IPL 2023: IPL ਕਰੀਅਰ ਦਾ 250ਵਾਂ ਮੈਚ ਖੇਡਣ ਵਾਲੇ ਪਹਿਲੇ ਖਿਡਾਰੀ ਬਣੇ ਧੋਨੀ, ਜਾਣੋ ਕਿਵੇਂ ਦਾ ਰਿਹਾ ਸਫਰ
MS Dhoni: ਮਹਿੰਦਰ ਸਿੰਘ ਧੋਨੀ ਆਈਪੀਐਲ ਦੇ ਇਤਿਹਾਸ ਵਿੱਚ 250 ਮੈਚ ਖੇਡਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਇਸ ਤੋਂ ਇਲਾਵਾ ਮਹਿੰਦਰ ਸਿੰਘ ਧੋਨੀ ਦੀ ਅਗਵਾਈ 'ਚ ਚੇਨਈ ਸੁਪਰ ਕਿੰਗਜ਼ ਨੇ 4 ਵਾਰ ਆਈ.ਪੀ.ਐੱਲ.
MS Dhoni 250th IPL Match: IPL 2023 ਦਾ ਫਾਈਨਲ ਨਰਿੰਦਰ ਮੋਦੀ ਸਟੇਡੀਅਮ ਅਹਿਮਦਾਬਾਦ ਵਿੱਚ ਖੇਡਿਆ ਜਾ ਰਿਹਾ ਹੈ। ਇਸ ਖ਼ਿਤਾਬੀ ਮੁਕਾਬਲੇ ਵਿੱਚ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਦੀਆਂ ਟੀਮਾਂ ਆਹਮੋ-ਸਾਹਮਣੇ ਹਨ। ਇਸ ਦੇ ਨਾਲ ਹੀ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਹਾਲਾਂਕਿ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇਕ ਵੱਡਾ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਦਰਅਸਲ, ਮਹਿੰਦਰ ਸਿੰਘ ਧੋਨੀ ਆਈਪੀਐਲ ਦੇ ਇਤਿਹਾਸ ਵਿੱਚ 250 ਮੈਚ ਖੇਡਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ।
ਮਹਿੰਦਰ ਸਿੰਘ ਧੋਨੀ ਦੇ ਨਾਮ ਦਰਜ ਹੋਇਆ ਵੱਡਾ ਰਿਕਾਰਡ
ਮਹਿੰਦਰ ਸਿੰਘ ਧੋਨੀ ਨੂੰ ਆਈਪੀਐਲ ਇਤਿਹਾਸ ਦੇ ਸਭ ਤੋਂ ਸਫਲ ਕਪਤਾਨਾਂ ਵਿੱਚ ਗਿਣਿਆ ਜਾਂਦਾ ਹੈ। ਮਹਿੰਦਰ ਸਿੰਘ ਧੋਨੀ ਦੀ ਅਗਵਾਈ 'ਚ ਚੇਨਈ ਸੁਪਰ ਕਿੰਗਜ਼ ਨੇ 4 ਵਾਰ ਆਈ.ਪੀ.ਐੱਲ. ਦਾ ਖਿਤਾਬ ਆਪਣੇ ਨਾਮ ਕੀਤਾ ਹੈ। ਮੁੰਬਈ ਇੰਡੀਅਨਜ਼ ਨੇ 5 ਵਾਰ ਆਈਪੀਐਲ ਟਰਾਫੀ ਜਿੱਤੀ ਹੈ। ਮਹਿੰਦਰ ਸਿੰਘ ਧੋਨੀ ਆਈਪੀਐਲ 2008 ਤੋਂ ਲਗਾਤਾਰ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਹਨ। ਹਾਲਾਂਕਿ, ਮਹਿੰਦਰ ਸਿੰਘ ਧੋਨੀ ਆਈਪੀਐਲ 2016 ਅਤੇ ਆਈਪੀਐਲ 2017 ਵਿੱਚ ਰਾਈਜ਼ਿੰਗ ਪੁਣੇ ਸੁਪਰ ਜਾਇੰਟਸ ਦਾ ਹਿੱਸਾ ਵੀ ਰਹਿ ਚੁੱਕੇ ਹਨ, ਕਿਉਂਕਿ ਚੇਨਈ ਸੁਪਰ ਕਿੰਗਜ਼ ਟੀਮ ਦੋਵਾਂ ਸਾਲਾਂ ਵਿੱਚ ਬੈਨ ਸੀ।
ਇਹ ਵੀ ਪੜ੍ਹੋ: Watch:IPL ਕਲੋਜ਼ਿੰਗ ਸੈਰੇਮਨੀ ‘ਚ ਇਨ੍ਹਾਂ ਸਿਤਾਰਿਆਂ ਦਾ ਜਲਵਾ, ਦੇਖੋ ਵਾਇਰਲ ਵੀਡੀਓ
Wow ! One can change bank notes from bank but behind the wickets one cannot change MS Dhoni ! Nahi badal sakte .. As fast as ever MS Dhoni.
— Virender Sehwag (@virendersehwag) May 29, 2023
pic.twitter.com/zSRnz8DIXI
ਇਦਾਂ ਦਾ ਰਿਹਾ ਮਹਿੰਦਰ ਸਿੰਘ ਧੋਨੀ ਦਾ ਸਫਰ
ਮਹਿੰਦਰ ਸਿੰਘ ਧੋਨੀ ਨੇ IPL ਦੇ 250 ਮੈਚਾਂ 'ਚ 5082 ਦੌੜਾਂ ਬਣਾਈਆਂ ਹਨ। ਜਦਕਿ ਸਭ ਤੋਂ ਵੱਧ ਸਕੋਰ 84 ਦੌੜਾਂ ਹੈ। ਇਸ ਦੇ ਨਾਲ ਹੀ ਕੈਪਟਨ ਕੂਲ ਦਾ ਸਟ੍ਰਾਈਕ ਰੇਟ 135.96 ਅਤੇ ਔਸਤ 39.09 ਹੈ। ਚੇਨਈ ਸੁਪਰ ਕਿੰਗਜ਼ ਨੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿੱਚ 2010 ਵਿੱਚ ਪਹਿਲੀ ਵਾਰ ਆਈਪੀਐਲ ਖਿਤਾਬ ਜਿੱਤਿਆ ਸੀ। ਇਸ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਿੱਚ ਚੇਨਈ ਸੁਪਰ ਕਿੰਗਜ਼ ਨੇ ਆਈਪੀਐਲ 2011, ਆਈਪੀਐਲ 2018 ਅਤੇ ਆਈਪੀਐਲ 2021 ਵਿੱਚ ਟਰਾਫੀ ਜਿੱਤੀ।
ਇਹ ਵੀ ਪੜ੍ਹੋ: Watch: ਧੋਨੀ ਨੇ ਚੇਨਈ ਨੂੰ ਦਿੱਤੀ ਰਾਹਤ, ਖ਼ਤਰਨਾਕ ਨਜ਼ਰ ਆ ਰਹੇ ਸ਼ੁਭਮਨ ਗਿੱਲ ਨੂੰ ਕੀਤਾ ਸਟੰਪ ਆਊਟ, ਵਾਇਰਲ ਹੋਈ ਵੀਡੀਓ