IPL 2025: MI ਦੀ ਲਗਾਤਾਰ ਛੇਵੀਂ ਜਿੱਤ, ਕਰਨ ਅਤੇ ਬੋਲਟ ਬਣੇ ਹੀਰੋ, ਪੁਆਇੰਟਸ ਟੇਬਲ 'ਚ ਟੀਮ ਪਹੁੰਚੀ ਸਿਖਰ 'ਤੇ
ਕਰਨ ਸ਼ਰਮਾ ਅਤੇ ਟਰੇਂਟ ਬੋਲਟ ਦੀ ਧਮਾਕੇਦਾਰ ਗੇਂਦਬਾਜ਼ੀ ਦੇ ਦਮ 'ਤੇ ਮੁੰਬਈ ਇੰਡੀਅਨਜ਼ (MI) ਨੇ IPL 2025 'ਚ ਆਪਣੀ ਲਗਾਤਾਰ ਛੇਵੀਂ ਜਿੱਤ ਹਾਸਲ ਕੀਤੀ ਅਤੇ ਸਵਾਈ ਮਾਨਸਿੰਘ ਸਟੇਡੀਅਮ 'ਚ ਰਾਜਸਥਾਨ ਰਾਇਲਜ਼ (RR) ਨੂੰ 100 ਦੌੜਾਂ ਦੇ

IPL 2025 MI vs RR: ਕਰਨ ਸ਼ਰਮਾ ਅਤੇ ਟਰੇਂਟ ਬੋਲਟ ਦੀ ਧਮਾਕੇਦਾਰ ਗੇਂਦਬਾਜ਼ੀ ਦੇ ਦਮ 'ਤੇ ਮੁੰਬਈ ਇੰਡੀਅਨਜ਼ (MI) ਨੇ IPL 2025 'ਚ ਆਪਣੀ ਲਗਾਤਾਰ ਛੇਵੀਂ ਜਿੱਤ ਹਾਸਲ ਕੀਤੀ ਅਤੇ ਸਵਾਈ ਮਾਨਸਿੰਘ ਸਟੇਡੀਅਮ 'ਚ ਰਾਜਸਥਾਨ ਰਾਇਲਜ਼ (RR) ਨੂੰ 100 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਅੰਕ ਸੂਚੀ 'ਚ ਸਿਖਰਲਾ ਸਥਾਨ ਪ੍ਰਾਪਤ ਕਰ ਲਿਆ।
ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 217/2 ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ, ਜਿਸ 'ਚ ਰਿਆਨ ਰਿਕੇਲਟਨ ਅਤੇ ਰੋਹਿਤ ਸ਼ਰਮਾ ਦੀਆਂ ਅਰਧਸੈਂਕੜੀ ਪਾਰੀਆਂ ਤੋਂ ਇਲਾਵਾ ਸੂਰਿਆਕੁਮਾਰ ਯਾਦਵ ਅਤੇ ਕਪਤਾਨ ਹਾਰਦਿਕ ਪਾਂਡਿਆ ਦੀਆਂ ਨਾਬਾਦ 48-48 ਦੌੜਾਂ ਦਾ ਯੋਗਦਾਨ ਸੀ। ਇਸ ਤੋਂ ਬਾਅਦ MI ਦੀ ਗੇਂਦਬਾਜ਼ੀ ਨੇ RR ਨੂੰ 16.1 ਓਵਰਾਂ 'ਚ ਸਿਰਫ 117 ਦੌੜਾਂ 'ਤੇ ਸਮੇਟ ਦਿੱਤਾ, ਜਿਸ ਨਾਲ ਜੈਪੁਰ 'ਚ 2012 ਤੋਂ ਬਾਅਦ ਉਨ੍ਹਾਂ ਦੀ ਪਹਿਲੀ ਜਿੱਤ ਦਰਜ ਹੋਈ।
ਮੁੰਬਈ ਦੀ ਇਸ ਸ਼ਾਨਦਾਰ ਜਿੱਤ ਨੇ ਉਨ੍ਹਾਂ ਦੇ ਨੈੱਟ ਰਨ ਰੇਟ ਨੂੰ 1.274 ਤੱਕ ਪਹੁੰਚਾ ਦਿੱਤਾ ਹੈ, ਜੋ ਕਿ ਟੂਰਨਾਮੈਂਟ 'ਚ ਸਭ ਤੋਂ ਵਧੀਆ ਹੈ। ਦੂਜੇ ਪਾਸੇ, ਇਸ ਭਾਰੀ ਹਾਰ ਨੇ ਰਾਜਸਥਾਨ ਰਾਇਲਜ਼ ਨੂੰ IPL 2025 ਤੋਂ ਬਾਹਰ ਕਰ ਦਿੱਤਾ। 217 ਰਨਾਂ ਦੇ ਵੱਡੇ ਟੀਚੇ ਨੂੰ ਬਚਾਉਣ ਉਤੇ ਉਤਰੀ ਐਮ ਆਈ ਨੇ ਸ਼ੁਰੂ ਤੋਂ ਹੀ RR 'ਤੇ ਦਬਾਅ ਬਣਾਇਆ ਰੱਖਿਆ। ਦੀਪਕ ਚਾਹਰ ਨੇ ਨੌਜਵਾਨ ਵੈਭਵ ਸੂਰਿਆਵੰਸ਼ੀ ਨੂੰ, ਜਿਨ੍ਹਾਂ ਨੇ ਪਿਛਲੇ ਮੈਚ 'ਚ 35 ਗੇਂਦਾਂ 'ਤੇ ਸ਼ਤਕ ਲਾਇਆ ਸੀ, ਦੋ ਗੇਂਦਾਂ 'ਚ ਹੀ ਜ਼ੀਰੋ 'ਤੇ ਮਿਡ-ਆਨ 'ਤੇ ਕੈਚ ਕਰਵਾ ਦਿੱਤਾ। ਯਸ਼ਸਵੀ ਜੈਸਵਾਲ ਨੇ ਟ੍ਰੈਂਟ ਬੋਲਟ ਖ਼ਿਲਾਫ਼ ਦੋ ਛੱਕੇ ਲਾਏ, ਪਰ ਬੋਲਟ ਨੇ ਉਸੇ ਓਵਰ 'ਚ ਉਹਨਾਂ ਦੀਆਂ ਗਿੱਲੀਆਂ ਉਡਾ ਦਿੱਤੀਆਂ।
ਨਿਤੀਸ਼ ਰਾਣਾ ਅਗਲਾ ਸ਼ਿਕਾਰ ਬਣੇ, ਜਿਨ੍ਹਾਂ ਨੇ ਬੋਲਟ ਦੀ ਗੇਂਦ 'ਤੇ ਡੀਪ ਸਕਵਾਇਰ ਲੈਗ ਨੂੰ ਕੈਚ ਦੇ ਬੈਠੇ। ਰਿਆਨ ਪਰਾਗ ਨੂੰ ਲਗਾਤਾਰ ਛੋਟੀ ਗੇਂਦਾਂ ਨਾਲ ਪਰੇਸ਼ਾਨ ਕੀਤਾ ਗਿਆ ਅਤੇ ਆਖ਼ਿਰਕਾਰ ਉਨ੍ਹਾਂ ਨੇ ਜਸਪ੍ਰੀਤ ਬੁਮਰਾਹ ਦੀ ਗੇਂਦ 'ਤੇ ਮਿਡ-ਵਿਕਟ 'ਤੇ ਟਾਪ-ਐਜ ਦੇ ਦਿੱਤਾ। ਬੁਮਰਾਹ ਨੇ ਅਗਲੀ ਹੀ ਗੇਂਦ 'ਤੇ ਸ਼ਿਮਰਨ ਹੇਟਮਾਇਰ ਨੂੰ ਵੀ ਮਿਡ-ਵਿਕਟ 'ਤੇ ਕੈਚ ਕਰਵਾ ਦਿੱਤਾ। ਪਾਵਰਪਲੇ ਦੌਰਾਨ RR ਦੀ ਟੀਮ 62/5 ਤੇ ਸਿਮਟ ਗਈ। ਸ਼ੁਭਮ ਦੁਬੇ ਨੇ 9 ਗੇਂਦਾਂ 'ਚ 15 ਰਨ ਬਣਾ ਕੇ ਥੋੜ੍ਹਾ ਵਿਰੋਧ ਕੀਤਾ, ਪਰ ਹਾਰਦਿਕ ਪਾਂਡਿਆ ਨੇ ਉਨ੍ਹਾਂ ਨੂੰ ਲਾਂਗ-ਆਨ 'ਤੇ ਕੈਚ ਕਰਵਾ ਦਿੱਤਾ। ਧ੍ਰੁਵ ਜੁਰੇਲ ਨੇ ਕਰਣ ਸ਼ਰਮਾ ਦੀ ਗੇਂਦ 'ਤੇ ਪੈਡਲ ਸਵੀਪ ਕਰਨ ਦੀ ਕੋਸ਼ਿਸ਼ ਕੀਤੀ, ਪਰ ਗੇਂਦ ਦਸਤਾਨਿਆਂ ਨੂੰ ਲੱਗ ਕੇ ਸਿੱਧੀ ਕਰਣ ਸ਼ਰਮਾ ਦੇ ਹੱਥਾਂ 'ਚ ਚਲੀ ਗਈ, ਜੋ ਇੰਪੈਕਟ ਪਲੇਅਰ ਵਜੋਂ ਮੈਦਾਨ 'ਚ ਆਏ ਸਨ।
ਕਰਣ ਸ਼ਰਮਾ ਨੇ 12ਵੇਂ ਓਵਰ ਵਿੱਚ ਦੋ ਵਿਕਟਾਂ ਲੈ ਕੇ ਰਾਜਸਥਾਨ ਰਾਇਲਜ਼ ਦੀ ਕਮਰ ਤੋੜ ਦਿੱਤੀ, ਜਦਕਿ ਟ੍ਰੈਂਟ ਬੋਲਟ ਨੇ ਜੋਫਰਾ ਆਰਚਰ (30) ਨੂੰ ਸ਼ਾਰਟ ਫਾਈਨ ਲੈਗ 'ਤੇ ਕੈਚ ਕਰਵਾ ਕੇ ਇਨਿੰਗ ਦਾ ਅੰਤ ਕਰ ਦਿੱਤਾ। ਇਸ ਜਿੱਤ ਨਾਲ ਮੁੰਬਈ ਇੰਡਿਆਨਜ਼ ਦੀ ਸਥਿਤੀ ਹੋਰ ਮਜ਼ਬੂਤ ਹੋ ਗਈ।
ਸਕੋਰ:
ਮੁੰਬਈ ਇੰਡਿਆਨਜ਼ 217/2 (ਰਾਇਨ ਰਿਕੈਲਟਨ 61, ਰੋਹਿਤ ਸ਼ਰਮਾ 53; ਰਿਆਨ ਪਰਾਗ 1-12) ਨੇ
ਰਾਜਸਥਾਨ ਰਾਇਲਜ਼ 117 (ਜੋਫਰਾ ਆਰਚਰ 30, ਰਿਆਨ ਪਰਾਗ 16; ਕਰਣ ਸ਼ਰਮਾ 3-23, ਟ੍ਰੈਂਟ ਬੋਲਟ 3-28) ਨੂੰ 100 ਰਨਾਂ ਨਾਲ ਹਰਾਇਆ।




















