IPL 2025: ਸੁਪਰ ਸੰਡੇ ਨੂੰ ਆਈਪੀਐਲ ਦੇ ਦੋ ਵੱਡੇ ਮੁਕਾਬਲੇ, ਦਾਅ 'ਤੇ ਲੱਗੀਆਂ ਪਲੇਆਫ ਦੀਆਂ ਟਿਕਟਾਂ; ਜਾਣੋ RR vs PBKS ਅਤੇ DC vs GT ਵਿੱਚੋਂ ਕੌਣ ਜਿੱਤੇਗਾ?
RR vs PBKS And DC vs GT: ਆਈਪੀਐਲ ਦਾ 18ਵਾਂ ਸੀਜ਼ਨ ਆਪਣੇ ਆਖਰੀ ਪੜਾਅ ਵੱਲ ਵਧ ਰਿਹਾ ਹੈ। ਅੱਜ, ਸੁਪਰ ਸੰਡੇ ਵਿੱਚ ਆਈਪੀਐਲ 2025 ਦੇ ਦੋ ਮੈਚ ਖੇਡੇ ਜਾਣਗੇ। ਅੱਜ ਦਾ ਪਹਿਲਾ ਮੈਚ ਰਾਜਸਥਾਨ ਰਾਇਲਜ਼ ਅਤੇ...

RR vs PBKS And DC vs GT: ਆਈਪੀਐਲ ਦਾ 18ਵਾਂ ਸੀਜ਼ਨ ਆਪਣੇ ਆਖਰੀ ਪੜਾਅ ਵੱਲ ਵਧ ਰਿਹਾ ਹੈ। ਅੱਜ, ਸੁਪਰ ਸੰਡੇ ਵਿੱਚ ਆਈਪੀਐਲ 2025 ਦੇ ਦੋ ਮੈਚ ਖੇਡੇ ਜਾਣਗੇ। ਅੱਜ ਦਾ ਪਹਿਲਾ ਮੈਚ ਰਾਜਸਥਾਨ ਰਾਇਲਜ਼ ਅਤੇ ਪੰਜਾਬ ਕਿੰਗਜ਼ ਵਿਚਕਾਰ ਖੇਡਿਆ ਜਾਵੇਗਾ। ਰਾਜਸਥਾਨ ਪਲੇਆਫ ਦੀ ਦੌੜ ਤੋਂ ਬਾਹਰ ਹੈ, ਪਰ ਪੰਜਾਬ ਲਈ ਅੱਜ ਇਹ ਮੈਚ ਜਿੱਤਣਾ ਬਹੁਤ ਜ਼ਰੂਰੀ ਹੈ। ਅੱਜ ਦਾ ਦੂਜਾ ਮੈਚ ਦਿੱਲੀ ਕੈਪੀਟਲਜ਼ ਅਤੇ ਗੁਜਰਾਤ ਟਾਈਟਨਜ਼ ਵਿਚਕਾਰ ਹੋਵੇਗਾ। ਪਲੇਆਫ ਲਈ ਕੁਆਲੀਫਾਈ ਕਰਨ ਲਈ ਦੋਵੇਂ ਟੀਮਾਂ ਅੱਜ ਸ਼ਾਮ 7:30 ਵਜੇ ਆਹਮੋ-ਸਾਹਮਣੇ ਹੋਣਗੀਆਂ।
ਰਾਜਸਥਾਨ-ਪੰਜਾਬ ਵਿਚਾਲੇ ਮੈਚ
ਰਾਜਸਥਾਨ ਅਤੇ ਪੰਜਾਬ ਵਿਚਾਲੇ ਇਹ ਮੈਚ ਜੈਪੁਰ ਦੇ ਸਵਾਮੀ ਮਾਨਸਿੰਘ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਹ ਮੈਚ ਪੰਜਾਬ ਲਈ ਜਿੱਤਣਾ ਮਹੱਤਵਪੂਰਨ ਹੈ। ਜੇਕਰ PBKS ਇਹ ਮੈਚ ਜਿੱਤਦਾ ਹੈ, ਤਾਂ ਇਹ 17 ਅੰਕਾਂ ਨਾਲ ਪਲੇਆਫ ਲਈ ਕੁਆਲੀਫਾਈ ਕਰ ਸਕਦਾ ਹੈ। ਇਸ ਦੇ ਨਾਲ ਹੀ, ਰਾਜਸਥਾਨ ਦੀ ਜਿੱਤ ਜਾਂ ਹਾਰ ਨਾਲ ਬਹੁਤਾ ਫ਼ਰਕ ਨਹੀਂ ਪਵੇਗਾ, ਕਿਉਂਕਿ ਆਰਆਰ ਇਸ ਸੀਜ਼ਨ ਵਿੱਚ ਆਈਪੀਐਲ ਵਿੱਚ ਪਲੇਆਫ ਦੀ ਦੌੜ ਤੋਂ ਬਾਹਰ ਹੈ। ਇਹ ਮੈਚ ਐਤਵਾਰ, 18 ਮਈ ਨੂੰ ਦੁਪਹਿਰ 3:30 ਵਜੇ ਸ਼ੁਰੂ ਹੋਵੇਗਾ।
ਦਿੱਲੀ-ਗੁਜਰਾਤ ਵਿਚਾਲੇ ਦੂਜਾ ਮੈਚ
ਦਿੱਲੀ ਕੈਪੀਟਲਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਸੁਪਰ ਸੰਡੇ ਦਾ ਦੂਜਾ ਮੈਚ ਖੇਡਿਆ ਜਾਵੇਗਾ। ਇਹ ਮੁਕਾਬਲਾ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਦਿੱਲੀ ਅਤੇ ਗੁਜਰਾਤ ਦੋਵਾਂ ਟੀਮਾਂ ਲਈ ਇਹ ਮੈਚ ਜਿੱਤਣਾ ਮਹੱਤਵਪੂਰਨ ਹੈ। ਗੁਜਰਾਤ ਨੇ ਹੁਣ ਤੱਕ 11 ਮੈਚਾਂ ਵਿੱਚੋਂ 8 ਮੈਚ ਜਿੱਤੇ ਹਨ ਅਤੇ 16 ਅੰਕ ਪ੍ਰਾਪਤ ਕੀਤੇ ਹਨ ਅਤੇ ਪੁਆਇੰਟ ਟੇਬਲ ਵਿੱਚ ਦੂਜੇ ਨੰਬਰ 'ਤੇ ਹੈ। ਦੂਜੇ ਪਾਸੇ, ਜੇਕਰ ਜੀਟੀ ਅੱਜ ਦਾ ਮੈਚ ਜਿੱਤਦਾ ਹੈ, ਤਾਂ ਇਹ 18 ਅੰਕਾਂ ਨਾਲ ਅੰਕ ਸੂਚੀ ਵਿੱਚ ਸਿਖਰ 'ਤੇ ਆ ਜਾਵੇਗਾ ਅਤੇ ਪਲੇਆਫ ਟਿਕਟ ਵੀ ਪ੍ਰਾਪਤ ਕਰੇਗਾ।
ਦਿੱਲੀ ਕੈਪੀਟਲਜ਼ ਨੇ ਹੁਣ ਤੱਕ 11 ਮੈਚ ਖੇਡੇ ਹਨ, ਜਿਸ ਵਿੱਚ ਟੀਮ ਨੇ 6 ਮੈਚ ਜਿੱਤੇ ਹਨ ਅਤੇ 4 ਮੁਕਾਬਲੇ ਹਾਰੇ ਹਨ ਅਤੇ 1 ਮੈਚ ਡਰਾਅ ਰਿਹਾ ਹੈ। ਡੀਸੀ ਦੀ ਟੀਮ 13 ਅੰਕਾਂ ਨਾਲ ਅੰਕ ਸੂਚੀ ਵਿੱਚ 5ਵੇਂ ਨੰਬਰ 'ਤੇ ਹੈ। ਜੇਕਰ ਦਿੱਲੀ ਅੱਜ ਦਾ ਮੈਚ ਜਿੱਤ ਜਾਂਦੀ ਹੈ, ਤਾਂ ਇਹ ਪਲੇਆਫ ਲਈ ਕੁਆਲੀਫਾਈ ਕਰਨ ਦੇ ਨੇੜੇ ਆ ਜਾਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।




















