Nicholas Pooran : ਨਿਕੋਲਸ ਪੂਰਨ ਨੇ ਕੀਤੀ ਸ਼ਾਨਦਾਰ ਬੈਟਿੰਗ, ਇੱਕ ਓਵਰ 'ਚ ਬਣਾਈਆਂ 36 ਦੌੜਾਂ, ਵਿਸ਼ਵ ਕੱਪ 'ਚ ਮਚਾਇਆ ਧਮਾਲ
Nicholas Pooran : ਅਫਗਾਨਿਸਤਾਨ ਖਿਲਾਫ ਮੈਚ 'ਚ ਨਿਕੋਲਸ ਪੂਰਨ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਹੈ। ਉਹ ਮੈਚ ਵਿੱਚ ਸਿਰਫ਼ 2 ਦੌੜਾਂ ਨਾਲ ਸੈਂਕੜਾ ਬਣਾਉਣ ਤੋਂ ਖੁੰਝ ਗਏ। ਉਨ੍ਹਾਂ ਨੇ ਕੁੱਲ 98 ਦੌੜਾਂ ਬਣਾਈਆਂ ਹਨ। ਉਨ੍ਹਾਂ ਦੀ ਬਦੌਲਤ ਹੀ ਵੈਸਟਇੰਡੀਜ਼ ਦੀ ਟੀਮ ਵੱਡਾ ਸਕੋਰ ਬਣਾਉਣ 'ਚ ਕਾਮਯਾਬ ਰਹੀ ਹੈ।
Nicholas Pooran : ਫਿਲਹਾਲ ਟੀ-20 ਵਿਸ਼ਵ ਕੱਪ 2024 'ਚ ਵੈਸਟਇੰਡੀਜ਼ ਅਤੇ ਅਫਗਾਨਿਸਤਾਨ ਵਿਚਾਲੇ ਮੈਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਅਫਗਾਨਿਸਤਾਨ ਦੇ ਕਪਤਾਨ ਰਾਸ਼ਿਦ ਖਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਵੈਸਟਇੰਡੀਜ਼ ਦੇ ਨਿਕੋਲਸ ਪੂਰਨ ਨੇ ਮੈਚ 'ਚ ਸ਼ਾਨਦਾਰ ਬੱਲੇਬਾਜ਼ੀ ਕੀਤੀ। ਉਨ੍ਹਾਂ ਨੇ ਮੈਚ 'ਚ ਸ਼ਾਨਦਾਰ ਅਰਧ ਸੈਂਕੜਾ ਲਗਾਇਆ। ਉਨ੍ਹਾਂ ਨੇ ਮੈਚ ਵਿੱਚ 98 ਦੌੜਾਂ ਬਣਾਈਆਂ। AFG vs WI ਮੈਚ ਦੇ ਇੱਕ ਓਵਰ ਵਿੱਚ 36 ਦੌੜਾਂ ਬਣਾਈਆਂ ਹਨ।
ਅਫਗਾਨਿਸਤਾਨ ਟੀਮ ਲਈ ਅਜ਼ਮਤੁੱਲਾ ਉਮਰਜ਼ਈ ਨੇ ਚੌਥਾ ਓਵਰ ਸੁੱਟਿਆ। ਇਸ ਓਵਰ ਦੀ ਪਹਿਲੀ ਗੇਂਦ 'ਤੇ ਨਿਕੋਲਸ ਪੂਰਨ ਨੇ ਛੱਕਾ ਜੜਿਆ। ਫਿਰ ਦੂਜੀ ਗੇਂਦ ਨੋ ਬਾਲ ਬਣ ਗਈ, ਜਿਸ 'ਤੇ ਚੌਕਾ ਲੱਗਿਆ। ਇਸ ਕਰਕੇ ਅਜ਼ਮਤੁੱਲਾ ਉਮਰਜ਼ਈ ਪ੍ਰੈਸ਼ਰ ਵਿੱਚ ਆ ਗਏ ਅਤੇ ਉਨ੍ਹਾਂ ਨੇ ਤੀਜੀ ਗੇਂਦ ਵਾਈਡ ਸੁੱਟੀ, ਜਿਸ 'ਤੇ ਚੌਕਾ ਲੱਗਿਆ।
ਇਸ ਤਰ੍ਹਾਂ ਓਵਰ 'ਚ ਸਿਰਫ ਇਕ ਹੀ ਲੀਗਲ ਡਿਲੀਵਰੀ ਹੋਈ ਸੀ ਅਤੇ ਅਜ਼ਮਤੁੱਲਾ ਨੇ 16 ਦੌੜਾਂ ਦਿੱਤੀਆਂ। ਓਵਰ ਦੀ ਦੂਜੀ ਲੀਗਲ ਗੇਂਦ 'ਤੇ ਕੋਈ ਦੌੜਾਂ ਨਹੀਂ ਬਣਾਈਆਂ, ਭਾਵੇਂ ਇਹ ਫ੍ਰੀ ਹਿੱਟ ਸੀ। ਫਿਰ ਤੀਜੀ ਅਤੇ ਚੌਥੀ ਗੇਂਦ 'ਤੇ ਚੌਕਾ ਜੜਿਆ। ਤੀਜੀ ਗੇਂਦ 'ਤੇ ਜਿਹੜਾ ਚੌਕਾ ਲੱਗਿਆ ਉਹ ਲੈੱਗ ਬਾਈ ਤੋਂ ਆਇਆ ਸੀ। ਬੱਲੇਬਾਜ਼ ਨਿਕੋਲਸ ਪੂਰਨ ਨੇ ਪੰਜਵੀਂ ਅਤੇ ਛੇਵੀਂ ਗੇਂਦ 'ਤੇ ਛੱਕਾ ਜੜਿਆ। ਇਸ ਤਰ੍ਹਾਂ ਇਸ ਓਵਰ 'ਚ ਕੁੱਲ 36 ਦੌੜਾਂ ਬਣੀਆਂ।
ਇਹ ਵੀ ਪੜ੍ਹੋ: T20 World Cup ਵਿਚਾਲੇ ਟੀਮ ਇੰਡੀਆ ਤੋਂ ਟਲਿਆ ਵੱਡਾ ਖਤਰਾ, ਇਸ ਦੁਸ਼ਮਣ ਖਿਡਾਰੀ ਨੇ ਲਿਆ ਸੰਨਿਆਸ!
ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਇਹ ਦੂਜਾ ਮੌਕਾ ਹੈ, ਜਦੋਂ ਇੱਕ ਓਵਰ ਵਿੱਚ 36 ਦੌੜਾਂ ਬਣਾਈਆਂ ਗਈਆਂ ਹਨ। ਇਸ ਤੋਂ ਪਹਿਲਾਂ ਟੀ-20 ਵਿਸ਼ਵ ਕੱਪ 2007 'ਚ ਯੁਵਰਾਜ ਸਿੰਘ ਨੇ ਇੰਗਲੈਂਡ ਦੇ ਸਟੂਅਰਟ ਬ੍ਰਾਡ ਦੇ ਇਕ ਓਵਰ 'ਚ 36 ਦੌੜਾਂ ਬਣਾਈਆਂ ਸਨ। ਫਿਰ ਓਵਰ ਵਿੱਚ ਬਾਈ ਜਾਂ ਨੋ ਬਾਲ ਤੋਂ ਕੋਈ ਦੌੜਾਂ ਨਹੀਂ ਆਈਆਂ। ਟੀ-20 'ਚ ਇਹ ਪੰਜਵੀਂ ਵਾਰ ਹੈ, ਜਦੋਂ ਇਕ ਓਵਰ 'ਚ 36 ਦੌੜਾਂ ਬਣਾਈਆਂ ਗਈਆਂ ਹਨ।
ਅਫਗਾਨਿਸਤਾਨ ਖਿਲਾਫ ਮੈਚ 'ਚ ਵੈਸਟਇੰਡੀਜ਼ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਨਿਕੋਲਸ ਪੂਰਨ ਨੇ 53 ਗੇਂਦਾਂ ਵਿੱਚ 98 ਦੌੜਾਂ ਬਣਾਈਆਂ, ਜਿਸ ਵਿੱਚ 6 ਚੌਕੇ ਅਤੇ 8 ਛੱਕੇ ਸ਼ਾਮਲ ਸਨ। ਸਾਈ ਹੋਪ ਨੇ 25 ਅਤੇ ਕਪਤਾਨ ਰੋਵਮੈਨ ਪਾਵੇਲ ਨੇ 26 ਦੌੜਾਂ ਦਾ ਯੋਗਦਾਨ ਪਾਇਆ। ਇਨ੍ਹਾਂ ਖਿਡਾਰੀਆਂ ਦੀ ਬਦੌਲਤ ਹੀ ਵੈਸਟਇੰਡੀਜ਼ ਦੀ ਟੀਮ ਨੇ 20 ਓਵਰਾਂ ਵਿੱਚ 218 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ: Euro 2024: ਕਪਤਾਨ ਕਿਲੀਅਨ ਐਮਬਾਪੇ ਦੀ ਟੁੱਟੀ ਨੱਕ, ਅਗਲੇ ਮੈਚਾਂ ਤੱਕ ਹੋਏ ਬਾਹਰ