Rishabh Pant: ਰਿਸ਼ਭ ਪੰਤ ਦੇ ਪ੍ਰਸ਼ੰਸ਼ਕਾਂ ਲਈ ਬੁਰੀ ਖਬਰ, ਕ੍ਰਿਕਟਰ ਨੂੰ ਵਿਸ਼ਵ ਕੱਪ 'ਚ ਖੇਡਦੇ ਹੋਏ ਨਹੀਂ ਸਕਣਗੇ ਦੇਖ
Rishabh Pant In ICC World Cup 2023: ਟੀਮ ਇੰਡੀਆ ਦੇ ਸਟਾਰ ਵਿਕਟਕੀਪਰ ਰਿਸ਼ਭ ਪੰਤ ਹਾਦਸੇ ਕਾਰਨ ਮੈਦਾਨ ਤੋਂ ਦੂਰ ਹਨ। ਰਿਸ਼ਭ ਪੰਤ ਦਾ ਲੇਟੈਸਟ ਫਿਟਨੈੱਸ ਅਪਡੇਟ ਸਾਹਮਣੇ ਆਇਆ ਹੈ। ਹਾਲਾਂਕਿ, ਪ੍ਰਸ਼ੰਸਕ ਇਸ ਅਪਡੇਟ ਤੋਂ ਨਿਰਾਸ਼ ...
Rishabh Pant In ICC World Cup 2023: ਟੀਮ ਇੰਡੀਆ ਦੇ ਸਟਾਰ ਵਿਕਟਕੀਪਰ ਰਿਸ਼ਭ ਪੰਤ ਹਾਦਸੇ ਕਾਰਨ ਮੈਦਾਨ ਤੋਂ ਦੂਰ ਹਨ। ਰਿਸ਼ਭ ਪੰਤ ਦਾ ਲੇਟੈਸਟ ਫਿਟਨੈੱਸ ਅਪਡੇਟ ਸਾਹਮਣੇ ਆਇਆ ਹੈ। ਹਾਲਾਂਕਿ, ਪ੍ਰਸ਼ੰਸਕ ਇਸ ਅਪਡੇਟ ਤੋਂ ਨਿਰਾਸ਼ ਮਹਿਸੂਸ ਕਰਨ ਜਾ ਰਹੇ ਹਨ। ਤਾਜ਼ਾ ਅਪਡੇਟ ਮੁਤਾਬਕ ਰਿਸ਼ਭ ਪੰਤ ਦਾ ਇਸ ਸਾਲ ਹੋਣ ਵਾਲੇ ਵਿਸ਼ਵ ਕੱਪ ਤੱਕ ਪੂਰੀ ਤਰ੍ਹਾਂ ਫਿੱਟ ਹੋਣਾ ਸੰਭਵ ਨਹੀਂ ਹੈ।
ਕ੍ਰਿਕਬਜ਼ ਦੀ ਰਿਪੋਰਟ ਮੁਤਾਬਕ ਰਿਸ਼ਭ ਪੰਤ ਨੂੰ ਕਰੀਬ ਇਕ ਸਾਲ ਕ੍ਰਿਕਟ ਦੇ ਮੈਦਾਨ ਤੋਂ ਦੂਰ ਰਹਿਣਾ ਪੈ ਸਕਦਾ ਹੈ। ਹਾਲਾਂਕਿ, ਇੱਕ ਚੰਗੀ ਗੱਲ ਇਹ ਹੈ ਕਿ ਰਿਸ਼ਭ ਪੰਤ ਉਸ ਤੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਠੀਕ ਹੋ ਰਿਹਾ ਹੈ ਜੋ ਪਹਿਲਾਂ ਅੰਦਾਜ਼ਾ ਲਗਾਇਆ ਜਾ ਰਿਹਾ ਸੀ। ਪਰ ਇਸ ਦੇ ਬਾਵਜੂਦ ਰਿਸ਼ਭ ਪੰਤ ਨੂੰ ਵਿਕਟਕੀਪਰ ਬੱਲੇਬਾਜ਼ ਦੇ ਤੌਰ 'ਤੇ ਮੈਦਾਨ 'ਤੇ ਉਤਰਨ 'ਚ ਕਾਫੀ ਸਮਾਂ ਲੱਗ ਸਕਦਾ ਹੈ।
View this post on Instagram
ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਸਤੰਬਰ ਦੇ ਅੰਤ ਤੱਕ ਰਿਸ਼ਭ ਪੰਤ ਬੱਲੇਬਾਜ਼ੀ ਅਭਿਆਸ ਸ਼ੁਰੂ ਕਰ ਸਕਦੇ ਹਨ। ਕਿਉਂਕਿ ਪੰਤ ਸਤੰਬਰ ਤੱਕ ਹੀ ਅਭਿਆਸ ਸ਼ੁਰੂ ਕਰਨਗੇ, ਇਸ ਲਈ ਉਨ੍ਹਾਂ ਨੂੰ ਇਸ ਸਾਲ ਏਸ਼ੀਆ ਕੱਪ ਅਤੇ ਵਿਸ਼ਵ ਕੱਪ ਤੋਂ ਬਾਹਰ ਰਹਿਣਾ ਹੋਵੇਗਾ। ਡਾਕਟਰਾਂ ਨੇ ਅਜੇ ਤੱਕ ਇਹ ਨਹੀਂ ਦੱਸਿਆ ਹੈ ਕਿ ਰਿਸ਼ਭ ਪੰਤ ਕਦੋਂ ਤੱਕ ਵਿਕਟਕੀਪਿੰਗ ਅਭਿਆਸ ਸ਼ੁਰੂ ਕਰ ਸਕਦੇ ਹਨ।
ਰਿਸ਼ਭ ਪੰਤ ਵਿਕਟਕੀਪਿੰਗ ਛੱਡ ਸਕਦੇ ਹਨ...
ਦੱਸ ਦੇਈਏ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਰਿਸ਼ਭ ਪੰਤ ਦੇ ਇਲਾਜ ਲਈ ਪੂਰਾ ਸਹਿਯੋਗ ਦੇ ਰਿਹਾ ਹੈ। ਬੀਸੀਸੀਆਈ ਨੇ ਹਾਦਸੇ ਦੇ ਸਮੇਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਟੀਮ ਇੰਡੀਆ ਦੀ ਭਵਿੱਖੀ ਯੋਜਨਾ ਲਈ ਰਿਸ਼ਭ ਪੰਤ ਬਹੁਤ ਮਹੱਤਵਪੂਰਨ ਹਨ ਅਤੇ ਉਨ੍ਹਾਂ ਦੇ ਇਲਾਜ ਵਿੱਚ ਕੋਈ ਢਿੱਲ ਨਹੀਂ ਵਰਤੀ ਜਾਵੇਗੀ। ਜੇਕਰ ਲੋੜ ਪਈ ਤਾਂ ਰਿਸ਼ਭ ਪੰਤ ਨੂੰ ਇਲਾਜ ਅਤੇ ਸਿਖਲਾਈ ਲਈ ਵਿਦੇਸ਼ ਵੀ ਭੇਜਿਆ ਜਾ ਸਕਦਾ ਹੈ।
ਇਹ ਵੀ ਸੰਭਵ ਹੈ ਕਿ ਇਸ ਸੱਟ ਤੋਂ ਬਾਅਦ ਰਿਸ਼ਭ ਪੰਤ ਟੀਮ ਇੰਡੀਆ 'ਚ ਬੱਲੇਬਾਜ਼ ਦੇ ਰੂਪ 'ਚ ਹੀ ਵਾਪਸੀ ਕਰਨਗੇ। ਪੰਤ ਦੀ ਬੱਲੇਬਾਜ਼ੀ ਵੀ ਟੀਮ ਇੰਡੀਆ ਲਈ ਕਾਫੀ ਅਹਿਮ ਹੈ। ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਪੰਤ ਅਗਲੇ ਸਾਲ ਦਿੱਲੀ ਕੈਪੀਟਲਸ ਵੱਲੋਂ ਆਈਪੀਐਲ ਵਿੱਚ ਬੱਲੇਬਾਜ਼ ਦੇ ਰੂਪ ਵਿੱਚ ਖੇਡਦੇ ਨਜ਼ਰ ਆਉਣਗੇ।