ISRO ਦੇ ਮੂਨ ਮਿਸ਼ਨ ਤੇ ਭਾਰਤੀ ਕ੍ਰਿਕੇਟ ਟੀਮ 'ਚ ਕਨੈਕਸ਼ਨ! ਚੰਦਰਯਾਨ-3 ਦੀ ਸਫਲਤਾ ਤੋਂ ਬਾਅਦ ਭਾਰਤ ਦਾ ਵਿਸ਼ਵ ਕੱਪ ਚੈਂਪੀਅਨ ਬਣਨਾ ਪੱਕਾ?
Mumbai Indians: ਮੁੰਬਈ ਇੰਡੀਅਨਜ਼ ਨੇ ਟੀਮ ਇੰਡੀਆ ਦੀ ਤੁਲਨਾ ਇਸਰੋ ਦੇ ਮੂਨ ਮਿਸ਼ਨ ਨਾਲ ਕੀਤੀ। ਮੁੰਬਈ ਇੰਡੀਅਨਜ਼ ਵੱਲੋਂ ਸ਼ੇਅਰ ਕੀਤੇ ਮੀਮ ਦੇ ਮੁਤਾਬਕ 2019 'ਚ ਭਾਰਤ ਦਾ 'ਚੰਦਰਯਾਨ 2' ਚੰਦਰਮਾ 'ਤੇ ਲੈਂਡਿੰਗ ਕਰਨ 'ਚ ਸਫਲ ਨਹੀਂ ਹੋ ਸਕਿਆ ਸੀ।
ISRO And Team India: ਭਾਰਤ ਨੇ ਬੁੱਧਵਾਰ ਨੂੰ ਇਤਿਹਾਸ ਰਚ ਦਿੱਤਾ, ਜਦੋਂ ਇਸਰੋ ਦੇ ਮੂਨ ਮਿਸ਼ਨ ਨਾਲ ਸਬੰਧਤ 'ਚੰਦਰਯਾਨ 3' ਨੇ ਚੰਦਰਮਾ 'ਤੇ ਸੁਰੱਖਿਅਤ ਲੈਂਡਿੰਗ ਕੀਤੀ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਕਈ ਮਜ਼ੇਦਾਰ ਮੀਮਜ਼ ਵੀ ਸ਼ੇਅਰ ਕੀਤੇ ਜਾ ਰਹੇ ਹਨ। ਹਰ ਕੋਈ ਆਪਣੇ-ਆਪਣੇ ਤਰੀਕੇ ਨਾਲ ਇਸਰੋ ਨੂੰ ਇਸ ਇਤਿਹਾਸਕ ਪਲ ਲਈ ਵਧਾਈ ਦੇ ਰਿਹਾ ਹੈ। ਅਜਿਹੇ 'ਚ ਹੁਣ ਆਈਪੀਐਲ ਟੀਮ ਮੁੰਬਈ ਇੰਡੀਅਨਜ਼ ਨੇ ਵੀ ਅਜਿਹੇ ਅਲੱਗ ਅੰਦਾਜ਼ ਵਿੱਚ ਇਸਰੋ ਨੂੰ ਵਧਾਈ ਦਿੱਤੀ ਕਿ ਇਹ ਤਸਵੀਰ ਅੱਗ ਵਾਂਗ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ।
ਦਰਅਸਲ, ਮੁੰਬਈ ਇੰਡੀਅਨਜ਼ ਨੇ ਟੀਮ ਇੰਡੀਆ ਦੀ ਤੁਲਨਾ ਇਸਰੋ ਦੇ ਮੂਨ ਮਿਸ਼ਨ ਨਾਲ ਕੀਤੀ। ਇਸ ਦਾ ਮੀਮ ਜ਼ਬਰਦਸਤ ਵਾਇਰਲ ਹੋ ਰਿਹਾ ਹੈ। ਮੁੰਬਈ ਇੰਡੀਅਨਜ਼ ਵੱਲੋਂ ਸ਼ੇਅਰ ਕੀਤੇ ਮੀਮ ਦੇ ਮੁਤਾਬਕ 2019 'ਚ ਭਾਰਤ ਦਾ 'ਚੰਦਰਯਾਨ 2' ਚੰਦਰਮਾ 'ਤੇ ਲੈਂਡਿੰਗ ਕਰਨ 'ਚ ਸਫਲ ਨਹੀਂ ਹੋ ਸਕਿਆ ਸੀ। ਇਸੇ ਤਰ੍ਹਾਂ ਸਾਲ 2019 'ਚ ਹੀ ਭਾਰਤ ਵੀ ਵਰਲਡ ਕੱਪ ਜਿੱਤਣ 'ਚ ਕਾਮਯਾਬ ਨਹੀਂ ਹੋ ਸਕਿਆ ਸੀ। ਹੁਣ ਸਾਲ 2023 'ਚ ਇਸਰੋ ਨੇ ਸਪੇਸ 'ਚ ਇਤਿਹਾਸ ਰਚ ਦਿੱਤਾ ਹੈ, ਇਸੇ ਤਰ੍ਹਾਂ ਹੁਣ ਟੀਮ ਇੰਡੀਆ ਵੀ ਵਰਲਡ ਕੱਪ 'ਚ ਇਤਿਹਾਸ ਰਚਣ ਜਾ ਰਹੀ ਹੈ।
𝗕𝗘𝗟𝗜𝗘𝗩𝗘 🇮🇳#OneFamily #Chandrayaan_3 #Ch3 #Chandrayaan3 #VikramLander pic.twitter.com/kU9InzTlD4
— Mumbai Indians (@mipaltan) August 23, 2023
ਦੱਸ ਦਈਏ ਕਿ ਮੁੰਬਈ ਇੰਡੀਅਨਜ਼ ਦੇ ਇਸ ਮੀਮ 'ਤੇ ਲੋਕ ਕਾਫੀ ਰਿਐਕਟ ਕਰ ਰਹੇ ਹਨ। ਲੋਕਾਂ ਨੂੰ ਮੁੰਬਈ ਇੰਡੀਅਨਜ਼ ਦਾ ਇਸਰੋ ਨੂੰ ਵਧਾਈ ਦੇਣ ਦਾ ਇਹ ਤਰੀਕਾ ਬੇਹੱਦ ਪਸੰਦ ਆ ਰਿਹਾ ਹੈ। ਕਾਬਿਲੇਗ਼ੌਰ ਹੈ ਕਿ ਬੁੱਧਵਾਰ ਦੀ ਸ਼ਾਮ 6.40 ਵਜੇ ਦੇ ਲਗਭਗ ਇਸਰੋ ਦੇ ਮੂਨ ਮਿਸ਼ਨ ਦਾ ਸਪੇਸ ਕਰਾਫਟ 'ਚੰਦਰਯਾਨ 3' ਚੰਦਰਮਾ 'ਤੇ ਲੈਂਡ ਹੋਇਆ। ਇਸ ਤੋਂ ਪਹਿਲਾਂ ਭਾਰਤ ਨੂੰ 2019 'ਚ ਇਸ ਮਿਸ਼ਨ 'ਚ ਕਾਮਯਾਬੀ ਨਹੀਂ ਮਿਲੀ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।