ਪੜਚੋਲ ਕਰੋ
Advertisement
DC vs KKR Live Streaming : ਦਿੱਲੀ ਕੈਪੀਟਲਸ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਅੱਜ ਖੇਡਿਆ ਜਾਵੇਗਾ ਮੈਚ
DC vs KKR Live Streaming : IPL ਦੇ ਦੂਜੇ ਮੈਚ ਵਿੱਚ ਅੱਜ (20 ਅਪ੍ਰੈਲ) ਦਿੱਲੀ ਕੈਪੀਟਲਸ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਮੈਚ ਹੋਵੇਗਾ। ਦੋਵੇਂ ਟੀਮਾਂ ਹੁਣ ਤੱਕ 5-5 ਮੈਚ ਖੇਡ ਚੁੱਕੀਆਂ ਹਨ। ਕੋਲਕਾਤਾ ਦੀ ਟੀਮ ਨੂੰ ਦੋ
DC vs KKR Live Streaming : IPL ਦੇ ਦੂਜੇ ਮੈਚ ਵਿੱਚ ਅੱਜ (20 ਅਪ੍ਰੈਲ) ਦਿੱਲੀ ਕੈਪੀਟਲਸ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਮੈਚ ਹੋਵੇਗਾ। ਦੋਵੇਂ ਟੀਮਾਂ ਹੁਣ ਤੱਕ 5-5 ਮੈਚ ਖੇਡ ਚੁੱਕੀਆਂ ਹਨ। ਕੋਲਕਾਤਾ ਦੀ ਟੀਮ ਨੂੰ ਦੋ ਜਿੱਤਾਂ ਮਿਲੀਆਂ ਹਨ ਅਤੇ ਦਿੱਲੀ ਦੀ ਟੀਮ ਆਪਣੇ ਸਾਰੇ ਮੈਚ ਹਾਰ ਚੁੱਕੀ ਹੈ। ਇਹ ਟੀਮਾਂ ਅੰਕ ਸੂਚੀ ਵਿੱਚ ਸੱਤਵੇਂ ਅਤੇ ਦਸਵੇਂ ਸਥਾਨ ’ਤੇ ਹਨ। ਯਾਨੀ ਇਹ ਟੀਮਾਂ ਪਲੇਆਫ ਦੀ ਦੌੜ ਵਿੱਚ ਕਾਫੀ ਪਿੱਛੇ ਰਹਿ ਗਈਆਂ ਹਨ। ਹੁਣ ਅੱਜ ਦੇ ਮੈਚ ਵਿੱਚ ਇਹ ਟੀਮਾਂ ਇਸ ਦੌੜ ਵਿੱਚ ਹੋਰ ਪਿੱਛੇ ਹੋਣ ਤੋਂ ਬਚਣਾ ਚਾਹੁਣਗੀਆਂ। ਇਹ ਟੀਮਾਂ ਕਿਸੇ ਵੀ ਸਥਿਤੀ ਵਿੱਚ ਜਿੱਤਣ ਅਤੇ ਅੰਕ ਸੂਚੀ ਵਿੱਚ ਆਉਣ ਦੀ ਕੋਸ਼ਿਸ਼ ਕਰਨਗੀਆਂ।
ਇਹ ਵੀ ਪੜ੍ਹੋ : ਬਰਨਾਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ , ਭੁੱਕੀ ਅਤੇ ਨਸ਼ੀਲੇ ਪਦਾਰਥਾਂ ਸਮੇਤ ਤਿੰਨ ਨਸ਼ਾ ਤਸਕਰ ਕਾਬੂ
ਕੇਕੇਆਰ ਨੇ ਇਸ ਸੀਜ਼ਨ ਦੀ ਸ਼ੁਰੂਆਤ ਚੰਗੀ ਕੀਤੀ ਸੀ। ਪਹਿਲਾ ਮੈਚ ਡਕਵਰਥ ਲੁਈਸ ਨਿਯਮ ਮੁਤਾਬਕ ਸਿਰਫ 7 ਦੌੜਾਂ ਨਾਲ ਹਾਰਨ ਤੋਂ ਬਾਅਦ ਕੇਕੇਆਰ ਨੇ ਅਗਲੇ ਦੋ ਮੈਚ ਸ਼ਾਨਦਾਰ ਤਰੀਕੇ ਨਾਲ ਜਿੱਤੇ ਸੀ। ਹਾਲਾਂਕਿ ਇਸ ਤੋਂ ਬਾਅਦ ਕੇਕੇਆਰ ਨੂੰ ਪਿਛਲੇ ਦੋ ਮੈਚਾਂ ਵਿੱਚ ਲਗਾਤਾਰ ਹਾਰਾਂ ਦਾ ਸਾਹਮਣਾ ਕਰਨਾ ਪਿਆ ਸੀ। ਕੇਕੇਆਰ ਅੱਜ ਦੇ ਮੈਚ 'ਚ ਜਿੱਤ ਦੀ ਲੀਹ 'ਤੇ ਵਾਪਸੀ ਕਰਨਾ ਚਾਹੇਗੀ।
ਦੂਜੇ ਪਾਸੇ ਇਸ ਆਈਪੀਐਲ ਵਿੱਚ ਦਿੱਲੀ ਕੈਪੀਟਲਸ ਦੀ ਹਾਲਤ ਸਭ ਤੋਂ ਖ਼ਰਾਬ ਰਹੀ ਹੈ। ਇਹ ਟੀਮ ਆਪਣੇ ਸਾਰੇ ਪੰਜ ਮੈਚ ਹਾਰ ਚੁੱਕੀ ਹੈ। ਟੀਮ ਪਹਿਲੇ ਤਿੰਨ ਮੈਚ ਇਕਤਰਫਾ ਹਾਰ ਗਈ ਸੀ। ਪਿਛਲੇ ਦੋ ਮੈਚਾਂ 'ਚ ਇਸ ਟੀਮ ਨੇ ਨਿਸ਼ਚਿਤ ਤੌਰ 'ਤੇ ਵਿਰੋਧੀ ਟੀਮਾਂ ਨੂੰ ਕੁਝ ਹੱਦ ਤੱਕ ਟੱਕਰ ਦਿੱਤੀ ਹੈ। ਦਿੱਲੀ ਲਈ ਅੱਜ ਦਾ ਮੈਚ ਜਿੱਤਣਾ ਬਹੁਤ ਜ਼ਰੂਰੀ ਹੋਵੇਗਾ।
ਕਦੋਂ ਅਤੇ ਕਿੱਥੇ ਦੇਖਣਾ ਹੈ ਲਾਈਵ ਮੈਚ ?
ਇਹ ਮੈਚ ਅੱਜ (20 ਅਪ੍ਰੈਲ) ਸ਼ਾਮ 7.30 ਵਜੇ ਸ਼ੁਰੂ ਹੋਵੇਗਾ। ਇਹ ਮੈਚ ਦਿੱਲੀ ਕੈਪੀਟਲਸ ਦੇ ਘਰੇਲੂ ਮੈਦਾਨ 'ਅਰੁਣ ਜੇਤਲੀ ਸਟੇਡੀਅਮ' 'ਚ ਖੇਡਿਆ ਜਾਵੇਗਾ। ਇਸ ਮੈਚ ਦਾ ਲਾਈਵ ਟੈਲੀਕਾਸਟ ਵੱਖ-ਵੱਖ ਭਾਸ਼ਾਵਾਂ ਵਿੱਚ ਸਟਾਰ ਸਪੋਰਟਸ ਨੈੱਟਵਰਕ ਦੇ ਵੱਖ-ਵੱਖ ਚੈਨਲਾਂ 'ਤੇ ਕੀਤਾ ਜਾਵੇਗਾ। ਲਾਈਵ ਸਟ੍ਰੀਮਿੰਗ ਨੂੰ ਜੀਓ ਸਿਨੇਮਾ ਐਪ 'ਤੇ ਦੇਖਿਆ ਜਾ ਸਕਦਾ ਹੈ। ਇੱਥੇ ਹਿੰਦੀ-ਅੰਗਰੇਜ਼ੀ ਦੇ ਨਾਲ-ਨਾਲ ਹੋਰ ਭਾਰਤੀ ਭਾਸ਼ਾਵਾਂ ਵਿੱਚ ਵੀ ਕੁਮੈਂਟਰੀ ਸੁਣਨ ਦਾ ਵਿਕਲਪ ਹੈ। IPL ਦੇ ਸਾਰੇ ਮੈਚ ਜਿਓ ਸਿਨੇਮਾ ਐਪ 'ਤੇ ਮੁਫਤ ਦੇਖੇ ਜਾ ਸਕਦੇ ਹਨ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement