RCB vs GT: ਪਹਿਲਾਂ ਮੁਹੰਮਦ ਸਿਰਾਜ ਤੇ ਫਿਰ ਬਟਲਰ ਨੇ ਮਚਾਇਆ ਕਹਿਰ, ਗੁਜਰਾਤ ਨੇ ਬੈਂਗਲੁਰੂ ਨੂੰ 8 ਵਿਕਟਾਂ ਨਾਲ ਹਰਾਇਆ
ਗੁਜਰਾਤ ਟਾਈਟਨਜ਼ ਨੇ ਰਾਇਲ ਚੈਲੈਂਜਰਜ਼ ਬੈਂਗਲੁਰੂ ਨੂੰ 8 ਵਿਕਟਾਂ ਨਾਲ ਹਰਾਇਆ ਹੈ। ਇਸ ਮੈਚ ਵਿੱਚ ਬੈਂਗਲੂਰੂ ਨੇ ਪਹਿਲਾਂ ਖੇਡਦੇ ਹੋਏ 169 ਰਨ ਬਣਾਏ ਸਨ, ਜਿਸਦੇ ਜਵਾਬ ਵਿੱਚ ਗੁਜਰਾਤ ਨੇ 13 ਗੇਂਦਾਂ ਬਾਕੀ ਰਹਿੰਦਿਆਂ ਲਕਸ਼ ਨੂੰ ਹਾਸਲ ਕਰ ਲਿਆ।

RCB vs GT Full Match Highlights: ਗੁਜਰਾਤ ਟਾਈਟਨਜ਼ ਨੇ ਰਾਇਲ ਚੈਲੈਂਜਰਜ਼ ਬੈਂਗਲੁਰੂ ਨੂੰ 8 ਵਿਕਟਾਂ ਨਾਲ ਹਰਾਇਆ ਹੈ। IPL 2025 ਵਿੱਚ RCB ਪਹਿਲੀ ਵਾਰ ਆਪਣੇ ਹੋਮ ਗਰਾਊਂਡ, ਅਰਥਾਤ ਐਮ ਚਿੰਨਾਸਵਾਮੀ ਸਟੇਡੀਅਮ 'ਚ ਖੇਡ ਰਹੀ ਸੀ, ਪਰ ਉਨ੍ਹਾਂ ਨੂੰ ਇਥੇ ਨਿਰਾਸ਼ਾ ਹੀ ਮਿਲੀ। ਲਗਾਤਾਰ 2 ਜਿੱਤਾਂ ਦਰਜ ਕਰਨ ਤੋਂ ਬਾਅਦ ਬੈਂਗਲੂਰੂ ਨੂੰ ਗੁਜਰਾਤ ਦੇ ਹੱਥੋਂ ਹਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ ਵਿੱਚ ਬੈਂਗਲੂਰੂ ਨੇ ਪਹਿਲਾਂ ਖੇਡਦੇ ਹੋਏ 169 ਰਨ ਬਣਾਏ ਸਨ, ਜਿਸਦੇ ਜਵਾਬ ਵਿੱਚ ਗੁਜਰਾਤ ਨੇ 13 ਗੇਂਦਾਂ ਬਾਕੀ ਰਹਿੰਦਿਆਂ ਲਕਸ਼ ਨੂੰ ਹਾਸਲ ਕਰ ਲਿਆ।
ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਮੁਹੰਮਦ ਸਿਰਾਜ ਨੇ ਗੁਜਰਾਤ ਦੀ ਜਿੱਤ ਦੀ ਨੀਂਹ ਰੱਖ ਦਿੱਤੀ। ਸਿਰਾਜ ਨੇ 3 ਵਿਕਟਾਂ ਹਾਸਲ ਕਰਕੇ RCB ਨੂੰ 169 ਰਨਾਂ 'ਤੇ ਰੋਕ ਦਿੱਤਾ। ਬੈਂਗਲੁਰੂ ਵਲੋਂ ਲਿਆਮ ਲਿਵਿੰਗਸਟੋਨ ਨੇ 54 ਰਨਾਂ ਦੀ ਸ਼ਾਨਦਾਰ ਅਰਧਸ਼ਤਕ ਵਾਲੀ ਪਾਰੀ ਖੇਡੀ, ਪਰ ਵਿਰਾਟ ਕੋਹਲੀ, ਕਪਤਾਨ ਰਜਤ ਪਾਟੀਦਾਰ ਸਮੇਤ ਹੋਰ ਨਾਹੀ ਬੱਲੇਬਾਜ਼ ਫਲਾਪ ਰਹੇ।
RCB ਦੀ ਜਿੱਤ ਦੀ ਹੈਟ੍ਰਿਕ ਟੁੱਟੀ
ਰਾਇਲ ਚੈਲੈਂਜਰਜ਼ ਬੈਂਗਲੁਰੂ ਨੇ IPL 2025 ਵਿੱਚ ਆਪਣੇ ਪਹਿਲੇ ਦੋਵੇਂ ਮੈਚ ਜਿੱਤੇ ਸਨ। ਪਹਿਲਾਂ ਉਨ੍ਹਾਂ ਨੇ KKR ਨੂੰ 7 ਵਿਕਟਾਂ ਨਾਲ ਹਰਾਇਆ, ਫਿਰ ਚੇਨੱਈ ਸੁਪਰ ਕਿੰਗਜ਼ 'ਤੇ 50 ਰਨ ਦੀ ਜਿੱਤ ਦਰਜ ਕੀਤੀ। ਪਰ ਹੁਣ ਗੁਜਰਾਤ ਨੇ 8 ਵਿਕਟਾਂ ਨਾਲ ਜਿੱਤ ਹਾਸਲ ਕਰਕੇ ਰਜਤ ਪਾਟੀਦਾਰ ਦੀ ਟੀਮ ਨੂੰ ਜਿੱਤ ਦੀ ਹੈਟ੍ਰਿਕ ਲਗਾਉਣ ਤੋਂ ਰੋਕ ਦਿੱਤਾ।
ਜੋਸ ਬਟਲਰ ਅਤੇ ਮੁਹੰਮਦ ਸਿਰਾਜ ਬਣੇ ਹੀਰੋ
ਗੁਜਰਾਤ ਟਾਈਟਨਜ਼ ਦੀ ਜਿੱਤ ਦੇ ਹੀਰੋ ਮੁਹੰਮਦ ਸਿਰਾਜ ਅਤੇ ਜੋਸ ਬਟਲਰ ਰਹੇ। ਪਹਿਲਾਂ ਸਾਈ ਸੁਦਰਸ਼ਨ ਨੇ ਗੁਜਰਾਤ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ, ਉਨ੍ਹਾਂ ਨੇ 36 ਗੇਂਦਾਂ 'ਤੇ 49 ਰਨਾਂ ਦੀ ਪਾਰੀ ਖੇਡੀ। ਕਪਤਾਨ ਸ਼ੁਭਮਨ ਗਿੱਲ ਸਿਰਫ 14 ਰਨ ਬਣਾਕੇ ਆਊਟ ਹੋ ਗਏ, ਪਰ ਜੋਸ ਬਟਲਰ ਬੱਲੇਬਾਜ਼ੀ ਵਿੱਚ ਗੁਜਰਾਤ ਦੀ ਜਿੱਤ ਦੇ ਅਸਲੀ ਹੀਰੋ ਸਾਬਤ ਹੋਏ। ਬਟਲਰ ਨੇ 39 ਗੇਂਦਾਂ 'ਤੇ 73 ਰਨਾਂ ਦੀ ਨਾਬਾਦ ਪਾਰੀ ਖੇਡੀ, ਜਿਸ ਵਿੱਚ 5 ਚੌਕੇ ਅਤੇ 6 ਛੱਕੇ ਸ਼ਾਮਲ ਸਨ। ਬਟਲਰ ਤੋਂ ਪਹਿਲਾਂ ਮੁਹੰਮਦ ਸਿਰਾਜ ਨੇ ਗੇਂਦਬਾਜ਼ੀ ਵਿੱਚ 3 ਵਿਕਟਾਂ ਹਾਸਲ ਕਰਕੇ ਗੁਜਰਾਤ ਦੀ ਜਿੱਤ ਦੀ ਨੀਂਹ ਰੱਖੀ।




















