ਪੜਚੋਲ ਕਰੋ
Advertisement
Deepak Chahar Wedding Date : IPL ਤੋਂ ਤੁਰੰਤ ਬਾਅਦ ਵਿਆਹ ਕਰਵਾਉਣਗੇ ਦੀਪਕ ਚਾਹਰ , ਜਯਾ ਭਾਰਦਵਾਜ ਨਾਲ ਆਗਰਾ 'ਚ ਲੈਣਗੇ ਸੱਤ ਫੇਰੇ
ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਦੀਪਕ ਚਾਹਰ ਜਲਦੀ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਉਨ੍ਹਾਂ ਦੇ ਵਿਆਹ ਦੇ ਸੱਦਾ ਪੱਤਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਉਹ 1 ਜੂਨ ਨੂੰ ਆਪਣੀ ਪ੍ਰੇਮਿਕਾ ਜਯਾ ਭਾਰਦਵਾਜ ਨਾਲ ਸੱਤ ਫੇਰੇ ਲੈਣਗੇ।
Deepak Chahar weds Jaya Bhardwaj : ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਦੀਪਕ ਚਾਹਰ ਜਲਦੀ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਉਨ੍ਹਾਂ ਦੇ ਵਿਆਹ ਦੇ ਸੱਦਾ ਪੱਤਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਉਹ 1 ਜੂਨ ਨੂੰ ਆਪਣੀ ਪ੍ਰੇਮਿਕਾ ਜਯਾ ਭਾਰਦਵਾਜ ਨਾਲ ਸੱਤ ਫੇਰੇ ਲੈਣਗੇ। ਉਸ ਨੇ ਪਿਛਲੇ ਸਾਲ ਦੁਬਈ ਵਿੱਚ ਹੋਏ ਆਈਪੀਐਲ ਮੈਚ ਦੌਰਾਨ ਜਯਾ ਨੂੰ ਪ੍ਰਪੋਜ਼ ਕੀਤਾ ਸੀ।
ਗੋਡਿਆਂ ਭਾਰ ਬੈਠ ਕੇ ਕੀਤਾ ਸੀ ਪ੍ਰਪੋਜ਼
ਪਿਛਲੇ ਸਾਲ 7 ਅਕਤੂਬਰ ਨੂੰ ਚੇਨਈ ਸੁਪਰ ਕਿੰਗਜ਼ ਦਾ ਮੁਕਾਬਲਾ ਪੰਜਾਬ ਕਿੰਗਜ਼ ਨਾਲ ਹੋਇਆ ਸੀ। ਇਸ ਮੈਚ ਵਿੱਚ ਚੇਨਈ ਨੂੰ ਇੱਕ ਤਰਫਾ ਹਾਰ ਮਿਲੀ। ਮੈਚ ਤੋਂ ਠੀਕ ਬਾਅਦ ਚੇਨਈ ਦੇ ਗੇਂਦਬਾਜ਼ ਦੀਪਕ ਚਾਹਰ ਸਟੇਡੀਅਮ 'ਚ ਬੈਠੀ ਆਪਣੀ ਪ੍ਰੇਮਿਕਾ ਜਯਾ ਭਾਰਦਵਾਜ ਕੋਲ ਗਏ ਅਤੇ ਉਨ੍ਹਾਂ ਨੂੰ ਵਿਆਹ ਲਈ ਮਨਾ ਲਿਆ ਸੀ। ਚਾਹਰ ਨੇ ਗੋਡਿਆਂ ਭਾਰ ਬੈਠ ਕੇ ਜਯਾ ਨੂੰ ਰਿੰਗ ਆਫਰ ਕਰਦੇ ਹੋਏ ਪ੍ਰਪੋਜ਼ ਕੀਤਾ ਸੀ। ਇਸ ਦੌਰਾਨ ਟੀਵੀ ਕੈਮਰੇ ਦਾ ਫੋਕਸ ਦੋਵਾਂ 'ਤੇ ਸੀ। ਸਟੇਡੀਅਮ 'ਚ ਮੌਜੂਦ ਹਰ ਵਿਅਕਤੀ ਅਤੇ ਮੈਦਾਨ ਤੋਂ ਪੈਵੇਲੀਅਨ ਪਰਤਣ ਵਾਲੇ ਸਾਰੇ ਖਿਡਾਰੀਆਂ ਦੀਆਂ ਨਜ਼ਰਾਂ ਵੀ ਇਸ ਜੋੜੀ 'ਤੇ ਟਿਕੀਆਂ ਹੋਈਆਂ ਸਨ। ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਪੰਜਾਬ ਦੇ ਕਪਤਾਨ ਕੇਐਲ ਰਾਹੁਲ ਨੇ ਤਾੜੀਆਂ ਵਜਾ ਕੇ ਦੀਪਕ ਨੂੰ ਵਧਾਈ ਦਿੱਤੀ ਸੀ। ਦੀਪਕ ਦੇ ਇਸ ਪ੍ਰਪੋਜ਼ ਦੀਆਂ ਤਸਵੀਰਾਂ ਅਤੇ ਵੀਡੀਓ ਕਈ ਦਿਨਾਂ ਤੋਂ ਸੁਰਖੀਆਂ ਬਣ ਰਹੀਆਂ ਸਨ।
ਦੀਪਕ ਚਾਹਰ ਨੂੰ ਆਈਪੀਐਲ ਮੈਗਾ ਨਿਲਾਮੀ 2022 ਵਿੱਚ ਚੇਨਈ ਸੁਪਰ ਕਿੰਗਜ਼ ਨੇ 14 ਕਰੋੜ ਵਿੱਚ ਖਰੀਦਿਆ ਸੀ ਪਰ ਇਹ ਖਿਡਾਰੀ ਇਸ ਵਾਰ ਚੇਨਈ ਲਈ ਇੱਕ ਵੀ ਮੈਚ ਨਹੀਂ ਖੇਡ ਸਕਿਆ। ਉਹ ਸੱਟ ਕਾਰਨ ਪੂਰੇ ਆਈਪੀਐਲ ਤੋਂ ਬਾਹਰ ਹੋ ਗਿਆ ਸੀ। ਦੀਪਕ ਨੂੰ ਫਰਵਰੀ 'ਚ ਵੈਸਟਇੰਡੀਜ਼ ਖਿਲਾਫ ਟੀ-20 ਸੀਰੀਜ਼ ਦੌਰਾਨ ਸੱਟ ਲੱਗ ਗਈ ਸੀ।
ਦੀਪਕ ਦੀ ਪ੍ਰੇਮਿਕਾ ਜਯਾ ਦਿੱਲੀ ਦੇ ਬਾਰਾਖੰਬਾ ਦੀ ਰਹਿਣ ਵਾਲੀ ਹੈ। ਉਹ ਅਭਿਨੇਤਾ ਸਿਧਾਰਥ ਭਾਰਦਵਾਜ ਦੀ ਭੈਣ ਹੈ, ਜੋ ਬਿੱਗ ਬੌਸ-5 (ਸਾਲ-2011) ਵਿੱਚ ਭਾਗੀਦਾਰ ਸੀ। ਸਿਧਾਰਥ ਐਮਟੀਵੀ ਦੇ ਮਸ਼ਹੂਰ ਸ਼ੋਅ ਸਪਲਿਟਸ ਵਿਲਾ ਸਮੇਤ ਕੁਝ ਹੋਰ ਸ਼ੋਅਜ਼ ਵਿੱਚ ਵੀ ਨਜ਼ਰ ਆ ਚੁੱਕੇ ਹਨ। ਜਯਾ ਨੇ ਐਮਬੀਏ ਕੀਤਾ ਹੈ ਅਤੇ ਉਹ ਇੱਕ ਟੈਲੀਕਾਮ ਕੰਪਨੀ ਵਿੱਚ ਡਿਜੀਟਲ ਪਲੇਟਫਾਰਮ ਹੈੱਡ ਹੈ। ਦੀਪਕ ਦੀ ਭੈਣ ਮਾਲਤੀ ਚਾਹਰ ਨੇ ਜਯਾ ਨੂੰ ਆਪਣੇ ਭਰਾ ਨਾਲ ਮਿਲਾਇਆ ਸੀ। ਦਰਅਸਲ, ਮਾਲਤੀ ਨੇ ਬਾਲੀਵੁੱਡ ਦੇ ਕਈ ਪ੍ਰੋਜੈਕਟਸ ਵਿੱਚ ਵੀ ਕੰਮ ਕੀਤਾ ਹੈ। ਉਹ ਸਿਧਾਰਥ ਅਤੇ ਜਯਾ ਨੂੰ ਪਹਿਲਾਂ ਤੋਂ ਜਾਣਦੀ ਸੀ।

ਇਸ ਆਈ.ਪੀ.ਐੱਲ. ਤੋਂ ਬਾਹਰ ਹਨ ਦੀਪਕ ਚਾਹਰ
ਦੀਪਕ ਚਾਹਰ ਨੂੰ ਆਈਪੀਐਲ ਮੈਗਾ ਨਿਲਾਮੀ 2022 ਵਿੱਚ ਚੇਨਈ ਸੁਪਰ ਕਿੰਗਜ਼ ਨੇ 14 ਕਰੋੜ ਵਿੱਚ ਖਰੀਦਿਆ ਸੀ ਪਰ ਇਹ ਖਿਡਾਰੀ ਇਸ ਵਾਰ ਚੇਨਈ ਲਈ ਇੱਕ ਵੀ ਮੈਚ ਨਹੀਂ ਖੇਡ ਸਕਿਆ। ਉਹ ਸੱਟ ਕਾਰਨ ਪੂਰੇ ਆਈਪੀਐਲ ਤੋਂ ਬਾਹਰ ਹੋ ਗਿਆ ਸੀ। ਦੀਪਕ ਨੂੰ ਫਰਵਰੀ 'ਚ ਵੈਸਟਇੰਡੀਜ਼ ਖਿਲਾਫ ਟੀ-20 ਸੀਰੀਜ਼ ਦੌਰਾਨ ਸੱਟ ਲੱਗ ਗਈ ਸੀ।
ਕੌਣ ਹੈ ਜਯਾ ਭਾਰਦਵਾਜ?
ਦੀਪਕ ਦੀ ਪ੍ਰੇਮਿਕਾ ਜਯਾ ਦਿੱਲੀ ਦੇ ਬਾਰਾਖੰਬਾ ਦੀ ਰਹਿਣ ਵਾਲੀ ਹੈ। ਉਹ ਅਭਿਨੇਤਾ ਸਿਧਾਰਥ ਭਾਰਦਵਾਜ ਦੀ ਭੈਣ ਹੈ, ਜੋ ਬਿੱਗ ਬੌਸ-5 (ਸਾਲ-2011) ਵਿੱਚ ਭਾਗੀਦਾਰ ਸੀ। ਸਿਧਾਰਥ ਐਮਟੀਵੀ ਦੇ ਮਸ਼ਹੂਰ ਸ਼ੋਅ ਸਪਲਿਟਸ ਵਿਲਾ ਸਮੇਤ ਕੁਝ ਹੋਰ ਸ਼ੋਅਜ਼ ਵਿੱਚ ਵੀ ਨਜ਼ਰ ਆ ਚੁੱਕੇ ਹਨ। ਜਯਾ ਨੇ ਐਮਬੀਏ ਕੀਤਾ ਹੈ ਅਤੇ ਉਹ ਇੱਕ ਟੈਲੀਕਾਮ ਕੰਪਨੀ ਵਿੱਚ ਡਿਜੀਟਲ ਪਲੇਟਫਾਰਮ ਹੈੱਡ ਹੈ। ਦੀਪਕ ਦੀ ਭੈਣ ਮਾਲਤੀ ਚਾਹਰ ਨੇ ਜਯਾ ਨੂੰ ਆਪਣੇ ਭਰਾ ਨਾਲ ਮਿਲਾਇਆ ਸੀ। ਦਰਅਸਲ, ਮਾਲਤੀ ਨੇ ਬਾਲੀਵੁੱਡ ਦੇ ਕਈ ਪ੍ਰੋਜੈਕਟਸ ਵਿੱਚ ਵੀ ਕੰਮ ਕੀਤਾ ਹੈ। ਉਹ ਸਿਧਾਰਥ ਅਤੇ ਜਯਾ ਨੂੰ ਪਹਿਲਾਂ ਤੋਂ ਜਾਣਦੀ ਸੀ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement