IPL Player Auction 2023 Live: ਨੀਲਾਮੀ ਦਾ ਹੋਇਆ ਆਗਾਜ਼, IPL ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਬਣੇ ਸੈਮ ਕੁਰਨ, ਤੋੜਿਆ ਮੌਰਿਸ-ਯੁਵਰਾਜ ਦਾ ਰਿਕਾਰਡ
IPL Player Auction 2023 Live Updates: ਆਈਪੀਐਲ ਦੇ 16ਵੇਂ ਸੀਜ਼ਨ ਲਈ ਖਿਡਾਰੀਆਂ ਦੀ ਨਿਲਾਮੀ ਕੀਤੀ ਜਾ ਰਹੀ ਹੈ। ABP ਨਿਊਜ਼ 'ਤੇ ਨਿਲਾਮੀ ਨਾਲ ਸਬੰਧਤ ਹਰ ਇੱਕ ਅਪਡੇਟ ਹਾਸਿਲ ਕਰੋ।
LIVE
Background
IPL Player Auction 2023 Live Updates: ਆਈਪੀਐਲ ਨਿਲਾਮੀ 2023 ਅੱਜ ਸ਼ੁਰੂ ਹੋ ਰਹੀ ਹੈ। ਇਸ ਵਾਰ ਆਈਪੀਐਲ ਦੀ ਨਿਲਾਮੀ ਕੋਚੀ ਵਿੱਚ ਹੋ ਰਹੀ ਹੈ। ਇਹ ਨਿਲਾਮੀ ਆਈਪੀਐਲ ਦੇ 16ਵੇਂ ਸੀਜ਼ਨ ਲਈ ਕਰਵਾਈ ਜਾ ਰਹੀ ਹੈ। ਆਈਪੀਐਲ ਦੀ ਨਿਲਾਮੀ ਕੋਚੀ ਦੇ ਪੰਜ ਸਿਤਾਰਾ ਹੋਟਲ ਗ੍ਰੈਂਡ ਹਯਾਤ ਦੀ ਦੂਜੀ ਮੰਜ਼ਲ 'ਤੇ ਹੋਵੇਗੀ। ਨਿਲਾਮੀ ਦੀ ਇਹ ਪੂਰੀ ਪ੍ਰਕਿਰਿਆ ਭਾਰਤੀ ਸਮੇਂ ਅਨੁਸਾਰ ਦੁਪਹਿਰ ਕਰੀਬ 2:30 ਵਜੇ ਸ਼ੁਰੂ ਹੋਵੇਗੀ। ਇਸ ਦੇ ਨਾਲ ਹੀ ਨਿਲਾਮੀ ਦੀ ਪੂਰੀ ਪ੍ਰਕਿਰਿਆ ਕਰੀਬ 7 ਘੰਟੇ ਚੱਲੇਗੀ, ਜਿਸ 'ਚ ਸਾਰਿਆਂ ਨੂੰ ਇਕ ਘੰਟੇ ਦਾ ਬ੍ਰੇਕ ਮਿਲੇਗਾ। ਪ੍ਰਸ਼ੰਸਕ ਸਟਾਰ ਸਪੋਰਟਸ ਨੈੱਟਵਰਕ ਤੇ ਜੀਓ ਸਿਨੇਮਾ 'ਤੇ IPL ਨਿਲਾਮੀ ਨੂੰ ਲਾਈਵ ਦੇਖ ਸਕਣਗੇ।
ਇਸ ਦੇ ਨਾਲ ਹੀ, ਬੀਸੀਸੀਆਈ ਨੇ ਟੀਮਾਂ ਨੂੰ ਆਈਪੀਐਲ 2023 ਦੀਆਂ ਸੰਭਾਵੀ ਤਰੀਕਾਂ ਬਾਰੇ ਦੱਸ ਦਿੱਤਾ ਹੈ। IPL 2023 16 ਅਪ੍ਰੈਲ ਤੋਂ ਸ਼ੁਰੂ ਹੋ ਸਕਦਾ ਹੈ। ਜਦਕਿ 3 ਮਾਰਚ 2023 ਤੋਂ ਮਹਿਲਾ ਆਈਪੀਐਲ ਦਾ ਪਹਿਲਾ ਸੀਜ਼ਨ ਖੇਡਿਆ ਜਾਵੇਗਾ। ਮਹਿਲਾ ਆਈਪੀਐਲ ਦਾ ਪਹਿਲਾ ਸੀਜ਼ਨ 23 ਦਿਨਾਂ ਤੱਕ ਚੱਲੇਗਾ। ਇਸ ਤਰ੍ਹਾਂ ਮਹਿਲਾ ਆਈਪੀਐਲ 2023 ਦਾ ਫਾਈਨਲ ਮੈਚ 26 ਮਾਰਚ ਨੂੰ ਖੇਡਿਆ ਜਾਵੇਗਾ। ਇਸ ਕਾਰਨ IPL ਦਾ 16ਵਾਂ ਸੀਜ਼ਨ 1 ਅਪ੍ਰੈਲ ਤੋਂ ਸ਼ੁਰੂ ਹੋਵੇਗਾ।
ਇਸ ਵਾਰ ਸੈਮ ਕੁਰਾਨ, ਕੈਮਰਨ ਗ੍ਰੀਨ, ਐਨ ਜਗਦੀਸ਼ਨ ਵਰਗੇ ਕਈ ਨੌਜਵਾਨ ਖਿਡਾਰੀਆਂ 'ਤੇ ਬੋਲੀ ਲਗਾਈ ਜਾਵੇਗੀ ਪਰ ਇਨ੍ਹਾਂ ਨੌਜਵਾਨ ਖਿਡਾਰੀਆਂ 'ਚ ਕੁਝ ਵੱਡੀ ਉਮਰ ਦੇ ਖਿਡਾਰੀ ਵੀ ਹਨ ਜੋ ਇਸ ਵਾਰ ਨਿਲਾਮੀ 'ਚ ਹਿੱਸਾ ਲੈਣ ਜਾ ਰਹੇ ਹਨ। ਅਜਿਹੇ 'ਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਨੌਜਵਾਨ ਖਿਡਾਰੀਆਂ ਦੀ ਭੀੜ ਵਿਚਾਲੇ ਫਰੈਂਚਾਇਜ਼ੀ ਇਨ੍ਹਾਂ ਬਜ਼ੁਰਗ ਖਿਡਾਰੀਆਂ 'ਤੇ ਬੋਲੀ ਲਗਾਵੇਗੀ ਜਾਂ ਨਹੀਂ।
40 ਸਾਲਾ ਅਮਿਤ ਮਿਸ਼ਰਾ ਨੂੰ IPL ਦਾ ਮੰਨਿਆ ਜਾਂਦੈ ਦਿੱਗਜ ਸਪਿਨਰ
ਭਾਰਤੀ ਟੀਮ ਦੇ ਦਿੱਗਜ ਸਪਿਨਰ ਅਮਿਤ ਮਿਸ਼ਰਾ ਇਸ ਵਾਰ ਨਿਲਾਮੀ ਦੇ ਸਭ ਤੋਂ ਵੱਧ ਉਮਰ ਦੇ ਖਿਡਾਰੀ ਹੋਣਗੇ। 40 ਸਾਲਾ ਅਮਿਤ ਮਿਸ਼ਰਾ ਨੂੰ ਆਈਪੀਐਲ ਦਾ ਦਿੱਗਜ ਸਪਿਨਰ ਮੰਨਿਆ ਜਾਂਦਾ ਹੈ, ਉਨ੍ਹਾਂ ਨੇ ਇਸ ਲੀਗ ਦੇ 154 ਮੈਚਾਂ ਵਿੱਚ 166 ਵਿਕਟਾਂ ਲਈਆਂ ਹਨ। ਇਸ ਦੇ ਨਾਲ ਹੀ ਉਹ ਆਈਪੀਐਲ ਵਿੱਚ ਤਿੰਨ ਵਾਰ ਹੈਟ੍ਰਿਕ ਲੈਣ ਵਾਲਾ ਇਕਲੌਤਾ ਗੇਂਦਬਾਜ਼ ਹੈ। ਹਾਲਾਂਕਿ ਉਮਰ ਨੂੰ ਦੇਖਦੇ ਹੋਏ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਸ ਦਿੱਗਜ ਖਿਡਾਰੀ 'ਤੇ ਕੋਈ ਫਰੈਂਚਾਇਜ਼ੀ ਬੋਲੀ ਲਗਾਉਂਦੀ ਹੈ ਜਾਂ ਨਹੀਂ।
ਅਫਗਾਨਿਸਤਾਨ ਦੇ ਸਾਬਕਾ ਕਪਤਾਨ ਅਤੇ ਅਨੁਭਵੀ ਆਲਰਾਊਂਡਰ ਮੁਹੰਮਦ ਨਬੀ 37 ਸਾਲ ਦੇ ਹੋ ਗਏ ਹਨ। ਉਹ ਆਈਪੀਐਲ ਵਿੱਚ ਹੁਣ ਤੱਕ 17 ਮੈਚ ਖੇਡ ਚੁੱਕੇ ਹਨ। ਮੁਹੰਮਦ ਨਬੀ ਕਈ ਸੀਜ਼ਨ 'ਚ ਵੱਖ-ਵੱਖ ਟੀਮਾਂ ਦਾ ਹਿੱਸਾ ਰਹੇ ਹਨ ਪਰ ਉਨ੍ਹਾਂ ਨੂੰ ਜ਼ਿਆਦਾ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ ਹੈ। ਅਜਿਹੇ 'ਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਮੁਹੰਮਦ ਨਬੀ ਨੂੰ ਖਰੀਦਦਾਰ ਮਿਲਦਾ ਹੈ ਜਾਂ ਨਹੀਂ।
ਖ਼ਤਮ ਹੋਈ 16ਵੇਂ ਸੀਜ਼ਨ ਦੀ ਨਿਲਾਮੀ
ਆਈਪੀਐਲ ਦੇ 16ਵੇਂ ਸੀਜ਼ਨ ਦੀ ਨਿਲਾਮੀ ਖ਼ਤਮ ਹੋ ਗਈ ਹੈ। ਛੇ ਘੰਟੇ ਤੋਂ ਵੱਧ ਸਮੇਂ ਤੱਕ ਚੱਲੀ ਇਸ ਨਿਲਾਮੀ ਵਿੱਚ ਕਈ ਪੁਰਾਣੇ ਰਿਕਾਰਡ ਟੁੱਟ ਗਏ ਅਤੇ ਨਵੇਂ ਰਿਕਾਰਡ ਬਣਾਏ ਗਏ। ਤਿੰਨ ਖਿਡਾਰੀਆਂ ਨੂੰ 16 ਕਰੋੜ ਜਾਂ ਇਸ ਤੋਂ ਵੱਧ ਦੀ ਰਕਮ ਮਿਲੀ ਹੈ, ਜਦੋਂ ਕਿ ਕੁੱਲ ਚਾਰ ਖਿਡਾਰੀਆਂ ਨੂੰ 13 ਕਰੋੜ ਤੋਂ ਵੱਧ ਦੀ ਰਕਮ ਮਿਲੀ ਹੈ। ਆਓ ਜਾਣਦੇ ਹਾਂ ਕਿ ਕਿਹੜੀਆਂ ਟੀਮਾਂ ਨੇ ਕਿਹੜੇ ਖਿਡਾਰੀ ਖਰੀਦੇ ਹਨ।
ਨਵੀਨ-ਉਲ-ਹੱਕ ਨੂੰ ਲਖਨਊ ਨੇ 50 ਲੱਖ ਰੁਪਏ 'ਚ ਖਰੀਦਿਆ।
ਨਵੀਨ-ਉਲ-ਹੱਕ ਨੂੰ ਲਖਨਊ ਨੇ 50 ਲੱਖ ਰੁਪਏ 'ਚ ਖਰੀਦਿਆ।
ਅਫਗਾਨਿਸਤਾਨ ਦੇ ਨਵੀਨ-ਉਲ-ਹੱਕ ਨੂੰ ਲਖਨਊ ਨੇ 50 ਲੱਖ ਰੁਪਏ 'ਚ ਖਰੀਦਿਆ। ਇਹ ਉਸਦੀ ਬੇਸ ਕੀਮਤ ਸੀ।
ਲਖਨਊ ਨੇ ਯੁੱਧਵੀਰ ਸਿੰਘ ਨੂੰ ਖਰੀਦਿਆ
ਯੁੱਧਵੀਰ ਚਰਕ ਦੀ ਮੂਲ ਕੀਮਤ 20 ਲੱਖ ਰੁਪਏ ਸੀ। ਉਸ ਨੂੰ ਲਖਨਊ ਸੁਪਰ ਜਾਇੰਟਸ ਨੇ ਖਰੀਦਿਆ ਸੀ।
ਪ੍ਰਸ਼ਾਂਤ ਸਿੰਘ ਦੀ ਨਹੀਂ ਹੋਈ ਖ਼ਰੀਦ
ਲਿਊਕ ਵੁੱਡ, ਪ੍ਰਸ਼ਾਂਤ ਚੋਪੜਾ ਅਤੇ ਆਕਾਸ਼ ਸਿੰਘ ਅਣਵਿਕੇ ਰਹੇ।
IPL Auction 2023: ਪੰਜਾਬ ਨੇ ਦੋ ਅਹਿਮ ਆਲਰਾਊਂਡਰਾਂ ਨੂੰ 40 ਲੱਖ 'ਚ ਖਰੀਦਿਆ
ਚੇਨਈ ਨੇ ਭਗਤ ਨੂੰ 20 ਲੱਖ 'ਚ ਖਰੀਦਿਆ
ਭਗਤ ਵਰਮਾ ਨੂੰ ਚੇਨਈ ਸੁਪਰ ਕਿੰਗਜ਼ ਨੇ 20 ਲੱਖ ਰੁਪਏ ਵਿੱਚ ਖਰੀਦਿਆ ਸੀ।
ਪੰਜਾਬ ਨੇ ਦੋ ਅਹਿਮ ਆਲਰਾਊਂਡਰਾਂ ਨੂੰ 40 ਲੱਖ 'ਚ ਖਰੀਦਿਆ
ਪੰਜਾਬ ਕਿੰਗਜ਼ ਨੇ ਬੇਸ ਪ੍ਰਾਈਸ 'ਤੇ ਦੋ ਆਲਰਾਊਂਡਰਾਂ ਨੂੰ ਖਰੀਦਿਆ। ਟੀਮ ਨੇ ਮੋਹਿਤ ਰਾਠੀ ਅਤੇ ਸ਼ਿਵਮ ਸਿੰਘ ਨੂੰ 20-20 ਲੱਖ ਰੁਪਏ ਵਿੱਚ ਖਰੀਦਿਆ।
IPL Auction 2023: ਕੇਕੇਆਰ ਨੇ ਸੁਯਸ਼ ਸ਼ਰਮਾ ਨੂੰ ਬੇਸ ਕੀਮਤ 'ਤੇ ਖਰੀਦਿਆ
ਕੇਕੇਆਰ ਨੇ ਸੁਯਸ਼ ਸ਼ਰਮਾ ਨੂੰ ਬੇਸ ਕੀਮਤ 'ਤੇ ਖਰੀਦਿਆ
ਕੋਲਕਾਤਾ ਨਾਈਟ ਰਾਈਡਰਜ਼ ਨੇ ਸੁਯਸ਼ ਸ਼ਰਮਾ ਨੂੰ 20 ਲੱਖ ਰੁਪਏ 'ਚ ਖਰੀਦਿਆ। ਉਸ ਦੀ ਬੇਸ ਪ੍ਰਾਈਸ ਸਿਰਫ 20 ਲੱਖ ਰੁਪਏ ਸੀ।
ਆਰਸੀਬੀ ਨੇ ਰਾਜਨ ਨੂੰ 70 ਲੱਖ ਵਿੱਚ ਖਰੀਦਿਆ
ਆਰਸੀਬੀ ਨੇ ਰਾਜਨ ਕੁਮਾਰ ਨੂੰ 70 ਲੱਖ ਰੁਪਏ ਵਿੱਚ ਖਰੀਦਿਆ। ਉਸ ਦੀ ਮੂਲ ਕੀਮਤ 20 ਲੱਖ ਰੁਪਏ ਸੀ।
IPL Auction 2023: ਪੰਜਾਬ ਨੇ ਹਰਪ੍ਰੀਤ ਭਾਟੀਆ 40 ਲੱਖ ਵਿੱਚ ਖ਼ਰੀਦਿਆ
ਆਰਸੀਬੀ ਨੇ ਮਨੋਜ ਭਾਂਡੇਗੇ ਨੂੰ ਖਰੀਦਿਆ
ਮਨੋਜ ਭਾਂਡੇਗੇ ਦੀ ਬੇਸ ਪ੍ਰਾਈਸ 20 ਲੱਖ ਰੁਪਏ ਸੀ। ਉਸ ਨੂੰ ਆਰਸੀਬੀ ਨੇ ਆਧਾਰ ਮੁੱਲ ਨਾਲ ਖਰੀਦਿਆ ਸੀ।
ਪੰਜਾਬ ਨੇ ਹਰਪ੍ਰੀਤ ਭਾਟੀਆ 40 ਲੱਖ ਵਿੱਚ ਖ਼ਰੀਦਿਆ
ਹਰਪ੍ਰੀਤ ਭਾਟੀਆ ਦੀ ਮੂਲ ਕੀਮਤ 20 ਲੱਖ ਰੁਪਏ ਸੀ। ਉਸ ਨੂੰ ਪੰਜਾਬ ਕਿੰਗਜ਼ ਨੇ 40 ਲੱਖ ਰੁਪਏ ਵਿੱਚ ਖਰੀਦਿਆ।