OnePlus ਦੀ ਸ਼ਾਨਦਾਰ ਘੜੀ 23 ਮਾਰਚ ਨੂੰ ਭਾਰਤ ਵਿੱਚ ਲਾਂਚ, ਜਾਣੋ ਖਾਸੀਅਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :