Arijit in IPL: ਅਰਿਜੀਤ ਸਿੰਘ ਨੇ Opening Ceremony 'ਚ 'Kesariya' ਗੀਤ ਗਾ ਕੇ ਝੂੰਮਣ ਲਏ ਲੋਕ
IPL 2023 Opening Ceremony: ਅਰਿਜੀਤ ਸਿੰਘ ਇਸ ਸਮਾਰੋਹ 'ਚ ਆਪਣੀ ਖ਼ਾਸ ਪਰਫਾਰਮੈਂਸ ਦੇ ਨਾਲ ਚਾਰ ਚੰਨ ਲਗਾ ਰਹੇ ਹਨ। ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।
Arijit in IPL: ਚਾਰ ਸਾਲਾਂ ਬਾਅਦ, ਹੁਣ IPL 2023 ਸੀਜ਼ਨ ਦਾ ਉਦਘਾਟਨ ਸਮਾਰੋਹ ਆਯੋਜਿਤ ਕੀਤਾ ਗਿਆ ਹੈ। ਜਿਸ ਦਾ ਆਗਾਜ਼ ਹੋ ਚੁੱਕਿਆ ਹੈ। ਕਲਾਕਾਰ ਆਪਣੀ ਪਰਫਾਰਮੈਂਸ ਦੇ ਨਾਲ ਰੰਗ ਬੰਨ ਰਹੇ ਹਨ। ਦੱਸ ਦਈਏ ਪਿਛਲੇ ਚਾਰ ਸਾਲਾਂ ਤੋਂ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਓਪਨਿੰਗ ਸੈਰੇਮਨੀ ਦਾ ਆਯੋਜਨ ਨਹੀਂ ਕੀਤਾ ਗਿਆ ਸੀ, ਜਿਸ ਕਾਰਨ ਇਸ ਵਾਰ 16ਵਾਂ ਸੀਜ਼ਨਦੀ ਸ਼ਾਨਦਾਰ ਓਪਨਿੰਗ ਸੈਰੇਮਨੀ ਕੀਤੀ ਗਈ ਹੈ। ਅਰਿਜੀਤ ਸਿੰਘ ਇਸ ਸਮਾਰੋਹ 'ਚ ਆਪਣੀ ਖ਼ਾਸ ਪਰਫਾਰਮੈਂਸ ਦੇ ਨਾਲ ਚਾਰ ਚੰਨ ਲਗਾ ਰਹੇ ਹਨ। ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।
ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਬਾਲੀਵੁੱਡ ਦੇ ਦਿੱਗਜ ਸਿੰਗਰ ਅਰਿਜੀਤ ਆਪਣੀ ਜਾਦੂਮਈ ਆਵਾਜ਼ ਚ ਵਿੱਚ ਆਪਣਾ ਸੁਪਰ ਹਿੱਟ ਗੀਤ Kesariya ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਦੇਖ ਸਕਦੇ ਹੋ ਅਰਿਜੀਤ ਸਿੰਘ ਦੇ ਗੀਤ 'ਤੇ ਪ੍ਰਸ਼ੰਸਕ ਝੂੰਮਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਗਾਇਕ ਨੇ ਆਪਣੇ ਕਈ ਹੋਰ ਸੁਪਰ ਹਿੱਟ ਗੀਤ ਵੀ ਗਏ। ਖੁਦ ਖਿਡਾਰੀ ਵੀ ਅਰਿਜੀਤ ਦੀ ਪਰਫਾਰਮੈਂਸ ਦਾ ਲੁਤਫ ਲੈਂਦੇ ਨਜ਼ਰ ਆਏ।
IPL 2023 ਦਾ ਓਪਨਿੰਗ ਸੈਰੇਮਨੀ ਸ਼ੁਰੂ ਹੋ ਚੁੱਕੀ ਹੈ। ਮੰਦਿਰਾ ਬੇਦੀ ਸ਼ੋਅ ਨੂੰ ਹੋਸਟ ਕਰ ਰਹੀ ਹੈ। ਦੁਨੀਆ ਦੇ ਸਭ ਤੋਂ ਵੱਡੇ ਸਟੇਡੀਅਮ ਨਰਿੰਦਰ ਮੋਦੀ ਸਟੇਡੀਅਮ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਹਨ। ਕਲਾਕਾਰ ਆਪੋ ਆਪਣੀ ਪਰਫਾਰਮੈਂਸ ਦੇ ਨਾਲ ਰੰਗ ਬੰਨ ਰਹੇ ਹਨ। ਪਹਿਲੇ ਮੈਚ ਨੂੰ ਲੈ ਕੇ ਕ੍ਰਿਕੇਟ ਪ੍ਰੇਮੀ ਕਾਫੀ ਜ਼ਿਆਦਾ ਉਤਸੁਕ ਹਨ।
4 ਸਾਲ ਬਾਅਦ ਆਯੋਜਿਤ ਕੀਤਾ ਗਿਆ IPL ਦਾ ਉਦਘਾਟਨ ਸਮਾਰੋਹ
ਤੁਹਾਨੂੰ ਦੱਸ ਦਈਏ ਕਿ 2019 'ਚ ਪੁਲਵਾਮਾ 'ਚ CRPF ਜਵਾਨਾਂ ਨਾਲ ਭਰੀ ਬੱਸ 'ਤੇ ਹੋਏ ਅੱਤਵਾਦੀ ਹਮਲੇ ਕਾਰਨ IPL ਦਾ ਉਦਘਾਟਨ ਸਮਾਰੋਹ ਆਯੋਜਿਤ ਨਹੀਂ ਕੀਤਾ ਗਿਆ ਸੀ। ਇਸ ਤੋਂ ਬਾਅਦ, 2020 ਵਿੱਚ ਪੂਰੀ ਦੁਨੀਆ ਵਿੱਚ ਕੋਵਿਡ -19 ਦੀ ਦਸਤਕ ਦੇ ਕਾਰਨ, ਆਈਪੀਐਲ ਦੇਸ਼ ਤੋਂ ਬਾਹਰ ਯੂਏਈ ਵਿੱਚ ਤਿੰਨ ਸਾਲਾਂ ਤੱਕ ਖੇਡੀ ਗਈ, ਜਿਸ ਕਾਰਨ ਉੱਥੇ ਵੀ ਸਮਾਰੋਹ ਨਹੀਂ ਹੋਏ।
𝙈𝙚𝙡𝙤𝙙𝙞𝙤𝙪𝙨!
— IndianPremierLeague (@IPL) March 31, 2023
How about that for a performance to kick off the proceedings 🎶🎶@arijitsingh begins the #TATAIPL 2023 Opening Ceremony in some style 👌👌 pic.twitter.com/1ro3KWMUSW