ISSF Shooting World Cup: ਭਾਰਤ ਲਈ ਹੁਣ ਮਨੂੰ ਭਾਕਰ-ਸੌਰਵ ਚੌਧਰੀ ਨੇ ਹਾਸਲ ਕੀਤਾ ਸੋਨ ਤਗਮਾ
ISSF World cup: ਮਨੂੰ ਭਾਕਰ ਤੇ ਸੌਰਵ ਚੌਧਰੀ ਸਿੰਗਲਜ਼ ਮੁਕਾਬਲੇ ਵਿੱਚ ਸੋਨ ਤਗਮੇ ਜਿੱਤਣ ਵਿੱਚ ਅਸਮਰਥ ਰਹੇ ਸੀ। ਇਨ੍ਹਾਂ ਦੋਵਾਂ ਨੇ ਹੁਣ ਇੱਕ ਟੀਮ ਦੇ ਤੌਰ 'ਤੇ ਵਧੀਆ ਪ੍ਰਦਰਸ਼ਨ ਕੀਤਾ ਤੇ ਸੋਨ ਤਮਗਾ ਜਿੱਤਿਆ।
ਨਵੀਂ ਦਿੱਲੀ: ਭਾਰਤੀ ਨਿਸ਼ਾਨੇਬਾਜ਼ਾਂ ਨੇ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਦੀ ਕਰਨ ਸਿੰਘ ਸ਼ੂਟਿੰਗ ਰੇਂਜ ਵਿਖੇ ਹੋਏ ਆਈਐਸਐਸਐਫ ਵਿਸ਼ਵ ਕੱਪ ਵਿੱਚ ਤਗਮੇ ਜਿੱਤਣ ਦਾ ਸਿਲਸਿਲਾ ਜਾਰੀ ਹੈ। ਸੋਮਵਾਰ ਨੂੰ ਟੂਰਨਾਮੈਂਟ ਵਿੱਚ ਹੁਣ ਤਕ ਦੋ ਸੋਨੇ ਦੇ ਤਗਮੇ ਵਿਚ ਭਾਰਤ ਦੀ ਹਿੱਸੇਦਾਰੀ ਆਏ।
ਦਿਵਯਾਂਸ਼ ਸਿੰਘ ਪਵਾਰ ਤੇ ਐਲਵੇਨਿਲ ਵਾਲਾਰੀਵਨ ਤੋਂ ਬਾਅਦ ਹੁਣ ਮਨੂੰ ਭਾਸਕਰ ਤੇ ਸੌਰਵ ਚੌਧਰੀ ਦੀ ਜੋੜੀ ਨੇ ਭਾਰਤ ਲਈ ਸੋਨ ਤਗਮਾ ਜਿੱਤਿਆ। ਸੌਰਵ ਚੌਧਰੀ ਤੇ ਮਨੂੰ ਭਾਕਰ ਨੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ।
ਦੂਜੀ ਸੀਰੀਜ ਤੋਂ ਬਾਅਦ ਮਨੂੰ ਅਤੇ ਸੌਰਵ ਦੀ ਭਾਰਤੀ ਜੋੜੀ 0-4 ਨਾਲ ਪਿੱਛੇ ਸੀ ਪਰ ਉਸ ਤੋਂ ਬਾਅਦ ਉਨ੍ਹਾਂ ਨੇ ਸ਼ਾਨਦਾਰ ਵਾਪਸੀ ਕੀਤੀ। ਇਹ ਭਾਰਤ ਦੀ ਮੌਜੂਦਾ ਪ੍ਰਤੀਯੋਗਤਾ ਵਿੱਚ 5ਵਾਂ ਸੋਨ ਤਗਮਾ ਹੈ। ਇਰਾਨੀ ਟੀਮ ਨੇ ਚੰਗੀ ਸ਼ੁਰੂਆਤ ਕੀਤੀ ਪਰ ਜਦੋਂ ਭਾਰਤੀ ਟੀਮ ਨੇ ਸ਼ੁਰੂਆਤੀ ਦਿੱਕਤਾਂ ਨੂੰ ਪਾਰ ਕਰ ਸਕਿਆ, ਤਾਂ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ਸੋਨ ਤਗਮਾ ਆਪਣੇ ਨਾਂ ਕੀਤਾ।
ਭਾਰਤੀ ਜੋੜੀ ਨੇ ਫਾਈਨਲ ਵਿੱਚ ਇਰਾਨ ਦੇ ਗੋਲਨੋਸ਼ ਸੇਬਹਾਤੋਲਾਹੀ ਤੇ ਜਾਵੇਦ ਫੋਰੋਘੀ ਨੂੰ 16–12 ਨਾਲ ਹਰਾਇਆ। ਭਾਰਤ ਦੇ ਯਸ਼ਸਵਿਨੀ ਸਿੰਘ ਦੇਸਵਾਲ ਤੇ ਅਭਿਸ਼ੇਕ ਵਰਮਾ ਨੇ ਤੁਰਕੀ ਦੀ ਸੇਵਲ ਇਲਾਇਦਾ ਤਾਰਹਾਨ ਤੇ ਇਸਮਾਈਲ ਕੇਲੇਸ ਨੂੰ 17-13 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ।
ਇਸ ਤੋਂ ਪਹਿਲਾਂ ਸਵੇਰੇ ਇਲਾਵੇਨੀਲ ਵਾਲਾਰੀਵਨ ਤੇ ਦਿਵਯਾਂਸ਼ ਸਿੰਘ ਪੰਵਾਰ ਨੇ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਦਾ ਸੋਨ ਤਗਮਾ ਜਿੱਤਿਆ। ਭਾਰਤੀ ਜੋੜੀ ਨੇ ਸੋਨ ਤਗਮੇ ਦੇ ਮੈਚ ਵਿਚ 16 ਅੰਕ ਲੈ ਕੇ ਹੰਗਰੀ ਦੀ ਵਿਸ਼ਵ ਦੀ ਨੰਬਰ ਇੱਕ ਇਸਤਾਵਾਨ ਪੇਨੀ ਅਤੇ ਇਸੱਜਤਰ ਡੇਨੇਸ ਨੂੰ ਪਛਾੜ ਦਿੱਤਾ। ਹੰਗਰੀ ਦੀ ਟੀਮ ਸਿਰਫ 10 ਅੰਕ ਹੀ ਹਾਸਲ ਕਰ ਸਕੀ।
ਇਹ ਵੀ ਪੜ੍ਹੋ: ਪੰਜਾਬ ’ਚ ਇਸ ਵਾਰ ਝੋਨੇ ਦੀ ਹੋਏਗੀ ਸਿੱਧੀ ਬਿਜਾਈ, 20 ਲੱਖ ਏਕੜ ਦੀ ਟੀਚਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904