Neeraj Chopra on Twitter: ਆਪਣੇ ਗੰਦੇ ਏਜੰਡੇ ਨੂੰ ਵਧਾਉਣ ਲਈ ਮੇਰੀਆਂ ਟਿੱਪਣੀਆਂ ਨੂੰ ਮਾਧਿਅਮ ਨਾ ਬਣਾਉ, ਨੀਰਜ ਚੋਪੜਾ ਨੇ ਕੀਤੀ ਅਪੀਲ
ਨੀਰਜ ਚੋਪੜਾ ਨੇ ਟੋਕੀਓ ਓਲੰਪਿਕਸ 'ਚ ਆਪਣੇ ਦੋ ਸ਼ਾਨਦਾਰ ਜੈਵਲਿਨ ਥਰੋ ਦੇ ਨਾਲ ਸੋਨ ਤਗਮਾ ਜਿੱਤਿਆ ਸੀ।
ਨਵੀਂ ਦਿੱਲੀ: ਨੀਰਜ ਚੋਪੜਾ ਨੇ ਟੋਕੀਓ ਓਲੰਪਿਕਸ 'ਚ ਆਪਣੇ ਦੋ ਸ਼ਾਨਦਾਰ ਜੈਵਲਿਨ ਥਰੋ ਦੇ ਨਾਲ ਸੋਨ ਤਗਮਾ ਜਿੱਤਿਆ ਸੀ। ਆਪਣੇ ਪਹਿਲੇ ਹੀ ਥ੍ਰੋ ਨਾਲ, ਨੀਰਜ ਚੋਪੜਾ ਨੇ ਉਹ ਫਾਸਲਾ ਹਾਸਲ ਕੀਤਾ ਜੋ ਕੋਈ ਹੋਰ ਅਥਲੀਟ ਪੂਰੇ ਫਾਈਨਲ ਵਿੱਚ ਨਹੀਂ ਕਰ ਸਕਿਆ, 87.03 ਮੀ। ਹਾਲਾਂਕਿ, ਭਾਰਤੀ ਅਥਲੀਟ ਨੇ ਖੁਲਾਸਾ ਕੀਤਾ ਸੀ ਕਿ ਉਸ ਨੇ ਆਪਣਾ ਜੈਵਲਿਨ ਲੱਭਣ ਵਿੱਚ ਅਸਮਰੱਥ ਹੋਣ ਦੇ ਬਾਅਦ ਤੇਜ਼ੀ ਨਾਲ ਆਪਣਾ ਪਹਿਲਾ ਥ੍ਰੋ ਲਿਆ ਸੀ, ਜੋ ਉਸ ਸਮੇਂ ਪਾਕਿਸਤਾਨ ਦੇ ਅਰਸ਼ਦ ਨਦੀਮ ਦੇ ਹੱਥ ਵਿੱਚ ਸੀ।
ਵੀਰਵਾਰ ਨੂੰ ਨੀਰਜ ਨੇ ਟਵਿੱਟਰ 'ਤੇ ਇੱਕ ਵੀਡੀਓ ਸਾਂਝਾ ਕਰਦਿਆਂ ਕਿਹਾ ਕਿ ਪਾਕਿਸਤਾਨੀ ਅਥਲੀਟ ਨੇ ਉਸ ਦਾ ਜੈਵਲਿਨ ਲੈ ਕੇ ਕੁਝ ਵੀ ਗਲਤ ਨਹੀਂ ਕੀਤਾ। ਨੀਰਜ ਨੇ ਕਿਹਾ ਕਿ ਸਭ ਕੁਝ ਨਿਯਮਾਂ ਅਨੁਸਾਰ ਹੋਇਆ ਤੇ ਇਸ ਨੂੰ ਵੱਡਾ ਮੁੱਦਾ ਬਣਾਉਣ ਦੀ ਜ਼ਰੂਰਤ ਨਹੀਂ।
ਨੀਰਜ ਨੇ ਕਿਹਾ, "ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਗੰਦੇ ਏਜੰਡੇ ਨੂੰ ਅੱਗੇ ਵਧਾਉਣ ਲਈ ਮੇਰੀਆਂ ਟਿੱਪਣੀਆਂ ਨੂੰ ਇੱਕ ਮਾਧਿਅਮ ਨਾ ਬਣਾਉ। ਖੇਡਾਂ ਸਾਨੂੰ ਸਾਰਿਆਂ ਨੂੰ ਇਕੱਠੇ ਰਹਿਣਾ ਸਿਖਾਉਂਦੀਆਂ ਹਨ ਤੇ ਟਿੱਪਣੀ ਕਰਨ ਤੋਂ ਪਹਿਲਾਂ ਖੇਡ ਦੇ ਨਿਯਮਾਂ ਨੂੰ ਜਾਣਨਾ ਮਹੱਤਵਪੂਰਨ ਹੁੰਦਾ ਹੈ।"
मेरी आप सभी से विनती है की मेरे comments को अपने गंदे एजेंडा को आगे बढ़ाने का माध्यम न बनाए। Sports हम सबको एकजूट होकर साथ रहना सिखाता हैं और कमेंट करने से पहले खेल के रूल्स जानना जरूरी होता है 🙏🏽 pic.twitter.com/RLv96FZTd2
— Neeraj Chopra (@Neeraj_chopra1) August 26, 2021
ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ
ਇਹ ਵੀ ਪੜ੍ਹੋ: ਤਪਦੀ ਗਰਮੀ 'ਚ ਚਲਾਉਂਦੇ ਹੋ CNG ਕਾਰ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਿਆਲ
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :