ਸਰਜਰੀ ਤੋਂ ਬਾਅਦ ਬੈਟਿੰਗ ਕਰਦੇ ਨਜ਼ਰ ਆਏ ਕੇਐਲ ਰਾਹੁਲ, ਸੁਨੀਲ ਸ਼ੈੱਟੀ ਨੇ ਕੀਤਾ ਕਮੈਂਟ
ਰਾਹੁਲ ਸਪੋਰਟਸ ਹਰਨੀਆ ਦੇ ਅਪਰੇਸ਼ਨ ਲਈ ਜਰਮਨੀ ਗਏ ਹੋਏ ਹਨ। ਇੱਥੇ ਉਸ ਦਾ ਆਪਰੇਸ਼ਨ ਸਫਲ ਰਿਹਾ। ਇਸ ਤੋਂ ਬਾਅਦ ਉਹ ਬੱਲਾ ਫੜਦੇ ਨਜ਼ਰ ਆਏ। ਕੇਐਲ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ
ਟੀਮ ਇੰਡੀਆ ਦੇ ਕ੍ਰਿਕਟਰ ਕੇਐੱਲ ਰਾਹੁਲ ਸੱਟ ਕਾਰਨ ਕ੍ਰਿਕਟ ਤੋਂ ਦੂਰ ਜਾ ਰਹੇ ਹਨ। ਉਹ ਆਪਣੇ ਆਪਰੇਸ਼ਨ ਲਈ ਜਰਮਨੀ ਗਿਆ ਹੋਇਆ ਹੈ। ਇੱਥੇ ਉਸ ਦਾ ਆਪਰੇਸ਼ਨ ਸਫਲ ਰਿਹਾ। ਰਾਹੁਲ ਆਪਰੇਸ਼ਨ ਤੋਂ ਬਾਅਦ ਇਕ ਵਾਰ ਫਿਰ ਮੈਦਾਨ 'ਤੇ ਪਰਤਣ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਨੇ ਹਾਲ ਹੀ 'ਚ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਰਾਹੁਲ ਜਿਮ ਦੇ ਅੰਦਰ ਬੱਲੇਬਾਜ਼ੀ ਦਾ ਅਭਿਆਸ ਕਰਦੇ ਨਜ਼ਰ ਆ ਰਹੇ ਹਨ। ਰਾਹੁਲ ਦੀ ਵੀਡੀਓ ਨੂੰ ਲੱਖਾਂ ਲੋਕ ਦੇਖ ਚੁੱਕੇ ਹਨ।
ਰਾਹੁਲ ਸਪੋਰਟਸ ਹਰਨੀਆ ਦੇ ਅਪਰੇਸ਼ਨ ਲਈ ਜਰਮਨੀ ਗਏ ਹੋਏ ਹਨ। ਇੱਥੇ ਉਸ ਦਾ ਆਪਰੇਸ਼ਨ ਸਫਲ ਰਿਹਾ। ਇਸ ਤੋਂ ਬਾਅਦ ਉਹ ਬੱਲਾ ਫੜਦੇ ਨਜ਼ਰ ਆਏ। ਕੇਐਲ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ 'ਚ ਉਹ ਬੱਲੇਬਾਜ਼ੀ ਦਾ ਅਭਿਆਸ ਕਰਦੇ ਨਜ਼ਰ ਆ ਰਹੇ ਹਨ। ਰਾਹੁਲ ਦੇ ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ 5 ਲੱਖ ਤੋਂ ਵੱਧ ਲੋਕ ਪਸੰਦ ਕਰ ਚੁੱਕੇ ਹਨ। ਜਦਕਿ ਕਈ ਲੋਕਾਂ ਨੇ ਇਹ ਪ੍ਰਤੀਕਿਰਿਆ ਦਿੱਤੀ ਹੈ।
ਉਨ੍ਹਾਂ ਦੀ ਪ੍ਰੇਮਿਕਾ ਆਥੀਆ ਸ਼ੈੱਟੀ ਵੀ ਕੇਐਲ ਨਾਲ ਜਰਮਨੀ ਗਈ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਥੀਆ ਨਾਲ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਦਿਲਚਸਪ ਗੱਲ ਇਹ ਹੈ ਕਿ ਸੁਨੀਲ ਸ਼ੈੱਟੀ ਨੇ ਹਾਲ ਹੀ 'ਚ ਰਾਹੁਲ ਦੇ ਵੀਡੀਓ 'ਤੇ ਟਿੱਪਣੀ ਕੀਤੀ ਹੈ। ਸੁਨੀਲ ਨੇ ਆਪਣੇ ਵੀਡੀਓ 'ਤੇ ਦਿਲ ਦੇ ਇਮੋਜੀ ਨਾਲ ਟਿੱਪਣੀ ਕੀਤੀ ਹੈ।
ਕਾਬਿਲੇਗ਼ੌਰ ਹੈ ਕਿ ਕੇਐਲ ਰਾਹੁਲ ਤੇ ਸੁਨੀਲ ਸ਼ੈੱਟੀ ਦੀ ਬੇਟੀ ਅਥੀਆ ਪਿਛਲੇ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਖਬਰਾਂ ਇਹ ਵੀ ਹਨ ਕਿ ਇਹ ਦੋਵੇਂ ਜਲਦ ਹੀ ਵਿਆਹ ਕਰਨ ਜਾ ਰਹੇ ਹਨ। ਹੁਣ ਅਜਿਹੇ `ਚ ਸੁਨੀਲ ਸ਼ੈੱਟੀ ਦਾ ਆਪਣੇ ਹੋਣ ਵਾਲੇ ਜਵਾਈ ਦੀ ਖਬਰਸਾਰ ਲੈਣਾ ਤਾਂ ਬਣਦਾ ਹੈ।