ਅਰਜਨਟੀਨਾ ਦੌਰੇ ਲਈ ਭਾਰਤੀ ਹਾਕੀ ਟੀਮ ਦਾ ਐਲਾਨ, ਕਪਤਾਨ ਮਨਪ੍ਰੀਤ ਦੀ ਵਾਪਸੀ
ਭਾਰਤੀ ਟੀਮ ਨੇ ਹਾਲ ਹੀ ਵਿੱਚ ਯੂਰਪ ਦਾ ਦੌਰਾ ਕੀਤਾ, ਜਿੱਥੇ ਟੀਮ ਨੇ ਜਰਮਨੀ ਅਤੇ ਇੰਗਲੈਂਡ ਖ਼ਿਲਾਫ਼ ਚੰਗਾ ਪ੍ਰਦਰਸ਼ਨ ਕੀਤਾ।
ਨਵੀਂ ਦਿੱਲੀ: ਹਾਕੀ ਇੰਡੀਆ ਨੇ ਮੰਗਲਵਾਰ ਨੂੰ 11 ਅਤੇ 12 ਅਪਰੈਲ ਨੂੰ ਓਲੰਪਿਕ ਚੈਂਪੀਅਨ ਅਰਜਨਟੀਨਾ ਦੇ ਖਿਲਾਫ ਐਫਆਈਐਚ ਹਾਕੀ ਪ੍ਰੋ ਲੀਗ ਮੈਚ ਲਈ 11 ਮੈਂਬਰੀ ਪੁਰਸ਼ ਹਾਕੀ ਟੀਮ ਦਾ ਐਲਾਨ ਕੀਤਾ। ਭਾਰਤੀ ਟੀਮ ਹਾਕੀ ਪ੍ਰੋ ਲੀਗ ਮੈਚ ਸ਼ੁਰੂ ਕਰਨ ਤੋਂ ਪਹਿਲਾਂ 6 ਅਤੇ 7 ਅਪਰੈਲ ਨੂੰ ਮੇਜ਼ਬਾਨ ਟੀਮ ਨਾਲ ਦੋ ਅਭਿਆਸ ਮੈਚ ਵੀ ਖੇਡੇਗੀ। ਮੁੱਖ ਮੈਚ ਤੋਂ ਬਾਅਦ ਟੀਮ 13 ਅਤੇ 14 ਅਪਰੈਲ ਨੂੰ ਦੋ ਅਭਿਆਸ ਮੈਚ ਵੀ ਖੇਡੇਗੀ।
ਭਾਰਤ ਦੌਰੇ ਲਈ ਵੈਟਰਨ ਮਿਡਫੀਲਡਰ ਅਤੇ ਕਪਤਾਨ ਮਨਪ੍ਰੀਤ ਸਿੰਘ ਦੀ ਵਾਪਸੀ ਹੋ ਗਈ ਹੈ, ਜੋ ਨਿੱਜੀ ਕਾਰਨਾਂ ਕਰਕੇ ਯੂਰਪ ਦੌਰੇ ਤੋਂ ਬਾਹਰ ਸੀ। ਦਿੱਗਜ ਡਰੈਗਫਲਿਕ ਰੁਪਿੰਦਰ ਪਾਲ ਸਿੰਘ ਦੇ ਨਾਲ-ਨਾਲ ਵਰੁਣ ਕੁਮਾਰ ਦੀ ਵੀ ਟੀਮ ਵਿੱਚ ਵਾਪਸੀ ਹੋਈ ਹੈ, ਜੋ ਸੱਟ ਕਾਰਨ ਪਿਛਲੇ ਦੌਰੇ ਦਾ ਹਿੱਸਾ ਨਹੀਂ ਸੀ।
ਉਨ੍ਹਾਂ ਤੋਂ ਇਲਾਵਾ ਜਸਕਰਨ ਸਿੰਘ, ਸੁਮਿਤ ਅਤੇ ਸ਼ਿਲਾਨੰਦ ਲਾਕੜਾ ਵੀ ਟੀਮ ਵਿਚ ਹਨ ਜੋ ਇੱਕ ਸਾਲ ਬਾਅਦ ਆਪਣਾ ਪਹਿਲਾ ਅੰਤਰਰਾਸ਼ਟਰੀ ਮੈਚ ਖੇਡੇਗਾ। ਇਸ ਦੌਰਾਨ ਯੂਰਪ ਦੌਰੇ ਦਾ ਹਿੱਸਾ ਬਣੇ ਦਿੱਗਜ ਖਿਡਾਰੀ ਅਕਾਸ਼ਦੀਪ ਸਿੰਘ, ਰਮਨਦੀਪ ਸਿੰਘ ਅਤੇ ਸਿਮਰਨਜੀਤ ਸਿੰਘ ਨੂੰ ਆਰਾਮ ਦਿੱਤਾ ਗਿਆ ਹੈ।
ਟੀਮ 31 ਮਾਰਚ ਨੂੰ ਬੰਗਲੌਰ ਤੋਂ ਬਯੂਨਸ ਆਇਰਸ ਲਈ ਰਵਾਨਾ ਹੋਵੇਗੀ ਅਤੇ ਟੀਮ ਉੱਥੇ ਪਹੁੰਚਣ ਤੋਂ ਪਹਿਲਾਂ ਦੋ ਵਾਰ ਲਾਜ਼ਮੀ ਆਰਟੀ ਪੀਸੀਆਰ ਟੈਸਟ ਕਰਵਾਏਗੀ।
ਭਾਰਤੀ ਪੁਰਸ਼ ਹਾਕੀ ਟੀਮ: ਪੀਆਰ ਸ਼੍ਰੀਜੇਸ਼, ਕ੍ਰਿਸ਼ਨਾ ਬਹਾਦੁਰ ਪਾਠਕ, ਅਮਿਤ ਰੋਹਿਦਾਸ, ਗੁਰਿੰਦਰ ਸਿੰਘ, ਹਰਮਨਪ੍ਰੀਤ ਸਿੰਘ (ਉਪ ਕਪਤਾਨ), ਸੁਰੇਂਦਰ ਕੁਮਾਰ, ਰੁਪਿੰਦਰਪਾਲ ਸਿੰਘ, ਵਰੁਣ ਕੁਮਾਰ, ਬੀਰੇਂਦਰ ਲਾਕੜਾ, ਜਸਕਰਨ ਸਿੰਘ, ਹਾਰਦਿਕ ਸਿੰਘ, ਮਨਪ੍ਰੀਤ ਸਿੰਘ (ਕਪਤਾਨ), ਵਿਵੇਕ ਸਾਗਰ ਪ੍ਰਸਾਦ, ਰਾਜ ਕੁਮਾਰ ਪਾਲ, ਸੁਮਿਤ, ਨੀਲਕੰਠ ਸ਼ਰਮਾ, ਸ਼ਮਸ਼ੇਰ ਸਿੰਘ, ਗੁਰਜੰਟ ਸਿੰਘ, ਦਿਲਪ੍ਰੀਤ ਸਿੰਘ, ਮਨਦੀਪ ਸਿੰਘ, ਲਲਿਤ ਕੁਮਾਰ ਉਪਾਧਿਆਏ, ਸ਼ਿਲਾਨੰਦ ਲਾਕੜਾ।
https://play.google.com/store/
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/