ਪੜਚੋਲ ਕਰੋ

ਹੁਣ ਇਸ ਕ੍ਰਿਕਟਰ ਦੀ ਪਤਨੀ ਨੇ ਤਲਾਕ ਨੂੰ ਦਿੱਤੀ ਹਵਾ...ਅਜੇ ਵਰਲਡ ਕੱਪ ਜਿੱਤਣ ਪਿੱਛੋਂ ਘਰ ਵੀ ਨਹੀਂ ਪੁੱਜਿਆ ਖਿਡਾਰੀ

ਨਤਾਸ਼ਾ ਸਟੈਨਕੋਵਿਚ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਪਰ ਟੀਮ ਇੰਡੀਆ ਦੇ ਟੀ-20 ਵਰਲਡ ਕੱਪ ਜਿੱਤਣ ਤੋਂ ਬਾਅਦ ਉਸ ਨੇ ਆਪਣੇ ਪਤੀ ਯਾਨੀ ਕ੍ਰਿਕਟਰ ਹਾਰਦਿਕ ਪੰਡਯਾ ਦੀ ਕੋਈ ਪੋਸਟ ਸ਼ੇਅਰ ਨਹੀਂ ਕੀਤੀ, ਜਿਸ ਕਾਰਨ ਉਸ ਨੂੰ ਟ੍ਰੋਲਸ ਦਾ

ਟੀਮ ਇੰਡੀਆ ਟੀ-20 ਵਿਸ਼ਵ ਕੱਪ 2024 ਦੇ ਨਾਲ ਆਪਣੇ ਵਤਨ ਭਾਰਤ ਪਰਤ ਆਈ ਹੈ। ਟੀਮ ਦੇ ਆਲਰਾਊਂਡਰ ਖਿਡਾਰੀ ਹਾਰਦਿਕ ਪੰਡਯਾ ਵੀ ਆਪਣੇ ਬਾਕੀ ਸਾਥੀਆਂ ਦੇ ਨਾਲ ਮੁੰਬਈ ਆ ਗਏ ਹਨ। ਪਰ ਘਰ ਆਉਣ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਅਤੇ ਅਭਿਨੇਤਰੀ ਨਤਾਸ਼ਾ ਸਟੈਨਕੋਵਿਚ ਨੇ ਇਕ ਵਾਰ ਫਿਰ ਉਨ੍ਹਾਂ ਦੇ ਰਿਸ਼ਤੇ ‘ਚ ਚੱਲ ਰਹੀ ਖਟਾਸ ਵੱਲ ਇਸ਼ਾਰਾ ਕੀਤਾ ਹੈ। ਜਿਸ ਤੋਂ ਬਾਅਦ ਇੱਕ ਵਾਰ ਫਿਰ ਹਾਰਦਿਕ ਅਤੇ ਨਤਾਸ਼ਾ ਦੇ ਵਿੱਚ ਤਲਾਕ ਦੀਆਂ ਅਫਵਾਹਾਂ ਨੇ ਜ਼ੋਰ ਫੜ ਲਿਆ ਹੈ।

ਨਤਾਸ਼ਾ ਸਟੈਨਕੋਵਿਚ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਪਰ ਟੀਮ ਇੰਡੀਆ ਦੇ ਟੀ-20 ਵਰਲਡ ਕੱਪ ਜਿੱਤਣ ਤੋਂ ਬਾਅਦ ਉਸ ਨੇ ਆਪਣੇ ਪਤੀ ਯਾਨੀ ਕ੍ਰਿਕਟਰ ਹਾਰਦਿਕ ਪੰਡਯਾ ਦੀ ਕੋਈ ਪੋਸਟ ਸ਼ੇਅਰ ਨਹੀਂ ਕੀਤੀ, ਜਿਸ ਕਾਰਨ ਉਸ ਨੂੰ ਟ੍ਰੋਲਸ ਦਾ ਸਾਹਮਣਾ ਵੀ ਕਰਨਾ ਪਿਆ। ਵਿਆਹ ਦੇ 4 ਸਾਲ ਬਾਅਦ ਦੋਹਾਂ ਦੇ ਰਿਸ਼ਤੇ ‘ਚ ਚੱਲ ਰਹੇ ਵਿਵਾਦ ਨੂੰ ਲੈ ਕੇ ਕਾਫੀ ਸਮੇਂ ਤੋਂ ਚਰਚਾਵਾਂ ਚੱਲ ਰਹੀਆਂ ਹਨ। ਹੁਣ ਨਤਾਸ਼ਾ ਨੇ ‘ਮੁਸ਼ਕਿਲ ਸਮੇਂ ‘ਚੋਂ ਲੰਘਣ’ ਬਾਰੇ ਗੱਲ ਕੀਤੀ।

‘ਬਾਈਬਲ’ ਹੱਥ ਵਿਚ ਫੜਦਿਆਂ ਕਹੀ ਇਹ ਗੱਲ
ਹਾਰਦਿਕ ਪੰਡਯਾ ਦੇ ਘਰ ਪਰਤਣ ਤੋਂ ਕੁਝ ਘੰਟੇ ਪਹਿਲਾਂ, ਨਤਾਸ਼ਾ ਨੇ ਆਪਣੀ ਇੰਸਟਾ ਸਟੋਰੀ ‘ਤੇ ਇਕ ਵੀਡੀਓ ਸ਼ੇਅਰ ਕੀਤੀ ਸੀ। ਇਹ ਵੀਡੀਓ ਉਸ ਨੇ ਆਪਣੀ ਕਾਰ ਵਿੱਚ ਸ਼ੂਟ ਕੀਤਾ ਹੈ। ਇਸ ਵੀਡੀਓ ‘ਚ ਉਹ ‘ਗੁੰਮ ਹੋਣ’ (Lost) ਦੀ ਗੱਲ ਕਰ ਰਹੀ ਹੈ। ਕਲਿੱਪ ਨੂੰ ਸਾਂਝਾ ਕਰਦੇ ਹੋਏ, ਉਸਨੇ ਕਿਹਾ, ‘ਮੈਂ ਕੁਝ ਅਜਿਹਾ ਪੜ੍ਹ ਕੇ ਬਹੁਤ ਉਤਸੁਕ ਹਾਂ ਜੋ ਮੈਨੂੰ ਅੱਜ ਸੁਣਨ ਦੀ ਜ਼ਰੂਰਤ ਹੈ ਅਤੇ ਇਸ ਲਈ ਮੈਂ ‘ਬਾਈਬਲ’ ਆਪਣੇ ਨਾਲ ਕਾਰ ਵਿੱਚ ਲੈ ਕੇ ਆਈ ਹਾਂ ਕਿਉਂਕਿ ਮੈਂ ਇਸ ਨੂੰ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਨਾ ਚਾਹੁੰਦੀ ਸੀ…’

Natasa Stankovic, Natasa Stankovic News, Natasa Stankovic New post, Natasa Stankovic again Hints at Hardik Pandya Divorce Rumours, Natasa Stankovic and Hardik Pandya, Hardik Pandya back to mumbai, Natasa Stankovic share Bible quote, T20 World Cup, Team India back with T20 World Cup, हार्दिक पांड्या, नताशा स्तांकोविक

‘ਰੱਬ ਤੇਰੇ ਨਾਲ ਹੈ…’
ਉਸ ਨੇ ਅੱਗੇ ਕਿਹਾ, ‘ਇਹ ਕਹਿੰਦੀ ਹੈ- ਇਹ ਪ੍ਰਭੂ ਜੋ ਤੁਹਾਡੇ ਅੱਗੇ ਚੱਲਦਾ ਹੈ ਅਤੇ ਤੁਹਾਡੇ ਨਾਲ ਰਹੇਗਾ, ਤੁਹਾਨੂੰ ਕਦੇ ਨਹੀਂ ਛੱਡੇਗਾ ਅਤੇ ਨਾ ਹੀ ਤਿਆਗੇਗਾ, ਨਾ ਡਰੋ ਅਤੇ ਨਾ ਨਿਰਾਸ਼ ਹੋਵੋ। ਜਦੋਂ ਵੀ ਅਸੀਂ ਕਿਸੇ ਔਖੀ ਸਥਿਤੀ ਵਿੱਚੋਂ ਲੰਘਦੇ ਹਾਂ ਤਾਂ ਅਸੀਂ ਨਿਰਾਸ਼, ਉਦਾਸ ਅਤੇ ਅਕਸਰ ਹਾਰ ਜਾਂਦੇ ਹਾਂ, (ਪਰ) ਪਰਮਾਤਮਾ ਸਾਡੇ ਨਾਲ ਹੈ। ਉਹ ਇਸ ਗੱਲ ਤੋਂ ਹੈਰਾਨ ਨਹੀਂ ਹੈ ਕਿ ਤੁਸੀਂ ਇਸ ਸਮੇਂ ਕੀ ਕਰ ਰਹੇ ਹੋ, ਕਿਉਂਕਿ ਉਸ ਕੋਲ ਪਹਿਲਾਂ ਹੀ ਇੱਕ ਯੋਜਨਾ ਹੈ।

ਹਾਰਦਿਕ ਲਈ ਨਹੀਂ ਕੀਤਾ ਕੁਝ ਵੀ ਪੋਸਟ
ਨਤਾਸ਼ਾ ਇੰਸਟਾਗ੍ਰਾਮ ‘ਤੇ ਲਗਾਤਾਰ ਕ੍ਰਿਪਟਿਕ ਪੋਸਟਾਂ ਪੋਸਟ ਕਰ ਰਹੀ ਹੈ, ਜਿਸ ਤੋਂ ਪਤਾ ਚੱਲਦਾ ਹੈ ਕਿ ਉਸ ਦੇ ਅਤੇ ਹਾਰਦਿਕ ਵਿਚਕਾਰ ਸਭ ਕੁਝ ਠੀਕ ਨਹੀਂ ਹੈ। ਟੀਮ ਇੰਡੀਆ ਦੇ ਟੀ-20 ਵਰਲਡ ਕੱਪ ਜਿੱਤਣ ਤੋਂ ਬਾਅਦ ਨਤਾਸ਼ਾ ਨੇ ਹਾਰਦਿਕ ਲਈ ਕੋਈ ਪੋਸਟ ਸ਼ੇਅਰ ਨਹੀਂ ਕੀਤੀ, ਜਿਸ ਕਾਰਨ ਉਸ ਨੂੰ ਕਾਫੀ ਟ੍ਰੋਲ ਵੀ ਕੀਤਾ ਗਿਆ। ਹਾਲਾਂਕਿ, ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਭਾਰਤ ਦੀ ਟੀ-20 ਵਿਸ਼ਵ ਕੱਪ ਜਿੱਤ ਤੋਂ ਬਾਅਦ ਹਾਰਦਿਕ ਦੇ ਘਰ ਵਿੱਚ ਚੀਜ਼ਾਂ ਬਿਹਤਰ ਹੋ ਜਾਣਗੀਆਂ।

ਕਿਵੇਂ ਸ਼ੁਰੂ ਹੋਈਆਂ ਤਲਾਕ ਦੀਆਂ ਅਫਵਾਹਾਂ?
ਤੁਹਾਨੂੰ ਦੱਸ ਦੇਈਏ ਕਿ ਨਤਾਸ਼ਾ ਸਟੈਨਕੋਵਿਚ ਅਤੇ ਹਾਰਦਿਕ ਪੰਡਯਾ ਦਾ ਵਿਆਹ ਮਈ 2020 ਵਿੱਚ ਲੋਕ ਡਾਊਨ ਦੌਰਾਨ ਹੋਇਆ ਸੀ। ਉਹ 3 ਸਾਲ ਦੇ ਬੇਟੇ ਅਗਸਤਿਆ ਦੇ ਮਾਤਾ-ਪਿਤਾ ਹਨ। ਉਨ੍ਹਾਂ ਦੇ ਵੱਖ ਹੋਣ ਦੀਆਂ ਅਫਵਾਹਾਂ ਉਦੋਂ ਸਾਹਮਣੇ ਆਈਆਂ ਜਦੋਂ ਨੇਟੀਜ਼ਨਾਂ ਨੇ ਦੇਖਿਆ ਕਿ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਉਪਨਾਮ ‘ਪਾਂਡਿਆ’ ਹਟਾ ਦਿੱਤਾ ਹੈ। ਇਸ ਦੇ ਨਾਲ ਹੀ ਲੋਕਾਂ ਨੇ IPL 2024 ਦੇ ਮੈਚਾਂ ਦੌਰਾਨ ਨਤਾਸ਼ਾ ਦੀ ਗੈਰਹਾਜ਼ਰੀ ‘ਤੇ ਵੀ ਸਵਾਲ ਉਠਾਏ ਸਨ। 4 ਮਾਰਚ ਨੂੰ ਨਤਾਸ਼ਾ ਦੇ ਜਨਮਦਿਨ ‘ਤੇ ਹਾਰਦਿਕ ਨੇ ਕੋਈ ਵੀ ਪੋਸਟ ਸ਼ੇਅਰ ਨਹੀਂ ਕੀਤੀ, ਜਿਸ ਕਾਰਨ ਲੋਕ ਅਫਵਾਹਾਂ ਨੂੰ ਸੱਚ ਮੰਨਣ ਲੱਗੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਨੌਜਵਾਨ ਕਿਸਾਨ ਦੀ ਹੋਈ ਮੌਤ, ਪਿਛਲੇ ਦਿਨੀਂ ਖੁਦਕੁਸ਼ੀ ਦੀ ਕੀਤੀ ਸੀ ਕੋਸ਼ਿਸ਼, ਜਾਣੋ ਪੂਰਾ ਮਾਮਲਾ
ਨੌਜਵਾਨ ਕਿਸਾਨ ਦੀ ਹੋਈ ਮੌਤ, ਪਿਛਲੇ ਦਿਨੀਂ ਖੁਦਕੁਸ਼ੀ ਦੀ ਕੀਤੀ ਸੀ ਕੋਸ਼ਿਸ਼, ਜਾਣੋ ਪੂਰਾ ਮਾਮਲਾ
Punjab News: ਪੰਜਾਬ ਦੇ ਇਸ ਹਸਪਤਾਲ 'ਚ Raid, ਡਾਕਟਰਾਂ 'ਚ ਮੱਚ ਗਈ ਭਾਜੜ, ਵੱਡੀ ਮਾਤਰਾ 'ਚ ਨਕਦੀ ਬਰਾਮਦ
Punjab News: ਪੰਜਾਬ ਦੇ ਇਸ ਹਸਪਤਾਲ 'ਚ Raid, ਡਾਕਟਰਾਂ 'ਚ ਮੱਚ ਗਈ ਭਾਜੜ, ਵੱਡੀ ਮਾਤਰਾ 'ਚ ਨਕਦੀ ਬਰਾਮਦ
ਕਾਂਗਰਸੀ ਵਿਧਾਇਕ ਦੇ ਭਾਣਜੇ ਦਾ ਕਤਲ, 8 ਹਮਲਾਵਰਾਂ ਨੇ ਬਹਿਸ ਤੋਂ ਬਾਅਦ ਕੀਤੀ ਕੁੱਟਮਾਰ, 2 ਸਾਥੀ ਵੀ ਜ਼ਖ਼ਮੀ
ਕਾਂਗਰਸੀ ਵਿਧਾਇਕ ਦੇ ਭਾਣਜੇ ਦਾ ਕਤਲ, 8 ਹਮਲਾਵਰਾਂ ਨੇ ਬਹਿਸ ਤੋਂ ਬਾਅਦ ਕੀਤੀ ਕੁੱਟਮਾਰ, 2 ਸਾਥੀ ਵੀ ਜ਼ਖ਼ਮੀ
NEET UG 2025: ਪੈੱਨ ਅਤੇ ਪੇਪਰ ਮੋਡ 'ਚ ਨਹੀਂ ਸਗੋਂ ਆਨਲਾਈਨ ਹੋਵੇਗੀ NEET ਦੀ ਪ੍ਰੀਖਿਆ? ਸਿੱਖਿਆ ਮੰਤਰੀ ਨੇ ਆਖੀ ਆਹ ਗੱਲ
NEET UG 2025: ਪੈੱਨ ਅਤੇ ਪੇਪਰ ਮੋਡ 'ਚ ਨਹੀਂ ਸਗੋਂ ਆਨਲਾਈਨ ਹੋਵੇਗੀ NEET ਦੀ ਪ੍ਰੀਖਿਆ? ਸਿੱਖਿਆ ਮੰਤਰੀ ਨੇ ਆਖੀ ਆਹ ਗੱਲ
Advertisement
ABP Premium

ਵੀਡੀਓਜ਼

Farmers Protest |ਕਿਸਾਨਾਂ ਨੂੰ ਮਿਲੇਗਾ MSP ਕੇਂਦਰੀ ਖੇਤੀਬਾੜੀ ਮੰਤਰੀ ਦਾ ਵੱਡਾ ਭਰੋਸਾ! | jagjit Singh DallewalMc Election | ਨਗਰ ਨਿਗਮ ਚੋਣਾਂ 'ਤੇ ਸਖ਼ਤ ਹੋਈ ਹਾਈਕੋਰਟ! |Abp Sanjha |HighcourtFarmers Protest |Dallewal ਦੇ ਪੱਖ 'ਚ ਆਏ ਦਾਦੂਵਾਲ ਹਰਿਆਣਾ ਪ੍ਰਸਾਸ਼ਨ 'ਤੇ ਚੁੱਕੇ ਸਵਾਲ |Baljit Singh Daduwalਸ਼ੋਅ ਤੋਂ ਬਾਅਦ ਕਿੱਥੇ ਗਏ ਦਿਲਜੀਤ ਦੋਸਾਂਝ , ਸੁਕੂਨ ਆਏਗਾ ਵੀਡੀਓ ਵੇਖ ਕੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਨੌਜਵਾਨ ਕਿਸਾਨ ਦੀ ਹੋਈ ਮੌਤ, ਪਿਛਲੇ ਦਿਨੀਂ ਖੁਦਕੁਸ਼ੀ ਦੀ ਕੀਤੀ ਸੀ ਕੋਸ਼ਿਸ਼, ਜਾਣੋ ਪੂਰਾ ਮਾਮਲਾ
ਨੌਜਵਾਨ ਕਿਸਾਨ ਦੀ ਹੋਈ ਮੌਤ, ਪਿਛਲੇ ਦਿਨੀਂ ਖੁਦਕੁਸ਼ੀ ਦੀ ਕੀਤੀ ਸੀ ਕੋਸ਼ਿਸ਼, ਜਾਣੋ ਪੂਰਾ ਮਾਮਲਾ
Punjab News: ਪੰਜਾਬ ਦੇ ਇਸ ਹਸਪਤਾਲ 'ਚ Raid, ਡਾਕਟਰਾਂ 'ਚ ਮੱਚ ਗਈ ਭਾਜੜ, ਵੱਡੀ ਮਾਤਰਾ 'ਚ ਨਕਦੀ ਬਰਾਮਦ
Punjab News: ਪੰਜਾਬ ਦੇ ਇਸ ਹਸਪਤਾਲ 'ਚ Raid, ਡਾਕਟਰਾਂ 'ਚ ਮੱਚ ਗਈ ਭਾਜੜ, ਵੱਡੀ ਮਾਤਰਾ 'ਚ ਨਕਦੀ ਬਰਾਮਦ
ਕਾਂਗਰਸੀ ਵਿਧਾਇਕ ਦੇ ਭਾਣਜੇ ਦਾ ਕਤਲ, 8 ਹਮਲਾਵਰਾਂ ਨੇ ਬਹਿਸ ਤੋਂ ਬਾਅਦ ਕੀਤੀ ਕੁੱਟਮਾਰ, 2 ਸਾਥੀ ਵੀ ਜ਼ਖ਼ਮੀ
ਕਾਂਗਰਸੀ ਵਿਧਾਇਕ ਦੇ ਭਾਣਜੇ ਦਾ ਕਤਲ, 8 ਹਮਲਾਵਰਾਂ ਨੇ ਬਹਿਸ ਤੋਂ ਬਾਅਦ ਕੀਤੀ ਕੁੱਟਮਾਰ, 2 ਸਾਥੀ ਵੀ ਜ਼ਖ਼ਮੀ
NEET UG 2025: ਪੈੱਨ ਅਤੇ ਪੇਪਰ ਮੋਡ 'ਚ ਨਹੀਂ ਸਗੋਂ ਆਨਲਾਈਨ ਹੋਵੇਗੀ NEET ਦੀ ਪ੍ਰੀਖਿਆ? ਸਿੱਖਿਆ ਮੰਤਰੀ ਨੇ ਆਖੀ ਆਹ ਗੱਲ
NEET UG 2025: ਪੈੱਨ ਅਤੇ ਪੇਪਰ ਮੋਡ 'ਚ ਨਹੀਂ ਸਗੋਂ ਆਨਲਾਈਨ ਹੋਵੇਗੀ NEET ਦੀ ਪ੍ਰੀਖਿਆ? ਸਿੱਖਿਆ ਮੰਤਰੀ ਨੇ ਆਖੀ ਆਹ ਗੱਲ
Weird News: ਇੱਥੇ ਕਿਰਾਏ 'ਤੇ ਮਿਲ ਰਹੀਆਂ ਪਤਨੀਆਂ! ਇੰਝ ਤੈਅ ਕੀਤਾ ਜਾਂਦਾ ਰੇਟ, ਵਿਆਹ ਕਰਵਾਉਣ ਲਈ ਲੋਕਾਂ ਦੀ ਲੱਗੀ ਭੀੜ
ਇੱਥੇ ਕਿਰਾਏ 'ਤੇ ਮਿਲ ਰਹੀਆਂ ਪਤਨੀਆਂ! ਇੰਝ ਤੈਅ ਕੀਤਾ ਜਾਂਦਾ ਰੇਟ, ਵਿਆਹ ਕਰਵਾਉਣ ਲਈ ਲੋਕਾਂ ਦੀ ਲੱਗੀ ਭੀੜ
ਪੰਜਾਬ 'ਚ 2 ਦਿਨ ਰਹੇਗੀ ਛੁੱਟੀ, ਸਾਰੇ ਸਕੂਲ ਰਹਿਣਗੇ ਬੰਦ
ਪੰਜਾਬ 'ਚ 2 ਦਿਨ ਰਹੇਗੀ ਛੁੱਟੀ, ਸਾਰੇ ਸਕੂਲ ਰਹਿਣਗੇ ਬੰਦ
ਘਰੋਂ ਨਿਕਲਣ ਤੋਂ ਪਹਿਲਾਂ ਜ਼ਰੂਰ ਪੜ੍ਹ ਲਓ ਆਹ ਖ਼ਬਰ, 48 ਥਾਵਾਂ 'ਤੇ ਤਿੰਨ ਘੰਟੇ ਰੇਲਾਂ ਰੋਕਣਗੇ ਕਿਸਾਨ
ਘਰੋਂ ਨਿਕਲਣ ਤੋਂ ਪਹਿਲਾਂ ਜ਼ਰੂਰ ਪੜ੍ਹ ਲਓ ਆਹ ਖ਼ਬਰ, 48 ਥਾਵਾਂ 'ਤੇ ਤਿੰਨ ਘੰਟੇ ਰੇਲਾਂ ਰੋਕਣਗੇ ਕਿਸਾਨ
Punjab News: ਪੰਜਾਬ ਵਾਸੀ 31 ਦਸੰਬਰ ਤੋਂ ਪਹਿਲਾਂ ਕਰ ਲੈਣ ਇਹ ਕੰਮ, ਨਹੀਂ ਤਾਂ ਹੋਏਗੀ ਸਖਤ ਕਾਨੂੰਨੀ ਕਾਰਵਾਈ...
Punjab News: ਪੰਜਾਬ ਵਾਸੀ 31 ਦਸੰਬਰ ਤੋਂ ਪਹਿਲਾਂ ਕਰ ਲੈਣ ਇਹ ਕੰਮ, ਨਹੀਂ ਤਾਂ ਹੋਏਗੀ ਸਖਤ ਕਾਨੂੰਨੀ ਕਾਰਵਾਈ...
Embed widget