ਗੁਜਰਾਤ ਨੇ ਘਰ 'ਚ ਬੁਲਾਕੇ ਰਾਜਸਥਾਨ ਨੂੰ ਰੌਂਦਿਆ, ਸੁਦਰਸ਼ਨ ਦੇ ਅੱਗੇ ਫਿੱਕਾ ਪਿਆ ਹੇਟਮਾਇਰ ਦਾ ਤੂਫਾਨ; 58 ਦੌੜਾਂ ਨਾਲ ਜਿੱਤਿਆ ਮੈਚ
ਗੁਜਰਾਤ ਟਾਈਟਨਜ਼ ਨੇ ਰਾਜਸਥਾਨ ਰਾਇਲਜ਼ ਨੂੰ 58 ਰਨਾਂ ਨਾਲ ਹਰਾ ਦਿੱਤਾ ਹੈ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਗਿਆ, ਜਿੱਥੇ ਗੁਜਰਾਤ ਨੇ ਪਹਿਲਾਂ ਖੇਡਦਿਆਂ 217 ਰਨਾਂ ਦਾ ਵੱਡਾ ਸਕੋਰ ਖੜਾ ਕੀਤਾ।

GT vs RR Match Highlights: ਗੁਜਰਾਤ ਟਾਈਟਨਜ਼ ਨੇ ਰਾਜਸਥਾਨ ਰਾਇਲਜ਼ ਨੂੰ 58 ਰਨਾਂ ਨਾਲ ਹਰਾ ਦਿੱਤਾ ਹੈ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਗਿਆ, ਜਿੱਥੇ ਗੁਜਰਾਤ ਨੇ ਪਹਿਲਾਂ ਖੇਡਦਿਆਂ 217 ਰਨਾਂ ਦਾ ਵੱਡਾ ਸਕੋਰ ਖੜਾ ਕੀਤਾ। ਜਵਾਬ ਵਿੱਚ ਰਾਜਸਥਾਨ ਦੀ ਟੀਮ ਸ਼ੁਰੂਆਤੀ ਝਟਕਿਆਂ ਤੋਂ ਨਹੀਂ ਉਬਰ ਸਕੀ ਅਤੇ 58 ਰਨਾਂ ਨਾਲ ਮੈਚ ਹਾਰ ਗਈ। ਕਪਤਾਨ ਸੰਜੂ ਸੈਮਸਨ ਅਤੇ ਸ਼ਿਮਰੋਨ ਹੇਟਮਾਇਰ ਨੇ ਪੂਰੀ ਕੋਸ਼ਿਸ਼ ਕੀਤੀ, ਪਰ ਯਸ਼ਸਵੀ ਜੈਸਵਾਲ, ਨੀਤੀਸ਼ ਰਾਣਾ ਤੇ ਹੋਰ ਬੱਲੇਬਾਜ਼ ਨਾਕਾਮ ਰਹੇ। ਹੇਟਮਾਇਰ ਨੇ 32 ਗੇਂਦਾਂ 'ਚ 52 ਰਨਾਂ ਦੀ ਤੂਫ਼ਾਨੀ ਪਾਰੀ ਖੇਡੀ।
ਦਬਾਅ ਹੇਠ ਡਿੱਗੀ ਰਾਜਸਥਾਨ
ਇਸ ਮੈਚ 'ਚ ਰਾਜਸਥਾਨ ਰਾਇਲਜ਼ ਨੂੰ 218 ਰਨਾਂ ਦਾ ਵੱਡਾ ਟੀਚਾ ਮਿਲਿਆ ਸੀ। ਟੀਮ ਦੀ ਸ਼ੁਰੂਆਤ ਬਹੁਤ ਹੀ ਨਿਰਾਸ਼ਾਜਨਕ ਰਹੀ ਕਿਉਂਕਿ ਸਿਰਫ 12 ਦੇ ਸਕੋਰ ਤੱਕ ਹੀ ਯਸ਼ਸਵੀ ਜੈਸਵਾਲ ਅਤੇ ਨੀਤੀਸ਼ ਰਾਣਾ ਆਊਟ ਹੋ ਚੁੱਕੇ ਸਨ। ਜੈਸਵਾਲ ਨੇ 6 ਰਨ ਬਣਾਏ ਜਦਕਿ ਨੀਤੀਸ਼ ਸਿਰਫ 1 ਰਨ 'ਤੇ ਪੈਵਿਲਿਅਨ ਵਾਪਸ ਚਲੇ ਗਏ। ਸੰਜੂ ਸੈਮਸਨ ਅਤੇ ਰਿਆਨ ਪਰਾਗ ਨੇ ਮਿਲਕੇ 48 ਰਨ ਜੋੜੇ, ਪਰ ਰਿਆਨ 14 ਗੇਂਦਾਂ 'ਚ 26 ਰਨ ਬਣਾਕੇ ਆਊਟ ਹੋ ਗਿਆ। ਇਸ ਮੌਕੇ 'ਤੇ ਜਦੋਂ ਟੀਮ ਨੂੰ ਧਰੁਵ ਜੁਰੇਲ ਤੋਂ ਵੱਡੀ ਪਾਰੀ ਦੀ ਉਮੀਦ ਸੀ, ਉਹ ਸਿਰਫ 5 ਰਨ ਬਣਾਕੇ ਹੀ ਰਹਿ ਗਿਆ।
ਰਾਜਸਥਾਨ ਦੀ ਟੀਮ ਭਿਆਨਕ ਸੰਕਟ 'ਚ ਸੀ। ਇਸ ਦੌਰਾਨ ਸੰਜੂ ਸੈਮਸਨ ਅਤੇ ਸ਼ਿਮਰੋਨ ਹੇਟਮਾਇਰ ਨੇ ਮਿਲਕੇ 48 ਰਨ ਜੋੜੇ, ਪਰ ਜਿਵੇਂ ਹੀ ਟੀਮ ਦੀ ਜਿੱਤ ਦੀ ਝਲਕ ਦਿਖਣੀ ਸ਼ੁਰੂ ਹੋਈ, ਸੈਮਸਨ 41 ਰਨ ਬਣਾਕੇ ਆਊਟ ਹੋ ਗਿਆ। 116 ਦੇ ਸਕੋਰ ਤੱਕ ਰਾਜਸਥਾਨ ਦੀ ਅੱਧੀ ਟੀਮ ਪੈਵਿਲਿਅਨ ਚਲੀ ਗਈ ਸੀ। ਇਸ ਤੋਂ ਬਾਅਦ ਹੇਟਮਾਇਰ ਕੁਝ ਸਮਾਂ ਤਕ ਕ੍ਰੀਜ਼ 'ਤੇ ਟਿਕੇ ਰਹੇ, ਪਰ ਹੋਰ ਬੱਲੇਬਾਜ਼ ਲਗਾਤਾਰ ਆਉਂਦੇ ਰਹੇ ਅਤੇ ਜਲਦੀ ਆਊਟ ਹੁੰਦੇ ਗਏ।
ਹੇਟਮਾਇਰ ਦੇ ਤੂਫ਼ਾਨ 'ਤੇ ਭਾਰੀ ਪਿਆ ਸੁਦਰਸ਼ਨ ਦਾ ਅਰਧਸ਼ਤਕ
ਸਾਈ ਸੁਦਰਸ਼ਨ ਨੇ ਗੁਜਰਾਤ ਟਾਈਟਨਜ਼ ਲਈ 53 ਗੇਂਦਾਂ 'ਚ 82 ਰਨਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਇਹ IPL 2025 'ਚ ਉਨ੍ਹਾਂ ਦੀ ਤੀਜੀ ਅਰਧਸ਼ਤਕ ਹੈ। ਸੁਦਰਸ਼ਨ ਨੇ ਅਹਿਮਦਾਬਾਦ ਵਿੱਚ ਲਗਾਤਾਰ ਪੰਜ ਅਰਧਸ਼ਤਕ ਲਾਉਣ ਵਾਲੇ ਪਹਿਲੇ ਭਾਰਤੀ ਬੱਲੇਬਾਜ਼ ਹੋਣ ਦਾ ਰਿਕਾਰਡ ਬਣਾਇਆ। ਇਸ ਦੇ ਜਵਾਬ 'ਚ ਰਾਜਸਥਾਨ ਵੱਲੋਂ ਸ਼ਿਮਰੋਨ ਹੇਟਮਾਇਰ ਨੇ 32 ਗੇਂਦਾਂ 'ਚ 52 ਰਨਾਂ ਦੀ ਤੇਜ਼ ਤਰਾਰ ਪਾਰੀ ਖੇਡੀ, ਪਰ ਉਹ ਆਪਣੀ ਟੀਮ ਨੂੰ ਜਿੱਤ ਤੱਕ ਨਹੀਂ ਲੈ ਜਾ ਸਕੇ। ਦੱਸਣਾ ਲਾਜ਼ਮੀ ਹੈ ਕਿ ਇਸ ਜਿੱਤ ਨਾਲ ਗੁਜਰਾਤ ਹੁਣ ਪੁਇੰਟਸ ਟੇਬਲ 'ਚ ਦੂਜੇ ਸਥਾਨ 'ਤੇ ਪਹੁੰਚ ਗਈ ਹੈ।




















