Virat Kohli: IPL 'ਚ ਸਭ ਤੋਂ ਜ਼ਿਆਦਾ ਸੈਂਕੜੇ ਲਾਉਣ ਵਾਲੇ ਬੱਲੇਬਾਜ਼ ਬਣੇ ਕੋਹਲੀ, ਗੁਜਰਾਤ ਖਿਲਾਫ ਇੰਜ ਰਚਿਆ ਇਤਿਹਾਸ
Virat Kohli Century IPL 2023: ਵਿਰਾਟ ਕੋਹਲੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੁਜਰਾਤ ਟਾਈਟਨਸ ਖਿਲਾਫ ਸੈਂਕੜਾ ਲਗਾਇਆ। ਕੋਹਲੀ ਨੇ ਲਗਾਤਾਰ ਦੂਜਾ ਸੈਂਕੜਾ ਲਗਾਇਆ। ਇਸ ਸੈਂਕੜੇ ਦੀ ਬਦੌਲਤ ਉਸ ਨੇ ਕਈ ਰਿਕਾਰਡ ਤੋੜੇ।
Virat Kohli Century IPL 2023: ਵਿਰਾਟ ਕੋਹਲੀ ਨੇ ਗੁਜਰਾਤ ਟਾਇਟਨਸ ਦੇ ਖਿਲਾਫ ਤੂਫਾਨੀ ਪ੍ਰਦਰਸ਼ਨ ਕਰਦੇ ਹੋਏ ਸੈਂਕੜਾ ਲਗਾਇਆ। ਕੋਹਲੀ ਆਈਪੀਐਲ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਖਿਡਾਰੀ ਬਣ ਗਏ ਹਨ।
ਵਿਰਾਟ ਕੋਹਲੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੁਜਰਾਤ ਟਾਈਟਨਸ ਖਿਲਾਫ ਸੈਂਕੜਾ ਲਗਾਇਆ। ਕੋਹਲੀ ਨੇ ਲਗਾਤਾਰ ਦੂਜਾ ਸੈਂਕੜਾ ਲਗਾਇਆ। ਇਸ ਸੈਂਕੜੇ ਦੀ ਬਦੌਲਤ ਉਸ ਨੇ ਕਈ ਰਿਕਾਰਡ ਤੋੜੇ। ਕੋਹਲੀ ਆਈਪੀਐਲ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ ਕੁੱਲ 7 ਸੈਂਕੜੇ ਲਗਾਏ ਹਨ।
ਉਸ ਨੇ ਗੁਜਰਾਤ ਟਾਈਟਨਜ਼ ਖਿਲਾਫ ਤੂਫਾਨੀ ਬੱਲੇਬਾਜ਼ੀ ਕਰਦੇ ਹੋਏ ਅਜੇਤੂ 101 ਦੌੜਾਂ ਬਣਾਈਆਂ। ਕੋਹਲੀ ਨੇ 61 ਗੇਂਦਾਂ ਦਾ ਸਾਹਮਣਾ ਕਰਦੇ ਹੋਏ 13 ਚੌਕੇ ਅਤੇ ਇਕ ਛੱਕਾ ਲਗਾਇਆ। ਕੋਹਲੀ ਓਪਨਿੰਗ ਕਰਨ ਲਈ ਉਤਰੇ। ਉਸ ਨੇ ਡੁਪਲੇਸਿਸ ਨਾਲ ਚੰਗੀ ਸਾਂਝੇਦਾਰੀ ਨਿਭਾਈ। ਪਰ ਡੁਪਲੇਸਿਸ 28 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਕੋਹਲੀ ਨੇ ਮੋਰਚਾ ਸੰਭਾਲ ਲਿਆ।
ਕੋਹਲੀ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਕਈ ਰਿਕਾਰਡ ਤੋੜੇ ਹਨ। ਪੁਰਸ਼ ਟੀ-20 ਕ੍ਰਿਕਟ 'ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਦੇ ਮਾਮਲੇ 'ਚ ਉਹ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਪਹੁੰਚ ਗਏ ਹਨ। ਇਸ ਮਾਮਲੇ 'ਚ ਕ੍ਰਿਸ ਗੇਲ ਸਿਖਰ 'ਤੇ ਹਨ। ਗੇਲ ਨੇ 22 ਸੈਂਕੜੇ ਲਗਾਏ ਹਨ। ਕੋਹਲੀ ਨੇ 8 ਸੈਂਕੜੇ ਲਗਾਏ ਹਨ।
ਇਸ ਸੈਂਕੜੇ ਦੇ ਨਾਲ ਹੀ ਵਿਰਾਟ ਕੋਹਲੀ ਆਈਪੀਐਲ ਵਿੱਚ ਲਗਾਤਾਰ ਦੋ ਸੈਂਕੜੇ ਲਗਾਉਣ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ ਹਨ। ਵਿਰਾਟ ਅਜਿਹਾ ਕਰਨ ਵਾਲੇ ਤੀਜੇ ਬੱਲੇਬਾਜ਼ ਬਣ ਗਏ ਹਨ। ਸ਼ਿਖਰ ਧਵਨ ਨੇ ਇਹ ਕਾਰਨਾਮਾ ਸਭ ਤੋਂ ਪਹਿਲਾਂ 2020 ਵਿੱਚ ਦਿੱਲੀ ਕੈਪੀਟਲਸ ਲਈ ਖੇਡਦੇ ਹੋਏ ਕੀਤਾ ਸੀ। ਇਸ ਤੋਂ ਬਾਅਦ ਰਾਜਸਥਾਨ ਰਾਇਲਜ਼ ਲਈ ਖੇਡਦੇ ਹੋਏ ਜੋਸ ਬਟਲਰ ਨੇ 2022 'ਚ ਲਗਾਤਾਰ 2 ਸੈਂਕੜੇ ਲਗਾਏ। ਹੁਣ RCB ਦੇ ਵਿਰਾਟ ਕੋਹਲੀ ਅਜਿਹਾ ਕਰਨ ਵਾਲੇ ਤੀਜੇ ਬੱਲੇਬਾਜ਼ ਬਣ ਗਏ ਹਨ।
ਵਿਰਾਟ ਕੋਹਲੀ ਦੇ ਇਸ ਸ਼ਾਨਦਾਰ ਸੈਂਕੜੇ ਦੀ ਬਦੌਲਤ ਆਰਸੀਬੀ 20 ਓਵਰਾਂ 'ਚ 5 ਵਿਕਟਾਂ 'ਤੇ 197 ਦੌੜਾਂ ਹੀ ਬਣਾ ਸਕੀ। ਇਕ ਪਾਸੇ ਟੀਮ ਲਗਾਤਾਰ ਵਿਕਟਾਂ ਗੁਆ ਰਹੀ ਸੀ ਤਾਂ ਦੂਜੇ ਪਾਸੇ ਵਿਰਾਟ ਕੋਹਲੀ ਮਜ਼ਬੂਤੀ ਨਾਲ ਖੜ੍ਹੇ ਹੋ ਕੇ ਟੀਮ ਲਈ ਦੌੜਾਂ ਬਣਾ ਰਹੇ ਸਨ।
ਕੋਹਲੀ ਨੇ IPL 2023 ਦੇ 14 ਲੀਗ ਮੈਚਾਂ ਵਿੱਚ 53.25 ਦੀ ਔਸਤ ਅਤੇ 139.82 ਦੀ ਸਟ੍ਰਾਈਕ ਰੇਟ ਨਾਲ 639 ਦੌੜਾਂ ਬਣਾਈਆਂ। ਇਸ ਦੌਰਾਨ ਉਸ ਦੇ ਬੱਲੇ ਤੋਂ 6 ਅਰਧ ਸੈਂਕੜੇ ਅਤੇ 2 ਸੈਂਕੜੇ ਲੱਗੇ ਹਨ।