IPL 2023: ਪਲੇਆਫ ਦੀ ਦੌੜ ਹੋਈ ਰੋਮਾਂਚਕ, ਤਿੰਨ ਟੀਮਾਂ ਬਾਹਰ ਹੋਣ ਤੋਂ ਬਾਅਦ RCB-CSK ਅਤੇ ਮੁੰਬਈ ਦੀਆਂ ਉਮੀਦਾਂ ਵਧੀਆਂ
IPL 2023: ਇੰਡੀਅਨ ਪ੍ਰੀਮੀਅਰ ਲੀਗ ਸੀਜ਼ਨ 16 ਵਿੱਚ ਪਲੇਆਫ ਦੀ ਦੌੜ ਬਹੁਤ ਰੋਮਾਂਚਕ ਹੋ ਗਈ ਹੈ। ਸਨਰਾਈਜ਼ਰਸ ਹੈਦਰਾਬਾਦ ਅਤੇ ਗੁਜਰਾਤ ਟਾਈਟਨਸ ਵਿਚਾਲੇ ਹੋਏ ਮੈਚ ਤੋਂ ਬਾਅਦ ਪਲੇਆਫ ਦੀ ਸਥਿਤੀ ਕੁਝ ਹੋਰ ਸਪੱਸ਼ਟ ਹੋ ਗਈ ਹੈ
IPL 2023: ਇੰਡੀਅਨ ਪ੍ਰੀਮੀਅਰ ਲੀਗ ਸੀਜ਼ਨ 16 ਵਿੱਚ ਪਲੇਆਫ ਦੀ ਦੌੜ ਬਹੁਤ ਰੋਮਾਂਚਕ ਹੋ ਗਈ ਹੈ। ਸਨਰਾਈਜ਼ਰਸ ਹੈਦਰਾਬਾਦ ਅਤੇ ਗੁਜਰਾਤ ਟਾਈਟਨਸ ਵਿਚਾਲੇ ਹੋਏ ਮੈਚ ਤੋਂ ਬਾਅਦ ਪਲੇਆਫ ਦੀ ਸਥਿਤੀ ਕੁਝ ਹੋਰ ਸਪੱਸ਼ਟ ਹੋ ਗਈ ਹੈ। ਹੈਦਰਾਬਾਦ ਖ਼ਿਲਾਫ਼ ਜਿੱਤ ਦਰਜ ਕਰਕੇ ਗੁਜਰਾਤ ਪਲੇਆਫ਼ ਵਿੱਚ ਥਾਂ ਬਣਾਉਣ ਵਾਲੀ ਪਹਿਲੀ ਟੀਮ ਬਣ ਗਈ ਹੈ। ਇਸ ਦੇ ਨਾਲ ਹੀ ਹੈਦਰਾਬਾਦ ਪਲੇਆਫ ਦੀ ਦੌੜ ਤੋਂ ਬਾਹਰ ਹੋ ਗਿਆ ਹੈ। ਮੁੰਬਈ ਇੰਡੀਅਨਜ਼, CSK ਅਤੇ RCB ਲਈ ਪਲੇਆਫ 'ਚ ਪਹੁੰਚਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ।
ਜੇਕਰ CSK ਦੀ ਗੱਲ ਕਰੀਏ ਤਾਂ ਧੋਨੀ ਦੀ ਟੀਮ ਇਸ ਸਮੇਂ 15 ਅੰਕਾਂ ਨਾਲ ਟੇਬਲ 'ਚ ਦੂਜੇ ਸਥਾਨ 'ਤੇ ਹੈ। ਜੇਕਰ CSK ਆਪਣਾ ਆਖਰੀ ਮੈਚ ਜਿੱਤਣ 'ਚ ਕਾਮਯਾਬ ਰਹਿੰਦਾ ਹੈ, ਤਾਂ ਪਲੇਆਫ 'ਚ ਜਗ੍ਹਾ ਪੱਕੀ ਹੋ ਜਾਵੇਗੀ। ਆਖਰੀ ਮੈਚ ਹਾਰਨ ਦੀ ਸਥਿਤੀ 'ਚ CSK ਨੂੰ ਪਲੇਆਫ ਦੀ ਟਿਕਟ ਹਾਸਲ ਕਰਨ ਲਈ ਦੂਜੀਆਂ ਟੀਮਾਂ 'ਤੇ ਨਿਰਭਰ ਰਹਿਣਾ ਪੈ ਸਕਦਾ ਹੈ।
ਮੁੰਬਈ ਇੰਡੀਅਨਜ਼ ਨੇ ਹੁਣ ਤੱਕ 14 ਅੰਕ ਹਾਸਲ ਕੀਤੇ ਹਨ। ਮੁੰਬਈ ਇੰਡੀਅਨਜ਼ ਦੇ ਦੋ ਮੈਚ ਬਾਕੀ ਹਨ। ਜੇਕਰ ਮੁੰਬਈ ਇੰਡੀਅਨਜ਼ ਇਨ੍ਹਾਂ 'ਚੋਂ ਇਕ ਵੀ ਜਿੱਤ ਹਾਸਲ ਕਰ ਲੈਂਦੀ ਹੈ ਤਾਂ ਉਸ ਦਾ ਪਲੇਆਫ 'ਚ ਪਹੁੰਚਣਾ ਯਕੀਨੀ ਹੈ।
ਤਿੰਨ ਟੀਮਾਂ ਬਾਹਰ ਹਨ...
ਲਖਨਊ ਸੁਪਰ ਜਾਇੰਟਸ ਇਸ ਸਮੇਂ 13 ਅੰਕਾਂ ਨਾਲ ਤਾਲਿਕਾ ਵਿੱਚ ਚੌਥੇ ਸਥਾਨ 'ਤੇ ਹੈ। ਲਖਨਊ ਨੂੰ ਵੀ ਦੋ ਹੋਰ ਮੈਚ ਖੇਡਣੇ ਹਨ। ਦੋਵੇਂ ਮੈਚ ਜਿੱਤਣ 'ਤੇ ਹੀ ਲਖਨਊ ਦੀ ਪਲੇਆਫ ਟਿਕਟ ਪੱਕੀ ਹੋਵੇਗੀ। ਹਾਲਾਂਕਿ ਮੈਚ ਜਿੱਤਣ ਦੇ ਮਾਮਲੇ 'ਚ ਲਖਨਊ ਨੂੰ ਦੂਜੀਆਂ ਟੀਮਾਂ 'ਤੇ ਨਿਰਭਰ ਰਹਿਣਾ ਪੈ ਸਕਦਾ ਹੈ। ਆਰਸੀਬੀ ਵੀ ਪਲੇਆਫ ਦੀ ਦੌੜ ਵਿੱਚ ਬਰਕਰਾਰ ਹੈ। ਆਰਸੀਬੀ ਦੇ 12 ਮੈਚਾਂ ਵਿੱਚ 12 ਅੰਕ ਹਨ। ਜੇਕਰ RCB ਆਪਣੇ ਆਖਰੀ ਦੋਵੇਂ ਮੈਚ ਜਿੱਤਣ 'ਚ ਕਾਮਯਾਬ ਰਹਿੰਦਾ ਹੈ ਤਾਂ ਉਸ ਨੂੰ ਪਲੇਆਫ ਦੀ ਟਿਕਟ ਮਿਲਣੀ ਯਕੀਨੀ ਹੈ। ਜੇਕਰ RCB ਕੋਈ ਮੈਚ ਹਾਰ ਜਾਂਦੀ ਹੈ ਤਾਂ ਉਸ ਦੀ ਪਲੇਆਫ 'ਚ ਪਹੁੰਚਣ ਦੀ ਉਮੀਦ ਨੈੱਟ ਰਨ ਰੇਟ 'ਤੇ ਹੀ ਰਹਿ ਜਾਵੇਗੀ।
ਰਾਜਸਥਾਨ ਰਾਇਲਜ਼ ਦੇ ਸਿਰਫ 12 ਅੰਕ ਹਨ ਅਤੇ ਉਹ ਪਲੇਆਫ ਦੀ ਦੌੜ ਤੋਂ ਲਗਭਗ ਬਾਹਰ ਹੋ ਗਈ ਹੈ। ਪੰਜਾਬ ਕਿੰਗਜ਼ ਹਾਲਾਂਕਿ ਪਲੇਆਫ ਦੀ ਦੌੜ ਵਿੱਚ ਬਰਕਰਾਰ ਹੈ। ਉਥੇ ਹੀ ਸਨਰਾਈਜ਼ਰਸ ਹੈਦਰਾਬਾਦ, ਕੇਕੇਆਰ ਅਤੇ ਦਿੱਲੀ ਕੈਪੀਟਲਸ ਹੁਣ ਪਲੇਆਫ ਦੀ ਦੌੜ ਤੋਂ ਬਾਹਰ ਹੋ ਗਏ ਹਨ।