LSG vs MI, IPL 2023 Eliminator Live: ਮੁੰਬਈ ਨੇ ਲਖਨਊ ਨੂੰ ਦਿੱਤਾ ਦੂਜਾ ਝਟਕਾ, 18 ਦੌੜਾਂ ਬਣਾ ਕੇ ਆਊਟ ਹੋਏ ਕਾਇਲ ਮੇਅਰਸ
IPL 2023 Eliminator, MI vs LSG: ਲਖਨਊ ਸੂਪਰ ਜਾਇੰਟਸ ਤੇ ਮੁੰਬਈ ਕਿੰਗਸ ਵਿਚਾਲੇ IPL 2023 ਦਾ ਐਲੀਮੀਨੇਟਰ ਮੈਚ ਖੇਡਿਆ ਜਾਵੇਗਾ। ਗੁਜਰਾਤ ਨੂੰ ਹਰਾ ਕੇ ਚੇਨਈ ਫਾਈਨਲ ਚ ਪਹੁੰਚ ਗਈ, ਜਦ ਕਿ ਮੈਚ ਜਿੱਤਣ ਵਾਲੀ ਟੀਮ ਦੂਜਾ ਕੁਆਲੀਫਾਇਰ ਖੇਡੇਗੀ।
LIVE
Background
LSG vs MI Eliminator Live: ਇੰਡੀਅਨ ਪ੍ਰੀਮੀਅਰ ਲੀਗ ਦੇ 16ਵੇਂ ਸੀਜ਼ਨ ਦਾ ਐਲੀਮੀਨੇਟਰ ਮੈਚ ਅੱਜ (24 ਮਈ) ਲਖਨਊ ਸੁਪਰ ਜਾਇੰਟਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡਿਆ ਜਾਵੇਗਾ। ਇਸ ਮੈਚ ਵਿੱਚ ਕਿਹੜੀ ਟੀਮ ਜਿੱਤੇਗੀ? ਇਹ ਸਵਾਲ ਹਰ ਕਿਸੇ ਦੇ ਦਿਮਾਗ ਵਿੱਚ ਘੁੰਮ ਰਿਹਾ ਹੈ। ਲਖਨਊ ਅਤੇ ਮੁੰਬਈ ਵਿਚਾਲੇ ਇਹ ਮੁਕਾਬਲਾ ਚੇਨਈ ਦੇ ਐੱਮਏ ਚਿਦੰਬਰਮ ਸਟੇਡੀਅਮ 'ਚ ਹੋਵੇਗਾ। ਦੋਵਾਂ ਵਿਚਾਲੇ ਹੁਣ ਤੱਕ ਤਿੰਨ ਮੈਚ ਖੇਡੇ ਗਏ ਹਨ, ਜਿਨ੍ਹਾਂ 'ਚ ਲਖਨਊ ਨੇ ਤਿੰਨਾਂ 'ਚ ਜਿੱਤ ਦਰਜ ਕੀਤੀ ਹੈ।
ਪਰ ਪਿਛਲੇ ਸੀਜ਼ਨ ਦੇ ਐਲੀਮੀਨੇਟਰ ਦੇ ਅੰਕੜਿਆਂ ਨੂੰ ਦੇਖਦੇ ਹੋਏ ਲੱਗਦਾ ਹੈ ਕਿ IPL 2023 ਦੇ ਐਲੀਮੀਨੇਟਰ ਮੈਚ 'ਚ ਮੁੰਬਈ ਦੀ ਟੀਮ ਲਖਨਊ ਨੂੰ ਪਛਾੜ ਸਕਦੀ ਹੈ। ਦਰਅਸਲ, ਲਖਨਊ ਸੁਪਰ ਜਾਇੰਟਸ ਦੀ ਟੀਮ ਨੂੰ ਪਿਛਲੇ ਸੀਜ਼ਨ ਯਾਨੀ IPL 2022 ਵਿੱਚ RCB ਦੇ ਖਿਲਾਫ ਖੇਡੇ ਗਏ ਐਲੀਮੀਨੇਟਰ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਲਖਨਊ ਦੇ ਐਲੀਮੀਨੇਟਰ ਦੇ ਇਸ ਅੰਕੜੇ ਨੂੰ ਦੇਖ ਕੇ ਲੱਗਦਾ ਹੈ ਕਿ ਮੁੰਬਈ ਅੱਜ ਦੇ ਮੈਚ 'ਚ ਜਿੱਤ ਦਰਜ ਕਰ ਸਕਦੀ ਹੈ।
ਮੈਚ ਜਿੱਤਣ ਵਾਲੀ ਟੀਮ ਗੁਜਰਾਤ ਖ਼ਿਲਾਫ਼ ਖੇਡੇਗੀ ਕੁਆਲੀਫਾਇਰ-2
ਮੁੰਬਈ ਅਤੇ ਲਖਨਊ ਵਿਚਾਲੇ ਖੇਡੇ ਜਾਣ ਵਾਲੇ ਐਲੀਮੀਨੇਟਰ ਮੈਚ ਦੀ ਜੇਤੂ ਟੀਮ 26 ਮਈ ਸ਼ੁੱਕਰਵਾਰ ਨੂੰ ਗੁਜਰਾਤ ਟਾਈਟਨਸ ਦੇ ਖਿਲਾਫ ਦੂਜਾ ਕੁਆਲੀਫਾਇਰ ਮੈਚ ਖੇਡੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਕਿਹੜੀ ਟੀਮ ਗੁਜਰਾਤ ਦਾ ਸਾਹਮਣਾ ਕਰੇਗੀ।
ਐਲੀਮੀਨੇਟਰ ਤੱਕ ਪਹੁੰਚਣ ਵਾਲੀਆਂ ਟੀਮਾਂ ਦਾ ਅਜਿਹਾ ਰਿਹਾ ਰਿਕਾਰਡ
ਦੱਸ ਦੇਈਏ ਕਿ IPL ਦੇ ਇਤਿਹਾਸ 'ਚ ਐਲੀਮੀਨੇਟਰ 'ਚ ਪਹੁੰਚਣ ਵਾਲੀਆਂ ਟੀਮਾਂ ਦਾ ਰਿਕਾਰਡ ਕਾਫੀ ਖਰਾਬ ਰਿਹਾ ਹੈ। ਹੁਣ ਤੱਕ ਪੂਰੇ ਹੋਏ 15 ਸੀਜ਼ਨਾਂ 'ਚ ਅਜਿਹਾ ਸਿਰਫ ਇਕ ਵਾਰ ਹੋਇਆ ਜਦੋਂ ਐਲੀਮੀਨੇਟਰ ਖੇਡਣ ਵਾਲੀ ਟੀਮ ਨੇ ਖਿਤਾਬ ਜਿੱਤਿਆ। ਸਨਰਾਈਜ਼ਰਸ ਹੈਦਰਾਬਾਦ ਨੇ 2016 'ਚ ਅਜਿਹਾ ਕੀਤਾ ਸੀ।
ਆਈਪੀਐਲ 2016 ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਪੁਆਇੰਟ ਟੇਬਲ ਵਿੱਚ ਤੀਜੇ ਨੰਬਰ ’ਤੇ ਸੀ ਅਤੇ ਟੀਮ ਨੇ ਐਲੀਮੀਨੇਟਰ ਵਿੱਚ ਚੌਥੇ ਨੰਬਰ ’ਤੇ ਕੇਕੇਆਰ ਨੂੰ 22 ਦੌੜਾਂ ਨਾਲ ਹਰਾਇਆ ਸੀ। ਇਸ ਤੋਂ ਬਾਅਦ ਹੈਦਰਾਬਾਦ ਨੇ ਕੁਆਲੀਫਾਇਰ-2 'ਚ ਗੁਜਰਾਤ ਲਾਇਨਜ਼ ਨੂੰ 4 ਵਿਕਟਾਂ ਨਾਲ ਹਰਾ ਕੇ ਮੈਚ ਜਿੱਤ ਲਿਆ।
ਫਿਰ ਫਾਈਨਲ ਵਿੱਚ ਹੈਦਰਾਬਾਦ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 8 ਦੌੜਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ। ਹੈਦਰਾਬਾਦ ਨੇ ਇਹ ਖਿਤਾਬ ਆਸਟਰੇਲੀਆਈ ਖਿਡਾਰੀ ਡੇਵਿਡ ਵਾਰਨਰ ਦੀ ਕਪਤਾਨੀ ਵਿੱਚ ਜਿੱਤਿਆ ਹੈ।
LSG vs MI Live Score: ਲਖਨਊ ਨੂੰ ਜਿੱਤ ਲਈ 115 ਦੌੜਾਂ ਦੀ ਲੋੜ
LSG vs MI Live Score: ਲਖਨਊ ਨੇ 8 ਓਵਰਾਂ 'ਚ 2 ਵਿਕਟਾਂ ਦੇ ਨੁਕਸਾਨ 'ਤੇ 68 ਦੌੜਾਂ ਬਣਾਈਆਂ। ਟੀਮ ਨੂੰ ਜਿੱਤ ਲਈ 72 ਗੇਂਦਾਂ ਵਿੱਚ 115 ਦੌੜਾਂ ਦੀ ਲੋੜ ਹੈ। ਸਟੋਇਨਿਸ 35 ਦੌੜਾਂ ਬਣਾ ਕੇ ਖੇਡ ਰਹੇ ਹਨ। ਕਰੁਣਾਲ ਨੇ 8 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਵਿਚਾਲੇ 45 ਦੌੜਾਂ ਦੀ ਸਾਂਝੇਦਾਰੀ ਹੋ ਚੁੱਕੀ ਹੈ।
LSG vs MI Live Score: ਮੁੰਬਈ ਨੇ ਲਖਨਊ ਨੂੰ ਦਿੱਤਾ 183 ਦੌੜਾਂ ਦਾ ਟੀਚਾ
LSG vs MI Live Score: ਮੁੰਬਈ ਇੰਡੀਅਨਜ਼ ਨੇ ਲਖਨਊ ਸੁਪਰ ਜਾਇੰਟਸ ਨੂੰ ਜਿੱਤ ਲਈ 183 ਦੌੜਾਂ ਦਾ ਟੀਚਾ ਦਿੱਤਾ ਹੈ। ਟੀਮ ਲਈ ਕੈਮਰੂਨ ਗ੍ਰੀਨ ਨੇ 41 ਦੌੜਾਂ ਦੀ ਅਹਿਮ ਪਾਰੀ ਖੇਡੀ। ਸੂਰਿਆਕੁਮਾਰ ਯਾਦਵ ਨੇ 33 ਦੌੜਾਂ ਬਣਾਈਆਂ। ਨੇਹਲ ਵਢੇਰਾ ਨੇ 23 ਦੌੜਾਂ ਬਣਾਈਆਂ। ਲਖਨਊ ਲਈ ਨਵੀਨ-ਉਲ-ਹੱਕ ਨੇ 4 ਵਿਕਟਾਂ ਲਈਆਂ। ਯਸ਼ ਠਾਕੁਰ ਨੇ 3 ਵਿਕਟਾਂ ਲਈਆਂ। ਮੋਹਸਿਨ ਖਾਨ ਨੂੰ ਵੀ ਸਫਲਤਾ ਮਿਲੀ।
LSG vs MI Live Score: ਮੁੰਬਈ ਨੂੰ ਲੱਗਿਆ ਚੌਥਾ ਝਟਕਾ
LSG vs MI Live Score: ਮੁੰਬਈ ਇੰਡੀਅਨਜ਼ ਨੇ 14 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 126 ਦੌੜਾਂ ਬਣਾਈਆਂ। ਤਿਲਕ ਵਰਮਾ 16 ਦੌੜਾਂ ਬਣਾ ਕੇ ਖੇਡ ਰਹੇ ਹਨ। ਟਿਮ ਡੇਵਿਡ ਨੇ 6 ਦੌੜਾਂ ਬਣਾਈਆਂ।
LSG vs MI Live Score: ਈਸ਼ਾਨ ਕਿਸ਼ਨ ਆਊਟ, ਮੁੰਬਈ ਦਾ ਦੂਜਾ ਵਿਕਟ ਡਿੱਗਿਆ
LSG vs MI Live Score: ਈਸ਼ਾਨ ਕਿਸ਼ਨ ਆਊਟ, ਮੁੰਬਈ ਦਾ ਦੂਜਾ ਵਿਕਟ ਡਿੱਗਿਆਮੁੰਬਈ ਦਾ ਦੂਜਾ ਵਿਕਟ ਈਸ਼ਾਨ ਕਿਸ਼ਨ ਦੇ ਰੂਪ 'ਚ ਡਿੱਗਿਆ। ਯਸ਼ ਠਾਕੁਰ ਨੇ ਉਨ੍ਹਾਂ ਨੂੰ ਪਵੇਲੀਅਨ ਦਾ ਰਸਤਾ ਦਿਖਾਇਆ। ਈਸ਼ਾਨ 12 ਗੇਂਦਾਂ 'ਚ 15 ਦੌੜਾਂ ਬਣਾ ਕੇ ਆਊਟ ਹੋ ਗਏ।
LSG vs MI Live Score: ਮੁੰਬਈ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ
LSG vs MI Live Score: ਮੁੰਬਈ ਇੰਡੀਅਨਜ਼ ਨੇ ਐਲੀਮੀਨੇਟ ਮੈਚ ਲਈ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਲਖਨਊ ਸੁਪਰ ਜਾਇੰਟਸ ਦੇ ਖਿਡਾਰੀ ਪਹਿਲਾਂ ਗੇਂਦਬਾਜ਼ੀ ਲਈ ਮੈਦਾਨ 'ਚ ਉਤਰਨਗੇ। ਮੁੰਬਈ ਨੇ ਪਲੇਇੰਗ ਇਲੈਵਨ ਵਿੱਚ ਇੱਕ ਬਦਲਾਅ ਕੀਤਾ ਹੈ।