KKR vs PBKS, Match Highlights: ਕੋਲਕਾਤਾ ਨੇ ਪੰਜਾਬ ਨੂੰ 6 ਵਿਕਟਾਂ ਨਾਲ ਹਰਾਇਆ, ਆਂਦਰੇ ਰਸਲ ਨੇ ਖੇਡੀ 70 ਦੌੜਾਂ ਦੀ ਤੂਫਾਨੀ ਪਾਰੀ
IPL 2022: ਕੋਲਕਾਤਾ ਨੇ ਪੰਜਾਬ ਨੂੰ 6 ਵਿਕਟਾਂ ਨਾਲ ਹਰਾਇਆ, ਆਂਦਰੇ ਰਸਲ ਨੇ ਖੇਡੀ 70 ਦੌੜਾਂ ਦੀ ਤੂਫਾਨੀ ਪਾਰੀ
IPL 2022: ਕੋਲਕਾਤਾ ਨੇ ਪੰਜਾਬ ਨੂੰ 6 ਵਿਕਟਾਂ ਨਾਲ ਹਰਾਇਆ, ਆਂਦਰੇ ਰਸਲ ਨੇ ਖੇਡੀ 70 ਦੌੜਾਂ ਦੀ ਤੂਫਾਨੀ ਪਾਰੀ।
6 ਵਿਕਟਾਂ ਨਾਲ ਜਿੱਤਿਆ ਕੋਲਕਾਤਾ ਨੇ ਮੈਚ-
ਕੋਲਕਾਤਾ ਦੇ ਵਿਸਫੋਟਕ ਬੱਲੇਬਾਜ਼ ਆਂਦਰੇ ਰਸੇਲ ਨੇ ਲਿਵਿੰਗਸਟੋਨ ਦੇ ਓਵਰ ਦੀ ਦੂਜੀ ਅਤੇ ਤੀਜੀ ਗੇਂਦ 'ਤੇ ਲਗਾਤਾਰ ਦੋ ਛੱਕੇ ਜੜੇ ਅਤੇ ਟੀਮ ਨੂੰ 6 ਵਿਕਟਾਂ ਨਾਲ ਜਿੱਤ ਦਿਵਾਈ। ਰਸੇਲ ਨੇ 31 ਗੇਂਦਾਂ 'ਤੇ 8 ਛੱਕਿਆਂ ਅਤੇ 2 ਚੌਕਿਆਂ ਦੀ ਮਦਦ ਨਾਲ 70 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਜਦਕਿ ਸੈਮ ਬਿਲਿੰਗਜ਼ 24 ਦੌੜਾਂ ਬਣਾ ਕੇ ਨਾਬਾਦ ਰਹੇ। ਕੇਕੇਆਰ ਨੇ 138 ਦੌੜਾਂ ਦਾ ਟੀਚਾ 14.3 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ ਹਾਸਲ ਕਰ ਲਿਆ। ਕੋਲਕਾਤਾ ਦੀ ਇਸ ਸੀਜ਼ਨ 'ਚ ਇਹ ਦੂਜੀ ਜਿੱਤ ਹੈ। ਪੰਜਾਬ ਲਈ ਰਾਹੁਲ ਚਾਹਰ ਨੇ 2, ਕਾਗਿਸੋ ਰਬਾਡਾ ਅਤੇ ਓਡੀਓਨ ਸਮਿਥ ਨੇ ਇਕ-ਇਕ ਵਿਕਟ ਲਈ।
ਆਂਦਰੇ ਰਸਲ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਸਿਰਫ 26 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਅਰਸ਼ਦੀਪ ਸਿੰਘ ਦਾ ਓਵਰ ਮਹਿੰਗਾ ਪਿਆ। ਆਖਰੀ ਗੇਂਦ 'ਤੇ ਆਂਦਰੇ ਰਸਲ ਨੇ ਛੱਕਾ ਜੜ ਕੇ ਕੋਲਕਾਤਾ ਨੂੰ ਜਿੱਤ ਦੀ ਦਹਿਲੀਜ਼ 'ਤੇ ਪਹੁੰਚਾਇਆ।