IPL 2023: ਮੈਚ ਜਿਤਾਉਣ ਦੇ ਮਾਮਲੇ 'ਚ 5ਵੇਂ ਸਭ ਤੋਂ ਸਫਲ ਕਪਤਾਨ ਹਨ ਡੇਵਿਡ ਵਾਰਨਰ, ਦਮਦਾਰ ਰਿਕਾਰਡ ਨਾਲ ਬਣੇ ਦਿੱਲੀ ਕੈਪੀਟਲਜ਼ ਦੇ ਕਪਤਾਨ
ਡੇਵਿਡ ਵਾਰਨਰ ਲਈ ਇਹ ਦੂਜੀ ਵਾਰ ਹੋਵੇਗਾ ਜਦੋਂ ਉਹ ਦਿੱਲੀ ਫਰੈਂਚਾਇਜ਼ੀ ਦੀ ਕਮਾਨ ਸੰਭਾਲਣਗੇ। ਜਦੋਂ ਉਹ 2009 ਅਤੇ 2013 ਦੇ ਵਿਚਕਾਰ ਦਿੱਲੀ ਟੀਮ ਦਾ ਹਿੱਸਾ ਸਨ, ਉਨ੍ਹਾਂ ਨੇ ਆਈਪੀਐਲ 2013 'ਚ ਕੁਝ ਮੈਚਾਂ ਦੀ ਕਪਤਾਨੀ ਕੀਤੀ ਸੀ।
David Warner : ਆਸਟ੍ਰੇਲੀਆ ਦੇ ਧਮਾਕੇਦਾਰ ਬੱਲੇਬਾਜ਼ ਡੇਵਿਡ ਵਾਰਨਰ ਨੂੰ ਦਿੱਲੀ ਕੈਪੀਟਲਸ ਦੀ ਕਪਤਾਨੀ ਮਿਲ ਗਈ ਹੈ। ਰਿਸ਼ਭ ਪੰਤ ਦੇ ਆਈਪੀਐਲ 2023 ਤੋਂ ਬਾਹਰ ਹੋਣ ਤੋਂ ਬਾਅਦ ਦਿੱਲੀ ਫਰੈਂਚਾਇਜ਼ੀ ਨੇ ਵਾਰਨਰ ਨੂੰ ਇਹ ਜ਼ਿੰਮੇਵਾਰੀ ਸੌਂਪ ਦਿੱਤੀ ਹੈ। ਡੇਵਿਡ ਵਾਰਨਰ ਦਾ ਆਈਪੀਐਲ 'ਚ ਲੰਬਾ ਤਜ਼ਰਬਾ, ਉਨ੍ਹਾਂ ਦੇ ਪ੍ਰਦਰਸ਼ਨ ਅਤੇ ਉਨ੍ਹਾਂ ਦੀ ਕਪਤਾਨੀ ਦੇ ਰਿਕਾਰਡ ਨੇ ਉਨ੍ਹਾਂ ਨੂੰ ਦਿੱਲੀ ਕੈਪੀਟਲਜ਼ ਦਾ ਕਪਤਾਨ ਬਣਨ 'ਚ ਮਦਦ ਕੀਤੀ ਹੈ।
ਡੇਵਿਡ ਵਾਰਨਰ ਲਈ ਇਹ ਦੂਜੀ ਵਾਰ ਹੋਵੇਗਾ ਜਦੋਂ ਉਹ ਦਿੱਲੀ ਫਰੈਂਚਾਇਜ਼ੀ ਦੀ ਕਮਾਨ ਸੰਭਾਲਣਗੇ। ਜਦੋਂ ਉਹ 2009 ਅਤੇ 2013 ਦੇ ਵਿਚਕਾਰ ਦਿੱਲੀ ਟੀਮ ਦਾ ਹਿੱਸਾ ਸਨ, ਉਨ੍ਹਾਂ ਨੇ ਆਈਪੀਐਲ 2013 'ਚ ਕੁਝ ਮੈਚਾਂ ਦੀ ਕਪਤਾਨੀ ਕੀਤੀ ਸੀ। ਇਸ ਤੋਂ ਬਾਅਦ 2014 'ਚ ਸਨਰਾਈਜ਼ਰਸ ਹੈਦਰਾਬਾਦ ਨੇ ਉਨ੍ਹਾਂ ਨੂੰ ਆਪਣੀ ਟੀਮ ਦਾ ਹਿੱਸਾ ਬਣਾਇਆ। ਉਨ੍ਹਾਂ ਨੇ ਆਪਣੀ ਕਪਤਾਨੀ 'ਚ ਸਨਰਾਈਜ਼ਰਸ ਹੈਦਰਾਬਾਦ ਨੂੰ 2016 ਵਿੱਚ ਆਈਪੀਐਲ ਚੈਂਪੀਅਨ ਬਣਾਇਆ ਸੀ।
ਅਜਿਹਾ ਰਿਹਾ ਹੈ ਕਪਤਾਨੀ ਰਿਕਾਰਡ
ਡੇਵਿਡ ਵਾਰਨਰ ਆਈਪੀਐਲ ਮੈਚ ਜਿੱਤਣ ਦੇ ਮਾਮਲੇ 'ਚ ਪੰਜਵੇਂ ਸਭ ਤੋਂ ਸਫ਼ਲ ਕਪਤਾਨ ਹਨ। ਉਨ੍ਹਾਂ ਨੇ 69 ਮੈਚਾਂ 'ਚ ਕਪਤਾਨੀ ਕੀਤੀ ਹੈ ਅਤੇ 35 ਮੈਚ ਜਿੱਤੇ ਹਨ। ਇਸ ਦੌਰਾਨ ਉਨ੍ਹਾਂ ਦੀ ਟੀਮ ਨੂੰ 32 ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ 2 ਮੈਚ ਬਰਾਬਰ ਰਹੇ ਹਨ। ਆਈਪੀਐਲ 'ਚ ਬਤੌਰ ਕਪਤਾਨ ਵਾਰਨਰ ਦੇ ਬੱਲੇ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ। ਇਨ੍ਹਾਂ 69 ਮੈਚਾਂ 'ਚ ਉਨ੍ਹਾਂ ਨੇ 47.33 ਦੀ ਬੱਲੇਬਾਜ਼ੀ ਔਸਤ ਅਤੇ 142.28 ਦੀ ਧਮਾਕੇਦਾਰ ਸਟ੍ਰਾਈਕ ਰੇਟ ਨਾਲ 2840 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ 1 ਸੈਂਕੜਾ ਅਤੇ 26 ਅਰਧ ਸੈਂਕੜੇ ਵੀ ਲਗਾਏ।
ਵਾਰਨਰ ਆਈਪੀਐਲ 'ਚ ਸਭ ਤੋਂ ਸਫਲ ਵਿਦੇਸ਼ੀ ਬੱਲੇਬਾਜ਼
ਡੇਵਿਡ ਵਾਰਨਰ 2009 ਤੋਂ ਆਈਪੀਐਲ ਖੇਡ ਰਹੇ ਹਨ। ਮਤਲਬ ਆਈਪੀਐਲ ਦੇ 15 ਵਿੱਚੋਂ ਉਹ 14 ਸੀਜ਼ਨ ਖੇਡ ਚੁੱਕੇ ਹਨ। ਇੱਥੇ ਉਨ੍ਹਾਂ ਨੇ 162 ਮੈਚਾਂ ਵਿੱਚ 5881 ਦੌੜਾਂ ਬਣਾਈਆਂ ਹਨ। ਉਹ ਆਈਪੀਐਲ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਵਿਦੇਸ਼ੀ ਬੱਲੇਬਾਜ਼ ਹਨ। ਕੁੱਲ ਮਿਲਾ ਕੇ ਉਹ ਆਈਪੀਐਲ ਦੇ ਚੌਥਾ ਲੀਡ ਸਕੋਰਰ ਹਨ। ਉਸ ਤੋਂ ਅੱਗੇ ਸਿਰਫ਼ ਵਿਰਾਟ ਕੋਹਲੀ, ਸ਼ਿਖਰ ਧਵਨ ਅਤੇ ਰੋਹਿਤ ਸ਼ਰਮਾ ਹਨ। ਉਂਜ ਵਾਰਨਰ ਬੱਲੇਬਾਜ਼ੀ ਔਸਤ ਅਤੇ ਸਟ੍ਰਾਈਕ ਰੇਟ ਦੇ ਮਾਮਲੇ 'ਚ ਆਈਪੀਐਲ ਦੇ ਇਨ੍ਹਾਂ ਟਾਪ-3 ਬੱਲੇਬਾਜ਼ਾਂ ਤੋਂ ਅੱਗੇ ਹਨ। ਵਾਰਨਰ ਦਾ ਆਈਪੀਐਲ 'ਚ ਬੱਲੇਬਾਜ਼ੀ ਔਸਤ 42 ਅਤੇ ਸਟ੍ਰਾਈਕ ਰੇਟ 140 ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।