Sandeep Lamichhane: ਆਹ ਖਿਡਾਰੀ ਲੈ ਗਿਆ ਸਭ ਤੋਂ ਤੇਜ਼ 100 ਵਨਡੇ ਵਿਕਟਾਂ, ਸਟਾਰਕ ਅਤੇ ਰਾਸ਼ਿਦ ਵਰਗੇ ਦਿੱਗਜ ਪਛੜੇ
Sandeep Lamichhane Returns: ਸੰਦੀਪ ਲਾਮਿਛਨੇ ਨੇ ਇਸ ਸਾਲ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਵਾਪਸੀ ਕੀਤੀ। ਇਸ ਸਪਿਨਰ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਕ੍ਰਿਕਟ ਖੇਡਣ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ।
Fastest Bowler To Pick 100 ODIs Wickets: ਨੇਪਾਲ ਦੇ ਸਪਿਨਰ ਸੰਦੀਪ ਲਾਮਿਛਨੇ ਨੇ ਇੱਕ ਦਿਨਾ ਕ੍ਰਿਕਟ ਦਾ ਇੱਕ ਵੱਡਾ ਰਿਕਾਰਡ ਬਣਾ ਲਿਆ ਹੈ। ਉਹ ਹੁਣ ਵਨਡੇ ਕ੍ਰਿਕਟ ਵਿੱਚ ਸਭ ਤੋਂ ਤੇਜ਼ 100 ਵਿਕਟਾਂ ਲੈਣ ਵਾਲਾ ਗੇਂਦਬਾਜ਼ ਬਣ ਗਿਆ ਹੈ। ਲਾਮਿਛਨੇ ਨੇ ਏਸੀਸੀ ਪੁਰਸ਼ ਪ੍ਰੀਮੀਅਰ ਕੱਪ ਵਿੱਚ ਓਮਾਨ ਖ਼ਿਲਾਫ਼ ਮੈਚ ਵਿੱਚ ਇਹ ਰਿਕਾਰਡ ਹਾਸਲ ਕੀਤਾ। ਉਨ੍ਹਾਂ ਨੇ ਆਪਣੇ ਕਰੀਅਰ ਦੇ 42ਵੇਂ ਮੈਚ ਵਿੱਚ ਵਿਕਟਾਂ ਦੇ ਇਸ ਖਾਸ ਅੰਕੜੇ ਨੂੰ ਛੂਹਿਆ। ਸਭ ਤੋਂ ਤੇਜ਼ 100 ਵਨਡੇ ਵਿਕਟਾਂ ਲੈਣ ਦੇ ਮਾਮਲੇ 'ਚ ਇਸ ਗੇਂਦਬਾਜ਼ ਨੇ ਅਫਗਾਨਿਸਤਾਨ ਦੇ ਸਪਿਨਰ ਰਾਸ਼ਿਦ ਖਾਨ ਅਤੇ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਵਰਗੇ ਦਿੱਗਜ ਖਿਡਾਰੀਆਂ ਨੂੰ ਪਿੱਛੇ ਛੱਡ ਦਿੱਤਾ ਹੈ।
ਲਾਮਿਛਨੇ ਤੋਂ ਪਹਿਲਾਂ ਇਹ ਰਿਕਾਰਡ ਰਾਸ਼ਿਦ ਖਾਨ ਦੇ ਨਾਂ ਦਰਜ ਸੀ। ਰਾਸ਼ਿਦ ਖਾਨ ਨੇ 44 ਵਨਡੇ ਮੈਚਾਂ 'ਚ ਆਪਣੇ 100 ਸ਼ਿਕਾਰ ਪੂਰੇ ਕੀਤੇ ਸਨ। ਹੁਣ ਰਾਸ਼ਿਦ ਦੂਜੇ ਸਥਾਨ 'ਤੇ ਖਿਸਕ ਗਏ ਹਨ। ਇਸ ਮਾਮਲੇ 'ਚ ਮਿਸ਼ੇਲ ਸਟਾਰਕ ਤੀਜੇ ਸਥਾਨ 'ਤੇ ਹੈ। ਸਟਾਰਕ ਨੇ 100 ਵਿਕਟਾਂ ਲੈਣ ਲਈ 52 ਵਨਡੇ ਖੇਡੇ। ਇੱਥੇ ਪਾਕਿਸਤਾਨ ਦੇ ਸਾਬਕਾ ਸਪਿਨਰ ਸਕਲੇਨ ਮੁਸ਼ਤਾਕ (53) ਦਾ ਨਾਂ ਚੌਥੇ ਸਥਾਨ 'ਤੇ ਅਤੇ ਨਿਊਜ਼ੀਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੇਨ ਬਾਂਡ (54) ਅਤੇ ਪੰਜਵੇਂ ਸਥਾਨ 'ਤੇ ਬੰਗਲਾਦੇਸ਼ ਦੇ ਮੁਸਤਫਿਜ਼ੁਰ ਰਹਿਮਾਨ (54) ਦਾ ਨਾਂ ਆਉਂਦਾ ਹੈ।
ਇਸ ਸਾਲ ਅੰਤਰਰਾਸ਼ਟਰੀ ਕ੍ਰਿਕਟ 'ਚ ਕੀਤੀ ਵਾਪਸੀ
ਸੰਦੀਪ ਲਾਮਿਛਾਣੇ ਦੀ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਵਾਪਸੀ ਇਸ ਸਾਲ ਹੋਈ ਹੈ। ਇਸ ਸਪਿਨਰ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਕ੍ਰਿਕਟ ਖੇਡਣ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਉਸ ਨੂੰ ਜੇਲ੍ਹ ਜਾਣਾ ਪਿਆ। ਇਸ ਸਾਲ ਫਰਵਰੀ 'ਚ ਉਨ੍ਹਾਂ ਦੀ ਮੁਅੱਤਲੀ ਹਟਾ ਲਈ ਗਈ ਸੀ। ਫਿਲਹਾਲ ਉਸਦੇ ਖਿਲਾਫ ਜਿਨਸੀ ਸ਼ੋਸ਼ਣ ਦਾ ਮਾਮਲਾ ਚੱਲ ਰਿਹਾ ਹੈ।
ਆਈ.ਪੀ.ਐੱਲ ਖੇਡ ਚੁੱਕੇ ਨੇ ਲਾਮਿਛਨੇ
ਸੰਦੀਪ ਲਾਮਿਛਾਣੇ ਦੀ ਉਮਰ ਮਹਿਜ਼ 22 ਸਾਲ ਹੈ। ਹੁਣ ਤੱਕ ਇਸ ਖਿਡਾਰੀ ਨੇ 42 ਵਨਡੇ ਮੈਚਾਂ 'ਚ 100 ਤੋਂ ਵੱਧ ਵਿਕਟਾਂ ਲਈਆਂ ਹਨ, ਜਦਕਿ ਟੀ-20 ਅੰਤਰਰਾਸ਼ਟਰੀ ਮੈਚਾਂ 'ਚ ਇਸ ਸਪਿਨਰ ਨੇ 44 ਮੈਚਾਂ 'ਚ 85 ਵਿਕਟਾਂ ਹਾਸਲ ਕੀਤੀਆਂ ਹਨ। ਜਿਨਸੀ ਸ਼ੋਸ਼ਣ ਦੇ ਦੋਸ਼ ਲੱਗਣ ਤੋਂ ਪਹਿਲਾਂ ਉਹ ਨੇਪਾਲ ਟੀਮ ਦੀ ਕਪਤਾਨੀ ਵੀ ਕਰ ਚੁੱਕੇ ਹਨ। ਲਾਮਿਛਨੇ ਵੀ ਆਈਪੀਐਲ ਦਾ ਹਿੱਸਾ ਰਹਿ ਚੁੱਕੇ ਹਨ। ਉਸ ਨੂੰ ਦਿੱਲੀ ਕੈਪੀਟਲਜ਼ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।