ਪੜਚੋਲ ਕਰੋ

ਸੁਨੀਲ ਨਰੇਨ ਨੇ ਦਿੱਲੀ ਦੀ ਜਿੱਤ ਖੋਹੀ, 14ਵੇਂ ਓਵਰ ਤੋਂ ਪਲਟੀ ਗੇਮ; ਰੋਮਾਂਚਕ ਮੁਕਾਬਲੇ 'ਚ ਇੰਝ ਜਿੱਤੀ KKR

ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਵਿੱਚ ਦਿੱਲੀ ਕੈਪਿਟਲਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਕਾਂਟੇ ਦੀ ਟੱਕਰ ਦੇਖਣ ਨੂੰ ਮਿਲੀ। ਇਸ ਰੋਮਾਂਚਕ ਮੈਚ ਵਿੱਚ KKR ਨੇ 14 ਰਨਾਂ ਨਾਲ ਜਿੱਤ ਦਰਜ ਕੀਤੀ।

Delhi Capitals vs Kolkata Knight Riders: ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਵਿੱਚ ਦਿੱਲੀ ਕੈਪਿਟਲਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਕਾਂਟੇ ਦੀ ਟੱਕਰ ਦੇਖਣ ਨੂੰ ਮਿਲੀ। ਇਸ ਰੋਮਾਂਚਕ ਮੈਚ ਵਿੱਚ KKR ਨੇ 14 ਰਨਾਂ ਨਾਲ ਜਿੱਤ ਦਰਜ ਕੀਤੀ। ਕੋਲਕਾਤਾ ਦੀ ਇਸ ਜਿੱਤ ਦੇ ਹੀਰੋ ਸੁਨੀਲ ਨਰੇਨ ਰਹੇ, ਜਿਨ੍ਹਾਂ ਨੇ ਆਪਣੀ ਜਾਦੂਈ ਸਪਿਨ ਨਾਲ ਮੈਚ ਦਾ ਰੁਖ ਪਲਟ ਦਿੱਤਾ।

KKR ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 204 ਰਨ ਬਣਾਏ। ਜਵਾਬ ਵਿੱਚ ਦਿੱਲੀ ਕੈਪਿਟਲਜ਼ ਨੇ 13 ਓਵਰਾਂ ਤੱਕ 3 ਵਿਕਟਾਂ 'ਤੇ 130 ਰਨ ਬਣਾ ਲਏ ਸਨ। ਅਜਿਹਾ ਲੱਗ ਰਿਹਾ ਸੀ ਕਿ ਫਾਫ ਡੂ ਪਲੇਸੀਸ (45 ਗੇਂਦਾਂ 'ਤੇ 62 ਰਨ) ਅਤੇ ਅਕਸ਼ਰ ਪਟੇਲ (23 ਗੇਂਦਾਂ 'ਤੇ 43 ਰਨ) ਆਸਾਨੀ ਨਾਲ ਦਿੱਲੀ ਨੂੰ ਜਿੱਤਵਾ ਦੇਣਗੇ, ਪਰ ਫਿਰ ਸੁਨੀਲ ਨਰੇਨ ਨੇ ਖੇਡ ਪਲਟ ਦਿੱਤੀ। ਦਿੱਲੀ ਆਪਣੀ ਪੂਰੀ ਇਨਿੰਗਜ਼ ਵਿੱਚ 190 ਰਨ ਹੀ ਬਣਾ ਸਕੀ ਅਤੇ KKR ਨੇ ਮੈਚ 14 ਰਨਾਂ ਨਾਲ ਜਿੱਤ ਲਿਆ।

205 ਰਨਾਂ ਦੇ ਲਕਸ਼ ਨੂੰ ਚੇਜ਼ ਕਰਨ ਉਤਰੀ ਦਿੱਲੀ ਦੀ ਸ਼ੁਰੂਆਤ ਬਹੁਤ ਹੀ ਮਾੜੀ ਰਹੀ। ਪਹਿਲੇ ਓਵਰ ਦੀ ਦੂਜੀ ਗੇਂਦ 'ਤੇ ਹੀ ਅਭਿਸ਼ੇਕ ਪੋਰੇਲ ਸਿਰਫ 4 ਰਨ ਬਣਾ ਕੇ ਆਊਟ ਹੋ ਗਏ। ਉਸ ਤੋਂ ਬਾਅਦ ਕਰੁਣ ਨਾਇਰ ਵੀ ਸਿਰਫ 15 ਰਨ ਬਣਾ ਕੇ ਪੈਵਿਲੀਅਨ ਵਾਪਸ ਚੱਲੇ ਗਏ।

ਸਾਤਵੇਂ ਓਵਰ ਵਿੱਚ, 60 ਦੇ ਸਕੋਰ 'ਤੇ ਕੇ.ਐਲ. ਰਾਹੁਲ ਰਨ ਆਊਟ ਹੋ ਗਏ। ਉਨ੍ਹਾਂ ਨੇ 5 ਗੇਂਦਾਂ 'ਚ ਸਿਰਫ 7 ਰਨ ਬਣਾਏ। ਭਾਵੇਂ ਇੱਕ ਪਾਸੇ ਤੋਂ ਲਗਾਤਾਰ ਵਿਕਟਾਂ ਡਿੱਗ ਰਹੀਆਂ ਸਨ, ਪਰ ਫਾਫ ਡੂ ਪਲੇਸੀਸ ਦੂਜੇ ਪਾਸੇ ਤੇਜ਼ੀ ਨਾਲ ਰਨ ਬਣਾ ਰਹੇ ਸਨ।

ਜਦੋਂ 60 ਰਨਾਂ 'ਤੇ ਦਿੱਲੀ ਦੇ 3 ਵਿਕਟ ਡਿੱਗ ਗਏ ਤਾਂ ਲੱਗਿਆ ਕਿ KKR ਇਹ ਮੈਚ ਆਸਾਨੀ ਨਾਲ ਜਿੱਤ ਲਵੇਗੀ। ਪਰ ਫਾਫ ਡੂ ਪਲੇਸੀਸ ਅਤੇ ਅਕਸ਼ਰ ਪਟੇਲ ਨੇ ਵਾਪਸੀ ਕਰਦੇ ਹੋਏ ਤਾਬੜਤੋੜ ਰਨ ਬਣਾਉਣ ਸ਼ੁਰੂ ਕਰ ਦਿੱਤੇ। ਦੋਹਾਂ ਵਿਚਕਾਰ 76 ਰਨਾਂ ਦੀ ਭਰੋਸੇਮੰਦ ਸਾਂਝ ਬਣੀ। 13.1 ਓਵਰ ਵਿੱਚ ਦਿੱਲੀ ਨੇ 3 ਵਿਕਟਾਂ 'ਤੇ 136 ਰਨ ਬਣਾ ਲਏ ਸਨ।

ਫਿਰ ਸੁਨੀਲ ਨਰੇਨ ਨੇ ਅਕਸ਼ਰ ਪਟੇਲ ਨੂੰ ਆਊਟ ਕਰ ਕੇ ਮੈਚ ਦੀ ਦਿਸ਼ਾ ਬਦਲ ਦਿੱਤੀ। ਅਕਸ਼ਰ 23 ਗੇਂਦਾਂ 'ਤੇ 43 ਰਨ ਬਣਾ ਕੇ ਪੈਵਿਲੀਅਨ ਵਾਪਸ ਚੱਲੇ ਗਏ। ਉਨ੍ਹਾਂ ਦੇ ਬੱਲੇ ਤੋਂ 4 ਚੌਕੇ ਅਤੇ 3 ਛੱਕੇ ਨਿਕਲੇ।

ਫਿਰ ਸੁਨੀਲ ਨਰੇਨ ਨੇ ਟਰਿਸਟਨ ਸਟਬਸ ਨੂੰ ਬੋਲਡ ਕਰ ਦਿੱਤਾ। ਸਟਬਸ ਸਿਰਫ 1 ਰਨ ਹੀ ਬਣਾ ਸਕੇ। ਇਸ ਤੋਂ ਬਾਅਦ ਨਰੇਨ ਨੇ ਫਾਫ ਡੂ ਪਲੇਸੀਸ ਨੂੰ ਵੀ ਆਊਟ ਕਰ ਦਿੱਤਾ। ਫਾਫ ਨੇ 45 ਗੇਂਦਾਂ 'ਚ 62 ਰਨ ਬਣਾਏ, ਜਿਸ ਵਿੱਚ 7 ਚੌਕੇ ਅਤੇ 2 ਛੱਕੇ ਸ਼ਾਮਲ ਸਨ। ਅਕਸ਼ਰ ਅਤੇ ਫਾਫ ਦੇ ਆਊਟ ਹੋਣ ਨਾਲ ਮੈਚ ਪੂਰੀ ਤਰ੍ਹਾਂ KKR ਦੇ ਪੱਖ ਵਿੱਚ ਚਲਾ ਗਿਆ।

ਅੰਤ ਵਿੱਚ ਆਸ਼ੁਤੋਸ਼ ਸ਼ਰਮਾ ਅਤੇ ਵਿਰਪ੍ਰਾਜ ਨਿਗਮ ਤੋਂ ਕੋਈ ਚਮਤਕਾਰ ਦੀ ਉਮੀਦ ਸੀ, ਪਰ ਆਸ਼ੁਤੋਸ਼ ਇਕ ਛੱਕਾ ਲਗਾਉਣ ਤੋਂ ਬਾਅਦ ਆਊਟ ਹੋ ਗਏ। ਉਨ੍ਹਾਂ ਨੇ 7 ਰਨ ਬਣਾਏ। ਵਿਰਪ੍ਰਾਜ ਨੇ ਹਮਲਾਵਰ ਰੁਖ ਅਖਤਿਆਰ ਕੀਤਾ ਅਤੇ 19 ਗੇਂਦਾਂ 'ਚ 4 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 43 ਰਨ ਜੜੇ, ਪਰ ਉਹ ਦਿੱਲੀ ਨੂੰ ਜਿੱਤ ਨਹੀਂ ਦਿਵਾ ਸਕੇ।

ਕੋਲਕਾਤਾ ਵਲੋਂ ਸੁਨੀਲ ਨਰੇਨ ਨੇ 4 ਓਵਰਾਂ ਵਿੱਚ 29 ਰਨ ਦੇ ਕੇ 3 ਵਿਕਟਾਂ ਲਈਆਂ। ਵਰੁਣ ਚੱਕਰਵਰਤੀ ਨੇ ਵੀ 2 ਵਿਕਟਾਂ ਹਾਸਲ ਕੀਤੀਆਂ। ਇਸਦੇ ਇਲਾਵਾ ਅੰਕੁਲ ਰਾਏ, ਵੈਭਵ ਅਰੋੜਾ ਅਤੇ ਆਂਡਰੇ ਰੱਸਲ ਨੇ ਇੱਕ-ਇੱਕ ਵਿਕਟ ਲਈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਕੜਾਕੇ ਦੀ ਠੰਡ ਦੇ ਚੱਲਦੇ 8ਵੀਂ ਤੱਕ ਦੇ ਬੱਚਿਆਂ ਲਈ ਰਾਹਤ, ਇਸ ਸੂਬੇ 'ਚ ਬਦਲਿਆ ਸਕੂਲ ਦਾ ਸਮਾਂ, DM ਨੇ ਜਾਰੀ ਕੀਤੇ ਆਦੇਸ਼
ਕੜਾਕੇ ਦੀ ਠੰਡ ਦੇ ਚੱਲਦੇ 8ਵੀਂ ਤੱਕ ਦੇ ਬੱਚਿਆਂ ਲਈ ਰਾਹਤ, ਇਸ ਸੂਬੇ 'ਚ ਬਦਲਿਆ ਸਕੂਲ ਦਾ ਸਮਾਂ, DM ਨੇ ਜਾਰੀ ਕੀਤੇ ਆਦੇਸ਼
Punjab Weather Today: ਪੰਜਾਬ 'ਚ ਕੱਲ੍ਹ ਤੋਂ ਸੰਘਣੇ ਕੋਹਰੇ ਦਾ ਅਲਰਟ, 3.0 ਡਿਗਰੀ ਨਾਲ ਆਹ ਸ਼ਹਿਰ ਰਿਹਾ ਸਭ ਤੋਂ ਠੰਡਾ, ਮੌਸਮ ਵਿਭਾਗ ਨੇ 14 ਦਸੰਬਰ ਤੱਕ ਵੱਡੀ ਭਵਿੱਖਬਾਣੀ
Punjab Weather Today: ਪੰਜਾਬ 'ਚ ਕੱਲ੍ਹ ਤੋਂ ਸੰਘਣੇ ਕੋਹਰੇ ਦਾ ਅਲਰਟ, 3.0 ਡਿਗਰੀ ਨਾਲ ਆਹ ਸ਼ਹਿਰ ਰਿਹਾ ਸਭ ਤੋਂ ਠੰਡਾ, ਮੌਸਮ ਵਿਭਾਗ ਨੇ 14 ਦਸੰਬਰ ਤੱਕ ਵੱਡੀ ਭਵਿੱਖਬਾਣੀ
ਕਿੰਨੀ ਮਾਤਰਾ ‘ਚ ਮੂੰਗਫਲੀ ਦਾ ਸੇਵਨ ਕਰਨਾ ਰਹਿੰਦਾ ਸਹੀ? ਜਾਣੋ ਓਵਰਇਟਿੰਗ ਕਰਨ ਦੇ ਨੁਕਸਾਨ
ਕਿੰਨੀ ਮਾਤਰਾ ‘ਚ ਮੂੰਗਫਲੀ ਦਾ ਸੇਵਨ ਕਰਨਾ ਰਹਿੰਦਾ ਸਹੀ? ਜਾਣੋ ਓਵਰਇਟਿੰਗ ਕਰਨ ਦੇ ਨੁਕਸਾਨ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (11-12-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (11-12-2025)

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੜਾਕੇ ਦੀ ਠੰਡ ਦੇ ਚੱਲਦੇ 8ਵੀਂ ਤੱਕ ਦੇ ਬੱਚਿਆਂ ਲਈ ਰਾਹਤ, ਇਸ ਸੂਬੇ 'ਚ ਬਦਲਿਆ ਸਕੂਲ ਦਾ ਸਮਾਂ, DM ਨੇ ਜਾਰੀ ਕੀਤੇ ਆਦੇਸ਼
ਕੜਾਕੇ ਦੀ ਠੰਡ ਦੇ ਚੱਲਦੇ 8ਵੀਂ ਤੱਕ ਦੇ ਬੱਚਿਆਂ ਲਈ ਰਾਹਤ, ਇਸ ਸੂਬੇ 'ਚ ਬਦਲਿਆ ਸਕੂਲ ਦਾ ਸਮਾਂ, DM ਨੇ ਜਾਰੀ ਕੀਤੇ ਆਦੇਸ਼
Punjab Weather Today: ਪੰਜਾਬ 'ਚ ਕੱਲ੍ਹ ਤੋਂ ਸੰਘਣੇ ਕੋਹਰੇ ਦਾ ਅਲਰਟ, 3.0 ਡਿਗਰੀ ਨਾਲ ਆਹ ਸ਼ਹਿਰ ਰਿਹਾ ਸਭ ਤੋਂ ਠੰਡਾ, ਮੌਸਮ ਵਿਭਾਗ ਨੇ 14 ਦਸੰਬਰ ਤੱਕ ਵੱਡੀ ਭਵਿੱਖਬਾਣੀ
Punjab Weather Today: ਪੰਜਾਬ 'ਚ ਕੱਲ੍ਹ ਤੋਂ ਸੰਘਣੇ ਕੋਹਰੇ ਦਾ ਅਲਰਟ, 3.0 ਡਿਗਰੀ ਨਾਲ ਆਹ ਸ਼ਹਿਰ ਰਿਹਾ ਸਭ ਤੋਂ ਠੰਡਾ, ਮੌਸਮ ਵਿਭਾਗ ਨੇ 14 ਦਸੰਬਰ ਤੱਕ ਵੱਡੀ ਭਵਿੱਖਬਾਣੀ
ਕਿੰਨੀ ਮਾਤਰਾ ‘ਚ ਮੂੰਗਫਲੀ ਦਾ ਸੇਵਨ ਕਰਨਾ ਰਹਿੰਦਾ ਸਹੀ? ਜਾਣੋ ਓਵਰਇਟਿੰਗ ਕਰਨ ਦੇ ਨੁਕਸਾਨ
ਕਿੰਨੀ ਮਾਤਰਾ ‘ਚ ਮੂੰਗਫਲੀ ਦਾ ਸੇਵਨ ਕਰਨਾ ਰਹਿੰਦਾ ਸਹੀ? ਜਾਣੋ ਓਵਰਇਟਿੰਗ ਕਰਨ ਦੇ ਨੁਕਸਾਨ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (11-12-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (11-12-2025)
ਪੰਜਾਬ ਦੀ ਸਿਆਸਤ 'ਚ ਮਚੀ ਹਲਚਲ, ਰਾਜਾ ਵੜਿੰਗ ਨੇ ਸੁਖਬੀਰ ਬਾਦਲ ਨੂੰ ਦਿੱਤੀ ਚੁਣੌਤੀ, ਸੁਣੋ ਕੀ ਕਿਹਾ
ਪੰਜਾਬ ਦੀ ਸਿਆਸਤ 'ਚ ਮਚੀ ਹਲਚਲ, ਰਾਜਾ ਵੜਿੰਗ ਨੇ ਸੁਖਬੀਰ ਬਾਦਲ ਨੂੰ ਦਿੱਤੀ ਚੁਣੌਤੀ, ਸੁਣੋ ਕੀ ਕਿਹਾ
ਤਾਬੜਤੋੜ ਗੋਲੀਆਂ ਨਾਲ ਕੰਬਿਆ ਆਹ ਇਲਾਕਾ, ਇੱਕ ਦੀ ਮੌਤ; ਇੱਕ ਹੋਇਆ ਜ਼ਖ਼ਮੀ
ਤਾਬੜਤੋੜ ਗੋਲੀਆਂ ਨਾਲ ਕੰਬਿਆ ਆਹ ਇਲਾਕਾ, ਇੱਕ ਦੀ ਮੌਤ; ਇੱਕ ਹੋਇਆ ਜ਼ਖ਼ਮੀ
ਆਹ ਤਰੀਕੇ ਅਪਣਾ ਲਏ ਤਾਂ ਸਰਦੀਆਂ ‘ਚ ਤੰਗ ਨਹੀਂ ਕਰੇਗਾ ਜੋੜਾਂ ਦਾ ਦਰਦ, ਤੁਰੰਤ ਮਿਲੇਗੀ ਰਾਹਤ
ਆਹ ਤਰੀਕੇ ਅਪਣਾ ਲਏ ਤਾਂ ਸਰਦੀਆਂ ‘ਚ ਤੰਗ ਨਹੀਂ ਕਰੇਗਾ ਜੋੜਾਂ ਦਾ ਦਰਦ, ਤੁਰੰਤ ਮਿਲੇਗੀ ਰਾਹਤ
ਪੰਜਾਬ ਦੇ ਇਸ ਜ਼ਿਲ੍ਹੇ ‘ਚ ਮਹਿਲਾ ਦੀ ਅੱਧਨਗਨ ਲਾਸ਼ ਮਿਲਣ ਨਾਲ ਮੱਚਿਆ ਹੜਕੰਪ, ਲੋਕਾਂ ‘ਚ ਫੈਲੀ ਦਹਿਸ਼ਤ
ਪੰਜਾਬ ਦੇ ਇਸ ਜ਼ਿਲ੍ਹੇ ‘ਚ ਮਹਿਲਾ ਦੀ ਅੱਧਨਗਨ ਲਾਸ਼ ਮਿਲਣ ਨਾਲ ਮੱਚਿਆ ਹੜਕੰਪ, ਲੋਕਾਂ ‘ਚ ਫੈਲੀ ਦਹਿਸ਼ਤ
Embed widget