(Source: ECI/ABP News)
ਕਬੱਡੀ ਖਿਡਾਰੀ ਮੁਖਤਿਆਰ ਭੁੱਲਰ ਦੀ ਇਟਲੀ 'ਚ ਹੋਈ ਮੌਤ, ਕਪੂਰਥਲਾ ਨਾਲ ਸਬੰਧਤ ਸੀ ਖਿਡਾਰੀ
Kapurthala News: ਖੇਡ ਕਬੱਡੀ ਜਗਤ ਵਿੱਚ ਅੱਜ ਉਸ ਸਮੇਂ ਵੱਡਾ ਘਾਟਾ ਪਿਆ, ਜਦੋਂ ਢਿੱਲਵਾਂ ਖੇਤਰ ਦਾ ਚਮਕਦਾ ਸਿਤਾਰਾ ਕਬੱਡੀ ਖਿਡਾਰੀ ਮੁਖਤਿਆਰ ਸਿੰਘ ਭੁੱਲਰ ਬੇਟ ਵਾਲਾ ਦਾ ਇਟਲੀ ਵਿੱਚ ਅਚਾਨਕ ਦੇਹਾਂਤ ਹੋ ਗਿਆ। ਜਿਵੇਂ ਮੁਖਤਿਆਰ ਸਿੰਘ ਦੇ ਦੇਹਾਂਤ ਦੀ ਖ਼ਬਰ
![ਕਬੱਡੀ ਖਿਡਾਰੀ ਮੁਖਤਿਆਰ ਭੁੱਲਰ ਦੀ ਇਟਲੀ 'ਚ ਹੋਈ ਮੌਤ, ਕਪੂਰਥਲਾ ਨਾਲ ਸਬੰਧਤ ਸੀ ਖਿਡਾਰੀ Kabaddi player Mukhtiar Singh Bhullar died in Italy, the deceased player was related to Kapurthala ਕਬੱਡੀ ਖਿਡਾਰੀ ਮੁਖਤਿਆਰ ਭੁੱਲਰ ਦੀ ਇਟਲੀ 'ਚ ਹੋਈ ਮੌਤ, ਕਪੂਰਥਲਾ ਨਾਲ ਸਬੰਧਤ ਸੀ ਖਿਡਾਰੀ](https://feeds.abplive.com/onecms/images/uploaded-images/2023/05/25/7167caeea434b0f3b4263d323b6548c71685007296117345_original.jpg?impolicy=abp_cdn&imwidth=1200&height=675)
Kapurthala News: ਖੇਡ ਕਬੱਡੀ ਜਗਤ ਵਿੱਚ ਅੱਜ ਉਸ ਸਮੇਂ ਵੱਡਾ ਘਾਟਾ ਪਿਆ, ਜਦੋਂ ਢਿੱਲਵਾਂ ਖੇਤਰ ਦਾ ਚਮਕਦਾ ਸਿਤਾਰਾ ਕਬੱਡੀ ਖਿਡਾਰੀ ਮੁਖਤਿਆਰ ਸਿੰਘ ਭੁੱਲਰ ਬੇਟ ਵਾਲਾ ਦਾ ਇਟਲੀ ਵਿੱਚ ਅਚਾਨਕ ਦੇਹਾਂਤ ਹੋ ਗਿਆ। ਜਿਵੇਂ ਮੁਖਤਿਆਰ ਸਿੰਘ ਦੇ ਦੇਹਾਂਤ ਦੀ ਖ਼ਬਰ ਪਿੰਡ ਪਹੁੰਚੀ ਤਾਂ ਉਨ੍ਹਾਂ ਦੇ ਚਾਹੁਣ ਵਾਲਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ।
ਇਹ ਵੀ ਪੜ੍ਹੋ : ਕੱਲ੍ਹ ਹੋਏਗਾ 10ਵੀਂ ਦੇ ਨਤੀਜੇ ਦਾ ਐਲਾਨ, ਇੰਝ ਕਰੋ ਚੈੱਕ
ਮਿਲੀ ਜਾਣਕਾਰੀ ਮੁਤਾਬਕ ਕਬੱਡੀ ਖਿਡਾਰੀ ਮੁਖਤਿਆਰ ਸਿੰਘ ਭੁੱਲਰ ਦੀ ਦੇਰ ਰਾਤ ਅਚਾਨਕ ਸੁੱਤੇ ਪਏ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਕਪੂਰਥਲਾ ਜ਼ਿਲ੍ਹੇ ਦੇ ਢਿੱਲਵਾਂ ਖੇਤਰ ਦੇ ਪਿੰਡ ਬੇਟ ਵਾਲਾ ਨਾਲ ਸਬੰਧ ਰੱਖਣ ਵਾਲਾ ਖਿਡਾਰੀ ਮੁਖਤਿਆਰ ਸਿੰਘ ਤਿੰਨ ਸਾਲ ਪਹਿਲਾਂ ਹੀ ਇਟਲੀ ਗਿਆ ਸੀ।
ਇਹ ਵੀ ਪੜ੍ਹੋ : ਯੂ.ਕੇ ਦਾ ਵਿਦਿਆਰਥੀਆਂ ਨੂੰ ਝਟਕਾ ! ਹੁਣ ਨਾਲ ਨਹੀਂ ਲਜਾ ਸਕਣਗੇ ਜੀਵਨ ਸਾਥੀ, ਸਪਾਊਸ ਵੀਜ਼ਾ 'ਤੇ ਲਾਈ ਪਾਬੰਦੀ
ਮੁਖਤਿਆਰ ਸਿੰਘ ਸੁਭਾਅ ਦਾ ਬੜਾ ਨਿੱਘਾ ਸੀ ਤੇ ਉਹ ਵਜ਼ਨੀ ਓਪਨ ਕਬੱਡੀ ਦਾ ਤਗੜਾ ਖਿਡਾਰੀ ਰਿਹਾ ਹੈ। ਉਕਤ ਖਿਡਾਰੀ ਪੰਜਾਬ ਵਿੱਚ ਅਕਸਰ ਚਾਚਾ ਲੱਖਣ ਕੇ ਪੱਡਾ ਦੀ ਟੀਮ ਵੱਲੋਂ ਖੇਡਦਾ ਸੀ। ਯੂਰਪ ਵਿੱਚ ਇਟਲੀ ਦੀ ਟੀਮ ਵੱਲੋਂ ਇੱਕ ਸੀਜ਼ਨ ਬਹੁਤ ਵਧੀਆ ਖੇਡਿਆ। ਮੁਖਤਿਆਰ ਸਿੰਘ ਦੋ ਧੀਆਂ ਦਾ ਪਿਓ ਸੀ ਤੇ ਤਿੰਨ ਸਾਲ ਪਹਿਲਾਂ ਹੀ ਚੰਗੇ ਭਵਿੱਖ ਖਾਤਰ ਇਟਲੀ ਗਿਆ ਸੀ।
ਦੱਸ ਦੇਈਏ ਕਿ ਇਸ ਤੋਂ ਕੁੱਝ ਦਿਨ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਖੋਖਰ 'ਚ ਕਬੱਡੀ ਖਿਡਾਰੀ ਦੀ ਮੌਤ ਹੋ ਗਈ ਸੀ। ਦਸਿਆ ਜਾ ਰਿਹਾ ਹੈ ਕਿ ਹਰਭਜਨ ਭਜਨਾ ਇਲਾਕੇ ਦਾ ਹੋਣਹਾਰ ਕਬੱਡੀ ਖਿਡਾਰੀ ਸੀ। ਕੁੱਝ ਸਮੇਂ ਤੋਂ ਨਸ਼ਿਆਂ ਦੀ ਦਲਦਲ ਵਿਚ ਫਸ ਗਿਆ ਅਤੇ 'ਚਿੱਟੇ' ਆਦਿ ਦਾ ਸੇਵਨ ਕਰਦਾ ਸੀ। ਚਿੱਟੇ' ਦੀ ਵੱਧ ਮਾਤਰਾ ਲੈਣ ਕਾਰਨ ਕੱਬਡੀ ਖਿਡਾਰੀ ਹਰਭਜਨ ਭਜਨਾ ਦੀ ਮੌਤ ਹੋ ਗਈ ਹੈ। ਖਿਡਾਰੀ ਅਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਸ ਤੋਂ ਇਲਾਵਾ ਮ੍ਰਿਤਕ ਅਪਣੇ ਪਿੱਛੇ ਪਤਨੀ ਤੇ ਦੋ ਛੋਟੇ ਬਚੇ ਵੀ ਛੱਡ ਗਿਆ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)