(Source: ECI/ABP News/ABP Majha)
Ind Vs Pak: ਅੱਜ ਹੋਵੇਗਾ India -Pakistan ਦਾ ਮੈਚ, ਜਾਣੋ ਕਿੱਥੇ ਅਤੇ ਕਿਵੇਂ ਦੇਖ ਸਕਦੇ ਹੋ ਮੈਚ
IND vs PAK Match: ਹੁਣ ਤੱਕ ਦੋਵਾਂ ਟੀਮਾਂ ਦਾ ਸਫਰ ਕਿਹੋ ਜਿਹਾ ਰਿਹਾ ਅਤੇ ਇਸ ਮੈਚ 'ਚ ਕਿਹੜੀ ਟੀਮ ਦਾ ਬੋਲਬਾਲਾ ਰਿਹਾ। ਆਓ ਇਸ ਰਿਪੋਰਟ ਵਿੱਚ ਇਸ ਬਾਰੇ ਵਿਸਥਾਰ ਵਿੱਚ ਚਰਚਾ ਕਰਦੇ ਹਾਂ।
IND vs PAK Match: ਪ੍ਰਸ਼ੰਸਕ ਹਮੇਸ਼ਾ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਦਾ ਇੰਤਜ਼ਾਰ ਕਰਦੇ ਹਨ। ਭਾਵੇਂ ਇਹ ਮੈਚ ਕਿਸੇ ਵੀ ਖੇਡ ਦਾ ਹੋਵੇ। ਦੋਵਾਂ ਦੇਸ਼ਾਂ ਦੇ ਪ੍ਰਸ਼ੰਸਕ ਆਪਣੀ ਟੀਮ ਨੂੰ ਕਿਸੇ ਵੀ ਕੀਮਤ 'ਤੇ ਮੈਚ ਜਿੱਤਦੇ ਦੇਖਣਾ ਚਾਹੁੰਦੇ ਹਨ। ਅਜਿਹੇ 'ਚ ਅੱਜ ਜਦੋਂ ਚੀਨ 'ਚ ਖੇਡੇ ਜਾ ਰਹੇ ਏਸ਼ੀਅਨ ਟਰਾਫੀ ਹਾਕੀ ਟੂਰਨਾਮੈਂਟ 'ਚ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ ਤਾਂ ਪ੍ਰਸ਼ੰਸਕ ਇਸ 'ਚ ਆਪਣੀ ਦੀ ਟੀਮ ਦੀ ਜਿੱਤ ਚਾਹੁਣਗੇ। ਇਸ ਟੂਰਨਾਮੈਂਟ 'ਚ ਹੁਣ ਤੱਕ ਦੋਵਾਂ ਟੀਮਾਂ ਦਾ ਸਫਰ ਕਿਹੋ ਜਿਹਾ ਰਿਹਾ ਅਤੇ ਇਸ ਮੈਚ 'ਚ ਕਿਹੜੀ ਟੀਮ ਦਾ ਬੋਲਬਾਲਾ ਰਿਹਾ। ਆਓ ਇਸ ਰਿਪੋਰਟ ਵਿੱਚ ਇਸ ਬਾਰੇ ਵਿਸਥਾਰ ਵਿੱਚ ਚਰਚਾ ਕਰਦੇ ਹਾਂ।
ਦੋਵੇਂ ਟੀਮਾਂ ਸੈਮੀਫਾਈਨਲ 'ਚ ਪਹੁੰਚ ਗਈਆਂ ਹਨ
ਹਾਕੀ ਦੀ ਏਸ਼ਿਆਈ ਚੈਂਪੀਅਨਜ਼ ਟਰਾਫੀ ਵਿੱਚ ਭਾਰਤ ਅਤੇ ਪਾਕਿਸਤਾਨ ਦੋਵਾਂ ਦਾ ਸਫ਼ਰ ਹੁਣ ਤੱਕ ਸ਼ਾਨਦਾਰ ਰਿਹਾ ਹੈ। ਹਰਮਨਪ੍ਰੀਤ ਸਿੰਘ ਦੀ ਅਗਵਾਈ 'ਚ ਭਾਰਤੀ ਟੀਮ ਸੈਮੀਫਾਈਨਲ 'ਚ ਪਹੁੰਚਣ ਵਾਲੀ ਗਰੁੱਪ ਗੇੜ ਦੀ ਪਹਿਲੀ ਟੀਮ ਬਣ ਗਈ। ਇਸ ਦੇ ਨਾਲ ਹੀ ਅੰਮਾਦ ਬੱਟ ਦੀ ਅਗਵਾਈ 'ਚ ਪਾਕਿਸਤਾਨ ਦੀ ਟੀਮ ਵੀ ਅੰਕ ਸੂਚੀ 'ਚ ਦੂਜੇ ਸਥਾਨ 'ਤੇ ਹੈ ਅਤੇ ਉਸ ਨੇ ਸੈਮੀਫਾਈਨਲ ਦੀ ਟਿਕਟ ਪੱਕੀ ਕਰ ਲਈ ਹੈ।
Life recently 🏑
— Jarmanpreet Singh (@jarmanpreet04) September 13, 2024
India vs Pakistan tomorrow live on @SonyLIV @SonySportsNetwk
OOTD @PUMA #Hockey #HockeyIndia #BreakingNews #India #Asianchampiontrophy #China pic.twitter.com/PSD78O1uet
ਕਿਹੋ ਜਿਹਾ ਰਿਹਾ ਭਾਰਤ ਦਾ ਸਫ਼ਰ ?
ਭਾਰਤ ਨੇ ਇਸ ਟੂਰਨਾਮੈਂਟ ਵਿੱਚ ਹੁਣ ਤੱਕ 4 ਮੈਚ ਖੇਡੇ ਹਨ ਅਤੇ ਸਾਰੇ ਜਿੱਤੇ ਹਨ। ਤਿੰਨ ਵਾਰ ਇਸ ਟੂਰਨਾਮੈਂਟ ਦਾ ਖਿਤਾਬ ਜਿੱਤਣ ਵਾਲੀ ਭਾਰਤੀ ਟੀਮ ਨੇ ਪਿਛਲੇ ਸਾਲ ਪਾਕਿਸਤਾਨ ਨੂੰ ਹਰਾ ਕੇ ਇਸ ਟੂਰਨਾਮੈਂਟ ਦਾ ਖਿਤਾਬ ਜਿੱਤਿਆ ਸੀ। ਇਸ ਟੂਰਨਾਮੈਂਟ ਵਿੱਚ ਹੁਣ ਤੱਕ ਭਾਰਤ ਨੇ ਚੀਨ ਨੂੰ 3-0, ਜਾਪਾਨ ਨੂੰ 5-1 ਅਤੇ ਮਲੇਸ਼ੀਆ ਨੂੰ 8-1 ਨਾਲ ਹਰਾਇਆ ਹੈ। ਜਦੋਂਕਿ ਟੀਮ ਨੇ ਦੱਖਣੀ ਕੋਰੀਆ ਨਾਲ 2-2 ਨਾਲ ਡਰਾਅ ਮੈਚ ਖੇਡਿਆ ਹੈ। ਟੀਮ ਗਰੁੱਪ ਗੇੜ ਦਾ ਆਪਣਾ ਆਖਰੀ ਮੈਚ ਅੱਜ ਪਾਕਿਸਤਾਨ ਖਿਲਾਫ ਖੇਡੇਗੀ।
ਪਾਕਿਸਤਾਨ ਦਾ ਪ੍ਰਦਰਸ਼ਨ ਕਿਵੇਂ ਰਿਹਾ?
ਪਾਕਿਸਤਾਨ ਨੇ ਵੀ ਇਸ ਟੂਰਨਾਮੈਂਟ 'ਚ ਚੰਗਾ ਪ੍ਰਦਰਸ਼ਨ ਕੀਤਾ ਹੈ। ਟੀਮ ਨੇ 2 ਮੈਚ ਜਿੱਤੇ ਹਨ, ਜਦਕਿ 2 ਮੈਚ ਡਰਾਅ ਰਹੇ ਹਨ। ਟੀਮ ਨੇ ਮਲੇਸ਼ੀਆ ਅਤੇ ਦੱਖਣੀ ਕੋਰੀਆ ਨਾਲ 2-2 ਨਾਲ ਡਰਾਅ ਖੇਡਿਆ ਹੈ ਜਦਕਿ ਟੀਮ ਨੇ ਜਾਪਾਨ ਨੂੰ 2-1 ਅਤੇ ਚੀਨ ਨੂੰ 5-1 ਦੇ ਫਰਕ ਨਾਲ ਹਰਾਇਆ ਹੈ।
ਕਿੱਥੇ ਦੇਖ ਸਕਦੇ ਹੋ ਮੈਚ
ਭਾਰਤ ਅਤੇ ਪਾਕਿਸਤਾਨ ਵਿਚਾਲੇ ਇਹ ਮੈਚ ਦੁਪਹਿਰ 1:15 ਵਜੇ (ਭਾਰਤੀ ਸਮੇਂ ਅਨੁਸਾਰ) ਖੇਡਿਆ ਜਾਵੇਗਾ। ਇਹ ਮੈਚ ਸੋਨੀ ਨੈੱਟਵਰਕ ਦੇ ਟੈਨ-1 ਅਤੇ ਟੇਨ-2 ਐਚਡੀ ਚੈਨਲਾਂ 'ਤੇ ਲਾਈਵ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਤੁਸੀਂ ਸੋਨੀ ਲਾਈਵ ਐਪ ਅਤੇ ਸੋਨੀ ਦੀ ਵੈੱਬਸਾਈਟ 'ਤੇ ਵੀ ਮੈਚ ਲਾਈਵ ਦੇਖ ਸਕੋਗੇ।