ਪੜਚੋਲ ਕਰੋ
Advertisement
ਆਸਟਰੇਲੀਆ ਦੇ ਇਸ ਸ਼ਹਿਰ ‘ਚ ਸਚਿਨ-ਕੋਹਲੀ ਵਰਗੇ ਦਿੱਗਜ ਕ੍ਰਿਕੇਟਰਾਂ ‘ਤੇ ਰੱਖੇ ਗਏ ਸੜਕਾਂ ਦੇ ਨਾਮ
ਆਸਟਰੇਲੀਆ ਦੇ ਮੈਲਬੌਰਨ ਵਿੱਚ ਇੱਕ ਅਜਿਹਾ ਸਟੇਟ ਬਣਾਇਆ ਜਾ ਰਿਹਾ ਹੈ, ਜਿਥੇ ਸਟ੍ਰੀਟ ਦੇ ਨਾਮ ਸਚਿਨ ਤੇਂਦੁਲਕਰ ਅਤੇ ਵਿਰਾਟ ਕੋਹਲੀ ਵਰਗੇ ਮਹਾਨ ਕ੍ਰਿਕਟਰਾਂ ਦੇ ਨਾਮ ‘ਤੇ ਹਨ। ਇਸ ਸਟੇਟ ਵਿੱਚ ਇੱਕ ਸੜਕ ਦਾ ਨਾਮ 'ਤੇਂਦੁਲਕਰ ਡ੍ਰਾਇਵ' ਅਤੇ ਇੱਕ ਸੜਕ ਦਾ ਨਾਮ 'ਕੋਹਲੀ ਕ੍ਰਿਸੈਂਟ' ਰੱਖਿਆ ਗਿਆ ਹੈ।
ਮੈਲਬੌਰਨ: ਭਾਰਤ ‘ਚ ਬਹੁਤ ਸਾਰੀਆਂ ਵੱਡੀਆਂ ਥਾਵਾਂ ਤੇ ਸੜਕਾਂ ਦਾ ਨਾਮ ਰਾਜਨੇਤਾ ਅਤੇ ਮਹਾਂ ਪੁਰਸ਼ਾਂ ਦੇ ਨਾਮ ‘ਤੇ ਰੱਖਿਆ ਗਿਆ ਹੈ। ਆਸਟਰੇਲੀਆ ਦੇ ਮੈਲਬੌਰਨ ਵਿੱਚ ਇੱਕ ਅਜਿਹਾ ਸਟੇਟ ਬਣਾਇਆ ਜਾ ਰਿਹਾ ਹੈ, ਜਿਥੇ ਸਟ੍ਰੀਟ ਦੇ ਨਾਮ ਸਚਿਨ ਤੇਂਦੁਲਕਰ ਅਤੇ ਵਿਰਾਟ ਕੋਹਲੀ ਵਰਗੇ ਮਹਾਨ ਕ੍ਰਿਕਟਰਾਂ ਦੇ ਨਾਮ ‘ਤੇ ਹਨ। ਇਸ ਸਟੇਟ ਵਿੱਚ ਇੱਕ ਸੜਕ ਦਾ ਨਾਮ 'ਤੇਂਦੁਲਕਰ ਡ੍ਰਾਇਵ' ਅਤੇ ਇੱਕ ਸੜਕ ਦਾ ਨਾਮ 'ਕੋਹਲੀ ਕ੍ਰਿਸੈਂਟ' ਰੱਖਿਆ ਗਿਆ ਹੈ। ਇਸ ਦੇ ਨਾਲ ਹੀ, ਕਪਿਲ ਦੇਵ, ਜਿਸਨੇ 1983 ਵਿੱਚ ਭਾਰਤ ਨੂੰ ਵਿਸ਼ਵ ਕੱਪ ਜਿੱਤਿਆ ਸੀ, ਦੀ ਵੀ ਇੱਕ ਸੜਕ ਹੈ, ਜਿਸ ਦਾ ਨਾਮ 'ਦੇਵ ਵੇ' ਹੈ।
ਜਿਵੇਂ ਹੀ ਆਸਟਰੇਲੀਆ ਵਿੱਚ ਕ੍ਰਿਕਟਰਾਂ ਦੇ ਨਾਮ ‘ਤੇ ਸੜਕਾਂ ਦੇ ਨਾਮ ਰੱਖਣ ਦੀ ਖ਼ਬਰ ਮਿਲੀ ਹੈ, ਉਦੋਂ ਤੋਂ ਇਹ ਖ਼ਬਰਾਂ ਸੁਰਖੀਆਂ ਵਿੱਚ ਆਈਆਂ ਹਨ। ਇਸ ਆਸਟਰੇਲੀਆ ਸਟੇਟ ਬਾਰੇ ਲੋਕਾਂ ਵਿੱਚ ਉਤਸੁਕਤਾ ਕਾਫ਼ੀ ਵੱਧ ਗਈ ਹੈ।
ਮੈਲਬੌਰਨ ਪ੍ਰੋਪਰਟੀ ਡਿਵੈਲਪਰ ਵਰੁਣ ਸ਼ਰਮਾ ਦਾ ਕਹਿਣਾ ਹੈ ਕਿ ਅਜਿਹੀ ਮੁਹਿੰਮ ਖੇਤਰ ਨੂੰ ਮਸ਼ਹੂਰ ਬਣਾਉਣ ਵਿੱਚ ਬਹੁਤ ਮਦਦ ਕਰਦੀ ਹੈ। ਇਹ ਇਕ ਮਹਾਨ ਮੁਹਿੰਮ ਹੈ।
ਲਗਾਤਾਰ 7ਵੇਂ ਦਿਨ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਨਵੀਆਂ ਕੀਮਤਾਂ
ਇਨ੍ਹਾਂ ਕ੍ਰਿਕਟਰਾਂ ਦੇ ਨਾਮ ‘ਤੇ ਵੀ ਸੜਕਾਂ ਦੇ ਨਾਮ:
ਵਰੁਣ ਨੇ ਅੱਗੇ ਕਿਹਾ ਕਿ ਜਦੋਂ ਤੋਂ ਕ੍ਰਿਕਟਰਾਂ ਦੇ ਨਾਂ ਨਾਲ ਸੜਕਾਂ ਦਾ ਨਾਮ ਆਉਣ ਦੀਆਂ ਖ਼ਬਰਾਂ ਜਨਤਕ ਕੀਤੀਆਂ ਗਈਆਂ ਹਨ, ਉਦੋਂ ਤੋਂ ਪ੍ਰੋਪਰਟੀ ਬਾਰੇ ਜਾਣਨ ਵਾਲੇ ਲੋਕਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਜ਼ਿਕਰਯੋਗ ਹੈ ਕਿ ਇਸ ਰਾਜ ‘ਚ ਭਾਰਤੀ ਕ੍ਰਿਕਟਰਾਂ ਤੋਂ ਇਲਾਵਾ, ਆਸਟਰੇਲੀਆ ਦੀ ਸਟੀਵ ਵਾ ('ਵਾਹ ਸਟ੍ਰੀਟ'), ਵੈਸਟਇੰਡੀਜ਼ ਦੀ ਗੈਰੀ ਸੋਬਰਜ਼ ('ਸੋਬਰਜ਼ ਡਰਾਈਵ' ਨਿਊਜ਼ੀਲੈਂਡ ਦੇ ਰਿਚਰਡ ਹੈਡਲੀ ('ਹੈਡਲੀ ਸਟ੍ਰੀਟ') ਅਤੇ ਪਾਕਿਸਤਾਨ ਦੇ ਵਸੀਮ ਅਕਰਮ ('ਅਕਰਮ') ਵਰਗੇ ਖਿਡਾਰੀਆਂ ਦੇ ਨਾਮ ‘ਤੇ ਵੀ ਸੜਕਾਂ ਦੇ ਨਾਮ ਹਨ।
ਆਸਟਰੇਲੀਆ 'ਚ ਇਸ ਫਾਰਮੂਲੇ ਤਹਿਤ ਹੋਵੇਗਾ ਟੀ20 ਵਿਸ਼ਵ ਕੱਪ, ਪ੍ਰਧਾਨ ਮੰਤਰੀ ਨੇ ਦਿੱਤੇ ਸੰਕੇਤ
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement