IPL 2025: RCB ਤੋਂ ਵਾਪਸ ਲਈ ਗਈ IPL 2025 ਦੀ ਟਰਾਫੀ, ਇਹ ਹੈ ਵਜ੍ਹਾ
ਫਾਈਨਲ ਵਿੱਚ ਪੰਜਾਬ ਕਿੰਗਜ਼ ਨੂੰ 6 ਰਨਾਂ ਨਾਲ ਹਰਾਉਂਦੇ ਹੋਏ ਵਿਰਾਟ ਕੋਹਲੀ ਅਤੇ ਰਜਤ ਪਾਟੀਦਾਰ ਦੇ ਹੱਥਾਂ ਵਿੱਚ ਆਈਪੀਐਲ ਦੀ ਚਮਕਦਾਰ ਟਰਾਫੀ ਗਈ ਅਤੇ RCB ਦੇ ਪ੍ਰਸ਼ੰਸਕਾਂ ਦਾ ਸੁਪਨਾ ਸੱਚ ਹੋ ਗਿਆ। ਪਰ ਇਸ ਇਤਿਹਾਸਕ ਜਿੱਤ ਤੋਂ ਬਾਅਦ ਇਹ ਚਮਕਦਾਰ

ਆਈਪੀਐਲ 2025 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ RCB ਨੇ ਆਖ਼ਿਰਕਾਰ ਚੈਂਪੀਅਨ ਬਣਨ ਦਾ ਸਨਮਾਨ ਆਪਣੇ ਨਾਮ ਕੀਤਾ। 17 ਸਾਲਾਂ ਦੀ ਨਾਕਾਮੀ ਤੋਂ ਬਾਅਦ RCB ਪਹਿਲੀ ਵਾਰੀ ਆਈਪੀਐਲ ਚੈਂਪਿਅਨ ਬਣੀ। ਫਾਈਨਲ ਵਿੱਚ ਪੰਜਾਬ ਕਿੰਗਜ਼ ਨੂੰ 6 ਰਨਾਂ ਨਾਲ ਹਰਾਉਂਦੇ ਹੋਏ ਵਿਰਾਟ ਕੋਹਲੀ ਅਤੇ ਰਜਤ ਪਾਟੀਦਾਰ ਦੇ ਹੱਥਾਂ ਵਿੱਚ ਆਈਪੀਐਲ ਦੀ ਚਮਕਦਾਰ ਟਰਾਫੀ ਗਈ ਅਤੇ RCB ਦੇ ਪ੍ਰਸ਼ੰਸਕਾਂ ਦਾ ਸੁਪਨਾ ਸੱਚ ਹੋ ਗਿਆ। ਪਰ ਇਸ ਇਤਿਹਾਸਕ ਜਿੱਤ ਤੋਂ ਬਾਅਦ ਇਹ ਚਮਕਦਾਰ ਟਰਾਫੀ RCB ਤੋਂ ਵਾਪਸ ਲੈ ਲਈ ਗਈ ਕਿਉਂਕਿ ਆਈਪੀਐਲ ਦੇ ਨਿਯਮਾਂ ਦੇ ਅਨੁਸਾਰ ਇਹ ਕੀਤਾ ਗਿਆ। ਆਓ ਜਾਣੀਏ ਇਸ ਦੇ ਪਿੱਛੇ ਦੀ ਵਜ੍ਹਾ ਕੀ ਹੈ।
ਜਾਣੋ ਵਾਪਸ ਲੈਣ ਦੀ ਵਜ੍ਹਾ
ਚੈਂਪੀਅਨ ਟੀਮ ਨੂੰ ਅਸਲੀ ਆਈਪੀਐਲ ਟਰਾਫੀ ਨਹੀਂ ਦਿੱਤੀ ਜਾਂਦੀ। ਜੇ ਕੋਈ ਵੀ ਟੀਮ ਆਈਪੀਐਲ ਚੈਂਪੀਅਨ ਬਣਦੀ ਹੈ ਤਾਂ ਉਸਨੂੰ ਅਸਲੀ ਟਰਾਫੀ ਦੀ ਥਾਂ ਨਕਲ (ਰੇਪਲਿਕਾ)/ਪ੍ਰਤੀਕ੍ਰਿਤੀ ਦਿੱਤੀ ਜਾਂਦੀ ਹੈ। RCB ਨੇ ਜਦੋਂ ਆਈਪੀਐਲ ਜਿੱਤੀ ਤਾਂ ਉਨ੍ਹਾਂ ਨੂੰ ਅਸਲੀ ਟਰਾਫੀ ਦਿੱਤੀ ਗਈ, ਪਰ ਬਾਅਦ ਵਿੱਚ ਉਹਨਾਂ ਨੂੰ ਰੇਪਲਿਕਾ ਦੇ ਦਿੱਤੀ ਗਈ ਜੋ ਟੀਮ ਆਪਣੇ ਗੜ੍ਹ ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ਵਿੱਚ ਲੈ ਗਈ। ਮਤਲਬ ਅਸਲੀ ਟਰਾਫੀ ਸਿਰਫ ਇੱਕ ਹੁੰਦੀ ਹੈ ਤੇ ਵੱਖ-ਵੱਖ ਚੈਂਪੀਅਨ ਟੀਮਾਂ ਨੂੰ ਨਕਲ ਟਰਾਫੀ ਮਿਲਦੀ ਹੈ।
ਆਈਪੀਐਲ ਵਿੱਚ ਪਹਿਲੀ ਵਾਰ ਜਿੱਤਣ 'ਤੇ RCB ਨੇ ਵਿਕਟਰੀ ਪਰੇਡ ਮਨਾਈ। RCB ਦੇ ਫੈਨਜ਼ ਇਸ ਖੁਸ਼ੀ ਨੂੰ ਮਨਾਉਣ ਲਈ ਬਹੁਤ ਉਤਸ਼ਾਹਿਤ ਸਨ। ਬੁੱਧਵਾਰ ਨੂੰ ਚਿੰਨਾਸਵਾਮੀ ਸਟੇਡੀਅਮ ਵਿੱਚ RCB ਦੀ ਪੂਰੀ ਟੀਮ ਮੌਜੂਦ ਸੀ, ਜਿੱਥੇ ਵਿਰਾਟ ਕੋਹਲੀ ਅਤੇ ਕਪਤਾਨ ਰਜਤ ਪਾਟੀਦਾਰ ਨੇ ਫੈਨਜ਼ ਦਾ ਧੰਨਵਾਦ ਕੀਤਾ। ਵਿਰਾਟ ਨੇ RCB ਦੇ ਫੈਨਜ਼ ਨੂੰ ਅਪੀਲ ਕੀਤੀ ਕਿ ਉਹ ਰਜਤ ਪਾਟੀਦਾਰ ਦਾ ਵੱਧ ਤੋਂ ਵੱਧ ਸਹਿਯੋਗ ਕਰਨ ਕਿਉਂਕਿ ਉਹ ਅਗਲੇ ਕਈ ਸੀਜ਼ਨਾਂ ਲਈ ਟੀਮ ਦੀ ਕਮਾਨ ਸੰਭਾਲਣਗੇ। ਵਿਰਾਟ ਕੋਹਲੀ ਨੇ ਇਸ ਜਿੱਤ ਨੂੰ ਆਪਣੇ ਕਰੀਅਰ ਦੇ ਸਭ ਤੋਂ ਵਧੀਆ ਪਲਾਂ ਵਿੱਚੋਂ ਇੱਕ ਦੱਸਿਆ।
ਹਾਲਾਂਕਿ RCB ਦੀ ਇਸ ਵਿਕਟਰੀ ਪਰੇਡ ਦੌਰਾਨ ਵੱਡਾ ਹਾਦਸਾ ਵੀ ਹੋ ਗਿਆ। ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਭੀੜ ਵਿੱਚ ਭਗਦੜ ਹੋਣ ਕਾਰਨ 11 ਲੋਕਾਂ ਦੀ ਮੌਤ ਹੋ ਗਈ। ਇਹ ਫੈਨਜ਼ RCB ਦੇ ਸਟਾਰ ਖਿਡਾਰੀਆਂ ਨੂੰ ਦੇਖਣ ਲਈ ਇਕੱਠੇ ਹੋਏ ਸਨ ਪਰ ਇਹ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਹਾਦਸੇ ਦੀ ਜਾਂਚ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਕਰਨਾਟਕ ਦੇ ਮੁੱਖ ਮੰਤਰੀ ਨੇ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।




















