GT vs SRH: ਇੱਕ ਵਾਰ ਫਿਰ ਤੋਂ ਹਾਰੀ ਹੋਈ ਬਾਜ਼ੀ ਜਿੱਤਿਆ ਗੁਜਰਾਤ, ਰਾਸ਼ਿਦ-ਤੇਵਤੀਆ ਨੇ ਆਖਰੀ 2 ਓਵਰਾਂ 'ਚ ਕੀਤਾ ਕਮਾਲ
IPL 2022: IPL 2022 ਦਾ 40ਵਾਂ ਮੈਚ ਗੁਜਰਾਤ ਟਾਈਟਨਸ (Gujarat Titans) ਅਤੇ ਸਨਰਾਈਜ਼ਰਸ ਹੈਦਰਾਬਾਦ (Sunrisers Hyderabad) ਵਿਚਾਲੇ ਖੇਡਿਆ ਗਿਆ।
Gujarat Titans vs Sunrisers Hyderabad: IPL 2022 ਦਾ 40ਵਾਂ ਮੈਚ ਗੁਜਰਾਤ ਟਾਈਟਨਸ (Gujarat Titans) ਅਤੇ ਸਨਰਾਈਜ਼ਰਸ ਹੈਦਰਾਬਾਦ (Sunrisers Hyderabad) ਵਿਚਾਲੇ ਖੇਡਿਆ ਗਿਆ। ਗੁਜਰਾਤ ਨੇ ਇਸ ਮੈਚ ਵਿੱਚ ਇੱਕ ਹੋਰ ਰੋਮਾਂਚਕ ਜਿੱਤ ਦਰਜ ਕੀਤੀ। 196 ਦੌੜਾਂ ਦੇ ਸਕੋਰ ਦਾ ਪਿੱਛਾ ਕਰਦੇ ਹੋਏ ਗੁਜਰਾਤ ਨੇ ਰਾਹੁਲ ਅਤੇ ਰਾਸ਼ਿਦ ਦੀ ਤੂਫਾਨੀ ਪਾਰੀ ਦੇ ਦਮ 'ਤੇ ਇਹ ਮੈਚ ਜਿੱਤ ਲਿਆ। ਗੁਜਰਾਤ ਦੀ ਇਹ ਸੱਤਵੀਂ ਜਿੱਤ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਹੈਦਰਾਬਾਦ ਨੇ 6 ਵਿਕਟਾਂ ਦੇ ਨੁਕਸਾਨ 'ਤੇ 195 ਦੌੜਾਂ ਬਣਾਈਆਂ।
ਰਾਹੁਲ ਅਤੇ ਰਾਸ਼ਿਦ ਜਿੱਤ ਦੇ ਹੀਰੋ
196 ਦੇ ਸਕੋਰ ਦਾ ਪਿੱਛਾ ਕਰਨ ਉਤਰੀ ਗੁਜਰਾਤ ਦੀ ਸ਼ੁਰੂਆਤ ਚੰਗੀ ਰਹੀ। ਗਿੱਲ ਅਤੇ ਸਾਹਾ ਨੇ ਪਹਿਲੀ ਵਿਕਟ ਲਈ 67 ਦੌੜਾਂ ਜੋੜੀਆਂ। ਇਸ ਦੌਰਾਨ ਇਸ ਖ਼ਤਰਨਾਕ ਸਾਂਝੇਦਾਰੀ ਨੂੰ ਉਮਰਾਨ ਮਲਿਕ ਨੇ ਤੋੜਿਆ। ਉਸ ਨੇ ਗਿੱਲ ਨੂੰ 22 ਦੌੜਾਂ 'ਤੇ ਆਊਟ ਕੀਤਾ। ਉਨ੍ਹਾਂ ਦੇ ਆਊਟ ਹੋਣ ਤੋਂ ਬਾਅਦ ਕਪਤਾਨ ਹਾਰਦਿਕ ਵੀ ਜ਼ਿਆਦਾ ਕੁਝ ਨਹੀਂ ਕਰ ਸਕੇ ਅਤੇ 10 ਦੌੜਾਂ ਬਣਾ ਕੇ ਆਊਟ ਹੋ ਗਏ।
ਦੋ ਵਿਕਟਾਂ ਡਿੱਗਣ ਤੋਂ ਬਾਅਦ ਸਾਹਾ ਨੇ ਇੱਕ ਸਿਰਾ ਸੰਭਾਲ ਲਿਆ। ਇਸ ਦੌਰਾਨ ਉਸ ਨੇ ਆਪਣਾ ਅਰਧ ਸੈਂਕੜਾ ਵੀ ਲਗਾਇਆ। ਸਾਹਾ ਅਤੇ ਮਿਲਰ ਨੇ ਚੌਥੀ ਵਿਕਟ ਲਈ 37 ਦੌੜਾਂ ਦੀ ਸਾਂਝੇਦਾਰੀ ਕੀਤੀ। ਖ਼ਤਰਨਾਕ ਹੋਣ ਵਾਲੀ ਇਹ ਸਾਂਝੇਦਾਰੀ ਵੀ ਉਮਰਾਨ ਮਲਿਕ ਨੇ ਤੋੜ ਦਿੱਤੀ। ਉਸ ਨੇ ਸਾਹਾ ਨੂੰ 68 ਦੌੜਾਂ 'ਤੇ ਕਲੀਨ ਬੋਲਡ ਕਰ ਦਿੱਤਾ। ਤਿੰਨ ਵਿਕਟਾਂ ਦੇ ਡਿੱਗਣ ਤੋਂ ਬਾਅਦ ਰਾਹੁਲ ਤੇਵਤੀਆ ਅਤੇ ਮਿਲਰ ਨੇ ਪਾਰੀ ਨੂੰ ਅੱਗੇ ਵਧਾਇਆ। ਹਾਲਾਂਕਿ ਮਿਲਰ ਵੀ ਜ਼ਿਆਦਾ ਕੁਝ ਨਹੀਂ ਕਰ ਸਕੇ ਅਤੇ 17 ਦੌੜਾਂ ਬਣਾ ਕੇ ਉਮਰਾਨ ਮਲਿਕ ਦਾ ਸ਼ਿਕਾਰ ਬਣ ਗਏ।
ਇਸ ਤੋਂ ਬਾਅਦ ਅਭਿਨਵ ਵੀ ਉਮਰਾਨ ਮਲਿਕ ਦੀ ਗੇਂਦ 'ਤੇ ਕਲੀਨ ਬੋਲਡ ਹੋ ਗਏ। ਇਸ ਤੋਂ ਬਾਅਦ ਰਾਸ਼ਿਦ ਅਤੇ ਰਾਹੁਲ ਨੇ ਮਿਲ ਕੇ ਟੀਮ ਨੂੰ ਜਿੱਤ ਦਿਵਾਈ। ਰਾਹੁਲ ਨੇ ਸਿਰਫ਼ 21 ਗੇਂਦਾਂ ਵਿੱਚ 40 ਦੌੜਾਂ ਬਣਾਈਆਂ। ਜਦਕਿ ਰਾਸ਼ਿਦ ਨੇ 11 ਗੇਂਦਾਂ 'ਚ 31 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਇਨ੍ਹਾਂ ਦੋਨਾਂ ਬੱਲੇਬਾਜ਼ਾਂ ਦੇ ਜਾਦੂ ਦੀ ਬਦੌਲਤ ਗੁਜਰਾਤ ਨੂੰ ਇਸ ਸੀਜ਼ਨ ਵਿੱਚ ਇੱਕ ਹੋਰ ਰੋਮਾਂਚਕ ਜਿੱਤ ਮਿਲੀ। ਹੈਦਰਾਬਾਦ ਲਈ ਉਮਰਾਨ ਮਲਿਕ ਨੇ ਇਸ ਮੈਚ ਵਿੱਚ 24 ਦੌੜਾਂ ਦੇ ਕੇ 5 ਵਿਕਟਾਂ ਲਈਆਂ।
ਅਭਿਸ਼ੇਕ ਅਤੇ ਮਾਰਕਰਮ ਨੇ ਖੇਡੀ ਸ਼ਾਨਦਾਰ ਪਾਰੀ
ਅਭਿਸ਼ੇਕ ਸ਼ਰਮਾ (65) ਅਤੇ ਏਡਨ ਮਾਰਕਰਮ (56) ਦੀਆਂ ਧਮਾਕੇਦਾਰ ਪਾਰੀਆਂ ਦੀ ਬਦੌਲਤ ਸਨਰਾਈਜ਼ਰਜ਼ ਹੈਦਰਾਬਾਦ ਨੇ IPL 2022 ਦੇ 40ਵੇਂ ਮੈਚ 'ਚ ਗੁਜਰਾਤ ਟਾਈਟਨਸ ਨੂੰ 196 ਦੌੜਾਂ ਦਾ ਟੀਚਾ ਦਿੱਤਾ। ਹੈਦਰਾਬਾਦ ਨੇ 20 ਓਵਰਾਂ 'ਚ ਛੇ ਵਿਕਟਾਂ ਦੇ ਨੁਕਸਾਨ 'ਤੇ 195 ਦੌੜਾਂ ਬਣਾਈਆਂ। ਟੀਮ ਲਈ ਅਭਿਸ਼ੇਕ ਅਤੇ ਮਾਰਕਰਮ ਨੇ 61 ਗੇਂਦਾਂ 'ਚ 96 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ। ਗੁਜਰਾਤ ਲਈ ਮੁਹੰਮਦ ਸ਼ਮੀ ਨੇ ਤਿੰਨ ਵਿਕਟਾਂ ਲਈਆਂ। ਇਸ ਦੇ ਨਾਲ ਹੀ ਅਲਜ਼ਾਰੀ ਜੋਸੇਫ ਅਤੇ ਯਸ਼ ਦਿਆਲ ਨੇ ਇਕ-ਇਕ ਵਿਕਟ ਲਈ।
ਇਹ ਵੀ ਪੜ੍ਹੋ: Janhvi Kapoor Photos: ਬਲੈਕ ਵਨ ਪੀਸ ਡਰੈੱਸ 'ਚ ਜਾਨ੍ਹਵੀ ਕਪੂਰ ਨੇ ਦਿੱਤੇ ਅਜਿਹੇ ਪੋਜ਼, ਕੀ ਫੈਨਸ ਕਰਨ ਲੱਗੇ ਕੂਮੈਂਟ