(Source: ECI/ABP News)
MI vs KKR: ਮੁੰਬਈ ਨੇ ਕੋਲਕਾਤਾ ਨੂੰ 165 'ਤੇ ਰੋਕਿਆ, ਜਸਪ੍ਰੀਤ ਬੁਮਰਾਹ ਨੇ ਸਿਰਫ 10 ਦੌੜਾਂ ਦੇ ਕੇ 5 ਵਿਕਟਾਂ ਲਈਆਂ
MI vs KKR: ਇੱਕ ਸਮੇਂ ਕੋਲਕਾਤਾ ਦਾ ਸਕੋਰ 13 ਓਵਰਾਂ ਵਿੱਚ ਦੋ ਵਿਕਟਾਂ 'ਤੇ 123 ਦੌੜਾਂ ਸੀ। ਪਰ ਬੁਮਰਾਹ ਨੇ 5 ਵਿਕਟਾਂ ਲੈ ਕੇ ਕੇਕੇਆਰ ਨੂੰ ਵੱਡਾ ਸਕੋਰ ਬਣਾਉਣ ਤੋਂ ਰੋਕ ਦਿੱਤਾ।
![MI vs KKR: ਮੁੰਬਈ ਨੇ ਕੋਲਕਾਤਾ ਨੂੰ 165 'ਤੇ ਰੋਕਿਆ, ਜਸਪ੍ਰੀਤ ਬੁਮਰਾਹ ਨੇ ਸਿਰਫ 10 ਦੌੜਾਂ ਦੇ ਕੇ 5 ਵਿਕਟਾਂ ਲਈਆਂ MI vs KKR: kolkata knight riders set target 166 runs for ਸ਼ਹਸਵੋਗ,IPL 2022 Jasprit Bumrah picks up first five wickets in MI vs KKR match MI vs KKR: ਮੁੰਬਈ ਨੇ ਕੋਲਕਾਤਾ ਨੂੰ 165 'ਤੇ ਰੋਕਿਆ, ਜਸਪ੍ਰੀਤ ਬੁਮਰਾਹ ਨੇ ਸਿਰਫ 10 ਦੌੜਾਂ ਦੇ ਕੇ 5 ਵਿਕਟਾਂ ਲਈਆਂ](https://feeds.abplive.com/onecms/images/uploaded-images/2022/05/09/c3711e5026732a86f709601a23de4431_original.jpg?impolicy=abp_cdn&imwidth=1200&height=675)
Mumbai Indians vs Kolkata Knight Riders: ਆਈਪੀਐਲ 2022 ਦਾ 56ਵਾਂ ਮੈਚ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਮੁੰਬਈ ਇੰਡੀਅਨਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਕਾਰ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਸ਼ੁਰੂਆਤ 'ਚ ਉਨ੍ਹਾਂ ਦਾ ਇਹ ਫੈਸਲਾ ਗਲਤ ਲੱਗਿਆ ਪਰ ਬੁਮਰਾਹ ਨੇ ਇਕੱਲੇ ਹੀ ਕਪਤਾਨ ਨੂੰ ਸਹੀ ਸਾਬਤ ਕਰਦੇ ਹੋਏ ਕੋਲਕਾਤਾ ਨਾਈਟ ਰਾਈਡਰਜ਼ ਨੂੰ 165 ਦੌੜਾਂ 'ਤੇ ਰੋਕ ਦਿੱਤਾ।
ਇੱਕ ਸਮੇਂ ਕੋਲਕਾਤਾ ਦਾ ਸਕੋਰ 13 ਓਵਰਾਂ 'ਚ ਦੋ ਵਿਕਟਾਂ 'ਤੇ 123 ਦੌੜਾਂ ਸੀ। ਪਰ ਬੁਮਰਾਹ ਨੇ 5 ਵਿਕਟਾਂ ਲੈ ਕੇ ਕੇਕੇਆਰ ਨੂੰ ਵੱਡਾ ਸਕੋਰ ਬਣਾਉਣ ਤੋਂ ਰੋਕ ਦਿੱਤਾ। ਸ਼ਾਨਦਾਰ ਸ਼ੁਰੂਆਤ ਦੇ ਬਾਵਜੂਦ ਕੇਕੇਆਰ ਦੀ ਟੀਮ 20 ਓਵਰਾਂ 'ਚ 9 ਵਿਕਟਾਂ 'ਤੇ 165 ਦੌੜਾਂ ਹੀ ਬਣਾ ਸਕੀ। ਮੁੰਬਈ ਲਈ ਬੁਮਰਾਹ ਨੇ 4 ਓਵਰਾਂ 'ਚ ਮੇਡਨ ਦੇ ਕੇ ਸਿਰਫ 10 ਦੌੜਾਂ ਦੇ ਕੇ 5 ਵਿਕਟਾਂ ਲਈਆਂ।
Our 𝕃𝕀𝕆ℕ is roaring and how! 🦁💥
— Mumbai Indians (@mipaltan) May 9, 2022
4⃣ - 1⃣ - 1⃣0⃣ - 5⃣ vs 𝗞𝗞𝗥#OneFamily #DilKholKe #MumbaiIndians #MIvKKR @Jaspritbumrah93 pic.twitter.com/joVjpTmXp2
ਜਸਪ੍ਰੀਤ ਬੁਮਰਾਹ ਨੇ ਜੋ ਪੰਜ ਵਿਕਟਾਂ ਲਈਆਂ, ਉਹ ਆਪਣੀ ਗੇਂਦਬਾਜ਼ੀ ਵਿੱਚ ਸਿਰਫ 9 ਗੇਂਦਾਂ ਦੇ ਫਰਕ ਵਿੱਚ ਆਈਆਂ। ਇਸ ਸਪੈੱਲ ਨੇ ਕੋਲਕਾਤਾ ਨਾਈਟ ਰਾਈਡਰਜ਼ ਦੇ ਮੱਧਕ੍ਰਮ ਦੀ ਕਮਰ ਤੋੜ ਦਿੱਤੀ।
ਜਸਪ੍ਰੀਤ ਬੁਮਰਾਹ ਦੇ ਉਹ ਪੰਜ ਵਿਕਟ
- 14.2 ਓਵਰ - ਆਂਦਰੇ ਰਸਲ ਪੋਲਾਰਡ ਹੱਥੋਂ ਕੈਚ ਆਊਟ ਹੋ ਗਏ।
- 14.5 ਓਵਰ- ਨਿਤੀਸ਼ ਰਾਣਾ ਨੂੰ ਵਿਕਟਕੀਪਰ ਨੇ ਕੈਚ ਆਊਟ ਕੀਤਾ।
- 17.1 ਓਵਰ - ਸ਼ੈਲਡਨ ਜੈਕਸਨ ਨੂੰ ਡੇਨੀਅਲ ਸੈਮਸ ਨੇ ਕੈਚ ਕੀਤਾ।
- 17.3 ਓਵਰ - ਪੈਟ ਕਮਿੰਸ ਤਿਲਕ ਵਰਮਾ ਦੇ ਹੱਥੋਂ ਕੈਚ ਆਊਟ ਹੋ ਗਏ।
- 17.4 ਓਵਰ - ਸੁਨੀਲ ਨਰਾਇਣ ਆਪਣੀ ਹੀ ਗੇਂਦ 'ਤੇ ਕੈਚ ਹੋ ਗਏ।
ਜਸਪ੍ਰੀਤ ਬੁਮਰਾਹ ਨੇ ਇਸ ਸ਼ਾਨਦਾਰ ਸਪੈੱਲ ਨਾਲ ਕਈ ਰਿਕਾਰਡ ਵੀ ਬਣਾਏ। ਟੀ-20 ਕ੍ਰਿਕੇਟ ਵਿੱਚ ਇਹ ਉਸਦਾ ਪਹਿਲਾ ਫਾਈਵਰ ਹੈ, ਨਾਲ ਹੀ ਟੀ20 ਕ੍ਰਿਕੇਟ ਵਿੱਚ ਉਸਦਾ ਸਭ ਤੋਂ ਵਧੀਆ ਸਪੈਲ ਹੈ। ਇੰਨਾ ਹੀ ਨਹੀਂ ਇਸ ਨੂੰ ਆਈਪੀਐਲ ਇਤਿਹਾਸ ਦੇ ਸਰਵੋਤਮ ਸਪੈੱਲ 'ਚ ਟਾਪ-5 'ਚ ਸ਼ਾਮਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Weather Alert: ਅਪ੍ਰੈਲ 'ਚ ਅਸਮਾਨ ਤੋਂ ਪੈ ਰਹੇ 'ਅੰਗਾਰਿਆਂ' 'ਤੇ ਮਈ 'ਚ ਮਿਲੇਗੀ ਰਾਹਤ, ਜਾਣੋ ਕੀ ਕਹਿੰਦਾ ਮੌਸਮ ਵਿਭਾਗ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)